ਦਸਮ ਗਰੰਥ । दसम ग्रंथ । |
Page 117 ਸੂਰੀ ਸੰਘਰੁ ਰਚਿਆ; ਢੋਲ ਸੰਖ ਨਗਾਰੇ ਵਾਇ ਕੈ ॥ सूरी संघरु रचिआ; ढोल संख नगारे वाइ कै ॥ ਚੰਡਿ ਚਿਤਾਰੀ ਕਾਲਿਕਾ; ਮਨਿ ਬਾਹਲਾ ਰੋਹ ਬਢਾਇ ਕੈ ॥ चंडि चितारी कालिका; मनि बाहला रोह बढाइ कै ॥ ਨਿਕਲੀ ਮਥਾ ਫੋੜਿ ਕੈ; ਜਣੁ ਫਤਹਿ ਨੀਸਾਨ ਬਜਾਇ ਕੈ ॥ निकली मथा फोड़ि कै; जणु फतहि नीसान बजाइ कै ॥ ਜਾਗਿ ਸੁ ਜੁੰਮੀ ਜੁਧ ਨੋ; ਜਰਵਾਣਾ ਜਣੁ ਮਰੜਾਇ ਕੈ ॥ जागि सु जुमी जुध नो; जरवाणा जणु मरड़ाइ कै ॥ ਰਣੁ ਵਿਚਿ ਘੇਰਾ ਘਤਿਆ; ਜਣੁ ਸੀਂਹ ਤੁਰਿਆ ਗਣਣਾਇ ਕੈ ॥ रणु विचि घेरा घतिआ; जणु सींह तुरिआ गणणाइ कै ॥ ਆਪ ਵਿਸੂਲਾ ਹੋਇਆ; ਤਿਹੁੰ ਲੋਕਾ ਤੈ ਖੁਣਸਾਇ ਕੈ ॥ आप विसूला होइआ; तिहुं लोका तै खुणसाइ कै ॥ ਰੋਹ ਸਿਧਾਇਆ ਚਕ੍ਰ ਪਾਣਿ; ਕਰਿ ਨੰਦਗ ਖੜਗ ਉਠਾਇ ਕੈ ॥ रोह सिधाइआ चक्र पाणि; करि नंदग खड़ग उठाइ कै ॥ ਰਾਕਸ ਬੈਠੇ ਰੋਹਲੇ; ਤੀਰ ਤੇਗੀ ਛਹਬਰ ਲਾਇ ਕੈ ॥ राकस बैठे रोहले; तीर तेगी छहबर लाइ कै ॥ ਬਹੁਤ ਪਛਾੜੇ ਰਾਕਸਾ; ਦਲ ਦੈਤਾ ਅੰਦਰ ਜਾਇ ਕੈ ॥ बहुत पछाड़े राकसा; दल दैता अंदर जाइ कै ॥ ਬਹੁ ਕੇਸੀ ਪਕੜਿ ਪਛਾੜਿਅਨਿ; ਤਿਨ ਅੰਦਰ ਧੁੰਮ ਰਚਾਇਕੈ ॥ बहु केसी पकड़ि पछाड़िअनि; तिन अंदर धुम रचाइकै ॥ ਵਡੇ ਵਡੇ ਚੁਣਿ ਸੂਰਮੇ; ਗਹਿ ਕੋਟੀ ਦਏ ਚਲਾਇ ਕੈ ॥ वडे वडे चुणि सूरमे; गहि कोटी दए चलाइ कै ॥ ਰਣਿ ਕਾਲੀ ਗੁਸਾ ਖਾਇ ਕੈ ॥੪੧॥ रणि काली गुसा खाइ कै ॥४१॥ ਦੁਹਾ ਕੰਧਾਰਾ ਮੁਹ ਜੁੜੇ, ਅਣੀਆ ਚੋਈਆ ॥ दुहा कंधारा मुह जुड़े, अणीआ चोईआ ॥ ਧੂਹਿ ਕ੍ਰਿਪਾਨਾ ਤ੍ਰਿਖੀਆ, ਨਾਲਿ ਲੋਹੂ ਧੋਈਆਂ ॥ धूहि क्रिपाना त्रिखीआ, नालि लोहू धोईआं ॥ ਹੂਰਾ ਸ੍ਰੋਣਤਬੀਜ ਨੋ, ਘਤਿ ਘੇਰ ਖਲੋਈਆ ॥ हूरा स्रोणतबीज नो, घति घेर खलोईआ ॥ ਲਾੜਾ ਵੇਖਣਿ ਲਾੜੀਆ, ਚਉਗਿਰਦੈ ਹੋਈਆਂ ॥੪੨॥ लाड़ा वेखणि लाड़ीआ, चउगिरदै होईआं ॥४२॥ ਚੌਬੀ ਧਉਸੀ ਪਾਈਆ, ਦਲਾ ਭਿੜੰਦਿਆ ॥ चौबी धउसी पाईआ, दला भिड़ंदिआ ॥ ਦਸਤੀ ਧੂਹਿ ਨਚਾਈਆ, ਤੇਗਾ ਤਿਖੀਆਂ ॥ दसती धूहि नचाईआ, तेगा तिखीआं ॥ ਸੂਰਿਆ ਦੇ ਤਨਿ ਲਾਈਆ, ਗੋਸਤ ਗਿਧੀਆਂ ॥ सूरिआ दे तनि लाईआ, गोसत गिधीआं ॥ ਵਿਧਣ ਰਾਤੀ ਆਈਆਂ, ਮਰਦਾ ਘੋੜਿਆਂ ॥ विधण राती आईआं, मरदा घोड़िआं ॥ ਜੋਗਣੀਆ ਮਿਲਿ ਧਾਈਆਂ, ਲੋਹੂ ਭਖਣਾ ॥ जोगणीआ मिलि धाईआं, लोहू भखणा ॥ ਸਭੇ ਮਾਰਿ ਹਟਾਈਆ, ਫਉਜਾ ਦਾਨਵਾ ॥ सभे मारि हटाईआ, फउजा दानवा ॥ ਭਜਦੀ ਕਥਾ ਸੁਣਾਈਆਂ, ਰਾਜੇ ਸੁੰਭ ਨੋ ॥ भजदी कथा सुणाईआं, राजे सु्मभ नो ॥ ਭੁਈ ਨ ਪਉਣੈ ਪਾਈਆਂ, ਬੂੰਦਾ ਰਕਤ ਦੀਆ ॥ भुई न पउणै पाईआं, बूंदा रकत दीआ ॥ ਕਾਲੀ ਖੇਤ ਖਪਾਈਆਂ, ਸਭੈ ਸੂਰਤਾ ॥ काली खेत खपाईआं, सभै सूरता ॥ ਬਹੁਤੀ ਸਿਰੀ ਵਿਹਾਈਆ, ਘੜੀਆ ਕਾਲ ਦੀਆ ॥ बहुती सिरी विहाईआ, घड़ीआ काल दीआ ॥ ਜਾਣੁ ਨ ਜਾਏ ਮਾਈਆ, ਜੂਝੇ ਸੂਰਮੇ ॥੪੩॥ जाणु न जाए माईआ, जूझे सूरमे ॥४३॥ ਸੁੰਭ ਸੁਣੀ ਕਰਹਾਲੀ, ਸ੍ਰੋਣਤ ਬੀਜ ਦੀ ॥ सु्मभ सुणी करहाली, स्रोणत बीज दी ॥ ਰਣ ਵਿਚਿ ਕਿਨੈ ਨ ਝਾਲੀ, ਦੁਰਗਾ ਆਵਦੀ ॥ रण विचि किनै न झाली, दुरगा आवदी ॥ ਬਹੁਤੇ ਬੀਰ ਜਟਲੀ, ਉਠੇ ਆਖਿ ਕੈ ॥ बहुते बीर जटली, उठे आखि कै ॥ ਚੋਟਾਂ ਪਾਨ ਤਬਾਲੀ, ਜਾਸਨ ਜੁਧ ਨੋ ॥ चोटां पान तबाली, जासन जुध नो ॥ ਥਰ ਥਰ ਪਿਰਥੀ ਹਾਲੀ, ਦਲਾ ਚੜੰਦਿਆਂ ॥ थर थर पिरथी हाली, दला चड़ंदिआं ॥ ਨਾਉ ਜਿਵੈ ਹੈ ਹਾਲੀ, ਸਹ ਦਰਿਆਉ ਵਿਚਿ ॥ नाउ जिवै है हाली, सह दरिआउ विचि ॥ ਧੂੜਿ ਉਤਾਹਾ ਘਾਲੀ, ਖੁਰੀ ਤਰੰਗਮਾਂ ॥ धूड़ि उताहा घाली, खुरी तरंगमां ॥ ਜਾਣ ਪੁਕਾਰੂ ਚਾਲੀ, ਧਰਤੀ ਇੰਦ੍ਰ ਥੈ ॥੪੪॥ जाण पुकारू चाली, धरती इंद्र थै ॥४४॥ ਆਹਰੁ ਮਿਲਿਆ ਆਹਰੀਆ, ਸੈਨ ਸੂਰਿਆ ਸਾਜੀ ॥ आहरु मिलिआ आहरीआ, सैन सूरिआ साजी ॥ ਚਲੇ ਸਉਹੈ ਦੁਰਗਸਾਹ, ਜਣੁ ਕਾਬੇ ਹਾਜੀ ॥ चले सउहै दुरगसाह, जणु काबे हाजी ॥ ਤੀਰੀ ਤੇਗੀ ਜਮਧੜੀ, ਰਣਿ ਵੰਡੀ ਭਾਜੀ ॥ तीरी तेगी जमधड़ी, रणि वंडी भाजी ॥ ਇਕ ਘੁਮਨਿ ਘਾਇਲ ਸੂਰਮੇ, ਜਣੁ ਮਕਤਬਿ ਕਾਜੀ ॥ इक घुमनि घाइल सूरमे, जणु मकतबि काजी ॥ ਇਕ ਬੀਰ ਪਰੋਤੇ ਬਰਛੀਐ, ਜਿਉ ਝੁਕਿ ਪਉਨ ਨਵਾਜੀ ॥ इक बीर परोते बरछीऐ, जिउ झुकि पउन नवाजी ॥ ਇਕ ਦੇਵੀ ਸਉਹੈ ਖੁਣਸ ਕੈ, ਖੁਣਸਾਇਨ ਤਾਜੀ ॥ इक देवी सउहै खुणस कै, खुणसाइन ताजी ॥ ਇਕ ਧਾਵਨਿ ਜਾਪਨਿ ਸਾਮ੍ਹਣੇ, ਜਿਉ ਭੁਖਿਆਏ ਪਾਜੀ ॥ इक धावनि जापनि साम्हणे, जिउ भुखिआए पाजी ॥ ਕਦੇ ਨ ਰਜੇ ਜੁਧ ਤੇ, ਰਜਿ ਹੋਏ ਰਾਜੀ ॥੪੫॥ कदे न रजे जुध ते, रजि होए राजी ॥४५॥ |
Dasam Granth |