ਦਸਮ ਗਰੰਥ । दसम ग्रंथ । |
Page 89 ਸ੍ਰਉਨ ਸਮੂਹਿ ਪਰਿਓ ਤਿਹ ਠਉਰ; ਤਹਾ ਕਵਿ ਨੇ ਜਸੁ ਇਉ ਮਨ ਚੀਨੋ ॥ स्रउन समूहि परिओ तिह ठउर; तहा कवि ने जसु इउ मन चीनो ॥ ਸਾਤ ਹੂੰ ਸਾਗਰ ਕੋ ਰਚਿ ਕੈ; ਬਿਧਿ ਆਠਵੋ ਸਿੰਧੁ ਕਰਿਓ ਹੈ ਨਵੀਨੋ ॥੧੮੯॥ सात हूं सागर को रचि कै; बिधि आठवो सिंधु करिओ है नवीनो ॥१८९॥ ਲੈ ਕਰ ਮੈ ਅਸਿ ਚੰਡਿ ਪ੍ਰਚੰਡ ਸੁ; ਕ੍ਰੁਧ ਭਈ ਰਨ ਮਧ ਲਰੀ ਹੈ ॥ लै कर मै असि चंडि प्रचंड सु; क्रुध भई रन मध लरी है ॥ ਫੋਰ ਦਈ ਚਤੁਰੰਗ ਚਮੂੰ; ਬਲੁ ਕੈ ਬਹੁ, ਕਾਲਿਕਾ ਮਾਰਿ ਧਰੀ ਹੈ ॥ फोर दई चतुरंग चमूं; बलु कै बहु, कालिका मारि धरी है ॥ ਰੂਪ ਦਿਖਾਇ ਭਇਆਨਕ ਇਉ; ਅਸੁਰੰਪਤਿ ਭ੍ਰਾਤ ਕੀ ਕ੍ਰਾਂਤਿ ਹਰੀ ਹੈ ॥ रूप दिखाइ भइआनक इउ; असुर्मपति भ्रात की क्रांति हरी है ॥ ਸ੍ਰਉਨ ਸੋ ਲਾਲ ਭਈ ਧਰਨੀ ਸੁ; ਮਨੋ ਅੰਗ ਸੂਹੀ ਕੀ ਸਾਰੀ ਕਰੀ ਹੈ ॥੧੯੦॥ स्रउन सो लाल भई धरनी सु; मनो अंग सूही की सारी करी है ॥१९०॥ ਦੈਤ ਸੰਭਾਰਿ ਸਭੈ ਅਪਨੋ ਬਲਿ; ਚੰਡਿ ਸੋ ਜੁਧ ਕੋ ਫੇਰਿ ਅਰੇ ਹੈ ॥ दैत स्मभारि सभै अपनो बलि; चंडि सो जुध को फेरि अरे है ॥ ਆਯੁਧ ਧਾਰਿ ਲਰੈ ਰਨ ਇਉ; ਜਨੁ ਦੀਪਕ ਮਧਿ ਪਤੰਗ ਪਰੇ ਹੈ ॥ आयुध धारि लरै रन इउ; जनु दीपक मधि पतंग परे है ॥ ਚੰਡ ਪ੍ਰਚੰਡ ਕੁਵੰਡ ਸੰਭਾਰਿ; ਸਭੈ ਰਨ ਮਧਿ ਦੁ ਟੂਕ ਕਰੇ ਹੈ ॥ चंड प्रचंड कुवंड स्मभारि; सभै रन मधि दु टूक करे है ॥ ਮਾਨੋ ਮਹਾ ਬਨ ਮੈ ਬਰ ਬ੍ਰਿਛਨ; ਕਾਟਿ ਕੈ ਬਾਢੀ ਜੁਦੇ ਕੈ ਧਰੇ ਹੈ ॥੧੯੧॥ मानो महा बन मै बर ब्रिछन; काटि कै बाढी जुदे कै धरे है ॥१९१॥ ਮਾਰ ਲਇਓ ਦਲੁ ਅਉਰ ਭਜਿਓ; ਮਨ ਮੈ ਤਬ ਕੋਪ ਨਿਸੁੰਭ ਕਰਿਓ ਹੈ ॥ मार लइओ दलु अउर भजिओ; मन मै तब कोप निसु्मभ करिओ है ॥ ਚੰਡਿ ਕੇ ਸਾਮੁਹੇ ਆਨਿ ਅਰਿਓ; ਅਤਿ ਜੁਧੁ ਕਰਿਓ ਪਗੁ ਨਾਹਿ ਟਰਿਓ ਹੈ ॥ चंडि के सामुहे आनि अरिओ; अति जुधु करिओ पगु नाहि टरिओ है ॥ ਚੰਡਿ ਕੇ ਬਾਨ ਲਗਿਓ ਮੁਖ ਦੈਤ ਕੇ; ਸ੍ਰਉਨ ਸਮੂਹ ਧਰਾਨਿ ਪਰਿਓ ਹੈ ॥ चंडि के बान लगिओ मुख दैत के; स्रउन समूह धरानि परिओ है ॥ ਮਾਨਹੁ ਰਾਹੁ ਗ੍ਰਸਿਓ ਨਭਿ ਭਾਨੁ ਸੁ; ਸ੍ਰਉਨਤ ਕੋ ਅਤਿ ਬਉਨ ਕਰਿਓ ਹੈ ॥੧੯੨॥ मानहु राहु ग्रसिओ नभि भानु सु; स्रउनत को अति बउन करिओ है ॥१९२॥ ਸਾਂਗ ਸੰਭਾਰਿ ਕਰੰ ਬਲੁ ਧਾਰ ਕੈ; ਚੰਡਿ ਦਈ ਰਿਪੁ ਭਾਲ ਮੈ ਐਸੇ ॥ सांग स्मभारि करं बलु धार कै; चंडि दई रिपु भाल मै ऐसे ॥ ਜੋਰ ਕੈ ਫੋਰ ਗਈ ਸਿਰ ਤ੍ਰਾਨ ਕੋ; ਪਾਰ ਭਈ ਪਟ ਫਾਰਿ ਅਨੈਸੇ ॥ जोर कै फोर गई सिर त्रान को; पार भई पट फारि अनैसे ॥ ਸ੍ਰਉਨ ਕੀ ਧਾਰ ਚਲੀ ਪਥ ਊਰਧ; ਸੋ ਉਪਮਾ ਸੁ ਭਈ ਕਹੁ ਕੈਸੇ? ॥ स्रउन की धार चली पथ ऊरध; सो उपमा सु भई कहु कैसे? ॥ ਮਾਨੋ ਮਹੇਸ ਕੇ ਤੀਸਰੇ ਨੈਨ; ਕੀ ਜੋਤ ਉਦੋਤ ਭਈ ਖੁਲ ਤੈਸੇ ॥੧੯੩॥ मानो महेस के तीसरे नैन; की जोत उदोत भई खुल तैसे ॥१९३॥ ਦੈਤ ਨਿਕਾਸ ਕੈ ਸਾਂਗ ਵਹੈ; ਬਲਿ ਕੈ ਤਬ ਚੰਡਿ ਪ੍ਰਚੰਡ ਕੇ ਦੀਨੀ ॥ दैत निकास कै सांग वहै; बलि कै तब चंडि प्रचंड के दीनी ॥ ਜਾਇ ਲਗੀ ਤਿਹ ਕੇ ਮੁਖ ਮੈ; ਬਹਿ ਸ੍ਰਉਨ ਪਰਿਓ ਅਤਿ ਹੀ ਛਬਿ ਕੀਨੀ ॥ जाइ लगी तिह के मुख मै; बहि स्रउन परिओ अति ही छबि कीनी ॥ ਇਉ ਉਪਮਾ ਉਪਜੀ ਮਨ ਮੈ; ਕਬਿ ਨੇ ਇਹ ਭਾਂਤਿ ਸੋਈ ਕਹਿ ਦੀਨੀ ॥ इउ उपमा उपजी मन मै; कबि ने इह भांति सोई कहि दीनी ॥ ਮਾਨਹੁ ਸਿੰਗਲ ਦੀਪ ਕੀ ਨਾਰਿ; ਗਰੇ ਮੈ ਤੰਬੋਰ ਕੀ ਪੀਕ ਨਵੀਨੀ ॥੧੯੪॥ मानहु सिंगल दीप की नारि; गरे मै त्मबोर की पीक नवीनी ॥१९४॥ ਜੁਧੁ ਨਿਸੁੰਭ ਕਰਿਓ ਅਤਿ ਹੀ; ਜਸੁ ਇਆ ਛਬਿ ਕੋ ਕਬਿ ਕੋ ਬਰਨੈ ॥ जुधु निसु्मभ करिओ अति ही; जसु इआ छबि को कबि को बरनै ॥ ਨਹਿ ਭੀਖਮ ਦ੍ਰੋਣਿ ਕ੍ਰਿਪਾ ਅਰੁ ਦ੍ਰੋਣਜ; ਭੀਮ ਨ ਅਰਜਨ ਅਉ ਕਰਨੈ ॥ नहि भीखम द्रोणि क्रिपा अरु द्रोणज; भीम न अरजन अउ करनै ॥ ਬਹੁ ਦਾਨਵ ਕੇ ਤਨ ਸ੍ਰਉਨ ਕੀ ਧਾਰ; ਛੁਟੀ, ਸੁ ਲਗੇ ਸਰ ਕੇ ਫਰਨੈ ॥ बहु दानव के तन स्रउन की धार; छुटी, सु लगे सर के फरनै ॥ ਜਨੁ ਰਾਤਿ ਕੈ ਦੂਰਿ ਬਿਭਾਸ ਦਸੋ ਦਿਸ; ਫੈਲਿ ਚਲੀ ਰਵਿ ਕੀ ਕਿਰਨੈ ॥੧੯੫॥ जनु राति कै दूरि बिभास दसो दिस; फैलि चली रवि की किरनै ॥१९५॥ ਚੰਡਿ ਲੈ ਚਕ੍ਰ ਧਸੀ ਰਨ ਮੈ; ਰਿਸਿ ਕ੍ਰੁਧ ਕੀਓ ਬਹੁ ਦਾਨਵ ਮਾਰੇ ॥ चंडि लै चक्र धसी रन मै; रिसि क्रुध कीओ बहु दानव मारे ॥ ਫੇਰਿ ਗਦਾ ਗਹਿ ਕੈ ਲਹਿ ਕੈ; ਚਹਿ ਕੈ ਰਿਪੁ ਸੈਨ ਹਤੀ ਲਲਕਾਰੇ ॥ फेरि गदा गहि कै लहि कै; चहि कै रिपु सैन हती ललकारे ॥ ਲੈ ਕਰ ਖਗ ਅਦਗ ਮਹਾ; ਸਿਰ ਦੈਤਨ ਕੇ ਬਹੁ ਭੂ ਪਰ ਝਾਰੇ ॥ लै कर खग अदग महा; सिर दैतन के बहु भू पर झारे ॥ ਰਾਮ ਕੇ ਜੁਧ ਸਮੇ ਹਨੂਮਾਨਿ; ਜੁਆਨ ਮਨੋ ਗਰੂਏ ਗਿਰ ਡਾਰੇ ॥੧੯੬॥ राम के जुध समे हनूमानि; जुआन मनो गरूए गिर डारे ॥१९६॥ |
Dasam Granth |