ਦਸਮ ਗਰੰਥ । दसम ग्रंथ । |
Page 87 ਸੋਰਠਾ ॥ सोरठा ॥ ਚੰਡੀ ਦਇਓ ਬਿਦਾਰ; ਸ੍ਰਉਨ ਪਾਨ ਕਾਲੀ ਕਰਿਓ ॥ चंडी दइओ बिदार; स्रउन पान काली करिओ ॥ ਛਿਨ ਮੈ ਡਾਰਿਓ ਮਾਰ; ਸ੍ਰਉਨਤ ਬਿੰਦ ਦਾਨਵ ਮਹਾ ॥੧੭੨॥ छिन मै डारिओ मार; स्रउनत बिंद दानव महा ॥१७२॥ ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਰਕਤ ਬੀਜ ਬਧਹਿ ਨਾਮ ਪੰਚਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੫॥ इति स्री मारकंडे पुराने स्री चंडी चरित्र उकति बिलास रकत बीज बधहि नाम पंचमो धिआइ समापतम सतु सुभम सतु ॥५॥ ਸ੍ਵੈਯਾ ॥ स्वैया ॥ ਤੁਛ ਬਚੇ ਭਜ ਕੈ ਰਨ ਤਿਆਗ ਕੈ; ਸੁੰਭ ਨਿਸੁੰਭ ਪੈ ਜਾਇ ਪੁਕਾਰੇ ॥ तुछ बचे भज कै रन तिआग कै; सु्मभ निसु्मभ पै जाइ पुकारे ॥ ਸ੍ਰਉਨਤ ਬੀਜ ਹਨਿਓ ਦੁਹ ਨੇ ਮਿਲਿ; ਅਉਰ ਮਹਾ ਭਟ ਮਾਰ ਬਿਦਾਰੇ ॥ स्रउनत बीज हनिओ दुह ने मिलि; अउर महा भट मार बिदारे ॥ ਇਉ ਸੁਨਿ ਕੈ ਉਨਿ ਕੇ ਮੁਖ ਤੇ; ਤਬ ਬੋਲਿ ਉਠਿਓ ਕਰਿ ਖਗ ਸੰਭਾਰੇ ॥ इउ सुनि कै उनि के मुख ते; तब बोलि उठिओ करि खग स्मभारे ॥ ਇਉ ਹਨਿ ਹੋ ਬਰ ਚੰਡਿ ਪ੍ਰਚੰਡਿ; ਅਜਾ ਬਨ ਮੈ ਜਿਮ ਸਿੰਘ ਪਛਾਰੇ ॥੧੭੩॥ इउ हनि हो बर चंडि प्रचंडि; अजा बन मै जिम सिंघ पछारे ॥१७३॥ ਦੋਹਰਾ ॥ दोहरा ॥ ਸਕਲ ਕਟਕ ਕੇ ਭਟਨ ਕੋ; ਦਇਓ ਜੁਧ ਕੋ ਸਾਜ ॥ सकल कटक के भटन को; दइओ जुध को साज ॥ ਸਸਤ੍ਰ ਪਹਰ ਕੈ ਇਉ ਕਹਿਓ; ਹਨਿਹੋ ਚੰਡਹਿ ਆਜ ॥੧੭੪॥ ससत्र पहर कै इउ कहिओ; हनिहो चंडहि आज ॥१७४॥ ਸ੍ਵੈਯਾ ॥ स्वैया ॥ ਕੋਪ ਕੈ ਸੁੰਭ ਨਿਸੁੰਭ ਚਢੇ; ਧੁਨਿ ਦੁੰਦਭਿ ਕੀ ਦਸਹੂੰ ਦਿਸ ਧਾਈ ॥ कोप कै सु्मभ निसु्मभ चढे; धुनि दुंदभि की दसहूं दिस धाई ॥ ਪਾਇਕ ਅਗ੍ਰ ਭਏ ਮਧਿ ਬਾਜ; ਰਥੀ ਰਥ ਸਾਜ ਕੈ ਪਾਤਿ ਬਨਾਈ ॥ पाइक अग्र भए मधि बाज; रथी रथ साज कै पाति बनाई ॥ ਮਾਤੇ ਮਤੰਗ ਕੇ ਪੁੰਜਨ ਊਪਰਿ; ਸੁੰਦਰ ਤੁੰਗ ਧੁਜਾ ਫਹਰਾਈ ॥ माते मतंग के पुंजन ऊपरि; सुंदर तुंग धुजा फहराई ॥ ਸਕ੍ਰ ਸੋ ਜੁਧ ਕੇ ਹੇਤ ਮਨੋ; ਧਰਿ ਛਾਡਿ ਸਪਛ ਉਡੇ ਗਿਰਰਾਈ ॥੧੭੫॥ सक्र सो जुध के हेत मनो; धरि छाडि सपछ उडे गिरराई ॥१७५॥ ਦੋਹਰਾ ॥ दोहरा ॥ ਸੁੰਭ ਨਿਸੁੰਭ ਬਨਾਇ ਦਲੁ; ਘੇਰਿ ਲਇਓ ਗਿਰਰਾਜ ॥ सु्मभ निसु्मभ बनाइ दलु; घेरि लइओ गिरराज ॥ ਕਵਚ ਅੰਗ ਕਸਿ ਕੋਪ ਕਰਿ; ਉਠੇ ਸਿੰਘ ਜਿਉ ਗਾਜ ॥੧੭੬॥ कवच अंग कसि कोप करि; उठे सिंघ जिउ गाज ॥१७६॥ ਸ੍ਵੈਯਾ ॥ स्वैया ॥ ਸੁੰਭ ਨਿਸੁੰਭ ਸੁ ਬੀਰ ਬਲੀ; ਮਨਿ ਕੋਪ ਭਰੇ ਰਨ ਭੂਮਹਿ ਆਏ ॥ सु्मभ निसु्मभ सु बीर बली; मनि कोप भरे रन भूमहि आए ॥ ਦੇਖਨ ਮੈ ਸੁਭ ਅੰਗ ਉਤੰਗ; ਤੁਰਾ ਕਰਿ ਤੇਜ ਧਰਾ ਪਰ ਧਾਏ ॥ देखन मै सुभ अंग उतंग; तुरा करि तेज धरा पर धाए ॥ ਧੂਰ ਉਡੀ ਤਬ ਤਾ ਛਿਨ ਮੈ; ਤਿਹ ਕੇ ਕਨਕਾ ਪਗ ਸੋ ਲਪਟਾਏ ॥ धूर उडी तब ता छिन मै; तिह के कनका पग सो लपटाए ॥ ਠਉਰ ਅਡੀਠ ਕੇ ਜੈ ਕਰਬੇ ਕਹਿ; ਤੇਜਿ ਮਨੋ ਮਨ ਸੀਖਨ ਆਏ ॥੧੭੭॥ ठउर अडीठ के जै करबे कहि; तेजि मनो मन सीखन आए ॥१७७॥ ਦੋਹਰਾ ॥ दोहरा ॥ ਚੰਡਿ ਕਾਲਿਕਾ ਸ੍ਰਵਨ ਮੈ; ਤਨਿਕ ਭਨਕ ਸੁਨਿ ਲੀਨ ॥ चंडि कालिका स्रवन मै; तनिक भनक सुनि लीन ॥ ਉਤਰਿ ਸ੍ਰਿੰਗ ਗਿਰ ਰਾਜ ਤੇ; ਮਹਾ ਕੁਲਾਹਲਿ ਕੀਨ ॥੧੭੮॥ उतरि स्रिंग गिर राज ते; महा कुलाहलि कीन ॥१७८॥ ਸ੍ਵੈਯਾ ॥ स्वैया ॥ ਆਵਤ ਦੇਖਿ ਕੈ ਚੰਡ ਪ੍ਰਚੰਡਿ ਕੋ; ਕੋਪ ਕਰਿਓ ਮਨ ਮੈ ਅਤਿ ਦਾਨੋ ॥ आवत देखि कै चंड प्रचंडि को; कोप करिओ मन मै अति दानो ॥ ਨਾਸ ਕਰੋ ਇਹ ਕੋ ਛਿਨ ਮੈ; ਕਰਿ ਬਾਨ ਸੰਭਾਰ ਬਡੋ ਧਨੁ ਤਾਨੋ ॥ नास करो इह को छिन मै; करि बान स्मभार बडो धनु तानो ॥ ਕਾਲੀ ਕੇ ਬਕ੍ਰ ਬਿਲੋਕਨ ਤੇ; ਸੁ ਉਠਿਓ ਮਨ ਮੈ ਭ੍ਰਮ ਜਿਉ ਜਮ ਜਾਨੋ ॥ काली के बक्र बिलोकन ते; सु उठिओ मन मै भ्रम जिउ जम जानो ॥ ਬਾਨ ਸਮੂਹ ਚਲਾਇ ਦਏ; ਕਿਲਕਾਰ ਉਠਿਓ ਜੁ ਪ੍ਰਲੈ ਘਨ ਮਾਨੋ ॥੧੭੯॥ बान समूह चलाइ दए; किलकार उठिओ जु प्रलै घन मानो ॥१७९॥ ਬੈਰਨ ਕੇ ਘਨ ਸੇ ਦਲ ਪੈਠਿ; ਲਇਓ ਕਰਿ ਮੈ ਧਨੁ ਸਾਇਕੁ ਐਸੇ ॥ बैरन के घन से दल पैठि; लइओ करि मै धनु साइकु ऐसे ॥ ਸਿਆਮ ਪਹਾਰ ਸੇ ਦੈਤ ਹਨੇ; ਤਮ ਜੈਸੇ ਹਰੇ ਰਵਿ ਕੀ ਕਿਰਨੈ ਸੇ ॥ सिआम पहार से दैत हने; तम जैसे हरे रवि की किरनै से ॥ ਭਾਜ ਗਈ ਧੁਜਨੀ ਡਰਿ ਕੈ; ਕਬਿ ਕੋਊ ਕਹੈ ਤਿਹ ਕੀ ਛਬਿ ਕੈਸੇ ॥ भाज गई धुजनी डरि कै; कबि कोऊ कहै तिह की छबि कैसे ॥ ਭੀਮ ਕੋ ਸ੍ਰਉਨ ਭਰਿਓ ਮੁਖ ਦੇਖਿ ਕੈ; ਛਾਡਿ ਚਲੇ ਰਨ ਕਉਰਉ ਜੈਸੇ ॥੧੮੦॥ भीम को स्रउन भरिओ मुख देखि कै; छाडि चले रन कउरउ जैसे ॥१८०॥ |
Dasam Granth |