ਦਸਮ ਗਰੰਥ । दसम ग्रंथ ।

Page 116

ਦੈਤੀ ਡੰਡ ਉਭਾਰੀ ਨੇੜੇ, ਆਇ ਕੈ ॥

दैती डंड उभारी नेड़े, आइ कै ॥

ਸਿੰਘ ਕਰੀ ਅਸਵਾਰੀ, ਦੁਰਗਾ ਸੋਰ ਸੁਣਿ ॥

सिंघ करी असवारी, दुरगा सोर सुणि ॥

ਖਬੇ ਦਸਤ ਉਭਾਰੀ, ਗਦਾ ਫਿਰਾਇ ਕੈ ॥

खबे दसत उभारी, गदा फिराइ कै ॥

ਸੈਨਾ ਸਭ ਸੰਘਾਰੀ, ਸ੍ਰਣਵਤ ਬੀਜ ਦੀ ॥

सैना सभ संघारी, स्रणवत बीज दी ॥

ਜਣੁ ਮਦ ਖਾਇ ਮਦਾਰੀ, ਘੂਮਨ ਸੂਰਮੇ ॥

जणु मद खाइ मदारी, घूमन सूरमे ॥

ਅਗਣਤ ਪਾਉ ਪਸਾਰੀ, ਰੁਲੇ ਅਹਾੜ ਵਿਚਿ ॥

अगणत पाउ पसारी, रुले अहाड़ विचि ॥

ਜਣੁ ਕਰਿ ਖੇਲਿ ਖਿਲਾਰੀ, ਸੁਤੇ ਫਾਗ ਨੋ ॥੩੪॥

जणु करि खेलि खिलारी, सुते फाग नो ॥३४॥

ਸ੍ਰਣਵਤ ਬੀਜ ਹਕਾਰੇ, ਰਹਿੰਦੇ ਸੂਰਮੇ ॥

स्रणवत बीज हकारे, रहिंदे सूरमे ॥

ਜੋਧੇ ਵਡੇ ਮੁਨਾਰੇ, ਦਿਸਣ ਖੇਤ ਵਿਚ ॥

जोधे वडे मुनारे, दिसण खेत विच ॥

ਸਭਨੀ ਦਸਤ ਉਭਾਰੇ, ਤੇਗਾ ਧੂਹਿ ਕੈ ॥

सभनी दसत उभारे, तेगा धूहि कै ॥

ਮਾਰੋ ਮਾਰੁ ਪੁਕਾਰੇ, ਆਏ ਸਾਮ੍ਹਣੇ ॥

मारो मारु पुकारे, आए साम्हणे ॥

ਸੰਜਾ ਤੇ ਠਣਕਾਰੇ, ਤੇਗੀ ਉੱਭਰੇ ॥

संजा ते ठणकारे, तेगी उभरे ॥

ਘਾਟ ਘੜਨਿ ਠਠਿਆਰੇ, ਜਾਣਿ ਬਣਾਇ ਕੇ ॥੩੫॥

घाट घड़नि ठठिआरे, जाणि बणाइ के ॥३५॥

ਸਟ ਪਈ ਜਮਧਾਣੀ, ਦਲਾ ਮੁਕਾਬਲਾ ॥

सट पई जमधाणी, दला मुकाबला ॥

ਘੁਮਰੁ ਬਰਗਸਤਾਣੀ, ਰਣ ਵਿਚ ਘਤਿਓ ॥

घुमरु बरगसताणी, रण विच घतिओ ॥

ਸਣੇ ਤੁਰਾ ਪਲਾਣੀ, ਡਿਗਣ ਸੂਰਮੇ ॥

सणे तुरा पलाणी, डिगण सूरमे ॥

ਉਠਿ ਉਠਿ ਮੰਗਨਿ ਪਾਣੀ, ਘਾਇਲ ਘੂਮਦੇ ॥

उठि उठि मंगनि पाणी, घाइल घूमदे ॥

ਏਵਡ ਮਾਰੁ ਵਿਹਾਣੀ, ਉਤੈ ਰਾਕਸਾ ॥

एवड मारु विहाणी, उतै राकसा ॥

ਬਿਜਲਿ ਜਿਉ ਝਰਲਾਣੀ, ਉਠੀ ਦੇਵਤਾ ॥੩੬॥

बिजलि जिउ झरलाणी, उठी देवता ॥३६॥

ਚੋਬੀ ਧਉਸ ਉਭਾਰੀ, ਦਲਾ ਮੁਕਾਬਲਾ ॥

चोबी धउस उभारी, दला मुकाबला ॥

ਸਭੋ ਸੈਨਾ ਮਾਰੀ, ਪਲ ਵਿਚ ਦਾਨਵੀ ॥

सभो सैना मारी, पल विच दानवी ॥

ਦੁਰਗਾ ਦਾਨੋ ਮਾਰੇ, ਰੋਹ ਬਢਾਇ ਕੈ ॥

दुरगा दानो मारे, रोह बढाइ कै ॥

ਸਿਰ ਵਿਚ ਤੇਗ ਵਗਾਈ, ਸ੍ਰੋਣਵਤ ਬੀਜ ਦੈ ॥੩੭॥

सिर विच तेग वगाई, स्रोणवत बीज दै ॥३७॥

ਅਗਣਤ ਦਾਨੋ ਭਾਰੇ, ਹੋਏ ਲੋਹੂਆ ॥

अगणत दानो भारे, होए लोहूआ ॥

ਜੋਧੇ ਜੇਡ ਮੁਨਾਰੇ, ਅੰਦਰਿ ਖੇਤ ਦੇ ॥

जोधे जेड मुनारे, अंदरि खेत दे ॥

ਦੁਰਗਾ ਨੋ ਲਲਕਾਰੇ, ਆਏ ਸਾਮ੍ਹਣੇ ॥

दुरगा नो ललकारे, आए साम्हणे ॥

ਦੁਰਗਾ ਸਭੇ ਸੰਘਾਰੇ, ਰਾਕਸ ਆਵਦੇ ॥

दुरगा सभे संघारे, राकस आवदे ॥

ਰਤੂ ਦੇ ਪਰਨਾਲੇ, ਤਿਨ ਤੇ ਭੁਇੰ ਪਏ ॥

रतू दे परनाले, तिन ते भुइं पए ॥

ਉਠੇ ਕਾਰਣਿਆਰੇ, ਰਾਕਸ ਹੜਹੜਾਇ ॥੩੮॥

उठे कारणिआरे, राकस हड़हड़ाइ ॥३८॥

ਧਗਾ ਸੰਗਲੀਆਲੀ, ਸੰਘਰ ਵਾਇਆ ॥

धगा संगलीआली, संघर वाइआ ॥

ਬਰਛੀ ਬੁੰਬਲਿਆਲੀ, ਸੂਰੇ ਸੰਘਰੇ ॥

बरछी बु्मबलिआली, सूरे संघरे ॥

ਭੇੜ ਪਇਆ ਬੀਰਾਲੀ, ਦੁਰਗਾ ਦਾਨਵੀ ॥

भेड़ पइआ बीराली, दुरगा दानवी ॥

ਮਾਰ ਮਚੀ ਮੁਹਰਾਲੀ, ਅੰਦਰਿ ਖੇਤ ਦੇ ॥

मार मची मुहराली, अंदरि खेत दे ॥

ਜਣੁ ਨਟ ਲਥੇ ਛਾਲੀ, ਢੋਲ ਵਜਾਇ ਕੈ ॥

जणु नट लथे छाली, ढोल वजाइ कै ॥

ਲੋਹੂ ਫਾਥੀ ਜਾਲੀ, ਲੋਥੀ ਜਮਧੜੀ ॥

लोहू फाथी जाली, लोथी जमधड़ी ॥

ਘਣ ਵਿਚਿ ਜਿਉ ਚੰਚਾਲੀ, ਤੇਗਾ ਹਸੀਆਂ ॥

घण विचि जिउ चंचाली, तेगा हसीआं ॥

ਘੁੰਮਰਿਆਰ ਸਿਆਲੀ, ਬਣੀਆ ਕੇਜਮਾ ॥੩੯॥

घुमरिआर सिआली, बणीआ केजमा ॥३९॥

ਧਗਾ ਸੂਲ ਬਜਾਈਆ, ਦਲਾ ਮੁਕਾਬਲਾ ॥

धगा सूल बजाईआ, दला मुकाबला ॥

ਧੂਹਿ ਮਿਆਨੇ ਲਈਆ, ਜੁਆਨੀ ਸੂਰਮੀ ॥

धूहि मिआने लईआ, जुआनी सूरमी ॥

ਸ੍ਰੋਣਵਤਬੀਜਿ ਵਧਾਈਆ, ਅਗਣਤ ਸੂਰਤਾ ॥

स्रोणवतबीजि वधाईआ, अगणत सूरता ॥

ਦੁਰਗਾ ਸਉਹੈ ਆਈਆ, ਰੋਹਿ ਬਢਾਇ ਕੈ ॥

दुरगा सउहै आईआ, रोहि बढाइ कै ॥

ਸਭਨੀ ਆਨ ਵਗਾਈਆ, ਤੇਗਾ ਧੂਹ ਕੈ ॥

सभनी आन वगाईआ, तेगा धूह कै ॥

ਦੁਰਗਾ ਸਭ ਬਚਾਈਆ, ਢਾਲ ਸੰਭਾਲ ਕੈ ॥

दुरगा सभ बचाईआ, ढाल स्मभाल कै ॥

ਦੇਵੀ ਆਪ ਚਲਾਈਆ, ਤਕਿ ਤਕਿ ਦਾਨਵੀ ॥

देवी आप चलाईआ, तकि तकि दानवी ॥

ਲੋਹੂ ਨਾਲ ਡੁਬਾਈਆ, ਤੇਗਾ ਨੰਗੀਆ ॥

लोहू नाल डुबाईआ, तेगा नंगीआ ॥

ਸਾਰਸੁਤੀ ਜਣੁ ਨ੍ਹਾਈਆ, ਮਿਲ ਕੈ ਦੇਵੀਆ ॥

सारसुती जणु न्हाईआ, मिल कै देवीआ ॥

ਸਭੇ ਮਾਰਿ ਗਿਰਾਈਆ, ਅੰਦਰਿ ਖੇਤ ਦੇ ॥

सभे मारि गिराईआ, अंदरि खेत दे ॥

ਤਿਦੂੰ ਫੇਰਿ ਸਵਾਈਆ, ਹੋਈਆ ਸੂਰਤਾ ॥੪੦॥

तिदूं फेरि सवाईआ, होईआ सूरता ॥४०॥

TOP OF PAGE

Dasam Granth