ਦਸਮ ਗਰੰਥ । दसम ग्रंथ ।

Page 113

ਜੰਗ ਮੁਸਾਫਾ ਬਜਿਆ; ਰਣਿ ਘੁਰੇ ਨਗਾਰੇ ਚਾਵਲੇ ॥

जंग मुसाफा बजिआ; रणि घुरे नगारे चावले ॥

ਝੂਲਨਿ ਨੇਜੇ ਬੈਰਕਾ; ਨੀਸਾਣ ਲਸਨਿ ਲਸਾਵਲੇ ॥

झूलनि नेजे बैरका; नीसाण लसनि लसावले ॥

ਢੋਲ ਨਗਾਰੇ ਪਉਣਦੇ; ਊਘਨ ਜਾਣੁ ਜਟਾਵਲੇ ॥

ढोल नगारे पउणदे; ऊघन जाणु जटावले ॥

ਦੁਰਗਾ ਦਾਨੋ ਰਣਿ ਡਹੇ; ਖੇਤ ਵਜਨਿ ਨਾਦ ਭੀਹਾਵਲੇ ॥

दुरगा दानो रणि डहे; खेत वजनि नाद भीहावले ॥

ਬੀਰ ਪ੍ਰੋਤੇ ਬ੍ਰਛੀਏ; ਜਣੁ ਡਾਲ ਚਮੁਟੇ ਆਵਲੇ ॥

बीर प्रोते ब्रछीए; जणु डाल चमुटे आवले ॥

ਇਕ ਵਢੇ ਤੇਗੀ ਤੜਫੀਅਨ; ਮਦ ਪੀਤੇ ਲੋਟਨਿ ਬਾਵਲੇ ॥

इक वढे तेगी तड़फीअन; मद पीते लोटनि बावले ॥

ਇਕ ਚੁਣਿ ਚੁਣਿ ਝਾੜਹੁ ਕਢੀਅਨ; ਰੇਤ ਵਿਚੋ ਸੋਇਨਾ ਡਾਵਲੇ ॥

इक चुणि चुणि झाड़हु कढीअन; रेत विचो सोइना डावले ॥

ਗਦਾ ਤ੍ਰਿਸੂਲਾ ਬਰਛੀਆ; ਤੀਰ ਵਗਨਿ ਖਰੇ ਉਤਾਵਲੇ ॥

गदा त्रिसूला बरछीआ; तीर वगनि खरे उतावले ॥

ਜਣੁ ਡਸੇ ਭੁਯੰਗਮ ਸਾਵਲੇ; ਮਰਿ ਜਾਵਨਿ ਬੀਰ ਰੋਹਾਵਲੇ ॥੮॥

जणु डसे भुयंगम सावले; मरि जावनि बीर रोहावले ॥८॥

ਵੇਖਣ ਚੰਡਿ ਪ੍ਰਚੰਡ ਨੋ; ਰਣਿ ਘੁਰੇ ਨਗਾਰੇ ॥

वेखण चंडि प्रचंड नो; रणि घुरे नगारे ॥

ਧਾਏ ਰਾਕਸ ਰੋਹਲੇ; ਚਉਗਿਰਦੇ ਭਾਰੇ ॥

धाए राकस रोहले; चउगिरदे भारे ॥

ਹਥੀ ਤੇਗਾ ਪਕੜਿ ਕੈ; ਰਣਿ ਭਿੜੇ ਕਰਾਰੇ ॥

हथी तेगा पकड़ि कै; रणि भिड़े करारे ॥

ਕਦੇ ਨ ਨਠੈ ਜੁਧ ਤੇ; ਜੋਧੇ ਜੁਝਾਰੇ ॥

कदे न नठै जुध ते; जोधे जुझारे ॥

ਦਿਲ ਵਿਚ ਰੋਹ ਬਢਾਇ ਕੈ; ਮਾਰੁ ਮਾਰੁ ਪੁਕਾਰੇ ॥

दिल विच रोह बढाइ कै; मारु मारु पुकारे ॥

ਮਾਰੇ ਚੰਡਿ ਪ੍ਰਚੰਡ ਨੈ; ਬੀਰ ਖੇਤਿ ਉਤਾਰੇ ॥

मारे चंडि प्रचंड नै; बीर खेति उतारे ॥

ਮਾਰੇ ਜਾਪਨਿ ਬਿਜੁਲੀ; ਸਿਰ ਭਾਰਿ ਮੁਨਾਰੇ ॥੯॥

मारे जापनि बिजुली; सिर भारि मुनारे ॥९॥

ਚੋਟ ਪਈ ਦਮਾਮੇ, ਦਲਾ ਮੁਕਾਬਲਾ ॥

चोट पई दमामे, दला मुकाबला ॥

ਦੇਵੀ ਦਸਤਿ ਨਚਾਈ, ਸੀਹਣਿ ਸਾਰ ਦੀ ॥

देवी दसति नचाई, सीहणि सार दी ॥

ਪੇਟਿ ਮਲੰਦੇ ਲਾਈ, ਮਹਿਖੇ ਦੈਤ ਨੋ ॥

पेटि मलंदे लाई, महिखे दैत नो ॥

ਗੁਰਦੇ ਆਂਦਾ ਖਾਈ, ਨਾਲ ਰੁਕੜੇ ॥

गुरदे आंदा खाई, नाल रुकड़े ॥

ਜੇਹੀ ਦਿਲ ਵਿਚ ਆਈ, ਕਹੀ ਸੁਣਾਇ ਕੈ ॥

जेही दिल विच आई, कही सुणाइ कै ॥

ਚੋਟੀ ਜਾਣੁ ਦਿਖਾਈ, ਤਾਰੇ ਧੂਮਕੇਤਿ ॥੧੦॥

चोटी जाणु दिखाई, तारे धूमकेति ॥१०॥

ਚੋਟਾ ਪਵਨਿ ਨਗਾਰੇ, ਅਣੀਆ ਜੁਟੀਆ ॥

चोटा पवनि नगारे, अणीआ जुटीआ ॥

ਧੂਹਿ ਲਈਆ ਤਰਵਾਰੀ, ਦੇਵਾ ਦਾਨਵਾ ॥

धूहि लईआ तरवारी, देवा दानवा ॥

ਵਾਹਨਿ ਵਾਰੋ ਵਾਰੀ, ਸੂਰੇ ਸੰਘਰੇ ॥

वाहनि वारो वारी, सूरे संघरे ॥

ਵਗੈ ਰਤੁ ਝੁਲਾਰੀ, ਜਿਉ ਗੇਰੂ ਬਾਬੁਤ੍ਰਾ ॥

वगै रतु झुलारी, जिउ गेरू बाबुत्रा ॥

ਵੇਖਨਿ ਬੈਠਿ ਅਟਾਰੀ, ਨਾਰੀ ਰਾਕਸਾ ॥

वेखनि बैठि अटारी, नारी राकसा ॥

ਪਾਈ ਧੂਮ ਸਵਾਰੀ, ਦੁਰਗਾ ਦਾਨਵੀ ॥੧੧॥

पाई धूम सवारी, दुरगा दानवी ॥११॥

ਲਖ ਨਗਾਰੇ ਵਜਨਿ, ਆਮ੍ਹੋ ਸਾਹਮਣੇ ॥

लख नगारे वजनि, आम्हो साहमणे ॥

ਰਾਕਸ ਰਣਹੁੰ ਨ ਭਜਨਿ, ਰੋਹੇ ਰੋਹਲੇ ॥

राकस रणहुं न भजनि, रोहे रोहले ॥

ਸੀਹਾ ਵਾਗੂੰ ਗਜਣ, ਸਭੇ ਸੂਰਮੇ ॥

सीहा वागूं गजण, सभे सूरमे ॥

ਤਣਿ ਤਣਿ ਕੈਬਰ ਛਡਨਿ, ਦੁਰਗਾ ਸਾਮ੍ਹਣੇ ॥੧੨॥

तणि तणि कैबर छडनि, दुरगा साम्हणे ॥१२॥

ਘੁਰੇ ਨਗਾਰੇ ਡੋਹਰੇ; ਰਣਿ ਸੰਗਲੀਆਲੇ ॥

घुरे नगारे डोहरे; रणि संगलीआले ॥

ਧੂੜਿ ਲਪੇਟੇ ਧੂਹਰੇ; ਸਰਦਾਰ ਜਟਾਲੇ ॥

धूड़ि लपेटे धूहरे; सरदार जटाले ॥

ਉੱਖਲੀਆ ਨਾਸਾ ਜਿਨਾ; ਮੂੰਹਿ ਜਾਪਨ ਆਲੇ ॥

उखलीआ नासा जिना; मूंहि जापन आले ॥

ਧਾਏ ਦੇਵੀ ਸਾਮ੍ਹਣੇ; ਬੀਰ ਮੁਛਲੀਆਲੇ ॥

धाए देवी साम्हणे; बीर मुछलीआले ॥

ਸੁਰਪਤਿ ਜੇਹੇ ਲੜਿ ਹਟੇ; ਬੀਰ ਟਲੇ ਨ ਟਾਲੇ ॥

सुरपति जेहे लड़ि हटे; बीर टले न टाले ॥

ਗਜੇ ਦੁਰਗਾ ਘੇਰਿ ਕੈ; ਜਣੁ ਘਣੀਅਰੁ ਕਾਲੇ ॥੧੩॥

गजे दुरगा घेरि कै; जणु घणीअरु काले ॥१३॥

ਚੋਟ ਪਈ ਖਰਚਾਮੀ, ਦਲਾ ਮੁਕਾਬਲਾ ॥

चोट पई खरचामी, दला मुकाबला ॥

ਘੇਰਿ ਲਈ ਵਰਿਆਮੀ, ਦੁਰਗਾ ਆਇ ਕੈ ॥

घेरि लई वरिआमी, दुरगा आइ कै ॥

ਰਾਖਸ ਬਡੈ ਅਲਾਮੀ, ਭਜ ਨ ਜਾਣਦੇ ॥

राखस बडै अलामी, भज न जाणदे ॥

ਅੰਤਿ ਹੋਏ ਸੁਰਗਾਮੀ, ਮਾਰੇ ਦੇਵਤਾ ॥੧੪॥

अंति होए सुरगामी, मारे देवता ॥१४॥

ਅਗਣਤ ਘੁਰੇ ਨਗਾਰੇ, ਦਲਾ ਭਿੜੰਦਿਆ ॥

अगणत घुरे नगारे, दला भिड़ंदिआ ॥

ਪਾਏ ਮਹਖਲ ਭਾਰੇ, ਦੇਵਾ ਦਾਨਵਾ ॥

पाए महखल भारे, देवा दानवा ॥

ਵਾਹਨਿ ਫਟ ਕਰਾਰੇ, ਰਾਕਸ ਰੋਹਲੇ ॥

वाहनि फट करारे, राकस रोहले ॥

ਜਾਪਨਿ ਤੇਗੀ ਆਰੇ, ਮਿਆਨੋ ਧੂਹੀਆ ॥

जापनि तेगी आरे, मिआनो धूहीआ ॥

ਜੋਧੇ ਵਡੇ ਮੁਨਾਰੇ, ਜਾਪਨ ਖੇਤ ਵਿਚ ॥

जोधे वडे मुनारे, जापन खेत विच ॥

ਦੇਵੀ ਆਪ ਸਵਾਰੇ, ਪਬਾਂ ਜਵੇਹਣੇ ॥

देवी आप सवारे, पबां जवेहणे ॥

ਕਦੇ ਨ ਆਖਨਿ ਹਾਰੇ, ਧਾਵਨਿ ਸਾਮ੍ਹਣੇ ॥

कदे न आखनि हारे, धावनि साम्हणे ॥

ਦੁਰਗਾ ਸਭੇ ਸੰਘਾਰੇ, ਰਾਖਸ ਖੜਗ ਲੈ ॥੧੫॥

दुरगा सभे संघारे, राखस खड़ग लै ॥१५॥

TOP OF PAGE

Dasam Granth