ਦਸਮ ਗਰੰਥ । दसम ग्रंथ ।

Page 74

ਦੋਹਰਾ ॥

दोहरा ॥

ਦੇਖ ਚਮੂੰ ਮਹਿਖਾਸੁਰੀ; ਦੇਵੀ ਬਲਹਿ ਸੰਭਾਰਿ ॥

देख चमूं महिखासुरी; देवी बलहि स्मभारि ॥

ਕਛੁ ਸਿੰਘਹਿ ਕਛੁ ਚਕ੍ਰ ਸੋ; ਡਾਰੇ ਸਭੈ ਸੰਘਾਰਿ ॥੪੪॥

कछु सिंघहि कछु चक्र सो; डारे सभै संघारि ॥४४॥

ਇਕ ਭਾਜੈ ਨ੍ਰਿਪ ਪੈ ਗਏ; ਕਹਿਓ ਹਤੀ ਸਭ ਸੈਨ ॥

इक भाजै न्रिप पै गए; कहिओ हती सभ सैन ॥

ਇਉ ਸੁਨਿ ਕੈ ਕੋਪਿਓ ਅਸੁਰ; ਚੜਿ ਆਇਓ ਰਨ ਐਨ ॥੪੫॥

इउ सुनि कै कोपिओ असुर; चड़ि आइओ रन ऐन ॥४५॥

ਸ੍ਵੈਯਾ ॥

स्वैया ॥

ਜੂਝ ਪਰੀ ਸਭ ਸੈਨ ਲਖੀ ਜਬ; ਤੌ ਮਹਖਾਸੁਰ ਖਗ ਸੰਭਾਰਿਓ ॥

जूझ परी सभ सैन लखी जब; तौ महखासुर खग स्मभारिओ ॥

ਚੰਡਿ ਪ੍ਰਚੰਡ ਕੇ ਸਾਮੁਹਿ ਜਾਇ; ਭਇਆਨਕ ਭਾਲਕ ਜਿਉ ਭਭਕਾਰਿਓ ॥

चंडि प्रचंड के सामुहि जाइ; भइआनक भालक जिउ भभकारिओ ॥

ਮੁਗਦਰੁ ਲੈ ਅਪਨੇ ਕਰਿ ਚੰਡਿ ਸੁ; ਕੈ ਬਰਿ ਤਾ ਤਨ ਊਪਰਿ ਡਾਰਿਓ ॥

मुगदरु लै अपने करि चंडि सु; कै बरि ता तन ऊपरि डारिओ ॥

ਜਿਉ ਹਨੂਮਾਨ ਉਖਾਰਿ ਪਹਾਰ ਕੋ; ਰਾਵਨ ਕੇ ਉਰ ਭੀਤਰ ਮਾਰਿਓ ॥੪੬॥

जिउ हनूमान उखारि पहार को; रावन के उर भीतर मारिओ ॥४६॥

ਫੇਰ ਸਰਾਸਨ ਕੋ ਗਹਿ ਕੈ ਕਰਿ; ਬੀਰ ਹਨੇ ਤਿਨ ਪਾਨਿ ਨ ਮੰਗੇ ॥

फेर सरासन को गहि कै करि; बीर हने तिन पानि न मंगे ॥

ਘਾਇਲ ਘੂਮ ਪਰੇ ਰਨ ਮਾਹਿ; ਕਰਾਹਤ ਹੈ ਗਿਰ ਸੇ ਗਜ ਲੰਗੇ ॥

घाइल घूम परे रन माहि; कराहत है गिर से गज लंगे ॥

ਸੂਰਨ ਕੇ ਤਨ ਕਉਚਨ ਸਾਥਿ; ਪਰੇ ਧਰਿ ਭਾਉ ਉਠੇ ਤਹ ਚੰਗੇ ॥

सूरन के तन कउचन साथि; परे धरि भाउ उठे तह चंगे ॥

ਜਾਨੋ ਦਵਾ ਬਨ ਮਾਝ ਲਗੇ; ਤਹ ਕੀਟਨ ਭਛ ਕੌ ਦਉਰੇ ਭੁਜੰਗੇ ॥੪੭॥

जानो दवा बन माझ लगे; तह कीटन भछ कौ दउरे भुजंगे ॥४७॥

ਕੋਪ ਭਰੀ ਰਨਿ ਚੰਡਿ ਪ੍ਰਚੰਡ; ਸੁ ਪ੍ਰੇਰ ਕੇ ਸਿੰਘ ਧਸੀ ਰਨ ਮੈ ॥

कोप भरी रनि चंडि प्रचंड; सु प्रेर के सिंघ धसी रन मै ॥

ਕਰਵਾਰ ਲੈ ਲਾਲ ਕੀਏ ਅਰਿ ਖੇਤਿ; ਲਗੀ ਬੜਵਾਨਲ ਜਿਉ ਬਨ ਮੈ ॥

करवार लै लाल कीए अरि खेति; लगी बड़वानल जिउ बन मै ॥

ਤਬ ਘੇਰਿ ਲਈ ਚਹੂੰ ਓਰ ਤੇ ਦੈਤਨ; ਇਉ ਉਪਮਾ ਉਪਜੀ ਮਨ ਮੈ ॥

तब घेरि लई चहूं ओर ते दैतन; इउ उपमा उपजी मन मै ॥

ਮਨੁ ਤੇ ਤਨੁ ਤੇਜੁ ਚਲਿਓ ਜਗ ਮਾਤ ਕੋ; ਦਾਮਨਿ ਜਾਨ ਚਲੇ ਘਨ ਮੈ ॥੪੮॥

मनु ते तनु तेजु चलिओ जग मात को; दामनि जान चले घन मै ॥४८॥

ਫੂਟ ਗਈ ਧੁਜਨੀ ਸਗਰੀ; ਅਸਿ ਚੰਡ ਪ੍ਰਚੰਡ ਜਬੈ ਕਰਿ ਲੀਨੋ ॥

फूट गई धुजनी सगरी; असि चंड प्रचंड जबै करि लीनो ॥

ਦੈਤ ਮਰੈ ਨਹਿ ਬੇਖ ਕਰੈ; ਬਹੁਤਉ ਬਰਬੰਡ ਮਹਾਬਲ ਕੀਨੋ ॥

दैत मरै नहि बेख करै; बहुतउ बरबंड महाबल कीनो ॥

ਚਕ੍ਰ ਚਲਾਇ ਦਇਓ ਕਰਿ ਤੇ; ਸਿਰ ਸਤ੍ਰ ਕੋ ਮਾਰ ਜੁਦਾ ਕਰ ਦੀਨੋ ॥

चक्र चलाइ दइओ करि ते; सिर सत्र को मार जुदा कर दीनो ॥

ਸ੍ਰਉਨਤ ਧਾਰ ਚਲੀ ਨਭ ਕੋ; ਜਨੁ ਸੂਰ ਕੋ ਰਾਮ ਜਲਾਜਲ ਦੀਨੋ ॥੪੯॥

स्रउनत धार चली नभ को; जनु सूर को राम जलाजल दीनो ॥४९॥

ਸਬ ਸੂਰ ਸੰਘਾਰ ਦਏ ਤਿਹ ਖੇਤਿ; ਮਹਾ ਬਰਬੰਡ ਪਰਾਕ੍ਰਮ ਕੈ ॥

सब सूर संघार दए तिह खेति; महा बरबंड पराक्रम कै ॥

ਤਹ ਸ੍ਰਉਨਤ ਸਿੰਧੁ ਭਇਓ ਧਰਨੀ ਪਰਿ; ਪੁੰਜ ਗਿਰੇ ਅਸਿ ਕੈ ਧਮ ਕੈ ॥

तह स्रउनत सिंधु भइओ धरनी परि; पुंज गिरे असि कै धम कै ॥

ਜਗ ਮਾਤ ਪ੍ਰਤਾਪ ਹਨੇ ਸੁਰ ਤਾਪ ਸੁ; ਦਾਨਵ ਸੈਨ ਗਈ ਜਮ ਕੈ ॥

जग मात प्रताप हने सुर ताप सु; दानव सैन गई जम कै ॥

ਬਹੁਰੋ ਅਰਿ ਸਿੰਧੁਰ ਕੇ ਦਲ ਪੈਠ ਕੈ; ਦਾਮਿਨਿ ਜਿਉ ਦੁਰਗਾ ਦਮਕੈ ॥੫੦॥

बहुरो अरि सिंधुर के दल पैठ कै; दामिनि जिउ दुरगा दमकै ॥५०॥

ਦੋਹਰਾ ॥

दोहरा ॥

ਜਬ ਮਹਖਾਸੁਰ ਮਾਰਿਓ; ਸਬ ਦੈਤਨ ਕੋ ਰਾਜ ॥

जब महखासुर मारिओ; सब दैतन को राज ॥

ਤਬ ਕਾਇਰ ਭਾਜੇ ਸਬੈ; ਛਾਡਿਓ ਸਕਲ ਸਮਾਜ ॥੫੧॥

तब काइर भाजे सबै; छाडिओ सकल समाज ॥५१॥

ਕਬਿਤੁ ॥

कबितु ॥

ਮਹਾਬੀਰ ਕਹਰੀ ਦੁਪਹਰੀ ਕੋ ਭਾਨੁ ਮਾਨੋ; ਦੇਵਨ ਕੇ ਕਾਜ ਦੇਵੀ ਡਾਰਿਓ ਦੈਤ ਮਾਰਿ ਕੈ ॥

महाबीर कहरी दुपहरी को भानु मानो; देवन के काज देवी डारिओ दैत मारि कै ॥

ਅਉਰ ਦਲੁ ਭਾਜਿਓ, ਜੈਸੇ ਪਉਨ ਹੂੰ ਤੇ ਭਾਜੇ ਮੇਘ; ਇੰਦ੍ਰ ਦੀਨੋ ਰਾਜ, ਬਲੁ ਆਪਨੋ ਸੋ ਧਾਰਿ ਕੈ ॥

अउर दलु भाजिओ, जैसे पउन हूं ते भाजे मेघ; इंद्र दीनो राज, बलु आपनो सो धारि कै ॥

ਦੇਸ ਦੇਸ ਕੇ ਨਰੇਸ ਡਾਰੈ ਹੈ ਸੁਰੇਸ ਪਾਇ; ਕੀਨੋ ਅਭਖੇਕ ਸੁਰ ਮੰਡਲ ਬਿਚਾਰਿ ਕੈ ॥

देस देस के नरेस डारै है सुरेस पाइ; कीनो अभखेक सुर मंडल बिचारि कै ॥

ਈਹਾ ਭਈ ਗੁਪਤਿ, ਪ੍ਰਗਟਿ ਜਾਇ ਤਹਾ ਭਈ; ਜਹਾ ਬੈਠੇ ਹਰਿ, ਹਰਿਅੰਬਰਿ ਕੋ ਡਾਰਿ ਕੈ ॥੫੨॥

ईहा भई गुपति, प्रगटि जाइ तहा भई; जहा बैठे हरि, हरिअ्मबरि को डारि कै ॥५२॥

ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਮਹਖਾਸੁਰ ਬਧਹਿ ਨਾਮ ਦੁਤੀਆ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੨॥

इति स्री मारकंडे पुराने स्री चंडी चरित्र उकति बिलास महखासुर बधहि नाम दुतीआ धिआइ समापतम सतु सुभम सतु ॥२॥

TOP OF PAGE

Dasam Granth