ਦਸਮ ਗਰੰਥ । दसम ग्रंथ ।

Page 115

ਸਟ ਪਈ ਨਗਾਰੇ, ਦਲਾ ਮੁਕਾਬਲਾ ॥

सट पई नगारे, दला मुकाबला ॥

ਦਿਤੇ ਦੇਉ ਭਜਾਈ, ਮਿਲ ਕੈ ਰਾਕਸੀ ॥

दिते देउ भजाई, मिल कै राकसी ॥

ਲੋਕੀ ਤਿਹੀ ਫਿਰਾਹੀ, ਦੋਹੀ ਆਪਣੀ ॥

लोकी तिही फिराही, दोही आपणी ॥

ਦੁਰਗਾ ਦੀ ਸਾਮ ਤਕਾਈ, ਦੇਵਾ ਡਰਦਿਆ ॥

दुरगा दी साम तकाई, देवा डरदिआ ॥

ਆਦੀ ਚੰਡਿ ਚੜਾਈ; ਉਤੇ ਰਾਕਸਾ ॥੨੫॥

आदी चंडि चड़ाई; उते राकसा ॥२५॥

ਆਈ ਫੇਰਿ ਭਵਾਨੀ, ਖਬਰੀ ਪਾਈਆ ॥

आई फेरि भवानी, खबरी पाईआ ॥

ਦੈਤ ਵਡੇ ਅਭਿਮਾਨੀ, ਹੋਏ ਏਕਠੇ ॥

दैत वडे अभिमानी, होए एकठे ॥

ਲੋਚਨ ਧੂਮ ਗੁਮਾਨੀ, ਰਾਇ ਬੁਲਾਇਆ ॥

लोचन धूम गुमानी, राइ बुलाइआ ॥

ਵਡਾ ਜਗ ਵਿਚ ਦਾਨੋ, ਆਪ ਕਹਾਇਆ ॥

वडा जग विच दानो, आप कहाइआ ॥

ਚੋਟ ਪਈ ਖਰਚਾਮੀ, ਦੁਰਗਾ ਲਿਆਵਣੀ ॥੨੬॥

चोट पई खरचामी, दुरगा लिआवणी ॥२६॥

ਕੜਕਿ ਉਠੀ ਰਣਿ ਚੰਡੀ, ਫਉਜਾ ਦੇਖਿ ਕੈ ॥

कड़कि उठी रणि चंडी, फउजा देखि कै ॥

ਧੂਹਿ ਮਿਆਨੋ ਖੰਡਾ, ਧਾਈ ਸਾਮ੍ਹਣੇ ॥

धूहि मिआनो खंडा, धाई साम्हणे ॥

ਸਭੇ ਬੀਰ ਸੰਘਾਰੇ, ਧੂਮਰ ਨੈਣ ਦੇ ॥

सभे बीर संघारे, धूमर नैण दे ॥

ਜਣੁ ਲੈ ਕਟੇ ਆਰੇ, ਦਰਖਤ ਬਾਢੀਆ ॥੨੭॥

जणु लै कटे आरे, दरखत बाढीआ ॥२७॥

ਚੋਬੀ ਧਉਸ ਵਜਾਈ, ਦਲਾ ਮੁਕਾਬਲਾ ॥

चोबी धउस वजाई, दला मुकाबला ॥

ਰੋਹਿ ਭਵਾਨੀ ਆਈ, ਉਤੈ ਰਾਖਸਾ ॥

रोहि भवानी आई, उतै राखसा ॥

ਖਬੇ ਦਸਤ ਨਚਾਈ, ਸੀਹਣ ਸਾਰ ਦੀ ॥

खबे दसत नचाई, सीहण सार दी ॥

ਬਹੁਤਿਆ ਦੇ ਤਨਿ ਲਾਈ, ਕੀਤੀ ਰੰਗੁਲੀ ॥

बहुतिआ दे तनि लाई, कीती रंगुली ॥

ਭਾਈਆ ਮਾਰਨਿ ਭਾਈ, ਦੁਰਗਾ ਜਾਣਿ ਕੈ ॥

भाईआ मारनि भाई, दुरगा जाणि कै ॥

ਰੋਹੈ ਹੋਇ ਚਲਾਈ, ਰਾਕਸਿ ਰਾਇ ਨੋ ॥

रोहै होइ चलाई, राकसि राइ नो ॥

ਜਮਪੁਰਿ ਦੀਆ ਪਠਾਈ, ਲੋਚਨ ਧੂਮ ਨੋ ॥

जमपुरि दीआ पठाई, लोचन धूम नो ॥

ਜਾਪੇ ਦਿਤੀ ਸਾਈ, ਮਾਰਣ ਸੁੰਭ ਦੀ ॥੨੮॥

जापे दिती साई, मारण सु्मभ दी ॥२८॥

ਭੰਨੇ ਦੈਤ ਪੁਕਾਰੇ, ਰਾਜੇ ਸੁੰਭ ਥੈ ॥

भंने दैत पुकारे, राजे सु्मभ थै ॥

ਲੋਚਨ ਧੂਮ ਸੰਘਾਰੇ, ਸਣੇ ਸਿਪਾਹੀਆ ॥

लोचन धूम संघारे, सणे सिपाहीआ ॥

ਚੁਣਿ ਚੁਣਿ ਜੋਧੇ ਮਾਰੇ, ਅੰਦਰ ਖੇਤ ਦੈ ॥

चुणि चुणि जोधे मारे, अंदर खेत दै ॥

ਜਾਪਨਿ ਅੰਬਰਿ ਤਾਰੇ, ਡਿਗਨਿ ਸੂਰਮੇ ॥

जापनि अ्मबरि तारे, डिगनि सूरमे ॥

ਗਿਰੇ ਪਰਬਤ ਭਾਰੇ, ਮਾਰੇ ਬ੍ਰਿਜੁ ਦੇ ॥

गिरे परबत भारे, मारे ब्रिजु दे ॥

ਦੈਤਾ ਦੇ ਦਲ ਹਾਰੇ, ਦਹਸਤ ਖਾਇ ਕੈ ॥

दैता दे दल हारे, दहसत खाइ कै ॥

ਬਚੇ ਸੁ ਮਾਰੇ ਮਾਰੇ, ਰਹਦੇ ਰਾਇ ਥੈ ॥੨੯॥

बचे सु मारे मारे, रहदे राइ थै ॥२९॥

ਰੋਹੈ ਹੋਇ ਬੁਲਾਏ, ਰਾਕਸ ਸੁੰਭ ਨੈ ॥

रोहै होइ बुलाए, राकस सु्मभ नै ॥

ਬੈਠੇ ਮਤਾ ਪਕਾਏ, ਦੇਵੀ ਲਿਆਵਣੀ ॥

बैठे मता पकाए, देवी लिआवणी ॥

ਚੰਡ ਅਰੁ ਮੁੰਡ ਪਠਾਏ, ਬਹੁਤਾ ਕਟਕ ਦੈ ॥

चंड अरु मुंड पठाए, बहुता कटक दै ॥

ਜਾਪੇ ਛਪਰ ਛਾਏ, ਬਣੀਆ ਕੇਜਮਾ ॥

जापे छपर छाए, बणीआ केजमा ॥

ਜੇਤੇ ਰਾਇ ਬੁਲਾਇ, ਚਲੇ ਜੁਧ ਨੋ ॥

जेते राइ बुलाइ, चले जुध नो ॥

ਜਣੁ ਜਮਿ ਪਕੜਿ ਚਲਾਏ, ਸਭੇ ਮਾਰਣੇ ॥੩੦॥

जणु जमि पकड़ि चलाए, सभे मारणे ॥३०॥

ਢੋਲ ਨਗਾਰੇ ਵਾਏ, ਦਲਾ ਮੁਕਾਬਲਾ ॥

ढोल नगारे वाए, दला मुकाबला ॥

ਰੋਹਿ ਰੁਹੇਲੇ ਆਏ, ਉਤੇ ਰਾਕਸਾ ॥

रोहि रुहेले आए, उते राकसा ॥

ਸਭਨੀ ਤੁਰੇ ਨਚਾਏ, ਬਰਛੇ ਪਕੜਿ ਕੇ ॥

सभनी तुरे नचाए, बरछे पकड़ि के ॥

ਬਹੁਤੇ ਮਾਰਿ ਗਿਰਾਏ, ਅੰਦਰਿ ਖੇਤ ਦੈ ॥

बहुते मारि गिराए, अंदरि खेत दै ॥

ਤੀਰੀ ਛਹਬਰ ਲਾਏ, ਬੁਠੀ ਦੇਵਤਾ ॥੩੧॥

तीरी छहबर लाए, बुठी देवता ॥३१॥

ਭੇਰੀ ਸੰਖ ਬਜਾਏ, ਸੰਘਰ ਰਚਿਆ ॥

भेरी संख बजाए, संघर रचिआ ॥

ਤਣਿ ਤਣਿ ਤੀਰ ਚਲਾਏ, ਦੁਰਗਾ ਧਨੁਖ ਲੈ ॥

तणि तणि तीर चलाए, दुरगा धनुख लै ॥

ਜਿਨ੍ਹੀ ਦਸਤ ਉਠਾਏ, ਰਹੇ ਨ ਜੀਵਦੇ ॥

जिन्ही दसत उठाए, रहे न जीवदे ॥

ਚੰਡ ਅਰੁ ਮੁੰਡ ਖਪਾਏ, ਦੋਨੋ ਦੇਵਤਾ ॥੩੨॥

चंड अरु मुंड खपाए, दोनो देवता ॥३२॥

ਸੁੰਭ ਨਿਸੁੰਭ ਰਿਸਾਏ, ਮਾਰੇ ਦੈਤ ਸੁਣਿ ॥

सु्मभ निसु्मभ रिसाए, मारे दैत सुणि ॥

ਜੋਧੇ ਸਭੈ ਬੁਲਾਏ, ਆਪਣੀ ਮਜਲਸੈ ॥

जोधे सभै बुलाए, आपणी मजलसै ॥

ਜਿਨ੍ਹੀ ਦੈਵ ਭਜਾਏ, ਇੰਦ੍ਰ ਜੇਵਹੇ ॥

जिन्ही दैव भजाए, इंद्र जेवहे ॥

ਤੇਈ ਮਾਰਿ ਗਿਰਾਏ, ਪਲ ਵਿਚ ਦੇਵਤੇ ॥

तेई मारि गिराए, पल विच देवते ॥

ਦਸਤੀ ਦਸਤ ਵਜਾਏ, ਉਨ੍ਹਾ ਚਿਤ ਕਰਿ ॥

दसती दसत वजाए, उन्हा चित करि ॥

ਫਿਰ ਸ੍ਰਣਵਤ ਬੀਜ ਚਲਾਏ, ਬੀੜੇ ਰਾਇ ਦੇ ॥

फिर स्रणवत बीज चलाए, बीड़े राइ दे ॥

ਸੰਜ ਪਟੈਲਾ ਪਾਏ, ਚਿਲਕਤ ਟੋਪੀਆ ॥

संज पटैला पाए, चिलकत टोपीआ ॥

ਲੁਝਣ ਨੂੰ ਅਰੜਾਏ, ਰਾਕਸ ਰੋਹਲੇ ॥

लुझण नूं अरड़ाए, राकस रोहले ॥

ਕਿਨੈ ਨ ਕਦੇ ਹਟਾਏ, ਜੁਧ ਮਚਾਇਕੈ ॥

किनै न कदे हटाए, जुध मचाइकै ॥

ਮਿਲਿ ਤੇਈ ਦਾਨੋ ਆਏ, ਹੁਣ ਸੰਘਰ ਵੇਖਣਾ ॥੩੩॥

मिलि तेई दानो आए, हुण संघर वेखणा ॥३३॥

TOP OF PAGE

Dasam Granth