ਦਸਮ ਗਰੰਥ । दसम ग्रंथ ।

Page 86

ਸ੍ਵੈਯਾ ॥

स्वैया ॥

ਪੇਖਿ ਦਸੋ ਦਿਸ ਤੇ ਬਹੁ ਦਾਨਵ; ਚੰਡਿ ਪ੍ਰਚੰਡ ਤਚੀ ਅਖੀਆ ॥

पेखि दसो दिस ते बहु दानव; चंडि प्रचंड तची अखीआ ॥

ਤਬ ਲੈ ਕੇ ਕ੍ਰਿਪਾਨ ਜੁ ਕਾਟ ਦਏ ਅਰਿ; ਫੂਲ ਗੁਲਾਬ ਕੀ ਜਿਉ ਪਖੀਆ ॥

तब लै के क्रिपान जु काट दए अरि; फूल गुलाब की जिउ पखीआ ॥

ਸ੍ਰਉਨ ਕੀ ਛੀਟ ਪਰੀ ਤਨ ਚੰਡਿ ਕੇ; ਸੋ ਉਪਮਾ ਕਵਿ ਨੇ ਲਖੀਆ ॥

स्रउन की छीट परी तन चंडि के; सो उपमा कवि ने लखीआ ॥

ਜਨੁ ਕੰਚਨ ਮੰਦਿਰ ਮੈ ਜਰੀਆ; ਜਰਿ ਲਾਲ ਮਨੀ ਜੁ ਬਨਾ ਰਖੀਆ ॥੧੬੪॥

जनु कंचन मंदिर मै जरीआ; जरि लाल मनी जु बना रखीआ ॥१६४॥

ਕ੍ਰੁਧ ਕੈ ਜੁਧ ਕਰਿਓ ਬਹੁ ਚੰਡਿ ਨੇ; ਏਤੋ ਕਰਿਓ ਮਧੁ ਸੋ ਅਬਿਨਾਸੀ ॥

क्रुध कै जुध करिओ बहु चंडि ने; एतो करिओ मधु सो अबिनासी ॥

ਦੈਤਨ ਕੇ ਬਧ ਕਾਰਨ ਕੋ; ਨਿਜ ਭਾਲ ਤੇ ਜੁਆਲ ਕੀ ਲਾਟ ਨਿਕਾਸੀ ॥

दैतन के बध कारन को; निज भाल ते जुआल की लाट निकासी ॥

ਕਾਲੀ ਪ੍ਰਤਛ ਭਈ ਤਿਹ ਤੇ; ਰਨਿ ਫੈਲ ਰਹੀ ਭਯ ਭੀਰੁ ਪ੍ਰਭਾ ਸੀ ॥

काली प्रतछ भई तिह ते; रनि फैल रही भय भीरु प्रभा सी ॥

ਮਾਨਹੁ ਸ੍ਰਿੰਗ ਸੁਮੇਰ ਕੋ ਫੋਰਿ ਕੈ; ਧਾਰ ਪਰੀ ਧਰਿ ਪੈ ਜਮੁਨਾ ਸੀ ॥੧੬੫॥

मानहु स्रिंग सुमेर को फोरि कै; धार परी धरि पै जमुना सी ॥१६५॥

ਮੇਰੁ ਹਲਿਓ ਦਹਲਿਓ ਸੁਰਲੋਕੁ; ਦਸੋ ਦਿਸ ਭੂਧਰ ਭਾਜਤ ਭਾਰੀ ॥

मेरु हलिओ दहलिओ सुरलोकु; दसो दिस भूधर भाजत भारी ॥

ਚਾਲਿ ਪਰਿਓ ਤਿਹ ਚਉਦਹਿ ਲੋਕ ਮੈ; ਬ੍ਰਹਮ ਭਇਓ ਮਨ ਮੈ ਭ੍ਰਮ ਭਾਰੀ ॥

चालि परिओ तिह चउदहि लोक मै; ब्रहम भइओ मन मै भ्रम भारी ॥

ਧਿਆਨ ਰਹਿਓ ਨ ਜਟੀ ਸੁ ਫਟੀ; ਧਰਿ ਯੌ ਬਲਿ ਕੈ ਰਨ ਮੈ ਕਿਲਕਾਰੀ ॥

धिआन रहिओ न जटी सु फटी; धरि यौ बलि कै रन मै किलकारी ॥

ਦੈਤਨ ਕੇ ਬਧਿ ਕਾਰਨ ਕੋ; ਕਰਿ ਕਾਲ ਸੀ ਕਾਲੀ ਕ੍ਰਿਪਾਨ ਸੰਭਾਰੀ ॥੧੬੬॥

दैतन के बधि कारन को; करि काल सी काली क्रिपान स्मभारी ॥१६६॥

ਦੋਹਰਾ ॥

दोहरा ॥

ਚੰਡੀ ਕਾਲੀ ਦੁਹੂੰ ਮਿਲਿ; ਕੀਨੋ ਇਹੈ ਬਿਚਾਰ ॥

चंडी काली दुहूं मिलि; कीनो इहै बिचार ॥

ਹਉ ਹਨਿ ਹੋ ਤੂ ਸ੍ਰਉਨ ਪੀ; ਅਰਿ ਦਲਿ ਡਾਰਹਿ ਮਾਰਿ ॥੧੬੭॥

हउ हनि हो तू स्रउन पी; अरि दलि डारहि मारि ॥१६७॥

ਸ੍ਵੈਯਾ ॥

स्वैया ॥

ਕਾਲੀ ਅਉ ਕੇਹਰਿ ਸੰਗਿ ਲੈ ਚੰਡਿ ਸੁ; ਘੇਰੇ ਸਬੈ ਬਨ ਜੈਸੇ ਦਵਾ ਪੈ ॥

काली अउ केहरि संगि लै चंडि सु; घेरे सबै बन जैसे दवा पै ॥

ਚੰਡਿ ਕੇ ਬਾਨਨ ਤੇਜ ਪ੍ਰਭਾਵ ਤੇ; ਦੈਤ ਜਰੈ ਜੈਸੇ ਈਟ ਅਵਾ ਪੈ ॥

चंडि के बानन तेज प्रभाव ते; दैत जरै जैसे ईट अवा पै ॥

ਕਾਲਿਕਾ ਸ੍ਰਉਨ ਪੀਓ ਤਿਨ ਕੋ; ਕਵਿ ਨੇ ਮਨ ਮੈ ਲੀਯੋ ਭਾਉ ਭਵਾ ਪੈ ॥

कालिका स्रउन पीओ तिन को; कवि ने मन मै लीयो भाउ भवा पै ॥

ਮਾਨਹੁ ਸਿੰਧੁ ਕੇ ਨੀਰ ਸਬੈ ਮਿਲਿ; ਧਾਇ ਕੈ ਜਾਇ ਪਰੋ ਹੈ ਤਵਾ ਪੈ ॥੧੬੮॥

मानहु सिंधु के नीर सबै मिलि; धाइ कै जाइ परो है तवा पै ॥१६८॥

ਚੰਡਿ ਹਨੇ ਅਰੁ ਕਾਲਿਕਾ ਕੋਪ ਕੈ; ਸ੍ਰਉਨਤ ਬਿੰਦਨ ਸੋ ਇਹ ਕੀਨੋ ॥

चंडि हने अरु कालिका कोप कै; स्रउनत बिंदन सो इह कीनो ॥

ਖਗ ਸੰਭਾਰ ਹਕਾਰ ਤਬੈ; ਕਿਲਕਾਰ ਬਿਦਾਰ ਸਭੈ ਦਲੁ ਦੀਨੋ ॥

खग स्मभार हकार तबै; किलकार बिदार सभै दलु दीनो ॥

ਆਮਿਖ ਸ੍ਰੋਨ ਅਚਿਓ ਬਹੁ ਕਾਲਿਕਾ; ਤਾ ਛਬਿ ਮੈ ਕਵਿ ਇਉ ਮਨਿ ਚੀਨੋ ॥

आमिख स्रोन अचिओ बहु कालिका; ता छबि मै कवि इउ मनि चीनो ॥

ਮਾਨੋ ਛੁਧਾਤਰੁ ਹੁਇ ਕੈ ਮਨੁਛ ਸੁ; ਸਾਲਨ ਲਾਸਹਿ ਸੋ ਬਹੁ ਪੀਨੋ ॥੧੬੯॥

मानो छुधातरु हुइ कै मनुछ सु; सालन लासहि सो बहु पीनो ॥१६९॥

ਜੁਧ ਰਕਤ੍ਰ ਬੀਜ ਕਰਿਯੋ; ਧਰਨੀ ਪਰ ਸੋ ਸੁਰ ਦੇਖਤ ਸਾਰੇ ॥

जुध रकत्र बीज करियो; धरनी पर सो सुर देखत सारे ॥

ਜੇਤਕ ਸ੍ਰੌਨ ਕੀ ਬੂੰਦ ਗਿਰੈ; ਉਠਿ ਤੇਤਕ ਰੂਪ ਅਨੇਕਹਿ ਧਾਰੇ ॥

जेतक स्रौन की बूंद गिरै; उठि तेतक रूप अनेकहि धारे ॥

ਜੁਗਨਿ ਆਨਿ ਫਿਰੀ ਚਹੂੰ ਓਰ ਤੇ; ਸੀਸ ਜਟਾ ਕਰਿ ਖਪਰ ਭਾਰੇ ॥

जुगनि आनि फिरी चहूं ओर ते; सीस जटा करि खपर भारे ॥

ਸ੍ਰੋਨਤ ਬੂੰਦ ਪਰੈ ਅਚਵੈ ਸਭ; ਖਗ ਲੈ ਚੰਡ ਪ੍ਰਚੰਡ ਸੰਘਾਰੇ ॥੧੭੦॥

स्रोनत बूंद परै अचवै सभ; खग लै चंड प्रचंड संघारे ॥१७०॥

ਕਾਲੀ ਅਉ ਚੰਡਿ ਕੁਵੰਡ ਸੰਭਾਰ ਕੈ; ਦੈਤ ਸੋ ਜੁਧ ਨਿਸੰਗ ਸਜਿਓ ਹੈ ॥

काली अउ चंडि कुवंड स्मभार कै; दैत सो जुध निसंग सजिओ है ॥

ਮਾਰ ਮਹਾ, ਰਨ ਮਧ ਭਈ; ਪਹਰੇਕ ਲਉ ਸਾਰ ਸੋ ਸਾਰ ਬਜਿਓ ਹੈ ॥

मार महा, रन मध भई; पहरेक लउ सार सो सार बजिओ है ॥

ਸ੍ਰਉਨਤ ਬਿੰਦ ਗਿਰਿਓ ਧਰਨੀ ਪਰ; ਇਉ ਅਸਿ ਸੋ ਅਰਿ ਸੀਸ ਭਜਿਓ ਹੈ ॥

स्रउनत बिंद गिरिओ धरनी पर; इउ असि सो अरि सीस भजिओ है ॥

ਮਾਨੋ ਅਤੀਤ ਕਰਿਯੋ ਚਿਤ ਕੇ; ਧਨਵੰਤ ਸਭੈ ਨਿਜ ਮਾਲ ਤਜਿਓ ਹੈ ॥੧੭੧॥

मानो अतीत करियो चित के; धनवंत सभै निज माल तजिओ है ॥१७१॥

TOP OF PAGE

Dasam Granth