ਦਸਮ ਗਰੰਥ । दसम ग्रंथ । |
Page 53 ਚੌਪਈ ॥ चौपई ॥ ਅਬ, ਮੈ ਅਪਨੀ ਕਥਾ ਬਖਾਨੋ ॥ अब, मै अपनी कथा बखानो ॥ ਤਪ ਸਾਧਤ, ਜਿਹ ਬਿਧਿ ਮੁਹਿ ਆਨੋ ॥ तप साधत, जिह बिधि मुहि आनो ॥ ਹੇਮ ਕੁੰਟ ਪਰਬਤ ਹੈ ਜਹਾਂ ॥ हेम कुंट परबत है जहां ॥ ਸਪਤ ਸ੍ਰਿੰਗ ਸੋਭਿਤ ਹੈ ਤਹਾਂ ॥੧॥ सपत स्रिंग सोभित है तहां ॥१॥ ਸਪਤਸ੍ਰਿੰਗ ਤਿਹ ਨਾਮੁ ਕਹਾਵਾ ॥ सपतस्रिंग तिह नामु कहावा ॥ ਪੰਡੁ ਰਾਜ ਜਹ ਜੋਗੁ ਕਮਾਵਾ ॥ पंडु राज जह जोगु कमावा ॥ ਤਹ, ਹਮ ਅਧਿਕ ਤਪਸਿਆ ਸਾਧੀ ॥ तह, हम अधिक तपसिआ साधी ॥ ਮਹਾਕਾਲ ਕਾਲਕਾ ਅਰਾਧੀ ॥੨॥ महाकाल कालका अराधी ॥२॥ ਇਹ ਬਿਧਿ ਕਰਤ ਤਪਸਿਆ ਭਯੋ ॥ इह बिधि करत तपसिआ भयो ॥ ਦ੍ਵੈ ਤੇ, ਏਕ ਰੂਪ ਹ੍ਵੈ ਗਯੋ ॥ द्वै ते, एक रूप ह्वै गयो ॥ ਤਾਤ ਮਾਤ ਮੁਰ, ਅਲਖ ਅਰਾਧਾ ॥ तात मात मुर, अलख अराधा ॥ ਬਹੁ ਬਿਧਿ, ਜੋਗ ਸਾਧਨਾ ਸਾਧਾ ॥੩॥ बहु बिधि, जोग साधना साधा ॥३॥ ਤਿਨ ਜੋ ਕਰੀ ਅਲਖ ਕੀ ਸੇਵਾ ॥ तिन जो करी अलख की सेवा ॥ ਤਾ ਤੇ ਭਏ ਪ੍ਰਸੰਨਿ ਗੁਰਦੇਵਾ ॥ ता ते भए प्रसंनि गुरदेवा ॥ ਤਿਨ ਪ੍ਰਭ, ਜਬ ਆਇਸੁ ਮੁਹਿ ਦੀਆ ॥ तिन प्रभ, जब आइसु मुहि दीआ ॥ ਤਬ, ਹਮ ਜਨਮ ਕਲੂ ਮਹਿ ਲੀਆ ॥੪॥ तब, हम जनम कलू महि लीआ ॥४॥ ਚਿਤ ਨ ਭਯੋ ਹਮਰੋ ਆਵਨ ਕਹਿ ॥ चित न भयो हमरो आवन कहि ॥ ਚੁਭੀ ਰਹੀ ਸ੍ਰੁਤਿ, ਪ੍ਰਭੁ ਚਰਨਨ ਮਹਿ ॥ चुभी रही स्रुति, प्रभु चरनन महि ॥ ਜਿਉ ਤਿਉ ਪ੍ਰਭ ਹਮ ਕੋ ਸਮਝਾਯੋ ॥ जिउ तिउ प्रभ हम को समझायो ॥ ਇਮ ਕਹਿ ਕੈ, ਇਹ ਲੋਕਿ ਪਠਾਯੋ ॥੫॥ इम कहि कै, इह लोकि पठायो ॥५॥ ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ ॥ अकाल पुरख बाच इस कीट प्रति ॥ ਚੌਪਈ ॥ चौपई ॥ ਜਬ ਪਹਿਲੇ ਹਮ ਸ੍ਰਿਸਟਿ ਬਨਾਈ ॥ जब पहिले हम स्रिसटि बनाई ॥ ਦਈਤ ਰਚੇ ਦੁਸਟ ਦੁਖ ਦਾਈ ॥ दईत रचे दुसट दुख दाई ॥ ਤੇ ਭੁਜ ਬਲ ਬਵਰੇ ਹ੍ਵੈ ਗਏ ॥ ते भुज बल बवरे ह्वै गए ॥ ਪੂਜਤ ਪਰਮ ਪੁਰਖ ਰਹਿ ਗਏ ॥੬॥ पूजत परम पुरख रहि गए ॥६॥ ਤੇ ਹਮ ਤਮਕਿ, ਤਨਿਕ ਮੋ ਖਾਪੇ ॥ ते हम तमकि, तनिक मो खापे ॥ ਤਿਨ ਕੀ ਠਉਰ ਦੇਵਤਾ ਥਾਪੇ ॥ तिन की ठउर देवता थापे ॥ ਤੇ ਭੀ ਬਲਿ ਪੂਜਾ ਉਰਝਾਏ ॥ ते भी बलि पूजा उरझाए ॥ ਆਪਨ ਹੀ ਪਰਮੇਸੁਰ ਕਹਾਏ ॥੭॥ आपन ही परमेसुर कहाए ॥७॥ ਮਹਾਦੇਵ ਅਚੁਤ ਕਹਵਾਯੋ ॥ महादेव अचुत कहवायो ॥ ਬਿਸਨ ਆਪ ਹੀ ਕੋ ਠਹਰਾਯੋ ॥ बिसन आप ही को ठहरायो ॥ ਬ੍ਰਹਮਾ ਆਪ ਪਾਰਬ੍ਰਹਮ ਬਖਾਨਾ ॥ ब्रहमा आप पारब्रहम बखाना ॥ ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ ॥੮॥ प्रभ को प्रभू न किनहूं जाना ॥८॥ ਤਬ ਸਾਖੀ ਪ੍ਰਭ ਅਸਟ ਬਨਾਏ ॥ तब साखी प्रभ असट बनाए ॥ ਸਾਖ ਨਮਿਤ ਦੇਬੇ ਠਹਿਰਾਏ ॥ साख नमित देबे ठहिराए ॥ ਤੇ ਕਹੈ ਕਰੋ ਹਮਾਰੀ ਪੂਜਾ ॥ ते कहै करो हमारी पूजा ॥ ਹਮ ਬਿਨੁ ਅਵਰੁ ਨ ਠਾਕੁਰੁ ਦੂਜਾ ॥੯॥ हम बिनु अवरु न ठाकुरु दूजा ॥९॥ ਪਰਮ ਤਤ ਕੋ ਜਿਨ ਨ ਪਛਾਨਾ ॥ परम तत को जिन न पछाना ॥ ਤਿਨ ਕਰਿ ਈਸੁਰ ਤਿਨ ਕਹੁ ਮਾਨਾ ॥ तिन करि ईसुर तिन कहु माना ॥ ਕੇਤੇ ਸੂਰ ਚੰਦ ਕਹੁ ਮਾਨੈ ॥ केते सूर चंद कहु मानै ॥ ਅਗਨਹੋਤ੍ਰ ਕਈ ਪਵਨ ਪ੍ਰਮਾਨੈ ॥੧੦॥ अगनहोत्र कई पवन प्रमानै ॥१०॥ ਕਿਨਹੂੰ ਪ੍ਰਭੁ ਪਾਹਿਨ ਪਹਿਚਾਨਾ ॥ किनहूं प्रभु पाहिन पहिचाना ॥ ਨ੍ਹਾਤ ਕਿਤੇ ਜਲ ਕਰਤ ਬਿਧਾਨਾ ॥ न्हात किते जल करत बिधाना ॥ ਕੇਤਿਕ ਕਰਮ ਕਰਤ ਡਰਪਾਨਾ ॥ केतिक करम करत डरपाना ॥ ਧਰਮ ਰਾਜ ਕੋ ਧਰਮ ਪਛਾਨਾ ॥੧੧॥ धरम राज को धरम पछाना ॥११॥ ਜੇ ਪ੍ਰਭ, ਸਾਖ ਨਮਿਤ ਠਹਰਾਏ ॥ जे प्रभ, साख नमित ठहराए ॥ ਤੇ ਹਿਆਂ ਆਇ, ਪ੍ਰਭੂ ਕਹਵਾਏ ॥ ते हिआं आइ, प्रभू कहवाए ॥ ਤਾ ਕੀ ਬਾਤ ਬਿਸਰ ਜਾਤੀ ਭੀ ॥ ता की बात बिसर जाती भी ॥ ਅਪਨੀ ਅਪਨੀ ਪਰਤ ਸੋਭ ਭੀ ॥੧੨॥ अपनी अपनी परत सोभ भी ॥१२॥ ਜਬ ਪ੍ਰਭ ਕੋ, ਨ ਤਿਨੈ ਪਹਿਚਾਨਾ ॥ जब प्रभ को, न तिनै पहिचाना ॥ ਤਬ ਹਰਿ ਇਨ ਮਨੁਛਨ ਠਹਰਾਨਾ ॥ तब हरि इन मनुछन ठहराना ॥ ਤੇ ਭੀ ਬਸਿ ਮਮਤਾ ਹੁਇ ਗਏ ॥ ते भी बसि ममता हुइ गए ॥ ਪਰਮੇਸੁਰ ਪਾਹਨ ਠਹਰਏ ॥੧੩॥ परमेसुर पाहन ठहरए ॥१३॥ ਤਬ ਹਰਿ ਸਿਧ ਸਾਧ ਠਹਿਰਾਏ ॥ तब हरि सिध साध ठहिराए ॥ ਤਿਨ ਭੀ ਪਰਮ ਪੁਰਖੁ ਨਹਿ ਪਾਏ ॥ तिन भी परम पुरखु नहि पाए ॥ ਜੇ ਕੋਈ ਹੋਤਿ ਭਯੋ ਜਗਿ ਸਿਆਨਾ ॥ जे कोई होति भयो जगि सिआना ॥ ਤਿਨ ਤਿਨ ਅਪਨੋ ਪੰਥੁ ਚਲਾਨਾ ॥੧੪॥ तिन तिन अपनो पंथु चलाना ॥१४॥ ਪਰਮ ਪੁਰਖ ਕਿਨਹੂੰ ਨਹ ਪਾਯੋ ॥ परम पुरख किनहूं नह पायो ॥ ਬੈਰ ਬਾਦ ਹੰਕਾਰ ਬਢਾਯੋ ॥ बैर बाद हंकार बढायो ॥ ਪੇਡ ਪਾਤ ਆਪਨ ਤੇ ਜਲੈ ॥ पेड पात आपन ते जलै ॥ ਪ੍ਰਭ ਕੈ ਪੰਥ, ਨ ਕੋਊ ਚਲੈ ॥੧੫॥ प्रभ कै पंथ, न कोऊ चलै ॥१५॥ |
Dasam Granth |