ਦਸਮ ਗਰੰਥ । दसम ग्रंथ ।

Page 118

ਬਜੇ ਸੰਗਲੀਆਲੇ, ਸੰਘਰਿ ਡੋਹਰੇ ॥

बजे संगलीआले, संघरि डोहरे ॥

ਖੇਤ ਡਹੇ ਜਟਾਲੇ, ਹਾਠਾ ਜੋੜਿ ਕੈ ॥

खेत डहे जटाले, हाठा जोड़ि कै ॥

ਨੇਜੇ ਬੰਬਲਿਆਲੇ, ਦਿਸਿਨਿ ਓਰੜੈ ॥

नेजे ब्मबलिआले, दिसिनि ओरड़ै ॥

ਚਲੇ ਜਾਣ ਜਟਾਲੇ, ਨ੍ਹਾਵਣ ਗੰਗ ਨੂੰ ॥੪੬॥

चले जाण जटाले, न्हावण गंग नूं ॥४६॥

ਦੁਰਗਾ ਅਤੇ ਦਾਨਵੀ, ਸੂਲ ਹੋਈਆਂ ਕੰਗਾਂ ॥

दुरगा अते दानवी, सूल होईआं कंगां ॥

ਵਾਛੜ ਘਤੀ ਸੂਰਿਆਂ, ਵਿਚ ਖੇਤ ਖਤੰਗਾਂ ॥

वाछड़ घती सूरिआं, विच खेत खतंगां ॥

ਧੂਹਿ ਕ੍ਰਿਪਾਣਾਂ ਤਿਖੀਆਂ, ਬਢਿ ਲਾਹਨਿ ਅੰਗਾਂ ॥

धूहि क्रिपाणां तिखीआं, बढि लाहनि अंगां ॥

ਪਹਿਲਾ ਦਲਾ ਮਿਲੰਦਿਆਂ, ਭੇੜੁ ਪਾਇਆ ਨਿਹੰਗਾਂ ॥੪੭॥

पहिला दला मिलंदिआं, भेड़ु पाइआ निहंगां ॥४७॥

ਓਰੜਿ ਫਉਜਾ ਆਈਆਂ, ਬੀਰ ਚੜੇ ਕੰਧਾਰੀ ॥

ओरड़ि फउजा आईआं, बीर चड़े कंधारी ॥

ਸੜਕਿ ਮਿਆਨਹੁਂ ਕਢੀਆ, ਤਿਖੀਆ ਤਰਵਾਰੀ ॥

सड़कि मिआनहुं कढीआ, तिखीआ तरवारी ॥

ਕੜਕਿ ਉੱਠੇ ਰਣ ਮਚਿਆ, ਵਡੇ ਹੰਕਾਰੀ ॥

कड़कि उट्ठे रण मचिआ, वडे हंकारी ॥

ਸਿਰ ਧੜ ਬਾਹਾ ਗਨਲੇ, ਫੁਲ ਜੇਹੇ ਬਾੜੀ ॥

सिर धड़ बाहा गनले, फुल जेहे बाड़ी ॥

ਜਣੁ ਕਰਿ ਕਟੇ ਬਾਢੀਆਂ, ਰੁਖ ਚੰਦਨਿ ਆਰੀ ॥੪੮॥

जणु करि कटे बाढीआं, रुख चंदनि आरी ॥४८॥

ਦੁਹਾਂ ਕੰਧਾਰਾ ਮੁਹਿ ਜੁੜੇ; ਰਣਿ ਸਟ ਪਈ ਖਰਵਾਰ ਕਉ ॥

दुहां कंधारा मुहि जुड़े; रणि सट पई खरवार कउ ॥

ਤਕ ਤਕ ਕੈ ਬਰ ਦੁਰਗਸਾਹ; ਤਕਿ ਮਾਰੈ ਭਲੇ ਜੁਝਾਰ ਕਉ ॥

तक तक कै बर दुरगसाह; तकि मारै भले जुझार कउ ॥

ਪੈਦਲ ਮਾਰੇ ਹਾਥੀਆ; ਸੰਗਿ ਰਥ ਗਿਰੇ ਅਸਵਾਰ ਕਉ ॥

पैदल मारे हाथीआ; संगि रथ गिरे असवार कउ ॥

ਸੋਹਨਿ ਸੰਜਾ ਬਾਗੜਾ; ਜਣੁ ਲਗੇ ਫੁਲ ਅਨਾਰ ਕਉ ॥

सोहनि संजा बागड़ा; जणु लगे फुल अनार कउ ॥

ਗੁਸੇ ਆਈ ਕਾਲਿਕਾ; ਹਥ ਸਜੇ ਲੈ ਤਰਵਾਰ ਕਉ ॥

गुसे आई कालिका; हथ सजे लै तरवार कउ ॥

ਏਦੂੰ ਪਾਰੋ ਓਤ ਪਾਰ; ਹਰਿਨਾਕਸਿ ਕਈ ਹਜ਼ਾਰ ਕਉ ॥

एदूं पारो ओत पार; हरिनाकसि कई हज़ार कउ ॥

ਜਿਣਿ ਇਕੋ ਰਹੀ, ਕੰਧਾਰ ਕਉ ॥

जिणि इको रही, कंधार कउ ॥

ਸਦ ਰਹਮਤਿ, ਤੇਰੇ ਵਾਰ ਕਉ ॥੪੯॥

सद रहमति, तेरे वार कउ ॥४९॥

ਦੁਹਾ ਕੰਧਾਰਾ ਮੁਹਿ ਜੁੜੇ; ਸਟ ਪਈ ਜਮਧਾਣ ਕਉ ॥

दुहा कंधारा मुहि जुड़े; सट पई जमधाण कउ ॥

ਤਦਿ ਖਿੰਗ ਨਿਸੁੰਭ ਨਚਾਇਆ; ਡਾਲਿ ਉਪਰ ਬਰਗੁਸਤਾਣ ਕਉ ॥

तदि खिंग निसु्मभ नचाइआ; डालि उपर बरगुसताण कउ ॥

ਫੜੀ ਬਿਲੰਦ ਮੰਗਾਇਓਸੁ; ਫਰਮਾਇਸ ਕਰਿ ਮੁਲਤਾਨ ਕਉ ॥

फड़ी बिलंद मंगाइओसु; फरमाइस करि मुलतान कउ ॥

ਗੁਸੇ ਆਈ ਸਾਮ੍ਹਣੇ; ਰਣ ਅੰਦਰ ਘਤਣ ਘਾਣ ਕਉ ॥

गुसे आई साम्हणे; रण अंदर घतण घाण कउ ॥

ਅਗੇ ਤੇਗ ਵਗਾਈ ਦੁਰਗਸਾਹ; ਬਢਿ ਸੁੰਭਨ ਬਹੀ ਪਲਾਣ ਕਉ ॥

अगे तेग वगाई दुरगसाह; बढि सु्मभन बही पलाण कउ ॥

ਰੜਕੀ ਜਾਇ ਕੈ ਧਰਤ ਕਉ; ਬਢਿ ਪਾਖਰ ਬਢਿ ਕਿਕਾਣ ਕਉ ॥

रड़की जाइ कै धरत कउ; बढि पाखर बढि किकाण कउ ॥

ਬੀਰ ਪਲਾਣੋ ਡਿਗਿਆ; ਕਰਿ ਸਿਜਦਾ ਸੁੰਭ ਸੁਜਾਣ ਕਉ ॥

बीर पलाणो डिगिआ; करि सिजदा सु्मभ सुजाण कउ ॥

ਸਾਬਾਸ ! ਸਲੋਣੇ ਖਾਨ ਕਉ ॥

साबास ! सलोणे खान कउ ॥

ਸਦ ਸਾਬਾਸ ! ਤੇਰੇ ਤਾਣ ਕਉ ॥

सद साबास ! तेरे ताण कउ ॥

ਤਾਰੀਫਾ ! ਪਾਨ ਚਬਾਣ ਕਉ ॥

तारीफा ! पान चबाण कउ ॥

ਸਦ ਰਹਮਤ, ਕੈਫਾ ਖਾਣ ਕਉ ॥

सद रहमत, कैफा खाण कउ ॥

ਸਦ ਰਹਮਤ, ਤੁਰੇ ਨਚਾਣ ਕਉ ॥੫੦॥

सद रहमत, तुरे नचाण कउ ॥५०॥

ਦੁਰਗਾ ਅਤੇ ਦਾਨਵੀ, ਗਹਿ ਸੰਘਰ ਕਥੇ ॥

दुरगा अते दानवी, गहि संघर कथे ॥

ਓਰੜ ਉਠੇ ਸੂਰਮੇ, ਆਇ ਡਾਹੈ ਮਥੇ ॥

ओरड़ उठे सूरमे, आइ डाहै मथे ॥

ਕਟਿ ਤੁੰਫੰਗੀ ਕੈਬਰੀ, ਦਲ ਸਾਹਿਬ ਨਿਕਥੇ ॥

कटि तु्मफंगी कैबरी, दल साहिब निकथे ॥

ਵੇਖਣਿ ਜੰਗ ਫਰੇਸਤੇ, ਅਸਮਾਨਹੁੰ ਲਥੇ ॥੫੧॥

वेखणि जंग फरेसते, असमानहुं लथे ॥५१॥

ਦੋਹਾਂ ਕੰਧਾਰਾ ਮੁਹ ਜੁੜੇ, ਦਲ ਘੁਰੇ ਨਗਾਰੇ ॥

दोहां कंधारा मुह जुड़े, दल घुरे नगारे ॥

ਓਰੜਿ ਆਏ ਸੂਰਮੇ, ਸਿਰਦਾਰ ਰਣਿਆਰੇ ॥

ओरड़ि आए सूरमे, सिरदार रणिआरे ॥

ਲੈ ਲੈ ਤੇਗਾ ਬਰਛੀਆ, ਹਥਿਆਰ ਉਭਾਰੇ ॥

लै लै तेगा बरछीआ, हथिआर उभारे ॥

ਟੋਪ ਪਟੇਲਾ ਪਾਖਰਾ, ਗਲਿ ਸੰਜ ਸਵਾਰੇ ॥

टोप पटेला पाखरा, गलि संज सवारे ॥

ਲੈ ਕੇ ਬਰਛੀ ਦੁਰਗਸਾਹ, ਬਹੁ ਦਾਨਵ ਮਾਰੇ ॥

लै के बरछी दुरगसाह, बहु दानव मारे ॥

ਚੜੇ ਰਥੀ ਗਜ ਘੋੜਿਈ, ਮਾਰਿ ਭੁਇ ਤੇ ਡਾਰੇ ॥

चड़े रथी गज घोड़िई, मारि भुइ ते डारे ॥

ਜਣੁ ਹਲਵਾਈ ਸੀਖ ਨਾਲ, ਬਿੰਨ੍ਹ ਵੜੇ ਉਤਾਰੇ ॥੫੨॥

जणु हलवाई सीख नाल, बिंन्ह वड़े उतारे ॥५२॥

TOP OF PAGE

Dasam Granth