ਦਸਮ ਗਰੰਥ । दसम ग्रंथ । |
Page 90 ਦਾਨਵ ਏਕ ਬਡੋ ਬਲਵਾਨ; ਕ੍ਰਿਪਾਨ ਲੈ ਪਾਨਿ ਹਕਾਰ ਕੈ ਧਾਇਓ ॥ दानव एक बडो बलवान; क्रिपान लै पानि हकार कै धाइओ ॥ ਕਾਢੁ ਕੈ ਖਗ ਸੁ ਚੰਡਿਕਾ ਮਿਆਨ ਤੇ; ਤਾ ਤਨ ਬੀਚ ਭਲੇ ਬਰਿ ਲਾਇਓ ॥ काढु कै खग सु चंडिका मिआन ते; ता तन बीच भले बरि लाइओ ॥ ਟੂਟ ਪਰਿਓ ਸਿਰ ਵਾ ਧਰਿ ਤੇ; ਜਸੁ ਇਆ ਛਬਿ ਕੋ ਕਵਿ ਕੇ ਮਨਿ ਆਇਓ ॥ टूट परिओ सिर वा धरि ते; जसु इआ छबि को कवि के मनि आइओ ॥ ਊਚ ਧਰਾਧਰ ਊਪਰ ਤੇ; ਗਿਰਿਓ ਕਾਕ ਕਰਾਲ ਭੁਜੰਗਮ ਖਾਇਓ ॥੧੯੭॥ ऊच धराधर ऊपर ते; गिरिओ काक कराल भुजंगम खाइओ ॥१९७॥ ਬੀਰ ਨਿਸੁੰਭ ਕੋ ਦੈਤ ਬਲੀ ਇਕ; ਪ੍ਰੇਰਿ ਤੁਰੰਗ ਗਇਓ ਰਨਿ ਸਾਮੁਹਿ ॥ बीर निसु्मभ को दैत बली इक; प्रेरि तुरंग गइओ रनि सामुहि ॥ ਦੇਖਤ ਧੀਰਜ ਨਾਹਿ ਰਹੈ; ਅਬਿ ਕੋ ਸਮਰਥ ਹੈ? ਬਿਕ੍ਰਮ ਜਾ ਮਹਿ ॥ देखत धीरज नाहि रहै; अबि को समरथ है? बिक्रम जा महि ॥ ਚੰਡਿ ਲੈ ਪਾਨਿ ਕ੍ਰਿਪਾਨ ਹਨੇ ਅਰਿ; ਫੇਰਿ ਦਈ ਸਿਰ ਦਾਨਵ ਤਾ ਮਹਿ ॥ चंडि लै पानि क्रिपान हने अरि; फेरि दई सिर दानव ता महि ॥ ਮੁੰਡਹਿ ਤੁੰਡਹਿ ਰੁੰਡਹਿ ਚੀਰਿ; ਪਲਾਨ ਕਿਕਾਨ ਧਸੀ ਬਸੁਧਾ ਮਹਿ ॥੧੯੮॥ मुंडहि तुंडहि रुंडहि चीरि; पलान किकान धसी बसुधा महि ॥१९८॥ ਇਉ ਜਬ ਦੈਤ ਹਤਿਓ ਬਰ ਚੰਡਿ ਸੁ; ਅਉਰ ਚਲਿਓ ਰਨ ਮਧਿ ਪਚਾਰੇ ॥ इउ जब दैत हतिओ बर चंडि सु; अउर चलिओ रन मधि पचारे ॥ ਕੇਹਰਿ ਕੇ ਸਮੁਹਾਇ ਰਿਸਾਇ ਕੈ; ਧਾਇ ਕੈ ਘਾਇ ਦੁ ਤੀਨਕ ਝਾਰੇ ॥ केहरि के समुहाइ रिसाइ कै; धाइ कै घाइ दु तीनक झारे ॥ ਚੰਡਿ ਲਈ ਕਰਵਾਰ ਸੰਭਾਰ; ਹਕਾਰ ਕੈ ਸੀਸ ਦਈ ਬਲੁ ਧਾਰੇ ॥ चंडि लई करवार स्मभार; हकार कै सीस दई बलु धारे ॥ ਜਾਇ ਪਰਿਓ ਸਿਰ ਦੂਰ ਪਰਾਇ; ਜਿਉ ਟੂਟਤ ਅੰਬੁ ਬਯਾਰ ਕੇ ਮਾਰੇ ॥੧੯੯॥ जाइ परिओ सिर दूर पराइ; जिउ टूटत अ्मबु बयार के मारे ॥१९९॥ ਜਾਨਿ ਨਿਦਾਨ ਕੋ ਜੁਧੁ ਬਨਿਓ; ਰਨਿ ਦੈਤ ਸਬੂਹ ਸਬੈ ਉਠਿ ਧਾਏ ॥ जानि निदान को जुधु बनिओ; रनि दैत सबूह सबै उठि धाए ॥ ਸਾਰ ਸੋ ਸਾਰ ਕੀ ਮਾਰ ਮਚੀ ਤਬ; ਕਾਇਰ ਛਾਡ ਕੈ ਖੇਤ ਪਰਾਏ ॥ सार सो सार की मार मची तब; काइर छाड कै खेत पराए ॥ ਚੰਡਿ ਕੇ ਖਗ ਗਦਾ ਲਗਿ ਦਾਨਵ; ਰੰਚਕ ਰੰਚਕ ਹੁਇ ਤਨ ਆਏ ॥ चंडि के खग गदा लगि दानव; रंचक रंचक हुइ तन आए ॥ ਮੂੰਗਰ ਲਾਇ ਹਲਾਇ ਮਨੋ; ਤਰੁ ਕਾਛੀ ਨੇ ਪੇਡ ਤੇ ਤੂਤ ਗਿਰਾਏ ॥੨੦੦॥ मूंगर लाइ हलाइ मनो; तरु काछी ने पेड ते तूत गिराए ॥२००॥ ਪੇਖਿ ਚਮੂੰ ਬਹੁ ਦੈਤਨ ਕੀ; ਪੁਨਿ ਚੰਡਿਕਾ ਆਪਨੇ ਸਸਤ੍ਰ ਸੰਭਾਰੇ ॥ पेखि चमूं बहु दैतन की; पुनि चंडिका आपने ससत्र स्मभारे ॥ ਬੀਰਨ ਕੇ ਤਨ ਚੀਰਿ ਪਚੀਰ ਸੇ; ਦੈਤ ਹਕਾਰ ਪਛਾਰਿ ਸੰਘਾਰੇ ॥ बीरन के तन चीरि पचीर से; दैत हकार पछारि संघारे ॥ ਘਾਉ ਲਗੇ ਤਿਨ ਕੋ ਰਨ ਭੂਮਿ ਮੈ; ਟੂਟ ਪਰੇ ਧਰ ਤੇ ਸਿਰ ਨਿਆਰੇ ॥ घाउ लगे तिन को रन भूमि मै; टूट परे धर ते सिर निआरे ॥ ਜੁਧ ਸਮੈ ਸੁਤ ਭਾਨ ਮਨੋ; ਸਸਿ ਕੇ ਸਭ ਟੂਕ ਜੁਦੇ ਕਰ ਡਾਰੇ ॥੨੦੧॥ जुध समै सुत भान मनो; ससि के सभ टूक जुदे कर डारे ॥२०१॥ ਚੰਡਿ ਪ੍ਰਚੰਡ ਤਬੈ ਬਲ ਧਾਰਿ; ਸੰਭਾਰਿ ਲਈ ਕਰਵਾਰ ਕਰੀ ਕਰਿ ॥ चंडि प्रचंड तबै बल धारि; स्मभारि लई करवार करी करि ॥ ਕੋਪ ਦਈਅ ਨਿਸੁੰਭ ਕੇ ਸੀਸਿ; ਬਹੀ ਇਹ ਭਾਤ, ਰਹੀ ਤਰਵਾ ਤਰਿ ॥ कोप दईअ निसु्मभ के सीसि; बही इह भात, रही तरवा तरि ॥ ਕਉਨ ਸਰਾਹਿ ਕਰੈ ਕਹਿ? ਤਾ ਛਿਨ; ਸੋ ਬਿਬ ਹੋਇ, ਪਰੈ ਧਰਨੀ ਪਰ ॥ कउन सराहि करै कहि? ता छिन; सो बिब होइ, परै धरनी पर ॥ ਮਾਨਹੁ ਸਾਰ ਕੀ ਤਾਰ ਲੈ ਹਾਥਿ; ਚਲਾਈ ਹੈ ਸਾਬੁਨ ਕੋ ਸਬੁਨੀਗਰ ॥੨੦੨॥ मानहु सार की तार लै हाथि; चलाई है साबुन को सबुनीगर ॥२०२॥ ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਤਿ ਬਿਲਾਸ ਨਿਸੁੰਭ ਬਧਹਿ ਖਸਟਮੋ ਧਿਆਇ ਸਮਾਪਤਮ ॥੬॥ इति स्री मारकंडे पुराने चंडी चरित्र उकति बिलास निसु्मभ बधहि खसटमो धिआइ समापतम ॥६॥ ਦੋਹਰਾ ॥ दोहरा ॥ ਜਬ ਨਿਸੁੰਭ ਰਨਿ ਮਾਰਿਓ; ਦੇਵੀ ਇਹ ਪਰਕਾਰ ॥ जब निसु्मभ रनि मारिओ; देवी इह परकार ॥ ਭਾਜਿ ਦੈਤ ਇਕ ਸੁੰਭ ਪੈ; ਗਇਓ ਤੁਰੰਗਮ ਡਾਰਿ ॥੨੦੩॥ भाजि दैत इक सु्मभ पै; गइओ तुरंगम डारि ॥२०३॥ ਆਨਿ ਸੁੰਭ ਪੈ ਤਿਨ ਕਹੀ; ਸਕਲ ਜੁਧ ਕੀ ਬਾਤ ॥ आनि सु्मभ पै तिन कही; सकल जुध की बात ॥ ਤਬ ਭਾਜੇ ਦਾਨਵ ਸਭੈ; ਮਾਰਿ ਲਇਓ ਤੁਅ ਭ੍ਰਾਤ ॥੨੦੪॥ तब भाजे दानव सभै; मारि लइओ तुअ भ्रात ॥२०४॥ |
Dasam Granth |