ਦਸਮ ਗਰੰਥ । दसम ग्रंथ ।

Page 82

ਬੀਰਨ ਕੇ ਕਰ ਤੇ ਛੁਟਿ ਤੀਰ; ਸਰੀਰਨ ਚੀਰ ਕੇ ਪਾਰਿ ਪਰਾਨੇ ॥

बीरन के कर ते छुटि तीर; सरीरन चीर के पारि पराने ॥

ਤੋਰ ਸਰਾਸਨ ਫੋਰ ਕੈ ਕਉਚਨ; ਮੀਨਨ ਕੇ ਰਿਪੁ ਜਿਉ ਥਹਰਾਨੇ ॥

तोर सरासन फोर कै कउचन; मीनन के रिपु जिउ थहराने ॥

ਘਾਉ ਲਗੇ ਤਨ ਚੰਡਿ ਅਨੇਕ ਸੁ; ਸ੍ਰਉਣ ਚਲਿਓ ਬਹਿ ਕੈ ਸਰਤਾਨੇ ॥

घाउ लगे तन चंडि अनेक सु; स्रउण चलिओ बहि कै सरताने ॥

ਮਾਨਹੁ ਫਾਰਿ ਪਹਾਰ ਹੂੰ ਕੋ; ਸੁਤ ਤਛਕ ਕੇ ਨਿਕਸੇ ਕਰ ਬਾਨੇ ॥੧੩੧॥

मानहु फारि पहार हूं को; सुत तछक के निकसे कर बाने ॥१३१॥

ਬੀਰਨ ਕੇ ਕਰ ਤੇ ਛੁਟਿ ਤੀਰ; ਸੁ ਚੰਡਿਕਾ ਸਿੰਘਨ ਜਿਉ ਭਭਕਾਰੀ ॥

बीरन के कर ते छुटि तीर; सु चंडिका सिंघन जिउ भभकारी ॥

ਲੈ ਕਰਿ ਬਾਨ ਕਮਾਨ ਕ੍ਰਿਪਾਨ; ਗਦਾ ਗਹਿ ਚਕ੍ਰ ਛੁਰੀ ਅਉ ਕਟਾਰੀ ॥

लै करि बान कमान क्रिपान; गदा गहि चक्र छुरी अउ कटारी ॥

ਕਾਟ ਕੈ ਦਾਮਨ ਛੇਦ ਕੈ ਭੇਦ ਕੈ; ਸਿੰਧੁਰ ਕੀ ਕਰੀ ਭਿੰਨ ਅੰਬਾਰੀ ॥

काट कै दामन छेद कै भेद कै; सिंधुर की करी भिंन अ्मबारी ॥

ਮਾਨਹੁ ਆਗ ਲਗਾਇ ਹਨੂ; ਗੜ ਲੰਕ ਅਵਾਸ ਕੀ ਡਾਰੀ ਅਟਾਰੀ ॥੧੩੨॥

मानहु आग लगाइ हनू; गड़ लंक अवास की डारी अटारी ॥१३२॥

ਤੋਰ ਕੈ ਮੋਰ ਕੈ ਦੈਤਨ ਕੇ; ਮੁਖ ਘੋਰ ਕੇ ਚੰਡਿ ਮਹਾ ਅਸਿ ਲੀਨੋ ॥

तोर कै मोर कै दैतन के; मुख घोर के चंडि महा असि लीनो ॥

ਜੋਰ ਕੈ ਕੋਰ ਕੈ ਠੋਰ ਕੈ ਬੀਰ; ਸੁ ਰਾਛਸ ਕੋ ਹਤਿ ਕੈ ਤਿਹ ਦੀਨੋ ॥

जोर कै कोर कै ठोर कै बीर; सु राछस को हति कै तिह दीनो ॥

ਖੋਰ ਕੈ ਤੋਰ ਕੈ ਬੋਰ ਕੈ ਦਾਨਵ; ਲੈ ਤਿਨ ਕੇ ਕਰੇ ਹਾਡ ਚਬੀਨੋ ॥

खोर कै तोर कै बोर कै दानव; लै तिन के करे हाड चबीनो ॥

ਸ੍ਰਉਣ ਕੋ ਪਾਨ ਕਰਿਓ ਜਿਉ ਦਵਾ ਹਰਿ; ਸਾਗਰ ਕੋ ਜਲ ਜਿਉ ਰਿਖਿ ਪੀਨੋ ॥੧੩੩॥

स्रउण को पान करिओ जिउ दवा हरि; सागर को जल जिउ रिखि पीनो ॥१३३॥

ਚੰਡਿ ਪ੍ਰਚੰਡ ਕੁਵੰਡ ਕਰੰ ਗਹਿ; ਜੁਧ ਕਰਿਓ ਨ ਗਨੇ ਭਟ ਆਨੇ ॥

चंडि प्रचंड कुवंड करं गहि; जुध करिओ न गने भट आने ॥

ਮਾਰਿ ਦਈ ਸਭ ਦੈਤ ਚਮੂੰ; ਤਿਹ ਸ੍ਰਉਣਤ ਜੰਬੁਕ ਗ੍ਰਿਝ ਅਘਾਨੇ ॥

मारि दई सभ दैत चमूं; तिह स्रउणत ज्मबुक ग्रिझ अघाने ॥

ਭਾਲ ਭਇਆਨਕ ਦੇਖਿ ਭਵਾਨੀ ਕੋ; ਦਾਨਵ ਇਉ ਰਨ ਛਾਡਿ ਪਰਾਨੇ ॥

भाल भइआनक देखि भवानी को; दानव इउ रन छाडि पराने ॥

ਪਉਨ ਕੇ ਗਉਨ ਕੇ ਤੇਜ ਪ੍ਰਤਾਪ ਤੇ; ਪੀਪਰ ਕੇ ਜਿਉ ਪਾਤ ਉਡਾਨੇ ॥੧੩੪॥

पउन के गउन के तेज प्रताप ते; पीपर के जिउ पात उडाने ॥१३४॥

ਆਹਵ ਮੈ ਖਿਝ ਕੈ ਬਰ ਚੰਡ; ਕਰੰ ਧਰ ਕੈ ਹਰਿ ਪੈ ਅਰਿ ਮਾਰੇ ॥

आहव मै खिझ कै बर चंड; करं धर कै हरि पै अरि मारे ॥

ਏਕਨ ਤੀਰਨ ਚਕ੍ਰ ਗਦਾ ਹਤਿ; ਏਕਨ ਕੇ ਤਨ ਕੇਹਰਿ ਫਾਰੇ ॥

एकन तीरन चक्र गदा हति; एकन के तन केहरि फारे ॥

ਹੈ ਦਲ ਗੈ ਦਲ ਪੈਦਲ ਘਾਇ ਕੈ; ਮਾਰ ਰਥੀ ਬਿਰਥੀ ਕਰ ਡਾਰੇ ॥

है दल गै दल पैदल घाइ कै; मार रथी बिरथी कर डारे ॥

ਸਿੰਧੁਰ ਐਸੇ ਪਰੇ ਤਿਹ ਠਉਰ; ਜਿਉ ਭੂਮ ਮੈ ਝੂਮਿ ਗਿਰੇ ਗਿਰ ਭਾਰੇ ॥੧੩੫॥

सिंधुर ऐसे परे तिह ठउर; जिउ भूम मै झूमि गिरे गिर भारे ॥१३५॥

ਦੋਹਰਾ ॥

दोहरा ॥

ਰਕਤ ਬੀਜ ਕੀ ਚਮੂੰ ਸਭ; ਭਾਗੀ ਕਰਿ ਤਿਹ ਤ੍ਰਾਸ ॥

रकत बीज की चमूं सभ; भागी करि तिह त्रास ॥

ਕਹਿਓ ਦੈਤ ਪੁਨਿ ਘੇਰ ਕੈ; ਕਰੋ ਚੰਡਿ ਕੋ ਨਾਸ ॥੧੩੬॥

कहिओ दैत पुनि घेर कै; करो चंडि को नास ॥१३६॥

ਸ੍ਵੈਯਾ ॥

स्वैया ॥

ਕਾਨਨ ਮੈ ਸੁਨਿ ਕੈ ਇਹ ਬਾਤ; ਸੁ ਬੀਰ ਫਿਰੇ ਕਰ ਮੈ ਅਸਿ ਲੈ ਲੈ ॥

कानन मै सुनि कै इह बात; सु बीर फिरे कर मै असि लै लै ॥

ਚੰਡਿ ਪ੍ਰਚੰਡ ਸੋ ਜੁਧੁ ਕਰਿਓ; ਬਲਿ ਕੈ ਅਤ ਹੀ ਮਨ ਕ੍ਰੁਧਤ ਹ੍ਵੈ ਕੈ ॥

चंडि प्रचंड सो जुधु करिओ; बलि कै अत ही मन क्रुधत ह्वै कै ॥

ਘਾਉ ਲਗੈ ਤਿਨ ਕੇ ਤਨ ਮੈ; ਇਮ ਸ੍ਰਉਣ ਗਿਰਿਓ ਧਰਨੀ ਪਰੁ ਚੁਐ ਕੈ ॥

घाउ लगै तिन के तन मै; इम स्रउण गिरिओ धरनी परु चुऐ कै ॥

ਆਗ ਲਗੇ ਜਿਮੁ ਕਾਨਨ ਮੈ; ਤਨ ਤਿਉ ਰਹੀ ਬਾਨਨ ਕੀ ਧੁਨਿ ਹ੍ਵੈ ਕੈ ॥੧੩੭॥

आग लगे जिमु कानन मै; तन तिउ रही बानन की धुनि ह्वै कै ॥१३७॥

ਆਇਸ ਪਾਇ ਕੈ ਦਾਨਵ ਕੋ; ਦਲ ਚੰਡਿ ਕੇ ਸਾਮੁਹੇ ਆਇ ਅਰਿਓ ਹੈ ॥

आइस पाइ कै दानव को; दल चंडि के सामुहे आइ अरिओ है ॥

ਢਾਰ ਅਉ ਸਾਂਗ ਕ੍ਰਿਪਾਨਨਿ ਲੈ ਕਰ; ਮੈ, ਬਰ ਬੀਰਨ ਜੁਧ ਕਰਿਓ ਹੈ ॥

ढार अउ सांग क्रिपाननि लै कर; मै, बर बीरन जुध करिओ है ॥

ਫੇਰ ਫਿਰੇ ਨਹਿ ਆਹਵ ਤੇ; ਮਨ ਮਹਿ ਤਿਹ ਧੀਰਜ ਗਾਢੋ ਧਰਿਓ ਹੈ ॥

फेर फिरे नहि आहव ते; मन महि तिह धीरज गाढो धरिओ है ॥

ਰੋਕ ਲਈ ਚਹੂੰ ਓਰ ਤੇ ਚੰਡਿ; ਸੁ ਭਾਨ ਮਨੋ ਪਰਬੇਖ ਪਰਿਓ ਹੈ ॥੧੩੮॥

रोक लई चहूं ओर ते चंडि; सु भान मनो परबेख परिओ है ॥१३८॥

TOP OF PAGE

Dasam Granth