ਦਸਮ ਗਰੰਥ । दसम ग्रंथ ।

Page 96

ਤਬੈ ਦ੍ਰੁਗਾ ਬਕਾਰਿ ਕੈ ॥

तबै द्रुगा बकारि कै ॥

ਕਮਾਣ ਬਾਣ ਧਾਰਿ ਕੈ ॥

कमाण बाण धारि कै ॥

ਸੁ ਘਾਵ ਚਾਮਰੰ ਕੀਯੋ ॥

सु घाव चामरं कीयो ॥

ਉਤਾਰ ਹਸਤਿ ਤੇ ਦੀਯੋ ॥੨੧॥

उतार हसति ते दीयो ॥२१॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਤਬੈ ਬੀਰ ਕੋਪੰ ਬਿੜਾਲਾਛ ਨਾਮੰ ॥

तबै बीर कोपं बिड़ालाछ नामं ॥

ਸਜੇ ਸਸਤ੍ਰ ਦੇਹੰ ਚਲੋ ਜੁਧ ਧਾਮੰ ॥

सजे ससत्र देहं चलो जुध धामं ॥

ਸਿਰੰ ਸਿੰਘ ਕੇ ਆਨਿ ਘਾਯੰ ਪ੍ਰਹਾਰੰ ॥

सिरं सिंघ के आनि घायं प्रहारं ॥

ਬਲੀ ਸਿੰਘ ਸੋ ਹਾਥ ਸੋ ਮਾਰਿ ਡਾਰੰ ॥੨੨॥

बली सिंघ सो हाथ सो मारि डारं ॥२२॥

ਬਿੜਾਲਾਛ ਮਾਰੇ ਸੁ ਪਿੰਗਾਛ ਧਾਏ ॥

बिड़ालाछ मारे सु पिंगाछ धाए ॥

ਦ੍ਰੁਗਾ ਸਾਮੁਹੇ ਬੋਲ ਬਾਂਕੇ ਸੁਨਾਏ ॥

द्रुगा सामुहे बोल बांके सुनाए ॥

ਕਰੀ ਅਭ੍ਰਿ ਜ੍ਯੋ ਗਰਜ ਕੈ ਬਾਣ ਬਰਖੰ ॥

करी अभ्रि ज्यो गरज कै बाण बरखं ॥

ਮਹਾ ਸੂਰ ਬੀਰੰ ਭਰੇ ਜੁਧ ਹਰਖੰ ॥੨੩॥

महा सूर बीरं भरे जुध हरखं ॥२३॥

ਤਬੈ ਦੇਵੀਅੰ ਪਾਣਿ ਬਾਣੰ ਸੰਭਾਰੰ ॥

तबै देवीअं पाणि बाणं स्मभारं ॥

ਹਨਿਯੋ ਦੁਸਟ ਕੇ ਘਾਇ ਸੀਸੰ ਮਝਾਰੰ ॥

हनियो दुसट के घाइ सीसं मझारं ॥

ਗਿਰਿਯੋ ਝੂਮਿ ਭੂਮੰ ਗਏ ਪ੍ਰਾਣ ਛੁਟੰ ॥

गिरियो झूमि भूमं गए प्राण छुटं ॥

ਮਨੋ ਮੇਰ ਕੋ ਸਾਤਵੌ ਸ੍ਰਿੰਗ ਟੁਟੰ ॥੨੪॥

मनो मेर को सातवौ स्रिंग टुटं ॥२४॥

ਗਿਰੈ ਬੀਰ ਪਿੰਗਾਛ ਦੇਬੀ ਸੰਘਾਰੇ ॥

गिरै बीर पिंगाछ देबी संघारे ॥

ਚਲੇ ਅਉਰੁ ਬੀਰੰ ਹਥਿਆਰੰ ਉਘਾਰੇ ॥

चले अउरु बीरं हथिआरं उघारे ॥

ਤਬੈ ਰੋਸਿ ਦੇਬਿਯੰ ਸਰੋਘੰ ਚਲਾਏ ॥

तबै रोसि देबियं सरोघं चलाए ॥

ਬਿਨਾ ਪ੍ਰਾਨ ਕੇ ਜੁਧ ਮਧੰ ਗਿਰਾਏ ॥੨੫॥

बिना प्रान के जुध मधं गिराए ॥२५॥

ਚੌਪਈ ॥

चौपई ॥

ਜੇ ਜੇ ਸਤ੍ਰੁ ਸਾਮੁਹੇ ਆਏ ॥

जे जे सत्रु सामुहे आए ॥

ਸਬੈ ਦੇਵਤਾ ਮਾਰਿ ਗਿਰਾਏ ॥

सबै देवता मारि गिराए ॥

ਸੈਨਾ ਸਕਲ ਜਬੈ ਹਨਿ ਡਾਰੀ ॥

सैना सकल जबै हनि डारी ॥

ਆਸੁਰੇਸ ਕੋਪਾ ਅਹੰਕਾਰੀ ॥੨੬॥

आसुरेस कोपा अहंकारी ॥२६॥

ਆਪ ਜੁਧ ਤਬ ਕੀਆ ਭਵਾਨੀ ॥

आप जुध तब कीआ भवानी ॥

ਚੁਨਿ ਚੁਨਿ ਹਨੈ ਪਖਰੀਆ ਬਾਨੀ ॥

चुनि चुनि हनै पखरीआ बानी ॥

ਕ੍ਰੋਧ ਜੁਆਲ ਮਸਤਕ ਤੇ ਬਿਗਸੀ ॥

क्रोध जुआल मसतक ते बिगसी ॥

ਤਾ ਤੇ ਆਪ ਕਾਲਿਕਾ ਨਿਕਸੀ ॥੨੭॥

ता ते आप कालिका निकसी ॥२७॥

ਮਧੁਭਾਰ ਛੰਦ ॥

मधुभार छंद ॥

ਮੁਖਿ ਬਮਤ ਜੁਆਲ ॥

मुखि बमत जुआल ॥

ਨਿਕਸੀ ਕਪਾਲਿ ॥

निकसी कपालि ॥

ਮਾਰੇ ਗਜੇਸ ॥

मारे गजेस ॥

ਛੁਟੇ ਹੈਏਸ ॥੨੮॥

छुटे हैएस ॥२८॥

ਛੁਟੰਤ ਬਾਣ ॥

छुटंत बाण ॥

ਝਮਕਤ ਕ੍ਰਿਪਾਣ ॥

झमकत क्रिपाण ॥

ਸਾਂਗੰ ਪ੍ਰਹਾਰ ॥

सांगं प्रहार ॥

ਖੇਲਤ ਧਮਾਰ ॥੨੯॥

खेलत धमार ॥२९॥

ਬਾਹੈ ਨਿਸੰਗ ॥

बाहै निसंग ॥

ਉੱਠੇ ਝੜੰਗ ॥

उट्ठे झड़ंग ॥

ਤੁਪਕ ਤੜਾਕ ॥

तुपक तड़ाक ॥

ਉਠਤ ਕੜਾਕ ॥੩੦॥

उठत कड़ाक ॥३०॥

ਬਰਕੰਤ ਮਾਇ ॥

बरकंत माइ ॥

ਭਭਕੰਤ ਘਾਇ ॥

भभकंत घाइ ॥

ਜੁਝੇ ਜੁਆਣ ॥

जुझे जुआण ॥

ਨਚੇ ਕਿਕਾਣ ॥੩੧॥

नचे किकाण ॥३१॥

ਰੂਆਮਲ ਛੰਦ ॥

रूआमल छंद ॥

ਧਾਈਯੋ ਅਸੁਰੇਂਦ੍ਰ ਤਹਿ; ਨਿਜ ਕੋਪ ਓਪ ਬਢਾਇ ॥

धाईयो असुरेंद्र तहि; निज कोप ओप बढाइ ॥

ਸੰਗ ਲੈ ਚਤੁਰੰਗ ਸੈਨਾ; ਸੁਧ ਸਸਤ੍ਰ ਨਚਾਇ ॥

संग लै चतुरंग सैना; सुध ससत्र नचाइ ॥

ਦੇਬਿ ਸਸਤ੍ਰ ਲਗੈ ਗਿਰੈ ਰਣਿ; ਰੁਝਿ ਜੁਝਿ ਜੁਆਣ ॥

देबि ससत्र लगै गिरै रणि; रुझि जुझि जुआण ॥

ਪੀਲਰਾਜ ਫਿਰੇ ਕਹੂੰ ਰਣ; ਸੁਛ ਛੁਛ ਕਿਕਾਣ ॥੩੨॥

पीलराज फिरे कहूं रण; सुछ छुछ किकाण ॥३२॥

ਚੀਰ ਚਾਮਰ ਪੁੰਜ ਕੁੰਜਰ; ਬਾਜ ਰਾਜ ਅਨੇਕ ॥

चीर चामर पुंज कुंजर; बाज राज अनेक ॥

ਸਸਤ੍ਰ ਅਸਤ੍ਰ ਸੁਭੇ ਕਹੂੰ; ਸਰਦਾਰ ਸੁਆਰ ਅਨੇਕ ॥

ससत्र असत्र सुभे कहूं; सरदार सुआर अनेक ॥

ਤੇਗੁ ਤੀਰ ਤੁਫੰਗ ਤਬਰ; ਕੁਹੁਕ ਬਾਨ ਅਨੰਤ ॥

तेगु तीर तुफंग तबर; कुहुक बान अनंत ॥

ਬੇਧਿ ਬੇਧਿ ਗਿਰੈ ਬਰਛਿਨ; ਸੂਰ ਸੋਭਾਵੰਤ ॥੩੩॥

बेधि बेधि गिरै बरछिन; सूर सोभावंत ॥३३॥

ਗ੍ਰਿਧ ਬ੍ਰਿਧ ਉਡੇ ਤਹਾ; ਫਿਕਰੰਤ ਸੁਆਨ ਸ੍ਰਿੰਗਾਲ ॥

ग्रिध ब्रिध उडे तहा; फिकरंत सुआन स्रिंगाल ॥

ਮਤ ਦੰਤਿ ਸਪਛ ਪਬੈ; ਕੰਕ ਬੰਕ ਰਸਾਲ ॥

मत दंति सपछ पबै; कंक बंक रसाल ॥

ਛੁਦ੍ਰ ਮੀਨ ਛੁਰੁੱਧ੍ਰਕਾ; ਅਰੁ ਚਰਮ ਕਛਪ ਅਨੰਤ ॥

छुद्र मीन छुरुध्रका; अरु चरम कछप अनंत ॥

ਨਕ੍ਰ ਬਕ੍ਰ ਸੁ ਬਰਮ ਸੋਭਿਤ; ਸ੍ਰੋਣ ਨੀਰ ਦੁਰੰਤ ॥੩੪॥

नक्र बक्र सु बरम सोभित; स्रोण नीर दुरंत ॥३४॥

ਨਵ ਸੂਰ ਨਵਕਾ ਸੇ ਰਥੀ; ਅਤਿਰਥੀ ਜਾਨੁ ਜਹਾਜ ॥

नव सूर नवका से रथी; अतिरथी जानु जहाज ॥

ਲਾਦਿ ਲਾਦਿ ਮਨੋ ਚਲੇ; ਧਨ ਧੀਰ ਬੀਰ ਸਲਾਜ ॥

लादि लादि मनो चले; धन धीर बीर सलाज ॥

ਮੋਲੁ ਬੀਚ ਫਿਰੈ ਚੁਕਾਤ; ਦਲਾਲ ਖੇਤ ਖਤੰਗ ॥

मोलु बीच फिरै चुकात; दलाल खेत खतंग ॥

ਗਾਹਿ ਗਾਹਿ ਫਿਰੇ ਫਵਜਨਿ; ਝਾਰਿ ਦਿਰਬ ਨਿਖੰਗ ॥੩੫॥

गाहि गाहि फिरे फवजनि; झारि दिरब निखंग ॥३५॥

TOP OF PAGE

Dasam Granth