ਦਸਮ ਗਰੰਥ । दसम ग्रंथ ।

Page 73

ਦੋਹਰਾ ॥

दोहरा ॥

ਦੈਤ ਕੋਪ ਇਕ ਸਾਮੁਹੇ; ਗਇਓ ਤੁਰੰਗਮ ਡਾਰਿ ॥

दैत कोप इक सामुहे; गइओ तुरंगम डारि ॥

ਸਨਮੁਖ ਦੇਵੀ ਕੇ ਭਇਓ; ਸਲਭ ਦੀਪ ਅਨੁਹਾਰ ॥੩੩॥

सनमुख देवी के भइओ; सलभ दीप अनुहार ॥३३॥

ਸ੍ਵੈਯਾ ॥

स्वैया ॥

ਬੀਰ ਬਲੀ ਸਿਰਦਾਰ ਦੈਈਤ ਸੁ; ਕ੍ਰੋਧ ਕੈ ਮਿਯਾਨ ਤੇ ਖਗੁ ਨਿਕਾਰਿਓ ॥

बीर बली सिरदार दैईत सु; क्रोध कै मियान ते खगु निकारिओ ॥

ਏਕ ਦਇਓ ਤਨਿ ਚੰਡ ਪ੍ਰਚੰਡ ਕੈ; ਦੂਸਰ ਕੇਹਰਿ ਕੇ ਸਿਰ ਝਾਰਿਓ ॥

एक दइओ तनि चंड प्रचंड कै; दूसर केहरि के सिर झारिओ ॥

ਚੰਡ ਸੰਭਾਰਿ ਤਬੈ ਬਲੁ ਧਾਰਿ; ਲਇਓ ਗਹਿ ਨਾਰਿ, ਧਰਾ ਪਰ ਮਾਰਿਓ ॥

चंड स्मभारि तबै बलु धारि; लइओ गहि नारि, धरा पर मारिओ ॥

ਜਿਉ ਧੁਬੀਆ ਸਰਤਾ ਤਟਿ ਜਾਇ ਕੇ; ਲੈ ਪਟ ਕੋ ਪਟ ਸਾਥ ਪਛਾਰਿਓ ॥੩੪॥

जिउ धुबीआ सरता तटि जाइ के; लै पट को पट साथ पछारिओ ॥३४॥

ਦੋਹਰਾ ॥

दोहरा ॥

ਦੇਵੀ ਮਾਰਿਓ ਦੈਤ ਇਉ; ਲਰਿਓ ਜੁ ਸਨਮੁਖ ਆਇ ॥

देवी मारिओ दैत इउ; लरिओ जु सनमुख आइ ॥

ਪੁਨਿ ਸਤ੍ਰਨਿ ਕੀ ਸੈਨ ਮੈ; ਧਸੀ ਸੁ ਸੰਖ ਬਜਾਇ ॥੩੫॥

पुनि सत्रनि की सैन मै; धसी सु संख बजाइ ॥३५॥

ਸ੍ਵੈਯਾ ॥

स्वैया ॥

ਲੈ ਕਰਿ ਚੰਡਿ ਕੁਵੰਡ ਪ੍ਰਚੰਡ; ਮਹਾ ਬਰਬੰਡ ਤਬੈ ਇਹ ਕੀਨੋ ॥

लै करि चंडि कुवंड प्रचंड; महा बरबंड तबै इह कीनो ॥

ਏਕ ਹੀ ਬਾਰ ਨਿਹਾਰਿ ਹਕਾਰਿ; ਸੁਧਾਰਿ ਬਿਦਾਰ ਸਭੈ ਦਲ ਦੀਨੋ ॥

एक ही बार निहारि हकारि; सुधारि बिदार सभै दल दीनो ॥

ਦੈਤ ਘਨੇ ਰਨ ਮਾਹਿ ਹਨੇ; ਲਖਿ ਸ੍ਰੋਨ ਸਨੇ ਕਵਿ ਇਉ ਮਨੁ ਚੀਨੋ ॥

दैत घने रन माहि हने; लखि स्रोन सने कवि इउ मनु चीनो ॥

ਜਿਉ ਖਗਰਾਜ ਬਡੋ ਅਹਿਰਾਜ; ਸਮਾਜ ਕੇ, ਕਾਟਿ ਕਤਾ ਕਰਿ ਲੀਨੋ ॥੩੬॥

जिउ खगराज बडो अहिराज; समाज के, काटि कता करि लीनो ॥३६॥

ਦੋਹਰਾ ॥

दोहरा ॥

ਦੇਵੀ ਮਾਰੇ ਦੈਤ ਬਹੁ; ਪ੍ਰਬਲ ਨਿਬਲ ਸੇ ਕੀਨ ॥

देवी मारे दैत बहु; प्रबल निबल से कीन ॥

ਸਸਤ੍ਰ ਧਾਰਿ ਕਰਿ ਕਰਨ ਮੈ; ਚਮੂੰ ਚਾਲ ਕਰਿ ਦੀਨ ॥੩੭॥

ससत्र धारि करि करन मै; चमूं चाल करि दीन ॥३७॥

ਭਜੀ ਚਮੂੰ ਮਹਖਾਸੁਰੀ; ਤਕੀ ਸਰਨਿ ਨਿਜ ਈਸ ॥

भजी चमूं महखासुरी; तकी सरनि निज ईस ॥

ਧਾਇ ਜਾਇ ਤਿਨ ਇਉ ਕਹਿਓ; ਹਨਿਓ ਪਦਮ ਭਟ ਬੀਸ ॥੩੮॥

धाइ जाइ तिन इउ कहिओ; हनिओ पदम भट बीस ॥३८॥

ਸੁਨਿ ਮਹਖਾਸੁਰ ਮੂੜ ਮਤਿ; ਮਨ ਮੈ ਉਠਿਓ ਰਿਸਾਇ ॥

सुनि महखासुर मूड़ मति; मन मै उठिओ रिसाइ ॥

ਆਗਿਆ ਦੀਨੀ ਸੈਨ ਕੋ; ਘੇਰੋ ਦੇਵੀ ਜਾਇ ॥੩੯॥

आगिआ दीनी सैन को; घेरो देवी जाइ ॥३९॥

ਸ੍ਵੈਯਾ ॥

स्वैया ॥

ਬਾਤ ਸੁਨੀ ਪ੍ਰਭ ਕੀ ਸਭ ਸੈਨਹਿ; ਸੂਰ ਮਿਲੇ ਇਕੁ ਮੰਤ੍ਰ ਕਰਿਓ ਹੈ ॥

बात सुनी प्रभ की सभ सैनहि; सूर मिले इकु मंत्र करिओ है ॥

ਜਾਇ ਪਰੇ ਚਹੂੰ ਓਰ ਤੇ ਧਾਇ ਕੈ; ਠਾਟ ਇਹੈ ਮਨ ਮਧਿ ਕਰਿਓ ਹੈ ॥

जाइ परे चहूं ओर ते धाइ कै; ठाट इहै मन मधि करिओ है ॥

ਮਾਰ ਹੀ ਮਾਰ ਪੁਕਾਰ ਪਰੇ; ਅਸਿ ਲੈ ਕਰਿ ਮੈ, ਦਲੁ ਇਉ ਬਿਹਰਿਓ ਹੈ ॥

मार ही मार पुकार परे; असि लै करि मै, दलु इउ बिहरिओ है ॥

ਘੇਰਿ ਲਈ ਚਹੂੰ ਓਰ ਤੇ ਚੰਡਿ; ਸੁ ਚੰਦ ਮਨੋ ਪਰਵੇਖ ਪਰਿਓ ਹੈ ॥੪੦॥

घेरि लई चहूं ओर ते चंडि; सु चंद मनो परवेख परिओ है ॥४०॥

ਦੇਖਿ ਚਮੂੰ ਮਹਖਾਸੁਰ ਕੀ; ਕਰਿ ਚੰਡ ਕੁਵੰਡ ਪ੍ਰਚੰਡ ਧਰਿਓ ਹੈ ॥

देखि चमूं महखासुर की; करि चंड कुवंड प्रचंड धरिओ है ॥

ਦਛਨ ਬਾਮ ਚਲਾਇ ਘਨੇ; ਸਰ ਕੋਪ ਭਯਾਨਕ ਜੁਧੁ ਕਰਿਓ ਹੈ ॥

दछन बाम चलाइ घने; सर कोप भयानक जुधु करिओ है ॥

ਭੰਜਨ ਭੇ ਅਰਿ ਕੇ ਤਨ ਤੇ; ਛੁਟ ਸ੍ਰਉਨ ਸਮੂਹ ਧਰਾਨਿ ਪਰਿਓ ਹੈ ॥

भंजन भे अरि के तन ते; छुट स्रउन समूह धरानि परिओ है ॥

ਆਠਵੋ ਸਿੰਧੁ ਪਚਾਯੋ ਹੁਤੋ ਮਨੋ; ਯਾ ਰਨ ਮੈ ਬਿਧਿ ਨੇ ਉਗਰਿਓ ਹੈ ॥੪੧॥

आठवो सिंधु पचायो हुतो मनो; या रन मै बिधि ने उगरिओ है ॥४१॥

ਦੋਹਰਾ ॥

दोहरा ॥

ਕੋਪ ਭਈ ਅਰਿ ਦਲ ਬਿਖੈ; ਚੰਡੀ ਚਕ੍ਰ ਸੰਭਾਰਿ ॥

कोप भई अरि दल बिखै; चंडी चक्र स्मभारि ॥

ਏਕ ਮਾਰਿ ਕੈ ਦ੍ਵੈ ਕੀਏ; ਦ੍ਵੈ ਤੇ ਕੀਨੇ ਚਾਰ ॥੪੨॥

एक मारि कै द्वै कीए; द्वै ते कीने चार ॥४२॥

ਸ੍ਵੈਯਾ ॥

स्वैया ॥

ਇਹ ਭਾਂਤਿ ਕੋ ਜੁਧੁ ਕਰਿਓ ਸੁਨਿ ਕੈ; ਕਵਲਾਸ ਮੈ ਧਿਆਨ ਛੁਟਿਓ ਹਰਿ ਕਾ ॥

इह भांति को जुधु करिओ सुनि कै; कवलास मै धिआन छुटिओ हरि का ॥

ਪੁਨਿ ਚੰਡ ਸੰਭਾਰ ਉਭਾਰ ਗਦਾ; ਧੁਨਿ ਸੰਖ ਬਜਾਇ ਕਰਿਓ ਖਰਕਾ ॥

पुनि चंड स्मभार उभार गदा; धुनि संख बजाइ करिओ खरका ॥

ਸਿਰ ਸਤ੍ਰਨਿ ਕੇ ਪਰ ਚਕ੍ਰ ਪਰਿਓ ਛੁਟਿ; ਐਸੇ ਬਹਿਓ ਕਰਿ ਕੇ ਬਰ ਕਾ ॥

सिर सत्रनि के पर चक्र परिओ छुटि; ऐसे बहिओ करि के बर का ॥

ਜਨੁ ਖੇਲ ਕੋ ਸਰਤਾ ਤਟਿ ਜਾਇ; ਚਲਾਵਤ ਹੈ ਛਿਛਲੀ ਲਰਕਾ ॥੪੩॥

जनु खेल को सरता तटि जाइ; चलावत है छिछली लरका ॥४३॥

TOP OF PAGE

Dasam Granth