ਦਸਮ ਗਰੰਥ । दसम ग्रंथ ।

Page 97

ਅੰਗ ਭੰਗ ਗਿਰੇ ਕਹੂੰ; ਬਹੁਰੰਗ ਰੰਗਿਤ ਬਸਤ੍ਰ ॥

अंग भंग गिरे कहूं; बहुरंग रंगित बसत्र ॥

ਚਰਮ ਬਰਮ ਸੁਭੰ ਕਹੂੰ; ਰਣੰ ਸਸਤ੍ਰ ਰੁ ਅਸਤ੍ਰ ॥

चरम बरम सुभं कहूं; रणं ससत्र रु असत्र ॥

ਮੁੰਡ ਤੁੰਡ ਧੁਜਾ ਪਤਾਕਾ; ਟੂਕ ਟਾਕ ਅਰੇਕ ॥

मुंड तुंड धुजा पताका; टूक टाक अरेक ॥

ਜੂਝ ਜੂਝ ਪਰੇ ਸਬੈ ਅਰਿ; ਬਾਚਿਯੋ ਨਹੀ ਏਕ ॥੩੬॥

जूझ जूझ परे सबै अरि; बाचियो नही एक ॥३६॥

ਕੋਪ ਕੈ ਮਹਿਖੇਸ ਦਾਨੋ; ਧਾਈਯੋ ਤਿਹ ਕਾਲ ॥

कोप कै महिखेस दानो; धाईयो तिह काल ॥

ਅਸਤ੍ਰ ਸਸਤ੍ਰ ਸੰਭਾਰ ਸੂਰੋ; ਰੂਪ ਕੈ ਬਿਕਰਾਲ ॥

असत्र ससत्र स्मभार सूरो; रूप कै बिकराल ॥

ਕਾਲ ਪਾਣਿ ਕ੍ਰਿਪਾਣ ਲੈ ਤਿਹ; ਮਾਰਿਯੋ ਤਤਕਾਲ ॥

काल पाणि क्रिपाण लै तिह; मारियो ततकाल ॥

ਜੋਤਿ ਜੋਤਿ ਬਿਖੈ ਮਿਲੀ; ਤਜ ਬ੍ਰਹਮਰੰਧ੍ਰਿ ਉਤਾਲ ॥੩੭॥

जोति जोति बिखै मिली; तज ब्रहमरंध्रि उताल ॥३७॥

ਦੋਹਰਾ ॥

दोहरा ॥

ਮਹਿਖਾਸੁਰ ਕਹ ਮਾਰ ਕਰਿ; ਪ੍ਰਫੁਲਤ ਭੀ ਜਗ ਮਾਇ ॥

महिखासुर कह मार करि; प्रफुलत भी जग माइ ॥

ਤਾ ਦਿਨ ਤੇ ਮਹਿਖੇ ਬਲੈ; ਦੇਤ ਜਗਤ ਸੁਖ ਪਾਇ ॥੩੮॥

ता दिन ते महिखे बलै; देत जगत सुख पाइ ॥३८॥

ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਮਹਿਖਾਸੁਰ ਬਧਹ ਪ੍ਰਥਮ ਧਿਆਇ ਸੰਪੂਰਨੰਮ ਸਤੁ ਸੁਭਮ ਸਤੁ ॥੧॥

इति स्री बचित्र नाटके चंडी चरित्रे महिखासुर बधह प्रथम धिआइ स्मपूरनम सतु सुभम सतु ॥१॥

ਅਥ ਧੂਮਨੈਨ ਜੁਧ ਕਥਨ ॥

अथ धूमनैन जुध कथन ॥

ਕੁਲਕ ਛੰਦ ॥

कुलक छंद ॥

ਦੇਵ ਸੁ ਤਬ ਗਾਜੀਯ ॥

देव सु तब गाजीय ॥

ਅਨਹਦ ਬਾਜੀਯ ॥

अनहद बाजीय ॥

ਭਈ ਬਧਾਈ ॥

भई बधाई ॥

ਸਭ ਸੁਖਦਾਈ ॥੧॥੩੯॥

सभ सुखदाई ॥१॥३९॥

ਦੁੰਦਭ ਬਾਜੇ ॥

दुंदभ बाजे ॥

ਸਭ ਸੁਰ ਗਾਜੇ ॥

सभ सुर गाजे ॥

ਕਰਤ ਬਡਾਈ ॥

करत बडाई ॥

ਸੁਮਨ ਬ੍ਰਖਾਈ ॥੨॥੪੦॥

सुमन ब्रखाई ॥२॥४०॥

ਕੀਨੀ ਬਹੁ ਅਰਚਾ ॥

कीनी बहु अरचा ॥

ਜਸ ਧੁਨਿ ਚਰਚਾ ॥

जस धुनि चरचा ॥

ਪਾਇਨ ਲਾਗੇ ॥

पाइन लागे ॥

ਸਭ ਦੁਖ ਭਾਗੇ ॥੩॥੪੧॥

सभ दुख भागे ॥३॥४१॥

ਗਾਏ ਜੈ ਕਰਖਾ ॥

गाए जै करखा ॥

ਪੁਹਪਨਿ ਬਰਖਾ ॥

पुहपनि बरखा ॥

ਸੀਸ ਨਿਵਾਏ ॥

सीस निवाए ॥

ਸਭ ਸੁਖ ਪਾਏ ॥੪॥੪੨॥

सभ सुख पाए ॥४॥४२॥

ਦੋਹਰਾ ॥

दोहरा ॥

ਲੋਪ ਚੰਡਿਕਾ ਜੂ ਭਈ; ਦੈ ਦੇਵਨ ਕੋ ਰਾਜੁ ॥

लोप चंडिका जू भई; दै देवन को राजु ॥

ਬਹੁਰ ਸੁੰਭ ਨੈਸੁੰਭ ਦੁਐ; ਦੈਤ ਬੜੇ ਸਿਰਤਾਜ ॥੫॥੪੩॥

बहुर सु्मभ नैसु्मभ दुऐ; दैत बड़े सिरताज ॥५॥४३॥

ਚੌਪਈ ॥

चौपई ॥

ਸੁੰਭ ਨਿਸੁੰਭ ਚੜੇ ਲੈ ਕੈ ਦਲ ॥

सु्मभ निसु्मभ चड़े लै कै दल ॥

ਅਰਿ ਅਨੇਕ ਜੀਤੇ ਜਿਨ ਜਲਿ ਥਲਿ ॥

अरि अनेक जीते जिन जलि थलि ॥

ਦੇਵ ਰਾਜ ਕੋ ਰਾਜ ਛਿਨਾਵਾ ॥

देव राज को राज छिनावा ॥

ਸੇਸਿ ਮੁਕਟ ਮਨਿ ਭੇਟ ਪਠਾਵਾ ॥੬॥੪੪॥

सेसि मुकट मनि भेट पठावा ॥६॥४४॥

ਛੀਨ ਲਯੋ ਅਲਕੇਸ ਭੰਡਾਰਾ ॥

छीन लयो अलकेस भंडारा ॥

ਦੇਸ ਦੇਸ ਕੇ ਜੀਤਿ ਨ੍ਰਿਪਾਰਾ ॥

देस देस के जीति न्रिपारा ॥

ਜਹਾ ਤਹਾ ਕਰ ਦੈਤ ਪਠਾਏ ॥

जहा तहा कर दैत पठाए ॥

ਦੇਸ ਬਿਦੇਸ ਜੀਤੇ ਫਿਰ ਆਏ ॥੭॥੪੫॥

देस बिदेस जीते फिर आए ॥७॥४५॥

ਦੋਹਰਾ ॥

दोहरा ॥

ਦੇਵ ਸਬੈ ਤ੍ਰਾਸਤਿ ਭਏ; ਮਨ ਮੋ ਕੀਯੋ ਬਿਚਾਰ ॥

देव सबै त्रासति भए; मन मो कीयो बिचार ॥

ਸਰਨ ਭਵਾਨੀ ਕੀ ਸਬੈ; ਭਾਜਿ ਪਰੇ ਨਿਰਧਾਰ ॥੮॥੪੬॥

सरन भवानी की सबै; भाजि परे निरधार ॥८॥४६॥

ਨਰਾਜ ਛੰਦ ॥

नराज छंद ॥

ਸੁ ਤ੍ਰਾਸ ਦੇਵ ਭਾਜੀਅੰ ॥

सु त्रास देव भाजीअं ॥

ਬਸੇਖ ਲਾਜ ਲਾਜੀਅੰ ॥

बसेख लाज लाजीअं ॥

ਬਿਸਿਖ ਕਾਰਮੰ ਕਸੇ ॥

बिसिख कारमं कसे ॥

ਸੁ ਦੇਵਿ ਲੋਕ ਮੋ ਬਸੇ ॥੯॥੪੭॥

सु देवि लोक मो बसे ॥९॥४७॥

ਤਬੈ ਪ੍ਰਕੋਪ ਦੇਬਿ ਹੁਐ ॥

तबै प्रकोप देबि हुऐ ॥

ਚਲੀ ਸੁ ਸਸਤ੍ਰ ਅਸਤ੍ਰ ਲੈ ॥

चली सु ससत्र असत्र लै ॥

ਸੁ ਮੁਦ ਪਾਨਿ ਪਾਨ ਕੈ ॥

सु मुद पानि पान कै ॥

ਗਜੀ ਕ੍ਰਿਪਾਨ ਪਾਨਿ ਲੈ ॥੧੦॥੪੮॥

गजी क्रिपान पानि लै ॥१०॥४८॥

ਰਸਾਵਲ ਛੰਦ ॥

रसावल छंद ॥

ਸੁਨੀ ਦੇਵ ਬਾਨੀ ॥

सुनी देव बानी ॥

ਚੜੀ ਸਿੰਘ ਰਾਨੀ ॥

चड़ी सिंघ रानी ॥

ਸੁਭੰ ਸਸਤ੍ਰ ਧਾਰੇ ॥

सुभं ससत्र धारे ॥

ਸਭੇ ਪਾਪ ਟਾਰੇ ॥੧੧॥੪੯॥

सभे पाप टारे ॥११॥४९॥

ਕਰੋ ਨਦ ਨਾਦੰ ॥

करो नद नादं ॥

ਮਹਾ ਮਦ ਮਾਦੰ ॥

महा मद मादं ॥

ਭਯੋ ਸੰਖ ਸੋਰੰ ॥

भयो संख सोरं ॥

ਸੁਣਿਯੋ ਚਾਰ ਓਰੰ ॥੧੨॥੫੦॥

सुणियो चार ओरं ॥१२॥५०॥

ਉਤੇ ਦੈਤ ਧਾਏ ॥

उते दैत धाए ॥

ਬਡੀ ਸੈਨ ਲਿਆਏ ॥

बडी सैन लिआए ॥

ਮੁਖੰ ਰਕਤ ਨੈਣੰ ॥

मुखं रकत नैणं ॥

ਬਕੇ ਬੰਕ ਬੈਣੰ ॥੧੩॥੫੧॥

बके बंक बैणं ॥१३॥५१॥

TOP OF PAGE

Dasam Granth