ਦਸਮ ਗਰੰਥ । दसम ग्रंथ । |
Page 35 ਰੋਗਨ ਤੇ ਅਰੁ ਸੋਗਨ ਤੇ; ਜਲ ਜੋਗਨ ਤੇ, ਬਹੁ ਭਾਂਤਿ ਬਚਾਵੈ ॥ रोगन ते अरु सोगन ते; जल जोगन ते, बहु भांति बचावै ॥ ਸਤ੍ਰ ਅਨੇਕ ਚਲਾਵਤ ਘਾਵ; ਤਊ ਤਨਿ ਏਕੁ ਨ ਲਾਗਨ ਪਾਵੈ ॥ सत्र अनेक चलावत घाव; तऊ तनि एकु न लागन पावै ॥ ਰਾਖਤ ਹੈ, ਅਪਨੋ ਕਰੁ ਦੈ ਕਰਿ; ਪਾਪ ਸਬੂਹ, ਨ ਭੇਟਨ ਪਾਵੈ ॥ राखत है, अपनो करु दै करि; पाप सबूह, न भेटन पावै ॥ ਔਰ ਕੀ ਬਾਤ ਕਹਾ ਕਹ ਤੋ ਸੌ? ਸੁ ਪੇਟ ਹੀ ਕੇ ਪਟ ਬੀਚ ਬਚਾਵੈ ॥੬॥੨੪੮॥ और की बात कहा कह तो सौ? सु पेट ही के पट बीच बचावै ॥६॥२४८॥ ਜਛ ਭੁਜੰਗ ਸੁ ਦਾਨਵ ਦੇਵ; ਅਭੇਵ ਤੁਮੈ ਸਭ ਹੀ ਕਰਿ ਧਿਆਵੈ ॥ जछ भुजंग सु दानव देव; अभेव तुमै सभ ही करि धिआवै ॥ ਭੂਮਿ ਅਕਾਸ ਪਤਾਲ ਰਸਾਤਲ; ਜਛ ਭੁਜੰਗ ਸਭੈ ਸਿਰ ਨਿਆਵੈ ॥ भूमि अकास पताल रसातल; जछ भुजंग सभै सिर निआवै ॥ ਪਾਇ ਸਕੈ ਨਹੀ ਪਾਰ ਪ੍ਰਭਾ ਹੂੰ ਕੋ; ਨੇਤਿ ਹੀ ਨੇਤਹ ਬੇਦ ਬਤਾਵੈ ॥ पाइ सकै नही पार प्रभा हूं को; नेति ही नेतह बेद बतावै ॥ ਖੋਜ ਥਕੈ ਸਭ ਹੀ ਖੁਜੀਆਸੁਰ; ਹਾਰ ਪਰੇ, ਹਰਿ ਹਾਥਿ ਨ ਆਵੈ ॥੭॥੨੪੯॥ खोज थकै सभ ही खुजीआसुर; हार परे, हरि हाथि न आवै ॥७॥२४९॥ ਨਾਰਦ ਸੇ, ਚਤੁਰਾਨਨ ਸੇ; ਰੁਮਨਾਰਿਖ ਸੇ, ਸਭਹੂੰ ਮਿਲਿ ਗਾਇਓ ॥ नारद से, चतुरानन से; रुमनारिख से, सभहूं मिलि गाइओ ॥ ਬੇਦ ਕਤੇਬ ਨ ਭੇਦ ਲਖਿਓ; ਸਭ ਹਾਰਿ ਪਰੇ, ਹਰਿ ਹਾਥਿ ਨ ਆਇਓ ॥ बेद कतेब न भेद लखिओ; सभ हारि परे, हरि हाथि न आइओ ॥ ਪਾਇ ਸਕੈ ਨਹੀ, ਪਾਰ ਉਮਾਪਤਿ; ਸਿਧ ਸਨਾਥ ਸਨੰਤਨ ਧਿਆਇਓ ॥ पाइ सकै नही, पार उमापति; सिध सनाथ सनंतन धिआइओ ॥ ਧਿਆਨ ਧਰੋ, ਤਿਹ ਕੋ ਮਨ ਮੈ; ਜਿਹ ਕੋ ਅਮਿਤੋਜ ਸਭੈ ਜਗਿ ਛਾਇਓ ॥੮॥੨੫੦॥ धिआन धरो, तिह को मन मै; जिह को अमितोज सभै जगि छाइओ ॥८॥२५०॥ ਬੇਦ ਪੁਰਾਨ ਕਤੇਬ ਕੁਰਾਨ; ਅਭੇਦ ਨ੍ਰਿਪਾਨ ਸਭੈ ਪਚਿਹਾਰੇ ॥ बेद पुरान कतेब कुरान; अभेद न्रिपान सभै पचिहारे ॥ ਭੇਦ ਨ ਪਾਇ ਸਕਿਓ ਅਨਭੇਦ ਕੋ; ਖੇਦਤ ਹੈ, ਅਨਛੇਦ ਪੁਕਾਰੇ ॥ भेद न पाइ सकिओ अनभेद को; खेदत है, अनछेद पुकारे ॥ ਰਾਗ ਨ ਰੂਪ ਨ ਰੇਖ ਨ ਰੰਗ ਨ; ਸਾਕ ਨ ਸੋਗ ਨ ਸੰਗ ਤਿਹਾਰੇ ॥ राग न रूप न रेख न रंग न; साक न सोग न संग तिहारे ॥ ਆਦਿ ਅਨਾਦਿ ਅਗਾਧਿ ਅਭੇਖ; ਅਦ੍ਵੈਖ ਜਪਿਓ, ਤਿਨ ਹੀ ਕੁਲ ਤਾਰੇ ॥੯॥੨੫੧॥ आदि अनादि अगाधि अभेख; अद्वैख जपिओ, तिन ही कुल तारे ॥९॥२५१॥ ਤੀਰਥ ਕੋਟ ਕੀਏ ਇਸਨਾਨ; ਦੀਏ ਬਹੁ ਦਾਨ, ਮਹਾ ਬ੍ਰਤ ਧਾਰੇ ॥ तीरथ कोट कीए इसनान; दीए बहु दान, महा ब्रत धारे ॥ ਦੇਸ ਫਿਰਿਓ, ਕਰ ਭੇਸ ਤਪੋਧਨ; ਕੇਸ ਧਰੇ ਨ ਮਿਲੇ, ਹਰਿ ਪਿਆਰੇ ॥ देस फिरिओ, कर भेस तपोधन; केस धरे न मिले, हरि पिआरे ॥ ਆਸਨ ਕੋਟਿ ਕਰੇ ਅਸਟਾਂਗ; ਧਰੇ ਬਹੁ ਨਿਆਸ, ਕਰੇ ਮੁਖ ਕਾਰੇ ॥ आसन कोटि करे असटांग; धरे बहु निआस, करे मुख कारे ॥ ਦੀਨ ਦਇਆਲ ਅਕਾਲ ਭਜੇ ਬਿਨੁ; ਅੰਤ ਕੋ, ਅੰਤ ਕੇ ਧਾਮ ਸਿਧਾਰੇ ॥੧੦॥੨੫੨॥ दीन दइआल अकाल भजे बिनु; अंत को, अंत के धाम सिधारे ॥१०॥२५२॥ ਤ੍ਵਪ੍ਰਸਾਦਿ ॥ ਕਬਿਤੁ ॥ त्वप्रसादि ॥ कबितु ॥ ਅਤ੍ਰ ਕੇ ਚਲਯਾ, ਛਿਤ੍ਰ ਛਤ੍ਰ ਕੇ ਧਰਯਾ; ਛਤ੍ਰਧਾਰੀਓ ਕੇ ਛਲਯਾ, ਮਹਾ ਸਤ੍ਰਨ ਕੇ ਸਾਲ ਹੈਂ ॥ अत्र के चलया, छित्र छत्र के धरया; छत्रधारीओ के छलया, महा सत्रन के साल हैं ॥ ਦਾਨ ਕੇ ਦਿਵਯਾ, ਮਹਾ ਮਾਨ ਕੇ ਬਢਯਾ; ਅਵਸਾਨ ਕੇ ਦਿਵਯਾ, ਹੈਂ ਕਟਯਾ ਜਮ ਜਾਲ ਹੈਂ ॥ दान के दिवया, महा मान के बढया; अवसान के दिवया, हैं कटया जम जाल हैं ॥ ਜੁਧ ਕੇ ਜਿਤਯਾ, ਅਉ ਬਿਰੁਧ ਕੇ ਮਿਟਯਾ; ਮਹਾ ਬੁਧਿ ਕੇ ਦਿਵਯਾ, ਮਹਾ ਮਾਨ ਹੂੰ ਕੇ ਮਾਨ ਹੈਂ ॥ जुध के जितया, अउ बिरुध के मिटया; महा बुधि के दिवया, महा मान हूं के मान हैं ॥ ਗਿਆਨ ਹੂੰ ਕੇ ਗਿਆਤਾ, ਮਹਾ ਬੁਧਿਤਾ ਕੇ ਦਾਤਾ ਦੇਵ; ਕਾਲ ਹੂੰ ਕੇ ਕਾਲ, ਮਹਾ ਕਾਲ ਹੂੰ ਕੇ ਕਾਲ ਹੈਂ ॥੧॥੨੫੩॥ गिआन हूं के गिआता, महा बुधिता के दाता देव; काल हूं के काल, महा काल हूं के काल हैं ॥१॥२५३॥ ਪੂਰਬੀ ਨ ਪਾਰ ਪਾਵੈ, ਹਿੰਗੁਲਾ ਹਿਮਾਲੇ ਧਿਆਵੈ; ਗੋਰਿ ਗਰਦੇਜੀ, ਗੁਨ ਗਾਵੈ ਤੇਰੇ ਨਾਮ ਹੈਂ ॥ पूरबी न पार पावै, हिंगुला हिमाले धिआवै; गोरि गरदेजी, गुन गावै तेरे नाम हैं ॥ ਜੋਗੀ ਜੋਗ ਸਾਧੈ, ਪਉਨ ਸਾਧਨਾ ਕਿਤੇਕ ਬਾਧੈ; ਆਰਬ ਕੇ ਆਰਬੀ, ਅਰਾਧੈ ਤੇਰੇ ਨਾਮ ਹੈਂ ॥ जोगी जोग साधै, पउन साधना कितेक बाधै; आरब के आरबी, अराधै तेरे नाम हैं ॥ ਫਰਾਂ ਕੇ ਫਿਰੰਗੀ ਮਾਨੈ, ਕੰਧਾਰੀ ਕੁਰੈਸੀ ਜਾਨੈ; ਪਛਮ ਕੇ ਪਛਮੀ, ਪਛਾਨੈ ਨਿਜ ਕਾਮ ਹੈਂ ॥ फरां के फिरंगी मानै, कंधारी कुरैसी जानै; पछम के पछमी, पछानै निज काम हैं ॥ ਮਰਹਟਾ ਮਘੇਲੇ, ਤੇਰੀ ਮਨ ਸੋ ਤਪਸਿਆ ਕਰੈ; ਦ੍ਰਿੜਵੈ ਤਿਲੰਗੀ, ਪਹਚਾਨੇ ਧਰਮ ਧਾਮ ਹੈਂ ॥੨॥੨੫੪॥ मरहटा मघेले, तेरी मन सो तपसिआ करै; द्रिड़वै तिलंगी, पहचाने धरम धाम हैं ॥२॥२५४॥ |
Dasam Granth |