ਦਸਮ ਗਰੰਥ । दसम ग्रंथ ।

Page 45

ਸਿੰਧੁ ਬਿਖੈ ਜੇ ਨ ਬੂਡੇ ਨਿਸਾਚਰ; ਪਾਵਕ ਬਾਣ ਬਹੇ ਨ ਜਲੇ ਹੈ ॥

सिंधु बिखै जे न बूडे निसाचर; पावक बाण बहे न जले है ॥

ਤੇ ਅਸਿ ਤੋਰਿ ਬਿਲੋਕਿ ਅਲੋਕ; ਸੁ ਲਾਜ ਕੋ ਛਾਡ ਕੈ ਭਾਜਿ ਚਲੇ ਹੈ ॥੯੪॥

ते असि तोरि बिलोकि अलोक; सु लाज को छाड कै भाजि चले है ॥९४॥

ਰਾਵਣ ਸੇ ਮਹਿਰਾਵਣ ਸੇ; ਘਟਕਾਨਹੁ ਸੇ, ਪਲ ਬੀਚ ਪਛਾਰੇ ॥

रावण से महिरावण से; घटकानहु से, पल बीच पछारे ॥

ਬਾਰਦ ਨਾਦ ਅਕੰਪਨ ਸੇ; ਜਗ ਜੰਗ ਜੁਰੈ ਜਿਨ ਸਿਉ, ਜਮ ਹਾਰੇ ॥

बारद नाद अक्मपन से; जग जंग जुरै जिन सिउ, जम हारे ॥

ਕੁੰਭ ਅਕੁੰਭ ਸੇ ਜੀਤ ਸਭੈ ਜਗਿ; ਸਾਤਹੂੰ ਸਿੰਧ ਹਥਿਆਰ ਪਖਾਰੇ ॥

कु्मभ अकु्मभ से जीत सभै जगि; सातहूं सिंध हथिआर पखारे ॥

ਜੇ ਜੇ ਹੁਤੇ ਅਕਟੇ ਬਿਕਟੇ; ਸੁ ਕਟੇ ਕਰਿ ਕਾਲ ਕ੍ਰਿਪਾਨ ਕੇ ਮਾਰੇ ॥੯੫॥

जे जे हुते अकटे बिकटे; सु कटे करि काल क्रिपान के मारे ॥९५॥

ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ; ਤੋ ਕਿਹ ਕੁੰਟ ਕਹੋ ਭਜਿ ਜਈਯੈ? ॥

जो कहूं काल ते भाज के बाचीअत; तो किह कुंट कहो भजि जईयै? ॥

ਆਗੇ ਹੂੰ ਕਾਲ ਧਰੇ ਅਸਿ ਗਾਜਤ; ਛਾਜਤ ਹੈ ਜਿਹ ਤੇ ਨਸਿ ਅਈਯੈ ॥

आगे हूं काल धरे असि गाजत; छाजत है जिह ते नसि अईयै ॥

ਐਸੇ ਨ ਕੈ ਗਯੋ ਕੋਈ ਸੁ ਦਾਵ ਰੇ; ਜਾਹਿ ਉਪਾਵ ਸੋ ਘਾਵ ਬਚਈਐ ॥

ऐसे न कै गयो कोई सु दाव रे; जाहि उपाव सो घाव बचईऐ ॥

ਜਾ ਤੇ ਨ ਛੁਟੀਐ ਮੁੜ ! ਕਹੂੰ; ਹਸਿ ਤਾ ਕੀ ਨ ਕਿਉ ਸਰਣਾਗਤਿ ਜਈਯੈ? ॥੯੬॥

जा ते न छुटीऐ मुड़ ! कहूं; हसि ता की न किउ सरणागति जईयै? ॥९६॥

ਕ੍ਰਿਸਨ ਅਉ ਬਿਸਨੁ ਜਪੇ ਤੁਹਿ ਕੋਟਿਕ; ਰਾਮ ਰਹੀਮ ਭਲੀ ਬਿਧਿ ਧਿਆਯੋ ॥

क्रिसन अउ बिसनु जपे तुहि कोटिक; राम रहीम भली बिधि धिआयो ॥

ਬ੍ਰਹਮ ਜਪਿਓ ਅਰੁ ਸੰਭੁ ਥਪਿਓ; ਤਹਿ ਤੇ ਤੁਹਿ ਕੋ ਕਿਨਹੂੰ ਨ ਬਚਾਯੋ ॥

ब्रहम जपिओ अरु स्मभु थपिओ; तहि ते तुहि को किनहूं न बचायो ॥

ਕੋਟਿ ਕਰੀ ਤਪਸਾ ਦਿਨ ਕੋਟਿਕ; ਕਾਹੂ ਨ ਕੌਡੀ ਕੋ ਕਾਮ ਕਢਾਯੋ ॥

कोटि करी तपसा दिन कोटिक; काहू न कौडी को काम कढायो ॥

ਕਾਮ ਕਾ ਮੰਤ੍ਰ ਕਸੀਰੇ ਕੇ ਕਾਮ ਨ; ਕਾਲ ਕੋ ਘਾਉ ਕਿਨਹੂੰ ਨ ਬਚਾਯੋ ॥੯੭॥

काम का मंत्र कसीरे के काम न; काल को घाउ किनहूं न बचायो ॥९७॥

ਕਾਹੇ ਕੋ ਕੂਰ ਕਰੇ ਤਪਸਾ; ਇਨ ਕੀ? ਕੋਊ ਕੌਡੀ ਕੇ ਕਾਮ ਨ ਐਹੈ ॥

काहे को कूर करे तपसा; इन की? कोऊ कौडी के काम न ऐहै ॥

ਤੋਹਿ ਬਚਾਇ ਸਕੈ ਕਹੁ ਕੈਸੇ ਕੈ? ਆਪਨ ਘਾਵ ਬਚਾਇ ਨ ਐਹੈ ॥

तोहि बचाइ सकै कहु कैसे कै? आपन घाव बचाइ न ऐहै ॥

ਕੋਪ ਕਰਾਲ ਕੀ ਪਾਵਕ ਕੁੰਡ ਮੈ; ਆਪਿ ਟੰਗਿਓ ਤਿਮ ਤੋਹਿ ਟੰਗੈ ਹੈ ॥

कोप कराल की पावक कुंड मै; आपि टंगिओ तिम तोहि टंगै है ॥

ਚੇਤ ਰੇ ! ਚੇਤ ਅਜੋ ਜੀਅ ਮੈ; ਜੜ ! ਕਾਲ ਕ੍ਰਿਪਾ ਬਿਨੁ ਕਾਮ ਨ ਐਹੈ ॥੯੮॥

चेत रे ! चेत अजो जीअ मै; जड़ ! काल क्रिपा बिनु काम न ऐहै ॥९८॥

ਤਾਹਿ ਪਛਾਨਤ ਹੈ ਨ ਮਹਾ ਪਸੁ ! ਜਾ ਕੋ ਪ੍ਰਤਾਪੁ ਤਿਹੂੰ ਪੁਰ ਮਾਹੀ ॥

ताहि पछानत है न महा पसु ! जा को प्रतापु तिहूं पुर माही ॥

ਪੂਜਤ ਹੈ ਪਰਮੇਸਰ ਕੈ; ਜਿਹ ਕੈ ਪਰਸੈ ਪਰਲੋਕ ਪਰਾਹੀ ॥

पूजत है परमेसर कै; जिह कै परसै परलोक पराही ॥

ਪਾਪ ਕਰੋ ਪਰਮਾਰਥ ਕੈ; ਜਿਹ ਪਾਪਨ ਤੇ ਅਤਿ ਪਾਪ ਲਜਾਈ ॥

पाप करो परमारथ कै; जिह पापन ते अति पाप लजाई ॥

ਪਾਇ ਪਰੋ ਪਰਮੇਸਰ ਕੇ ਜੜ ! ਪਾਹਨ ਮੈ ਪਰਮੇਸਰ ਨਾਹੀ ॥੯੯॥

पाइ परो परमेसर के जड़ ! पाहन मै परमेसर नाही ॥९९॥

ਮੋਨ ਭਜੇ ਨਹੀ ਮਾਨ ਤਜੇ; ਨਹੀ ਭੇਖ ਸਜੇ, ਨਹੀ ਮੂੰਡ ਮੁੰਡਾਏ ॥

मोन भजे नही मान तजे; नही भेख सजे, नही मूंड मुंडाए ॥

ਕੰਠਿ ਨ ਕੰਠੀ ਕਠੋਰ ਧਰੈ; ਨਹੀ ਸੀਸ ਜਟਾਨ ਕੇ ਜੂਟ ਸੁਹਾਏ ॥

कंठि न कंठी कठोर धरै; नही सीस जटान के जूट सुहाए ॥

ਸਾਚੁ ਕਹੋ, ਸੁਨਿ ਲੈ ਚਿਤੁ ਦੈ; ਬਿਨੁ ਦੀਨ ਦਿਆਲ ਕੀ ਸਾਮ ਸਿਧਾਏ ॥

साचु कहो, सुनि लै चितु दै; बिनु दीन दिआल की साम सिधाए ॥

ਪ੍ਰੀਤਿ ਕਰੇ ਪ੍ਰਭੁ ਪਾਯਤ ਹੈ; ਕਿਰਪਾਲ ਨ ਭੀਜਤ ਲਾਂਡ ਕਟਾਏ ॥੧੦੦॥

प्रीति करे प्रभु पायत है; किरपाल न भीजत लांड कटाए ॥१००॥

ਕਾਗਦ ਦੀਪ ਸਭੈ ਕਰਿ ਕੈ; ਅਰ ਸਾਤ ਸਮੁੰਦ੍ਰਨ ਕੀ ਮਸੁ ਕੈਹੋ ॥

कागद दीप सभै करि कै; अर सात समुंद्रन की मसु कैहो ॥

ਕਾਟਿ ਬਨਾਸਪਤੀ ਸਿਗਰੀ; ਲਿਖਬੇ ਹੂੰ ਕੇ ਲੇਖਨ ਕਾਜਿ ਬਨੈਹੋ ॥

काटि बनासपती सिगरी; लिखबे हूं के लेखन काजि बनैहो ॥

ਸਾਰਸੁਤੀ ਬਕਤਾ ਕਰਿ ਕੈ; ਜੁਗ ਕੋਟਿ ਗਨੇਸ ਕੈ ਹਾਥਿ ਲਿਖੈਹੋ ॥

सारसुती बकता करि कै; जुग कोटि गनेस कै हाथि लिखैहो ॥

ਕਾਲ ਕ੍ਰਿਪਾਨ ਬਿਨਾ ਬਿਨਤੀ; ਨ ਤਊ ਤੁਮ ਕੋ ਪ੍ਰਭ ! ਨੈਕੁ ਰਿਝੈਹੋ ॥੧੦੧॥

काल क्रिपान बिना बिनती; न तऊ तुम को प्रभ ! नैकु रिझैहो ॥१०१॥

TOP OF PAGE

Dasam Granth