ਦਸਮ ਗਰੰਥ । दसम ग्रंथ । |
Page 36 ਬੰਗ ਕੇ ਬੰਗਾਲੀ, ਫਿਰਹੰਗ ਕੇ ਫਿਰੰਗਾ ਵਾਲੀ; ਦਿਲੀ ਕੇ ਦਿਲਵਾਲੀ, ਤੇਰੀ ਆਗਿਆ ਮੈ ਚਲਤ ਹੈਂ ॥ बंग के बंगाली, फिरहंग के फिरंगा वाली; दिली के दिलवाली, तेरी आगिआ मै चलत हैं ॥ ਰੋਹ ਕੇ ਰੁਹੇਲੇ, ਮਾਘ ਦੇਸ ਕੇ ਮਘੇਲੇ ਬੀਰ; ਬੰਗਸੀ ਬੁੰਦੇਲੇ, ਪਾਪ ਪੁੰਜ ਕੋ ਮਲਤ ਹੈਂ ॥ रोह के रुहेले, माघ देस के मघेले बीर; बंगसी बुंदेले, पाप पुंज को मलत हैं ॥ ਗੋਖਾ ਗੁਨ ਗਾਵੈ, ਚੀਨ ਮਚੀਨ ਕੇ ਸੀਸ ਨ੍ਯਾਵੈ; ਤਿਬਤੀ ਧਿਆਇ, ਦੋਖ ਦੇਹ ਕੇ ਦਲਤ ਹੈਂ ॥ गोखा गुन गावै, चीन मचीन के सीस न्यावै; तिबती धिआइ, दोख देह के दलत हैं ॥ ਜਿਨੈ ਤੋਹਿ ਧਿਆਇਓ, ਤਿਨੈ ਪੂਰਨ ਪ੍ਰਤਾਪ ਪਾਇਓ; ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈਂ ॥੩॥੨੫੫॥ जिनै तोहि धिआइओ, तिनै पूरन प्रताप पाइओ; सरब धन धाम फल फूल सो फलत हैं ॥३॥२५५॥ ਦੇਵ ਦੇਵਤਾਨ ਕੌ, ਸੁਰੇਸ ਦਾਨਵਾਨ ਕੌ; ਮਹੇਸ ਗੰਗ ਧਾਨ ਕੌ, ਅਭੇਸ ਕਹੀਅਤੁ ਹੈਂ ॥ देव देवतान कौ, सुरेस दानवान कौ; महेस गंग धान कौ, अभेस कहीअतु हैं ॥ ਰੰਗ ਮੈ ਰੰਗੀਨ, ਰਾਗ ਰੂਪ ਮੈ ਪ੍ਰਬੀਨ; ਔਰ ਕਾਹੂੰ ਪੈ ਨ ਦੀਨ, ਸਾਧ ਅਧੀਨ ਕਹੀਅਤੁ ਹੈਂ ॥ रंग मै रंगीन, राग रूप मै प्रबीन; और काहूं पै न दीन, साध अधीन कहीअतु हैं ॥ ਪਾਈਐ ਨ ਪਾਰੁ, ਤੇਜ ਪੁੰਜ ਮੈ ਅਪਾਰ; ਸਰਬ ਬਿਦਿਆ ਕੇ ਉਦਾਰ ਹੈਂ, ਅਪਾਰ ਕਹੀਅਤੁ ਹੈਂ ॥ पाईऐ न पारु, तेज पुंज मै अपार; सरब बिदिआ के उदार हैं, अपार कहीअतु हैं ॥ ਹਾਥੀ ਕੀ ਪੁਕਾਰ, ਪਲ ਪਾਛੇ ਪਹੁੰਚਤ ਤਾਹਿ; ਚੀਟੀ ਕੀ ਚਿੰਘਾਰ, ਪਹਿਲੇ ਹੀ ਸੁਨੀਅਤੁ ਹੈਂ ॥੪॥੨੫੬॥ हाथी की पुकार, पल पाछे पहुंचत ताहि; चीटी की चिंघार, पहिले ही सुनीअतु हैं ॥४॥२५६॥ ਕੇਤੇ ਇੰਦ੍ਰ ਦੁਆਰ, ਕੇਤੇ ਬ੍ਰਹਮਾ ਮੁਖਚਾਰ; ਕੇਤੇ ਕ੍ਰਿਸਨ ਅਵਤਾਰ, ਕੇਤੇ ਰਾਮ ਕਹੀਅਤੁ ਹੈਂ ॥ केते इंद्र दुआर, केते ब्रहमा मुखचार; केते क्रिसन अवतार, केते राम कहीअतु हैं ॥ ਕੇਤੇ ਸਸਿ ਰਾਸੀ, ਕੇਤੇ ਸੂਰਜ ਪ੍ਰਕਾਸੀ; ਕੇਤੇ ਮੁੰਡੀਆ ਉਦਾਸੀ, ਜੋਗ ਦੁਆਰ ਦਹੀਅਤੁ ਹੈਂ ॥ केते ससि रासी, केते सूरज प्रकासी; केते मुंडीआ उदासी, जोग दुआर दहीअतु हैं ॥ ਕੇਤੇ ਮਹਾਦੀਨ, ਕੇਤੇ ਬਿਆਸ ਸੇ ਪ੍ਰਬੀਨ; ਕੇਤੇ ਕੁਮੇਰ ਕੁਲੀਨ, ਕੇਤੇ ਜਛ ਕਹੀਅਤੁ ਹੈਂ ॥ केते महादीन, केते बिआस से प्रबीन; केते कुमेर कुलीन, केते जछ कहीअतु हैं ॥ ਕਰਤੇ ਹੈ ਬਿਚਾਰ, ਪੈ ਨ ਪੂਰਨ ਕੋ ਪਾਵੈ ਪਾਰ; ਤਾਹੀ ਤੇ, ਅਪਾਰ ਨਿਰਾਧਾਰ ਲਹੀਅਤੁ ਹੈਂ ॥੫॥੨੫੭॥ करते है बिचार, पै न पूरन को पावै पार; ताही ते, अपार निराधार लहीअतु हैं ॥५॥२५७॥ ਪੂਰਨ ਅਵਤਾਰ, ਨਿਰਾਧਾਰ ਹੈ ਨ ਪਾਰਾਵਾਰ; ਪਾਈਐ ਨ ਪਾਰ, ਪੈ ਅਪਾਰ ਕੈ ਬਖਾਨੀਐ ॥ पूरन अवतार, निराधार है न पारावार; पाईऐ न पार, पै अपार कै बखानीऐ ॥ ਅਦ੍ਵੈ ਅਬਿਨਾਸੀ, ਪਰਮ ਪੂਰਨ ਪ੍ਰਕਾਸੀ; ਮਹਾ ਰੂਪ ਹੂੰ ਕੇ ਰਾਸੀ, ਹੈ ਅਨਾਸੀ ਕੈ ਕੈ ਮਾਨੀਐ ॥ अद्वै अबिनासी, परम पूरन प्रकासी; महा रूप हूं के रासी, है अनासी कै कै मानीऐ ॥ ਜੰਤ੍ਰ ਹੂੰ ਨ ਜਾਤਿ ਜਾ ਕੀ, ਬਾਪ ਹੂੰ ਨ ਮਾਇ ਤਾ ਕੀ; ਪੂਰਨ ਪ੍ਰਭਾ ਕੀ, ਸੁ ਛਟਾ ਕੈ ਅਨੁਮਾਨੀਐ ॥ जंत्र हूं न जाति जा की, बाप हूं न माइ ता की; पूरन प्रभा की, सु छटा कै अनुमानीऐ ॥ ਤੇਜ ਹੂੰ ਕੋ ਤੰਤ੍ਰ ਹੈ, ਕਿ ਰਾਜਸੀ ਕੋ ਜੰਤ੍ਰ ਹੈ; ਮੋਹਨੀ ਕੋ ਮੰਤ੍ਰ ਹੈ, ਨਿਜੰਤ੍ਰ ਕੈ ਕੈ ਜਾਨੀਐ ॥੬॥੨੫੮॥ तेज हूं को तंत्र है, कि राजसी को जंत्र है; मोहनी को मंत्र है, निजंत्र कै कै जानीऐ ॥६॥२५८॥ ਤੇਜ ਹੂੰ ਕੋ ਤਰੁ ਹੈ, ਕਿ ਰਾਜਸੀ ਕੋ ਸਰੁ ਹੈ; ਸੁਧਤਾ ਕੋ ਘਰੁ ਹੈ, ਕਿ ਸਿਧਤਾ ਕੀ ਸਾਰੁ ਹੈ ॥ तेज हूं को तरु है, कि राजसी को सरु है; सुधता को घरु है, कि सिधता की सारु है ॥ ਕਾਮਨਾ ਕੀ ਖਾਨ ਹੈ, ਕਿ ਸਾਧਨਾ ਕੀ ਸਾਨ ਹੈ; ਬਿਰਕਤਤਾ ਕੀ ਬਾਨ ਹੈ, ਕਿ ਬੁਧਿ ਕੋ ਉਦਾਰ ਹੈ ॥ कामना की खान है, कि साधना की सान है; बिरकतता की बान है, कि बुधि को उदार है ॥ ਸੁੰਦਰ ਸਰੂਪ ਹੈ, ਕਿ ਭੂਪਨ ਕੋ ਭੂਪ ਹੈ; ਕਿ ਰੂਪ ਹੂੰ ਕੋ ਰੂਪ ਹੈ, ਕੁਮਤਿ ਕੋ ਪ੍ਰਹਾਰੁ ਹੈ ॥ सुंदर सरूप है, कि भूपन को भूप है; कि रूप हूं को रूप है, कुमति को प्रहारु है ॥ ਦੀਨਨ ਕੋ ਦਾਤਾ ਹੈ, ਗਨੀਮਨ ਕੋ ਗਾਰਕ ਹੈ; ਸਾਧਨ ਕੋ ਰਛਕ ਹੈ, ਗੁਨਨ ਕੋ ਪਹਾਰੁ ਹੈ ॥੭॥੨੫੯॥ दीनन को दाता है, गनीमन को गारक है; साधन को रछक है, गुनन को पहारु है ॥७॥२५९॥ ਸਿਧਿ ਕੋ ਸਰੂਪ ਹੈ, ਕਿ ਬੁਧਿ ਕੋ ਬਿਭੂਤਿ ਹੈ; ਕਿ ਕ੍ਰੁਧ ਕੋ ਅਭੂਤ ਹੈ, ਕਿ ਅਛੈ ਅਬਿਨਾਸੀ ਹੈ ॥ सिधि को सरूप है, कि बुधि को बिभूति है; कि क्रुध को अभूत है, कि अछै अबिनासी है ॥ ਕਾਮ ਕੋ ਕੁਨਿੰਦਾ ਹੈ, ਕਿ ਖੂਬੀ ਕੋ ਦਿਹੰਦਾ ਹੈ; ਗਨੀਮਨ ਗਿਰਿੰਦਾ ਹੈ, ਕਿ ਤੇਜ ਕੋ ਪ੍ਰਕਾਸੀ ਹੈ ॥ काम को कुनिंदा है, कि खूबी को दिहंदा है; गनीमन गिरिंदा है, कि तेज को प्रकासी है ॥ |
Dasam Granth |