ਦਸਮ ਗਰੰਥ । दसम ग्रंथ ।

Page 83

ਕੋਪ ਕੈ ਚੰਡਿ ਪ੍ਰਚੰਡ ਕੁਵੰਡ; ਮਹਾ ਬਲ ਕੈ ਬਲਵੰਡ ਸੰਭਾਰਿਓ ॥

कोप कै चंडि प्रचंड कुवंड; महा बल कै बलवंड स्मभारिओ ॥

ਦਾਮਿਨਿ ਜਿਉ ਘਨ ਸੇ ਦਲ ਪੈਠਿ ਕੈ; ਕੈ, ਪੁਰਜੇ ਪੁਰਜੇ ਦਲੁ ਮਾਰਿਓ ॥

दामिनि जिउ घन से दल पैठि कै; कै, पुरजे पुरजे दलु मारिओ ॥

ਬਾਨਨਿ ਸਾਥ ਬਿਦਾਰ ਦਏ ਅਰਿ; ਤਾ ਛਬਿ ਕੋ ਕਵਿ ਭਾਉ ਬਿਚਾਰਿਓ ॥

बाननि साथ बिदार दए अरि; ता छबि को कवि भाउ बिचारिओ ॥

ਸੂਰਜ ਕੀ ਕਿਰਨੇ ਸਰਮਾਸਹਿ; ਰੇਨ ਅਨੇਕ ਤਹਾ ਕਰਿ ਡਾਰਿਓ ॥੧੩੯॥

सूरज की किरने सरमासहि; रेन अनेक तहा करि डारिओ ॥१३९॥

ਚੰਡਿ ਚਮੂੰ ਬਹੁ ਦੈਤਨ ਕੀ ਹਤਿ; ਫੇਰਿ ਪ੍ਰਚੰਡ ਕੁਵੰਡ ਸੰਭਾਰਿਓ ॥

चंडि चमूं बहु दैतन की हति; फेरि प्रचंड कुवंड स्मभारिओ ॥

ਬਾਨਨ ਸੋ ਦਲ ਫੋਰ ਦਇਓ; ਬਲ ਕੈ ਬਰ ਸਿੰਘ ਮਹਾ ਭਭਕਾਰਿਓ ॥

बानन सो दल फोर दइओ; बल कै बर सिंघ महा भभकारिओ ॥

ਮਾਰ ਦਏ ਸਿਰਦਾਰ ਬਡੇ; ਧਰਿ ਸ੍ਰਉਣ ਬਹਾਇ ਬਡੋ ਰਨ ਪਾਰਿਓ ॥

मार दए सिरदार बडे; धरि स्रउण बहाइ बडो रन पारिओ ॥

ਏਕ ਕੇ ਸੀਸ ਦਇਓ ਧਨੁ ਯੌ; ਜਨੁ ਕੋਪ ਕੈ ਗਾਜ ਨੇ ਮੰਡਪ ਮਾਰਿਓ ॥੧੪੦॥

एक के सीस दइओ धनु यौ; जनु कोप कै गाज ने मंडप मारिओ ॥१४०॥

ਦੋਹਰਾ ॥

दोहरा ॥

ਚੰਡਿ ਚਮੂੰ ਸਭ ਦੈਤ ਕੀ; ਐਸੇ ਦਈ ਸੰਘਾਰਿ ॥

चंडि चमूं सभ दैत की; ऐसे दई संघारि ॥

ਪਉਨ ਪੂਤ ਜਿਉ ਲੰਕ ਕੋ; ਡਾਰਿਓ ਬਾਗ ਉਖਾਰਿ ॥੧੪੧॥

पउन पूत जिउ लंक को; डारिओ बाग उखारि ॥१४१॥

ਸ੍ਵੈਯਾ ॥

स्वैया ॥

ਗਾਜ ਕੈ ਚੰਡਿ ਮਹਾਬਲਿ ਮੇਘ ਸੀ; ਬੂੰਦਨ ਜਿਉ ਅਰਿ ਪੈ ਸਰ ਡਾਰੇ ॥

गाज कै चंडि महाबलि मेघ सी; बूंदन जिउ अरि पै सर डारे ॥

ਦਾਮਿਨਿ ਸੋ ਖਗ ਲੈ ਕਰਿ ਮੈ; ਬਹੁ ਬੀਰ ਅਧੰ ਧਰ ਕੈ ਧਰਿ ਮਾਰੇ ॥

दामिनि सो खग लै करि मै; बहु बीर अधं धर कै धरि मारे ॥

ਘਾਇਲ ਘੂਮ ਪਰੇ ਤਿਹ ਇਉ; ਉਪਮਾ ਮਨ ਮੈ ਕਵਿ ਯੌ ਅਨੁਸਾਰੇ ॥

घाइल घूम परे तिह इउ; उपमा मन मै कवि यौ अनुसारे ॥

ਸ੍ਰਉਨ ਪ੍ਰਵਾਹ ਮਨੋ ਸਰਤਾ; ਤਿਹ ਮਧਿ ਧਸੀ ਕਰਿ ਲੋਥ ਕਰਾਰੇ ॥੧੪੨॥

स्रउन प्रवाह मनो सरता; तिह मधि धसी करि लोथ करारे ॥१४२॥

ਐਸੇ ਪਰੇ ਧਰਨੀ ਪਰ ਬੀਰ; ਸੁ ਕੈ ਕੈ ਦੁਖੰਡ ਜੁ ਚੰਡਿਹਿ ਡਾਰੇ ॥

ऐसे परे धरनी पर बीर; सु कै कै दुखंड जु चंडिहि डारे ॥

ਲੋਥਨ ਉਪਰ ਲੋਥ ਗਿਰੀ; ਬਹਿ ਸ੍ਰਉਣ ਚਲਿਓ ਜਨੁ ਕੋਟ ਪਨਾਰੇ ॥

लोथन उपर लोथ गिरी; बहि स्रउण चलिओ जनु कोट पनारे ॥

ਲੈ ਕਰਿ ਬਿਯਾਲ ਸੋ ਬਿਯਾਲ ਬਜਾਵਤ; ਸੋ ਉਪਮਾ ਕਵਿ ਯੌ ਮਨਿ ਧਾਰੇ ॥

लै करि बियाल सो बियाल बजावत; सो उपमा कवि यौ मनि धारे ॥

ਮਾਨੋ ਮਹਾ ਪ੍ਰਲਏ ਬਹੇ ਪਉਨ; ਸੋ ਆਪਸਿ ਮੈ ਭਿਰ ਹੈ ਗਿਰਿ ਭਾਰੇ ॥੧੪੩॥

मानो महा प्रलए बहे पउन; सो आपसि मै भिर है गिरि भारे ॥१४३॥

ਲੈ ਕਰ ਮੈ ਅਸਿ ਦਾਰੁਨ ਕਾਮ; ਕਰੇ ਰਨ ਮੈ ਅਰਿ ਸੋ ਅਰਿਣੀ ਹੈ ॥

लै कर मै असि दारुन काम; करे रन मै अरि सो अरिणी है ॥

ਸੂਰ ਹਨੇ ਬਲਿ ਕੈ ਬਲੁਵਾਨ ਸੁ; ਸ੍ਰਉਨ ਚਲਿਓ ਬਹਿ ਬੈਤਰਨੀ ਹੈ ॥

सूर हने बलि कै बलुवान सु; स्रउन चलिओ बहि बैतरनी है ॥

ਬਾਹ ਕਟੀ ਅਧ ਬੀਚ ਤੇ ਸੁੰਡ ਸੀ; ਸੋ ਉਪਮਾ ਕਵਿ ਨੇ ਬਰਨੀ ਹੈ ॥

बाह कटी अध बीच ते सुंड सी; सो उपमा कवि ने बरनी है ॥

ਆਪਸਿ ਮੈ ਲਰ ਕੈ ਸੁ ਮਨੋ; ਗਿਰਿ ਤੇ ਗਿਰੀ ਸਰਪ ਕੀ ਦੁਇ ਘਰਨੀ ਹੈ ॥੧੪੪॥

आपसि मै लर कै सु मनो; गिरि ते गिरी सरप की दुइ घरनी है ॥१४४॥

ਦੋਹਰਾ ॥

दोहरा ॥

ਸਕਲ ਪ੍ਰਬਲ ਦਲ ਦੈਤ ਕੋ; ਚੰਡੀ ਦਇਓ ਭਜਾਇ ॥

सकल प्रबल दल दैत को; चंडी दइओ भजाइ ॥

ਪਾਪ ਤਾਪ ਹਰਿ ਜਾਪ ਤੇ; ਜੈਸੇ ਜਾਤ ਪਰਾਇ ॥੧੪੫॥

पाप ताप हरि जाप ते; जैसे जात पराइ ॥१४५॥

ਸ੍ਵੈਯਾ ॥

स्वैया ॥

ਭਾਨੁ ਤੇ ਜਿਉ ਤਮ, ਪਉਨ ਤੇ ਜਿਉ ਘਨੁ; ਮੋਰ ਤੇ ਜਿਉ ਫਨਿ ਤਿਉ ਸੁਕਚਾਨੇ ॥

भानु ते जिउ तम, पउन ते जिउ घनु; मोर ते जिउ फनि तिउ सुकचाने ॥

ਸੂਰ ਤੇ ਕਾਤੁਰੁ, ਕੂਰ ਤੇ ਚਾਤੁਰੁ; ਸਿੰਘ ਤੇ ਸਾਤੁਰ ਏਣਿ ਡਰਾਨੇ ॥

सूर ते कातुरु, कूर ते चातुरु; सिंघ ते सातुर एणि डराने ॥

ਸੂਮ ਤੇ ਜਿਉ ਜਸੁ, ਬਿਓਗ ਤੇ ਜਿਉ ਰਸੁ; ਪੂਤ ਕਪੂਤ ਤੇ ਜਿਉ ਬੰਸੁ ਹਾਨੇ ॥

सूम ते जिउ जसु, बिओग ते जिउ रसु; पूत कपूत ते जिउ बंसु हाने ॥

ਧਰਮ ਜਿਉ ਕ੍ਰੁਧ ਤੇ, ਭਰਮ ਸੁਬੁਧ ਤੇ; ਚੰਡ ਕੇ ਜੁਧ ਤੇ ਦੈਤ ਪਰਾਨੇ ॥੧੪੬॥

धरम जिउ क्रुध ते, भरम सुबुध ते; चंड के जुध ते दैत पराने ॥१४६॥

ਫੇਰ ਫਿਰੈ ਸਭ ਜੁਧ ਕੇ ਕਾਰਨ; ਲੈ ਕਰਵਾਨ ਕ੍ਰੁਧ ਹੁਇ ਧਾਏ ॥

फेर फिरै सभ जुध के कारन; लै करवान क्रुध हुइ धाए ॥

ਏਕ ਲੈ ਬਾਨ ਕਮਾਨਨ ਤਾਨ ਕੈ; ਤੂਰਨ ਤੇਜ ਤੁਰੰਗ ਤੁਰਾਏ ॥

एक लै बान कमानन तान कै; तूरन तेज तुरंग तुराए ॥

ਧੂਰਿ ਉਡੀ ਖੁਰ ਪੂਰਨ ਤੇ; ਪਥ ਊਰਧ ਹੁਇ ਰਵਿ ਮੰਡਲ ਛਾਏ ॥

धूरि उडी खुर पूरन ते; पथ ऊरध हुइ रवि मंडल छाए ॥

ਮਾਨਹੁ ਫੇਰ ਰਚੇ ਬਿਧਿ ਲੋਕ; ਧਰਾ ਖਟ ਆਠ ਅਕਾਸ ਬਨਾਏ ॥੧੪੭॥

मानहु फेर रचे बिधि लोक; धरा खट आठ अकास बनाए ॥१४७॥

TOP OF PAGE

Dasam Granth