ਦਸਮ ਗਰੰਥ । दसम ग्रंथ ।

Page 52

ਦੋਹਰਾ ॥

दोहरा ॥

ਬਿਪ੍ਰ ਕਰਤ ਭਏ ਸੂਦ੍ਰ ਬ੍ਰਿਤਿ; ਛਤ੍ਰੀ ਬੈਸਨ ਕਰਮ ॥

बिप्र करत भए सूद्र ब्रिति; छत्री बैसन करम ॥

ਬੈਸ ਕਰਤ ਭਏ ਛਤ੍ਰਿ ਬ੍ਰਿਤਿ; ਸੂਦ੍ਰ, ਸੁ ਦਿਜ ਕੋ ਧਰਮ ॥੨॥

बैस करत भए छत्रि ब्रिति; सूद्र, सु दिज को धरम ॥२॥

ਚੌਪਈ ॥

चौपई ॥

ਬੀਸ ਗਾਵ ਤਿਨ ਕੇ ਰਹਿ ਗਏ ॥

बीस गाव तिन के रहि गए ॥

ਜਿਨ ਮੋ ਕਰਤ ਕ੍ਰਿਸਾਨੀ ਭਏ ॥

जिन मो करत क्रिसानी भए ॥

ਬਹੁਤ ਕਾਲ ਇਹ ਭਾਂਤਿ ਬਿਤਾਯੋ ॥

बहुत काल इह भांति बितायो ॥

ਜਨਮ ਸਮੈ ਨਾਨਕ ਕੋ ਆਯੋ ॥੩॥

जनम समै नानक को आयो ॥३॥

ਦੋਹਰਾ ॥

दोहरा ॥

ਤਿਨ ਬੇਦੀਯਨ ਕੇ ਕੁਲ ਬਿਖੇ; ਪ੍ਰਗਟੇ ਨਾਨਕ ਰਾਇ ॥

तिन बेदीयन के कुल बिखे; प्रगटे नानक राइ ॥

ਸਭ ਸਿਖਨ ਕੋ ਸੁਖ ਦਏ; ਜਹ ਤਹ ਭਏ ਸਹਾਇ ॥੪॥

सभ सिखन को सुख दए; जह तह भए सहाइ ॥४॥

ਚੌਪਈ ॥

चौपई ॥

ਤਿਨ ਇਹ ਕਲ ਮੋ ਧਰਮ ਚਲਾਯੋ ॥

तिन इह कल मो धरम चलायो ॥

ਸਭ ਸਾਧਨ ਕੋ ਰਾਹੁ ਬਤਾਯੋ ॥

सभ साधन को राहु बतायो ॥

ਜੋ, ਤਾ ਕੇ ਮਾਰਗ ਮਹਿ ਆਏ ॥

जो, ता के मारग महि आए ॥

ਤੇ, ਕਬਹੂੰ ਨਹਿ ਪਾਪ ਸੰਤਾਏ ॥੫॥

ते, कबहूं नहि पाप संताए ॥५॥

ਜੇ ਜੇ, ਪੰਥ ਤਵਨ ਕੇ ਪਰੇ ॥

जे जे, पंथ तवन के परे ॥

ਪਾਪ ਤਾਪ ਤਿਨ ਕੇ ਪ੍ਰਭ ਹਰੇ ॥

पाप ताप तिन के प्रभ हरे ॥

ਦੂਖ ਭੂਖ ਕਬਹੂੰ ਨ ਸੰਤਾਏ ॥

दूख भूख कबहूं न संताए ॥

ਜਾਲ ਕਾਲ ਕੇ ਬੀਚ ਨ ਆਏ ॥੬॥

जाल काल के बीच न आए ॥६॥

ਨਾਨਕ, ਅੰਗਦ ਕੋ ਬਪੁ ਧਰਾ ॥

नानक, अंगद को बपु धरा ॥

ਧਰਮ ਪ੍ਰਚੁਰਿ, ਇਹ ਜਗ ਮੋ ਕਰਾ ॥

धरम प्रचुरि, इह जग मो करा ॥

ਅਮਰ ਦਾਸ, ਪੁਨਿ ਨਾਮ ਕਹਾਯੋ ॥

अमर दास, पुनि नाम कहायो ॥

ਜਨੁ, ਦੀਪਕ ਤੇ ਦੀਪ ਜਗਾਯੋ ॥੭॥

जनु, दीपक ते दीप जगायो ॥७॥

ਜਬ, ਬਰਦਾਨਿ ਸਮੈ ਵਹੁ ਆਵਾ ॥

जब, बरदानि समै वहु आवा ॥

ਰਾਮਦਾਸ, ਤਬ ਗੁਰੂ ਕਹਾਵਾ ॥

रामदास, तब गुरू कहावा ॥

ਤਿਹ ਬਰਦਾਨਿ ਪੁਰਾਤਨਿ ਦੀਆ ॥

तिह बरदानि पुरातनि दीआ ॥

ਅਮਰਦਾਸਿ, ਸੁਰਪੁਰਿ ਮਗ ਲੀਆ ॥੮॥

अमरदासि, सुरपुरि मग लीआ ॥८॥

ਸ੍ਰੀ ਨਾਨਕ, ਅੰਗਦਿ ਕਰਿ ਮਾਨਾ ॥

स्री नानक, अंगदि करि माना ॥

ਅਮਰ ਦਾਸ, ਅੰਗਦ ਪਹਿਚਾਨਾ ॥

अमर दास, अंगद पहिचाना ॥

ਅਮਰ ਦਾਸ, ਰਾਮਦਾਸ ਕਹਾਯੋ ॥

अमर दास, रामदास कहायो ॥

ਸਾਧਨ ਲਖਾ, ਮੂੜ ਨਹਿ ਪਾਯੋ ॥੯॥

साधन लखा, मूड़ नहि पायो ॥९॥

ਭਿੰਨ ਭਿੰਨ, ਸਭਹੂੰ ਕਰਿ ਜਾਨਾ ॥

भिंन भिंन, सभहूं करि जाना ॥

ਏਕ ਰੂਪ, ਕਿਨਹੂੰ ਪਹਿਚਾਨਾ ॥

एक रूप, किनहूं पहिचाना ॥

ਜਿਨ ਜਾਨਾ, ਤਿਨ ਹੀ ਸਿਧਿ ਪਾਈ ॥

जिन जाना, तिन ही सिधि पाई ॥

ਬਿਨੁ ਸਮਝੇ, ਸਿਧਿ ਹਾਥਿ ਨ ਆਈ ॥੧੦॥

बिनु समझे, सिधि हाथि न आई ॥१०॥

ਰਾਮਦਾਸ, ਹਰਿ ਸੋ ਮਿਲਿ ਗਏ ॥

रामदास, हरि सो मिलि गए ॥

ਗੁਰਤਾ ਦੇਤ ਅਰਜੁਨਹਿ ਭਏ ॥

गुरता देत अरजुनहि भए ॥

ਜਬ ਅਰਜੁਨ ਪ੍ਰਭ ਲੋਕਿ ਸਿਧਾਏ ॥

जब अरजुन प्रभ लोकि सिधाए ॥

ਹਰਿਗੋਬਿੰਦ, ਤਿਹ ਠਾਂ ਠਹਰਾਏ ॥੧੧॥

हरिगोबिंद, तिह ठां ठहराए ॥११॥

ਹਰਿਗੋਬਿੰਦ, ਪ੍ਰਭ ਲੋਕਿ ਸਿਧਾਰੇ ॥

हरिगोबिंद, प्रभ लोकि सिधारे ॥

ਹਰੀ ਰਾਇ, ਤਿਹ ਠਾਂ ਬੈਠਾਰੇ ॥

हरी राइ, तिह ठां बैठारे ॥

ਹਰੀ ਕ੍ਰਿਸਨਿ, ਤਿਨ ਕੇ ਸੁਤ ਵਏ ॥

हरी क्रिसनि, तिन के सुत वए ॥

ਤਿਨ ਤੇ, ਤੇਗ ਬਹਾਦੁਰ ਭਏ ॥੧੨॥

तिन ते, तेग बहादुर भए ॥१२॥

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥

तिलक जंञू राखा प्रभ ता का ॥

ਕੀਨੋ ਬਡੋ ਕਲੂ ਮਹਿ ਸਾਕਾ ॥

कीनो बडो कलू महि साका ॥

ਸਾਧਨ ਹੇਤਿ, ਇਤੀ ਜਿਨਿ ਕਰੀ ॥

साधन हेति, इती जिनि करी ॥

ਸੀਸੁ ਦੀਯਾ, ਪਰੁ ਸੀ ਨ ਉਚਰੀ ॥੧੩॥

सीसु दीया, परु सी न उचरी ॥१३॥

ਧਰਮ ਹੇਤ ਸਾਕਾ ਜਿਨਿ ਕੀਆ ॥

धरम हेत साका जिनि कीआ ॥

ਸੀਸੁ ਦੀਆ; ਪਰੁ ਸਿਰਰੁ ਨ ਦੀਆ ॥

सीसु दीआ; परु सिररु न दीआ ॥

ਨਾਟਕ ਚੇਟਕ ਕੀਏ ਕੁਕਾਜਾ ॥

नाटक चेटक कीए कुकाजा ॥

ਪ੍ਰਭ ਲੋਗਨ ਕਹ ਆਵਤ ਲਾਜਾ ॥੧੪॥

प्रभ लोगन कह आवत लाजा ॥१४॥

ਦੋਹਰਾ ॥

दोहरा ॥

ਠੀਕਰ ਫੋਰਿ ਦਿਲੀਸ ਸਿਰਿ; ਪ੍ਰਭ ਪੁਰਿ ਕੀਯਾ ਪਯਾਨ ॥

ठीकर फोरि दिलीस सिरि; प्रभ पुरि कीया पयान ॥

ਤੇਗ ਬਹਾਦੁਰ ਸੀ ਕ੍ਰਿਆ; ਕਰੀ ਨ ਕਿਨਹੂੰ ਆਨਿ ॥੧੫॥

तेग बहादुर सी क्रिआ; करी न किनहूं आनि ॥१५॥

ਤੇਗ ਬਹਾਦੁਰ ਕੇ ਚਲਤ; ਭਯੋ ਜਗਤ ਕੋ ਸੋਕ ॥

तेग बहादुर के चलत; भयो जगत को सोक ॥

ਹੈ ਹੈ ਹੈ ਸਭ ਜਗ ਭਯੋ; ਜੈ ਜੈ ਜੈ ਸੁਰ ਲੋਕਿ ॥੧੬॥

है है है सभ जग भयो; जै जै जै सुर लोकि ॥१६॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਪਾਤਸਾਹੀ ਬਰਨਨੰ ਨਾਮ ਪੰਚਮੋ ਧਿਆਉ ਸਮਾਪਤਮ ਸਤ ਸੁਭਮ ਸਤੁ ॥੫॥੨੧੫॥

इति स्री बचित्र नाटक ग्रंथे पातसाही बरननं नाम पंचमो धिआउ समापतम सत सुभम सतु ॥५॥२१५॥

TOP OF PAGE

Dasam Granth