ਦਸਮ ਗਰੰਥ । दसम ग्रंथ ।

Page 88

ਕਬਿਤੁ ॥

कबितु ॥

ਆਗਿਆ ਪਾਇ ਸੁੰਭ ਕੀ, ਸੁ ਮਹਾਬੀਰ ਧੀਰ ਜੋਧੇ; ਆਏ ਚੰਡਿ ਉਪਰ, ਸੁ ਕ੍ਰੋਧ ਕੈ ਬਨੀ ਠਨੀ ॥

आगिआ पाइ सु्मभ की, सु महाबीर धीर जोधे; आए चंडि उपर, सु क्रोध कै बनी ठनी ॥

ਚੰਡਿਕਾ ਲੈ ਬਾਨ ਅਉ ਕਮਾਨ ਕਾਲੀ ਕਿਰਪਾਨ; ਛਿਨ ਮਧਿ ਕੈ ਕੈ ਬਲ, ਸੁੰਭ ਕੀ ਹਨੀ ਅਨੀ ॥

चंडिका लै बान अउ कमान काली किरपान; छिन मधि कै कै बल, सु्मभ की हनी अनी ॥

ਡਰਤ ਜਿ ਖੇਤ, ਮਹਾ ਪ੍ਰੇਤ ਕੀਨੇ ਬਾਨਨ ਸੋ; ਬਿਚਲ ਬਿਥਰ ਐਸੇ ਭਾਜਗੀ ਅਨੀ ਕਿਨੀ ॥

डरत जि खेत, महा प्रेत कीने बानन सो; बिचल बिथर ऐसे भाजगी अनी किनी ॥

ਜੈਸੇ ਬਾਰੂਥਲ ਮੈ ਸਬੂਹ ਬਹੇ ਪਉਨ ਹੂੰ ਕੇ; ਧੂਰ ਉਡਿ ਚਲੇ, ਹੁਇ ਕੇ ਕੋਟਿਕ ਕਨੀ ਕਨੀ ॥੧੮੧॥

जैसे बारूथल मै सबूह बहे पउन हूं के; धूर उडि चले, हुइ के कोटिक कनी कनी ॥१८१॥

ਸ੍ਵੈਯਾ ॥

स्वैया ॥

ਖਗ ਲੈ ਕਾਲੀ ਅਉ ਚੰਡੀ ਕੁਵੰਡਿ; ਬਿਲੋਕ ਕੈ ਦਾਨਵ ਇਉ ਦਬਟੇ ਹੈ ॥

खग लै काली अउ चंडी कुवंडि; बिलोक कै दानव इउ दबटे है ॥

ਕੇਤਕ ਚਾਬ ਗਈ ਮੁਖਿ ਕਾਲਿਕਾ; ਕੇਤਿਨ ਕੇ ਸਿਰ ਚੰਡਿ ਕਟੇ ਹੈ ॥

केतक चाब गई मुखि कालिका; केतिन के सिर चंडि कटे है ॥

ਸ੍ਰਉਨਤ ਸਿੰਧੁ ਭਇਓ ਧਰ ਮੈ; ਰਨ ਛਾਡ ਗਏ ਇਕ ਦੈਤ ਫਟੇ ਹੈ ॥

स्रउनत सिंधु भइओ धर मै; रन छाड गए इक दैत फटे है ॥

ਸੁੰਭ ਪੈ ਜਾਇ ਕਹੀ ਤਿਨ ਇਉ; ਬਹੁ ਬੀਰ ਮਹਾ ਤਿਹ ਠਉਰ ਲਟੇ ਹੈ ॥੧੮੨॥

सु्मभ पै जाइ कही तिन इउ; बहु बीर महा तिह ठउर लटे है ॥१८२॥

ਦੋਹਰਾ ॥

दोहरा ॥

ਦੇਖਿ ਭਇਆਨਕ ਜੁਧ ਕੋ; ਕੀਨੋ ਬਿਸਨੁ ਬਿਚਾਰ ॥

देखि भइआनक जुध को; कीनो बिसनु बिचार ॥

ਸਕਤਿ ਸਹਾਇਤ ਕੇ ਨਮਿਤ; ਭੇਜੀ ਰਨਹਿ ਮੰਝਾਰ ॥੧੮੩॥

सकति सहाइत के नमित; भेजी रनहि मंझार ॥१८३॥

ਸ੍ਵੈਯਾ ॥

स्वैया ॥

ਆਇਸ ਪਾਇ ਸਭੈ ਸਕਤੀ; ਚਲਿ ਕੈ ਤਹਾ ਚੰਡਿ ਪ੍ਰਚੰਡ ਪੈ ਆਈ ॥

आइस पाइ सभै सकती; चलि कै तहा चंडि प्रचंड पै आई ॥

ਦੇਵੀ ਕਹਿਓ ਤਿਨ ਕੋ ਕਰ ਆਦਰੁ; ਆਈ ਭਲੇ ਜਨੁ ਬੋਲਿ ਪਠਾਈ ॥

देवी कहिओ तिन को कर आदरु; आई भले जनु बोलि पठाई ॥

ਤਾ ਛਬਿ ਕੀ ਉਪਮਾ ਅਤਿ ਹੀ; ਕਵਿ ਨੇ ਅਪਨੇ ਮਨ ਮੈ ਲਖਿ ਪਾਈ ॥

ता छबि की उपमा अति ही; कवि ने अपने मन मै लखि पाई ॥

ਮਾਨਹੁ ਸਾਵਨ ਮਾਸ ਨਦੀ; ਚਲਿ ਕੈ ਜਲ ਰਾਸਿ ਮੈ ਆਨਿ ਸਮਾਈ ॥੧੮੪॥

मानहु सावन मास नदी; चलि कै जल रासि मै आनि समाई ॥१८४॥

ਦੇਖਿ ਮਹਾ ਦਲ ਦੇਵਨ ਕੋ; ਬਰ ਬੀਰ ਸੁ ਸਾਮੁਹੇ ਜੁਧ ਕੋ ਧਾਏ ॥

देखि महा दल देवन को; बर बीर सु सामुहे जुध को धाए ॥

ਬਾਨਨਿ ਸਾਥਿ ਹਨੇ ਬਲੁ ਕੈ; ਰਨ ਮੈ ਬਹੁ ਆਵਤ ਬੀਰ ਗਿਰਾਏ ॥

बाननि साथि हने बलु कै; रन मै बहु आवत बीर गिराए ॥

ਦਾੜਨ ਸਾਥਿ ਚਬਾਇ ਗਈ ਕਲਿ; ਅਉਰ ਗਹੈ ਚਹੂੰ ਓਰਿ ਬਗਾਏ ॥

दाड़न साथि चबाइ गई कलि; अउर गहै चहूं ओरि बगाए ॥

ਰਾਵਨ ਸੋ ਰਿਸ ਕੈ ਰਨ ਮੈ; ਪਤਿ ਭਾਲਕ ਜਿਉ ਗਿਰਰਾਜ ਚਲਾਏ ॥੧੮੫॥

रावन सो रिस कै रन मै; पति भालक जिउ गिरराज चलाए ॥१८५॥

ਫੇਰ ਲੈ ਪਾਨਿ ਕ੍ਰਿਪਾਨ ਸੰਭਾਰ ਕੈ; ਦੈਤਨ ਸੋ ਬਹੁ ਜੁਧ ਕਰਿਓ ਹੈ ॥

फेर लै पानि क्रिपान स्मभार कै; दैतन सो बहु जुध करिओ है ॥

ਮਾਰ ਬਿਦਾਰ ਸੰਘਾਰ ਦਏ ਬਹੁ; ਭੂਮਿ ਪਰੇ ਭਟ ਸ੍ਰਉਨ ਝਰਿਓ ਹੈ ॥

मार बिदार संघार दए बहु; भूमि परे भट स्रउन झरिओ है ॥

ਗੂਦ ਬਹਿਓ ਅਰਿ ਸੀਸਨ ਤੇ; ਕਵਿ ਨੇ ਤਿਹ ਕੋ ਇਹ ਭਾਉ ਧਰਿਓ ਹੈ ॥

गूद बहिओ अरि सीसन ते; कवि ने तिह को इह भाउ धरिओ है ॥

ਮਾਨੋ ਪਹਾਰ ਕੇ ਸ੍ਰਿੰਗਹੁ ਤੇ; ਧਰਨੀ ਪਰ ਆਨਿ ਤੁਸਾਰ ਪਰਿਓ ਹੈ ॥੧੮੬॥

मानो पहार के स्रिंगहु ते; धरनी पर आनि तुसार परिओ है ॥१८६॥

ਦੋਹਰਾ ॥

दोहरा ॥

ਭਾਗ ਗਈ ਧੁਜਨੀ ਸਭੈ; ਰਹਿਓ ਨ ਕਛੂ ਉਪਾਉ ॥

भाग गई धुजनी सभै; रहिओ न कछू उपाउ ॥

ਸੁੰਭ, ਨਿਸੁੰਭਹਿ ਸੋ ਕਹਿਓ; ਦਲ ਲੈ ਤੁਮ ਹੂੰ ਜਾਉ ॥੧੮੭॥

सु्मभ, निसु्मभहि सो कहिओ; दल लै तुम हूं जाउ ॥१८७॥

ਸ੍ਵੈਯਾ ॥

स्वैया ॥

ਮਾਨ ਕੈ ਸੁੰਭ ਕੋ ਬੋਲ ਨਿਸੁੰਭੁ; ਚਲਿਓ ਦਲ ਸਾਜਿ ਮਹਾ ਬਲਿ ਐਸੇ ॥

मान कै सु्मभ को बोल निसु्मभु; चलिओ दल साजि महा बलि ऐसे ॥

ਭਾਰਥ ਜਿਉ ਰਨ ਮੈ ਰਿਸਿ ਪਾਰਥਿ; ਕ੍ਰੁਧ ਕੈ ਜੁਧ ਕਰਿਓ ਕਰਨੈ ਸੇ ॥

भारथ जिउ रन मै रिसि पारथि; क्रुध कै जुध करिओ करनै से ॥

ਚੰਡਿ ਕੇ ਬਾਨ ਲਗੇ ਬਹੁ ਦੈਤ ਕਉ; ਫੋਰਿ ਕੈ ਪਾਰ ਭਏ ਤਨ ਕੈਸੇ ॥

चंडि के बान लगे बहु दैत कउ; फोरि कै पार भए तन कैसे ॥

ਸਾਵਨ ਮਾਸ ਕ੍ਰਿਸਾਨ ਕੇ ਖੇਤਿ; ਉਗੇ ਮਨੋ ਧਾਨ ਕੇ ਅੰਕੁਰ ਜੈਸੇ ॥੧੮੮॥

सावन मास क्रिसान के खेति; उगे मनो धान के अंकुर जैसे ॥१८८॥

ਬਾਨਨ ਸਾਥ ਗਿਰਾਇ ਦਏ; ਬਹੁਰੋ ਅਸਿ ਲੈ ਕਰਿ ਇਉ ਰਨ ਕੀਨੋ ॥

बानन साथ गिराइ दए; बहुरो असि लै करि इउ रन कीनो ॥

ਮਾਰਿ ਬਿਦਾਰਿ ਦਈ ਧੁਜਨੀ ਸਭ; ਦਾਨਵ ਕੋ ਬਲੁ ਹੁਇ ਗਇਓ ਛੀਨੋ ॥

मारि बिदारि दई धुजनी सभ; दानव को बलु हुइ गइओ छीनो ॥

TOP OF PAGE

Dasam Granth