ਦਸਮ ਗਰੰਥ । दसम ग्रंथ ।

Page 114

ਉਮਲ ਲਥੇ ਜੋਧੇ, ਮਾਰੂ ਵਜਿਆ ॥

उमल लथे जोधे, मारू वजिआ ॥

ਬਦਲ ਜਿਉ ਮਹਿਖਾਸੁਰ, ਰਣ ਵਿਚ ਗਜਿਆ ॥

बदल जिउ महिखासुर, रण विच गजिआ ॥

ਇੰਦ੍ਰ ਜੇਹਾ ਜੋਧਾ, ਮੈਥੋ ਭਜਿਆ ॥

इंद्र जेहा जोधा, मैथो भजिआ ॥

ਕਉਣ ਵਿਚਾਰੀ ਦੁਰਗਾ, ਜਿਨਿ ਰਣ ਸਜਿਆ ॥੧੬॥

कउण विचारी दुरगा, जिनि रण सजिआ ॥१६॥

ਵਜੇ ਢੋਲ ਨਗਾਰੇ, ਦਲਾ ਮੁਕਾਬਲਾ ॥

वजे ढोल नगारे, दला मुकाबला ॥

ਤੀਰ ਫਿਰੈ ਰੈਬਾਰੇ, ਆਮ੍ਹੋ ਸਾਮ੍ਹਣੇ ॥

तीर फिरै रैबारे, आम्हो साम्हणे ॥

ਅਗਣਤ ਬੀਰ ਸੰਘਾਰੇ, ਲਗਦੀ ਕੈਬਰੀ ॥

अगणत बीर संघारे, लगदी कैबरी ॥

ਡਿਗੇ ਜਾਣ ਮੁਨਾਰੇ, ਮਾਰੈ ਬਿਜੁ ਦੈ ॥

डिगे जाण मुनारे, मारै बिजु दै ॥

ਖੁਲ੍ਹੀ ਵਾਲੀ ਦੈਤ ਅਹਾੜੇ, ਸਭੇ ਸੂਰਮੇ ॥

खुल्ही वाली दैत अहाड़े, सभे सूरमे ॥

ਸੁਤੇ ਜਾਣੁ ਜਟਾਰੇ, ਭੰਗਾ ਖਾਇ ਕੈ ॥੧੭॥

सुते जाणु जटारे, भंगा खाइ कै ॥१७॥

ਦੁਹਾ ਕੰਧਾਰਾ ਮੁੰਹ ਜੁੜੇ; ਨਾਲ ਧਉਸਾ ਭਾਰੀ ॥

दुहा कंधारा मुंह जुड़े; नाल धउसा भारी ॥

ਕੜਕਿ ਉਠਿਆ ਫਉਜ ਤੇ; ਵਡਾ ਹੰਕਾਰੀ ॥

कड़कि उठिआ फउज ते; वडा हंकारी ॥

ਲੈ ਕੈ ਚਲਿਆ ਸੂਰਮੇ; ਨਾਲਿ ਵਡੇ ਹਜਾਰੀ ॥

लै कै चलिआ सूरमे; नालि वडे हजारी ॥

ਮਿਆਨੋ ਖੰਡਾ ਧੂਹਿਆ; ਮਹਿਖਾਸੁਰ ਭਾਰੀ ॥

मिआनो खंडा धूहिआ; महिखासुर भारी ॥

ਉਮਲ ਲਥੇ ਸੂਰਮੇ; ਮਾਰ ਮਚੀ ਕਰਾਰੀ ॥

उमल लथे सूरमे; मार मची करारी ॥

ਚਲੇ ਜਾਪਨਿ ਰਤ ਦੇ; ਸਲਲੇ ਜਟਧਾਰੀ ॥੧੮॥

चले जापनि रत दे; सलले जटधारी ॥१८॥

ਸਟ ਪਈ ਜਮਧਾਣੀ; ਦਲਾ ਮੁਕਾਬਲਾ ॥

सट पई जमधाणी; दला मुकाबला ॥

ਧੂਹਿ ਲਈ ਕਿਰਪਾਣੀ; ਦੁਰਗਾ ਮਿਆਨ ਤੇ ॥

धूहि लई किरपाणी; दुरगा मिआन ते ॥

ਚੰਡੀ ਰਾਕਸ ਖਾਣੀ; ਵਾਹੀ ਦੈਤ ਨੂੰ ॥

चंडी राकस खाणी; वाही दैत नूं ॥

ਕੋਪਰ ਚੂਰਿ ਚਵਾਣੀ; ਲਥੀ ਕਰਗ ਲੈ ॥

कोपर चूरि चवाणी; लथी करग लै ॥

ਪਾਖਰ ਤੁਰਾ ਪਲਾਣੀ; ਰੜਕੀ ਧਰਤਿ ਜਾਇ ॥

पाखर तुरा पलाणी; रड़की धरति जाइ ॥

ਲੈਦੀ ਅਘਾ ਸਿਧਾਣੀ; ਸਿੰਗਾ ਧਉਲ ਦਿਆ ॥

लैदी अघा सिधाणी; सिंगा धउल दिआ ॥

ਕੂਰਮ ਸਿਰ ਲਹਲਾਣੀ; ਦੁਸਮਨ ਮਾਰ ਕੈ ॥

कूरम सिर लहलाणी; दुसमन मार कै ॥

ਵਢੇ ਗੰਨ ਤਿਖਾਣੀ; ਮੂਏ ਖੇਤ ਵਿਚ ॥

वढे गंन तिखाणी; मूए खेत विच ॥

ਰਣ ਵਿਚ ਘਤੀ ਘਾਣੀ; ਲੋਹੂ ਮਿਝ ਦੀ ॥

रण विच घती घाणी; लोहू मिझ दी ॥

ਚਾਰੇ ਜੁਗ ਕਹਾਣੀ; ਚਲਗਿ ਤੇਗ ਦੀ ॥

चारे जुग कहाणी; चलगि तेग दी ॥

ਵਿਧਣ ਖੇਤਿ ਵਿਹਾਣੀ; ਮਹਿਖੇ ਦੈਤ ਨੂੰ ॥੧੯॥

विधण खेति विहाणी; महिखे दैत नूं ॥१९॥

ਇਤੀ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ ॥

इती महिखासुर दैत मारे दुरगा आइआ ॥

ਚਉਦਹ ਲੋਕਾ ਰਾਣੀ ਸਿੰਘੁ ਨਚਾਇਆ ॥

चउदह लोका राणी सिंघु नचाइआ ॥

ਮਾਰੇ ਵੀਰ ਜਟਾਣੀ; ਦਲ ਵਿਚਿ ਅਗਲੇ ॥

मारे वीर जटाणी; दल विचि अगले ॥

ਮੰਗਣ ਨਾਹੀ ਪਾਣੀ; ਦਲੀ ਹੰਕਾਰਿ ਕੈ ॥

मंगण नाही पाणी; दली हंकारि कै ॥

ਜਣੁ ਕਰੀ ਸਮਾਇ ਪਠਾਣੀ; ਸੁਣਿ ਕੈ ਰਾਗੁ ਨੂੰ ॥

जणु करी समाइ पठाणी; सुणि कै रागु नूं ॥

ਰਤੁ ਦੇ ਹੜ੍ਹਵਾਣੀ; ਚਲੇ ਬੀਰ ਖੇਤ ॥

रतु दे हड़्हवाणी; चले बीर खेत ॥

ਪੀਤਾ ਫੁਲ ਅਯਾਣੀ; ਘੂਮਣਿ ਸੂਰਮੇ ॥੨੦॥

पीता फुल अयाणी; घूमणि सूरमे ॥२०॥

ਹੋਈ ਲੋਪ ਭਵਾਨੀ; ਦੇਵਾ ਨੂੰ ਰਾਜੁ ਦੇ ॥

होई लोप भवानी; देवा नूं राजु दे ॥

ਈਸਰ ਦੀ ਬਰਦਾਨੀ; ਹੋਈ ਜਿਤੁ ਦਿਨ ॥

ईसर दी बरदानी; होई जितु दिन ॥

ਸੁੰਭ ਨਿਸੁੰਭ ਗੁਮਾਨੀ; ਜਨਮੇ ਸੂਰਮੇ ॥

सु्मभ निसु्मभ गुमानी; जनमे सूरमे ॥

ਇੰਦ੍ਰ ਦੀ ਰਾਜਧਾਨੀ; ਤਕੀ ਜਿਤਣੀ ॥੨੧॥

इंद्र दी राजधानी; तकी जितणी ॥२१॥

ਇੰਦ੍ਰ ਪੁਰੀ ਤੇ ਧਾਵਣਾ; ਵਡ ਜੋਧੀ ਮਤਾ ਪਕਾਇਆ ॥

इंद्र पुरी ते धावणा; वड जोधी मता पकाइआ ॥

ਸੰਜ ਪਟੇਲਾ ਪਾਖਰਾ; ਭੇੜ ਸੰਦਾ ਸਾਜੁ ਬਣਾਇਆ ॥

संज पटेला पाखरा; भेड़ संदा साजु बणाइआ ॥

ਜੁੰਮੇ ਕਟਕ ਅਛੂਹਣੀ; ਅਸਮਾਨ ਗਰਦੈ ਛਾਇਆ ॥

जुमे कटक अछूहणी; असमान गरदै छाइआ ॥

ਰੋਹਿ ਸੁੰਭ ਨਿਸੁੰਭ ਸਿਧਾਇਆ ॥੨੨॥

रोहि सु्मभ निसु्मभ सिधाइआ ॥२२॥

ਸੁੰਭ ਨਿਸੁੰਭ ਅਲਾਇਆ; ਵਡ ਜੋਧੀ ਸੰਘਰ ਵਾਏ ॥

सु्मभ निसु्मभ अलाइआ; वड जोधी संघर वाए ॥

ਰੋਹ ਦਿਖਾਲੀ ਦਿਤੀਆ; ਵਰਿਆਮੀ ਤੁਰੇ ਨਚਾਏ ॥

रोह दिखाली दितीआ; वरिआमी तुरे नचाए ॥

ਘੁਰੇ ਦਮਾਮੇ ਦੋਹਰੇ; ਜਮ ਬਾਹਣ ਜਿਉ ਅਰੜਾਏ ॥

घुरे दमामे दोहरे; जम बाहण जिउ अरड़ाए ॥

ਦੇਉ ਦਾਨੋ ਲੁਝਣ ਆਏ ॥੨੩॥

देउ दानो लुझण आए ॥२३॥

ਦਾਨੋ ਦੇਉ ਅਨਾਗੀ, ਸੰਘਰੁ ਰਚਿਆ ॥

दानो देउ अनागी, संघरु रचिआ ॥

ਫੁਲ ਖਿੜੇ ਜਣੁ ਬਾਗੀ, ਬਾਣੈ ਜੋਧਿਆ ॥

फुल खिड़े जणु बागी, बाणै जोधिआ ॥

ਭੂਤਾ ਇਲਾ ਕਾਗੀ, ਗੋਸਤ ਭਖਿਆ ॥

भूता इला कागी, गोसत भखिआ ॥

ਹੁਮੜ ਧੁਮੜ ਜਾਗੀ, ਘਤੀ ਸੂਰਿਆ ॥੨੪॥

हुमड़ धुमड़ जागी, घती सूरिआ ॥२४॥

TOP OF PAGE

Dasam Granth