ਦਸਮ ਗਰੰਥ । दसम ग्रंथ ।

Page 112

ਵਾਰ ਦੁਰਗਾ ਕੀ ॥

वार दुरगा की ॥

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

ਸ੍ਰੀ ਭਗਉਤੀ ਜੀ ਸਹਾਇ ॥

स्री भगउती जी सहाइ ॥

ਅਥ ਵਾਰ ਦੁਰਗਾ ਕੀ ਲਿਖ੍ਯਤੇ ॥

अथ वार दुरगा की लिख्यते ॥

ਪਾਤਿਸਾਹੀ ੧੦ ॥

पातिसाही १० ॥

ਪਉੜੀ ॥

पउड़ी ॥

ਪ੍ਰਥਮਿ ਭਗਉਤੀ ਸਿਮਰ ਕੈ; ਗੁਰੂ ਨਾਨਕ ਲਈ ਧਿਆਇ ॥

प्रथमि भगउती सिमर कै; गुरू नानक लई धिआइ ॥

ਅੰਗਦ ਗੁਰ ਤੇ ਅਮਰਦਾਸ; ਰਾਮਦਾਸੈ ਹੋਈ ਸਹਾਇ ॥

अंगद गुर ते अमरदास; रामदासै होई सहाइ ॥

ਅਰਜੁਨ ਹਰਿਗੋਬਿੰਦ ਨੋ; ਸਿਮਰੋ ਸ੍ਰੀ ਹਰਿਰਾਇ ॥

अरजुन हरिगोबिंद नो; सिमरो स्री हरिराइ ॥

ਸ੍ਰੀ ਹਰਿਕ੍ਰਿਸਨਿ ਧਿਆਈਐ; ਜਿਸੁ ਡਿਠੇ ਸਭੁ ਦੁਖੁ ਜਾਇ ॥

स्री हरिक्रिसनि धिआईऐ; जिसु डिठे सभु दुखु जाइ ॥

ਤੇਗ ਬਹਾਦੁਰ ਸਿਮਰੀਐ; ਘਰਿ ਨੌ ਨਿਧ ਆਵੈ ਧਾਇ ॥

तेग बहादुर सिमरीऐ; घरि नौ निध आवै धाइ ॥

ਸਭ ਥਾਈ ਹੋਇ ਸਹਾਇ ॥੧॥

सभ थाई होइ सहाइ ॥१॥

ਖੰਡਾ ਪ੍ਰਥਮਿ ਮਨਾਇਕੈ; ਜਿਨ ਸਭ ਸੈਸਾਰ ਉਪਾਇਆ ॥

खंडा प्रथमि मनाइकै; जिन सभ सैसार उपाइआ ॥

ਬ੍ਰਹਮਾ ਬਿਸਨੁ ਮਹੇਸ ਸਾਜਿ; ਕੁਦਰਤਿ ਦਾ ਖੇਲੁ ਬਣਾਇਆ ॥

ब्रहमा बिसनु महेस साजि; कुदरति दा खेलु बणाइआ ॥

ਸਿੰਧੁ ਪਰਬਤ ਮੇਦਨੀ; ਬਿਨੁ ਥੰਮਾ ਗਗਨ ਰਹਾਇਆ ॥

सिंधु परबत मेदनी; बिनु थमा गगन रहाइआ ॥

ਸਿਰਜੇ ਦਾਨੋ ਦੇਵਤੇ; ਤਿਨ ਅੰਦਰਿ ਬਾਦੁ ਰਚਾਇਆ ॥

सिरजे दानो देवते; तिन अंदरि बादु रचाइआ ॥

ਤੈ ਹੀ ਦੁਰਗਾ ਸਾਜਿ ਕੈ; ਦੈਤਾ ਦਾ ਨਾਸ ਕਰਾਇਆ ॥

तै ही दुरगा साजि कै; दैता दा नास कराइआ ॥

ਤੈਥੋ ਹੀ ਬਲੁ ਰਾਮ ਲੈ; ਨਾਲ ਬਾਣਾ ਰਾਵਣੁ ਘਾਇਆ ॥

तैथो ही बलु राम लै; नाल बाणा रावणु घाइआ ॥

ਤੈਥੋ ਹੀ ਬਲੁ ਕ੍ਰਿਸਨ ਲੈ; ਕੰਸ ਕੇਸੀ ਪਕੜਿ ਗਿਰਾਇਆ ॥

तैथो ही बलु क्रिसन लै; कंस केसी पकड़ि गिराइआ ॥

ਬਡੇ ਬਡੇ ਮੁਨਿ ਦੇਵਤੇ; ਕਈ ਜੁਗ ਤਿਨੀ ਤਨ ਤਾਇਆ ॥

बडे बडे मुनि देवते; कई जुग तिनी तन ताइआ ॥

ਕਿਨੈ ਤੇਰਾ ਅੰਤ ਨ ਪਾਇਆ ॥੨॥

किनै तेरा अंत न पाइआ ॥२॥

ਸਾਧੂ ਸਤਿਜੁਗ ਬੀਤਿਆ; ਅਧਸੀਲੀ ਤ੍ਰੇਤਾ ਆਇਆ ॥

साधू सतिजुग बीतिआ; अधसीली त्रेता आइआ ॥

ਨਚੀ ਕਲਿ ਸਰੋਸਰੀ; ਕਲਿ ਨਾਰਦ ਡਉਰੂ ਵਾਇਆ ॥

नची कलि सरोसरी; कलि नारद डउरू वाइआ ॥

ਅਭਿਮਾਨ ਉਤਾਰਨ ਦਿਉਤਿਆ; ਮਹਿਖਾਸੁਰ ਸੁੰਭ ਉਪਾਇਆ ॥

अभिमान उतारन दिउतिआ; महिखासुर सु्मभ उपाइआ ॥

ਜੀਤ ਲਏ ਤਿਨਿ ਦੇਵਤੇ; ਤਿਹੁ ਲੋਕੀ ਰਾਜੁ ਕਮਾਇਆ ॥

जीत लए तिनि देवते; तिहु लोकी राजु कमाइआ ॥

ਵਡਾ ਬੀਰ ਅਖਾਇ ਕੈ; ਸਿਰ ਉਪਰਿ ਛਤ੍ਰ ਫਿਰਾਇਆ ॥

वडा बीर अखाइ कै; सिर उपरि छत्र फिराइआ ॥

ਦਿਤਾ ਇੰਦ੍ਰ ਨਿਕਾਲ ਕੇ; ਤਿਨਿ ਗਿਰ ਕੈਲਾਸੁ ਤਕਾਇਆ ॥

दिता इंद्र निकाल के; तिनि गिर कैलासु तकाइआ ॥

ਡਰ ਕੈ ਹਥੋਂ ਦਾਨਵੀ; ਦਿਲ ਅੰਦਰਿ ਤ੍ਰਾਸ ਵਧਾਇਆ ॥

डर कै हथों दानवी; दिल अंदरि त्रास वधाइआ ॥

ਪਾਸ ਦੁਰਗਾ ਦੇ ਇੰਦ੍ਰੁ ਆਇਆ ॥੩॥

पास दुरगा दे इंद्रु आइआ ॥३॥

ਇਕ ਦਿਹਾੜੈ ਆਈ, ਨ੍ਹਾਵਣ ਦੁਰਗ ਸਾਹ ॥

इक दिहाड़ै आई, न्हावण दुरग साह ॥

ਇੰਦ੍ਰ ਬ੍ਰਿਥਾ ਸੁਣਾਈ, ਆਪਣੇ ਹਾਲ ਦੀ ॥

इंद्र ब्रिथा सुणाई, आपणे हाल दी ॥

ਛੀਨਿ ਲਈ ਠਕੁਰਾਈ, ਸਾਤੇ ਦਾਨਵੀ ॥

छीनि लई ठकुराई, साते दानवी ॥

ਲੋਕੀ ਤਿਹੀ ਫਿਰਾਈ, ਦੋਹੀ ਆਪਣੀ ॥

लोकी तिही फिराई, दोही आपणी ॥

ਬੈਠੇ ਵਾਇ ਵਧਾਈ, ਤੇ ਅਮਰਾਵਤੀ ॥

बैठे वाइ वधाई, ते अमरावती ॥

ਦਿਤੇ ਦੇਵ ਭਜਾਈ, ਸਭਨਾ ਰਾਕਸਾ ॥

दिते देव भजाई, सभना राकसा ॥

ਕਿਨੈ ਨ ਜਿਤਿਆ ਜਾਈ, ਮਹਿਖੈ ਦੈਤ ਨੂੰ ॥

किनै न जितिआ जाई, महिखै दैत नूं ॥

ਤੇਰੀ ਸਾਮ ਤਕਾਈ, ਦੇਵੀ ਦੁਰਗਸਾਹ ! ॥੪॥

तेरी साम तकाई, देवी दुरगसाह ! ॥४॥

ਦੁਰਗਾ ਬੈਣ ਸੁਣੰਦੀ, ਹਸੀ ਹੜ ਹੜਾਇ ॥

दुरगा बैण सुणंदी, हसी हड़ हड़ाइ ॥

ਓਹੀ ਸੀਹੁ ਬੁਲਾਇਆ, ਰਾਕਸ ਭਖਣਾ ॥

ओही सीहु बुलाइआ, राकस भखणा ॥

ਚਿੰਤਾ ਕਰਹੁ ਨ ਕਾਈ, ਦੇਵਾ ਨੂੰ ਆਖਿਆ ॥

चिंता करहु न काई, देवा नूं आखिआ ॥

ਰੋਹ ਹੋਈ ਮਹਾਮਾਈ, ਰਾਕਸਿ ਮਾਰਣੇ ॥੫॥

रोह होई महामाई, राकसि मारणे ॥५॥

ਦੋਹਰਾ ॥

दोहरा ॥

ਰਾਕਸ ਆਏ ਰੋਹਲੇ; ਖੇਤਿ ਭਿੜਨ ਕੇ ਚਾਇ ॥

राकस आए रोहले; खेति भिड़न के चाइ ॥

ਲਸਕਨਿ ਤੇਗਾ ਬਰਛੀਆ; ਸੂਰਜ ਨਦਰਿ ਨ ਪਾਇ ॥੬॥

लसकनि तेगा बरछीआ; सूरज नदरि न पाइ ॥६॥

ਪਉੜੀ ॥

पउड़ी ॥

ਦੁਹਾ ਕੰਧਾਰਾ ਮੁੰਹ ਜੁੜੇ; ਢੋਲ ਸੰਖ ਨਗਾਰੇ ਬਜੇ ॥

दुहा कंधारा मुंह जुड़े; ढोल संख नगारे बजे ॥

ਰਾਕਸ ਆਏ ਰੋਹਲੇ; ਤਰਵਾਰੀ ਬਖਤਰ ਸਜੇ ॥

राकस आए रोहले; तरवारी बखतर सजे ॥

ਜੁਟੇ ਸਉਹੇ ਜੁਧ ਨੋ; ਇਕ ਜਾਤਿ ਨ ਜਾਣਨਿ ਭਜੇ ॥

जुटे सउहे जुध नो; इक जाति न जाणनि भजे ॥

ਖੇਤ ਅੰਦਰ ਜੋਧੇ ਗਜੇ ॥੭॥

खेत अंदर जोधे गजे ॥७॥

TOP OF PAGE

Dasam Granth