ਦਸਮ ਗਰੰਥ । दसम ग्रंथ । |
Page 58 ਹਠਿਯੋ ਸਾਹਿਬੰ ਚੰਦ ਖੇਤੰ ਖਤ੍ਰਿਆਣੰ ॥ हठियो साहिबं चंद खेतं खत्रिआणं ॥ ਹਨੇ ਖਾਨ ਖੂਨੀ ਖੁਰਾਸਾਨ ਭਾਨੰ ॥ हने खान खूनी खुरासान भानं ॥ ਤਹਾ ਬੀਰ ਬੰਕੇ ਭਲੀ ਭਾਂਤਿ ਮਾਰੇ ॥ तहा बीर बंके भली भांति मारे ॥ ਬਚੇ ਪ੍ਰਾਨ ਲੈ ਕੇ ਸਿਪਾਹੀ ਸਿਧਾਰੇ ॥੧੦॥ बचे प्रान लै के सिपाही सिधारे ॥१०॥ ਤਹਾ ਸਾਹ ਸੰਗ੍ਰਾਮ ਕੀਨੇ ਅਖਾਰੇ ॥ तहा साह संग्राम कीने अखारे ॥ ਘਨੇ ਖੇਤ ਮੋ ਖਾਨ ਖੂਨੀ ਲਤਾਰੇ ॥ घने खेत मो खान खूनी लतारे ॥ ਨ੍ਰਿਪੰ ਗੋਪਲਾਯੰ, ਖਰੋ ਖੇਤ ਗਾਜੈ ॥ न्रिपं गोपलायं, खरो खेत गाजै ॥ ਮ੍ਰਿਗਾ ਝੁੰਡ ਮਧਿਯੰ, ਮਨੋ ਸਿੰਘ ਰਾਜੇ ॥੧੧॥ म्रिगा झुंड मधियं, मनो सिंघ राजे ॥११॥ ਤਹਾ ਏਕ ਬੀਰੰ, ਹਰੀ ਚੰਦ ਕੋਪ੍ਯੋ ॥ तहा एक बीरं, हरी चंद कोप्यो ॥ ਭਲੀ ਭਾਂਤਿ ਸੋ, ਖੇਤ ਮੋ ਪਾਵ ਰੋਪ੍ਯੋ ॥ भली भांति सो, खेत मो पाव रोप्यो ॥ ਮਹਾ ਕ੍ਰੋਧ ਕੇ ਤੀਰ ਤੀਖੇ ਪ੍ਰਹਾਰੇ ॥ महा क्रोध के तीर तीखे प्रहारे ॥ ਲਗੈ ਜੌਨਿ ਕੇ, ਤਾਹਿ ਪਾਰੈ ਪਧਾਰੇ ॥੧੨॥ लगै जौनि के, ताहि पारै पधारे ॥१२॥ ਰਸਾਵਲ ਛੰਦ ॥ रसावल छंद ॥ ਹਰੀ ਚੰਦ ਕ੍ਰੁਧੰ ॥ हरी चंद क्रुधं ॥ ਹਨੇ ਸੂਰ ਸੁਧੰ ॥ हने सूर सुधं ॥ ਭਲੇ ਬਾਣ ਬਾਹੇ ॥ भले बाण बाहे ॥ ਬਡੇ ਸੈਨ ਗਾਹੇ ॥੧੩॥ बडे सैन गाहे ॥१३॥ ਰਸੰ ਰੁਦ੍ਰ ਰਾਚੇ ॥ रसं रुद्र राचे ॥ ਮਹਾ ਲੋਹ ਮਾਚੇ ॥ महा लोह माचे ॥ ਹਨੇ ਸਸਤ੍ਰ ਧਾਰੀ ॥ हने ससत्र धारी ॥ ਲਿਟੇ ਭੂਪ ਭਾਰੀ ॥੧੪॥ लिटे भूप भारी ॥१४॥ ਤਬੈ ਜੀਤ ਮਲੰ ॥ तबै जीत मलं ॥ ਹਰੀ ਚੰਦ ਭਲੰ ॥ हरी चंद भलं ॥ ਹ੍ਰਿਦੈ ਐਂਚ ਮਾਰਿਯੋ ॥ ह्रिदै ऐंच मारियो ॥ ਸੁ ਖੇਤੰ ਉਤਾਰਿਯੋ ॥੧੫॥ सु खेतं उतारियो ॥१५॥ ਲਗੇ ਬੀਰ ਬਾਣੰ ॥ लगे बीर बाणं ॥ ਰਿਸਿਯੋ ਤੇਜਿ ਮਾਣੰ ॥ रिसियो तेजि माणं ॥ ਸਮੂਹ ਬਾਜ ਡਾਰੇ ॥ समूह बाज डारे ॥ ਸੁਵਰਗੰ ਸਿਧਾਰੇ ॥੧੬॥ सुवरगं सिधारे ॥१६॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਖੁਲੈ ਖਾਨ ਖੂਨੀ ਖੁਰਾਸਾਨ ਖਗੰ ॥ खुलै खान खूनी खुरासान खगं ॥ ਪਰੀ ਸਸਤ੍ਰ ਧਾਰੰ ਉਠੀ ਝਾਲ ਅਗੰ ॥ परी ससत्र धारं उठी झाल अगं ॥ ਭਈ ਤੀਰ ਭੀਰੰ ਕਮਾਣੰ ਕੜਕੇ ॥ भई तीर भीरं कमाणं कड़के ॥ ਗਿਰੇ ਬਾਜ ਤਾਜੀ ਲਗੇ ਧੀਰ ਧਕੇ ॥੧੭॥ गिरे बाज ताजी लगे धीर धके ॥१७॥ ਬਜੀ ਭੇਰ ਭੁੰਕਾਰ ਧੁਕੇ ਨਗਾਰੇ ॥ बजी भेर भुंकार धुके नगारे ॥ ਦੁਹੂੰ ਓਰ ਤੇ ਬੀਰ ਬੰਕੇ ਬਕਾਰੇ ॥ दुहूं ओर ते बीर बंके बकारे ॥ ਕਰੇ ਬਾਹੁ ਆਘਾਤ ਸਸਤ੍ਰੰ ਪ੍ਰਹਾਰੰ ॥ करे बाहु आघात ससत्रं प्रहारं ॥ ਡਕੀ ਡਾਕਣੀ ਚਾਵਡੀ ਚੀਤਕਾਰੰ ॥੧੮॥ डकी डाकणी चावडी चीतकारं ॥१८॥ ਦੋਹਰਾ ॥ दोहरा ॥ ਕਹਾ ਲਗੇ ਬਰਨਨ ਕਰੌ; ਮਚਿਯੋ ਜੁਧੁ ਅਪਾਰ ॥ कहा लगे बरनन करौ; मचियो जुधु अपार ॥ ਜੇ ਲੁਝੇ ਜੁਝੇ ਸਬੈ; ਭਜੇ ਸੂਰ ਹਜਾਰ ॥੧੯॥ जे लुझे जुझे सबै; भजे सूर हजार ॥१९॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਭਜਿਯੋ ਸਾਹ ਪਾਹਾੜ ਤਾਜੀ ਤ੍ਰਿਪਾਯੰ ॥ भजियो साह पाहाड़ ताजी त्रिपायं ॥ ਚਲਿਯੋ ਬੀਰੀਯਾ ਤੀਰੀਯਾ ਨ ਚਲਾਯੰ ॥ चलियो बीरीया तीरीया न चलायं ॥ ਜਸੋ ਡਢਵਾਲੰ ਮਧੁਕਰ ਸੁ ਸਾਹੰ ॥ जसो डढवालं मधुकर सु साहं ॥ ਭਜੇ ਸੰਗਿ ਲੈ ਕੈ ਸੁ ਸਾਰੀ ਸਿਪਾਹੰ ॥੨੦॥ भजे संगि लै कै सु सारी सिपाहं ॥२०॥ ਚਕ੍ਰਤ ਚੌਪਿਯੋ ਚੰਦ ਗਾਜੀ ਚੰਦੇਲੰ ॥ चक्रत चौपियो चंद गाजी चंदेलं ॥ ਹਠੀ ਹਰੀ ਚੰਦੰ ਗਹੇ ਹਾਥ ਸੇਲੰ ॥ हठी हरी चंदं गहे हाथ सेलं ॥ ਕਰਿਯੋ ਸੁਆਮ ਧਰਮ ਮਹਾ ਰੋਸ ਰੁਝਿਯੰ ॥ करियो सुआम धरम महा रोस रुझियं ॥ ਗਿਰਿਯੋ ਟੂਕ ਟੂਕ ਹ੍ਵੈ ਇਸੋ ਸੂਰ ਜੁਝਿਯੰ ॥੨੧॥ गिरियो टूक टूक ह्वै इसो सूर जुझियं ॥२१॥ ਤਹਾ ਖਾਨ ਨੈਜਾਬਤੈ ਆਨ ਕੈ ਕੈ ॥ तहा खान नैजाबतै आन कै कै ॥ ਹਨਿਓ ਸਾਹ ਸੰਗ੍ਰਾਮ ਕੋ ਸਸਤ੍ਰ ਲੈ ਕੈ ॥ हनिओ साह संग्राम को ससत्र लै कै ॥ ਕਿਤੈ ਖਾਨ ਬਾਨੀਨ ਹੂੰ ਅਸਤ੍ਰ ਝਾਰੇ ॥ कितै खान बानीन हूं असत्र झारे ॥ ਸਹੀ ਸਾਹ ਸੰਗ੍ਰਾਮ ਸੁਰਗੰ ਸਿਧਾਰੇ ॥੨੨॥ सही साह संग्राम सुरगं सिधारे ॥२२॥ ਦੋਹਰਾ ॥ दोहरा ॥ ਮਾਰਿ ਨਿਜਾਬਤ ਖਾਨ ਕੋ; ਸੰਗੋ ਜੁਝੈ ਜੁਝਾਰ ॥ मारि निजाबत खान को; संगो जुझै जुझार ॥ ਹਾ ਹਾ ਇਹ ਲੋਕੈ ਭਇਓ; ਸੁਰਗ ਲੋਕ ਜੈਕਾਰ ॥੨੩॥ हा हा इह लोकै भइओ; सुरग लोक जैकार ॥२३॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਲਖੈ ਸਾਹ ਸੰਗ੍ਰਾਮ ਜੁਝੇ ਜੁਝਾਰੰ ॥ लखै साह संग्राम जुझे जुझारं ॥ ਤਵੰ ਕੀਟ ਬਾਣੰ ਕਮਾਣੰ ਸੰਭਾਰੰ ॥ तवं कीट बाणं कमाणं स्मभारं ॥ ਹਨਿਯੋ ਏਕ ਖਾਨੰ ਖਿਆਲੰ ਖਤੰਗੰ ॥ हनियो एक खानं खिआलं खतंगं ॥ ਡਸਿਯੋ ਸਤ੍ਰ ਕੋ ਜਾਨੁ ਸ੍ਯਾਮੰ ਭੁਜੰਗੰ ॥੨੪॥ डसियो सत्र को जानु स्यामं भुजंगं ॥२४॥ ਗਿਰਿਯੋ ਭੂਮਿ ਸੋ ਬਾਣ ਦੂਜੋ ਸੰਭਾਰਿਯੋ ॥ गिरियो भूमि सो बाण दूजो स्मभारियो ॥ ਮੁਖੰ ਭੀਖਨੰ ਖਾਨ ਕੇ ਤਾਨਿ ਮਾਰਿਯੋ ॥ मुखं भीखनं खान के तानि मारियो ॥ ਭਜਿਯੋ ਖਾਨ ਖੂਨੀ ਰਹਿਯੋ ਖੇਤਿ ਤਾਜੀ ॥ भजियो खान खूनी रहियो खेति ताजी ॥ ਤਜੇ ਪ੍ਰਾਣ ਤੀਜੇ ਲਗੈ ਬਾਣ ਬਾਜੀ ॥੨੫॥ तजे प्राण तीजे लगै बाण बाजी ॥२५॥ |
Dasam Granth |