ਦਸਮ ਗਰੰਥ । दसम ग्रंथ ।

Page 33

ਕਾਰਣ ਕਰੀਲੀ, ਗਰਬ ਗਹੀਲੀ; ਜੋਤਿ ਜਿਤੀਲੀ, ਤੁੰਦ ਮਤੇ ॥

कारण करीली, गरब गहीली; जोति जितीली, तुंद मते ॥

ਅਸਟਾਇਧ ਚਮਕਣ, ਸਸਤ੍ਰ ਝਮਕਣ; ਦਾਮਿਨਿ ਦਮਕਣ, ਆਦਿ ਬ੍ਰਿਤੇ ॥

असटाइध चमकण, ससत्र झमकण; दामिनि दमकण, आदि ब्रिते ॥

ਡੁਕਡੁਕੀ ਡਮੰਕੈ, ਬਾਘ ਬਬੰਕੈ; ਭੁਜਾ ਫਰੰਕੈ, ਸੁਧ ਗਤੇ ॥

डुकडुकी डमंकै, बाघ बबंकै; भुजा फरंकै, सुध गते ॥

ਜੈ ਜੈ ਹੋਸੀ, ਮਹਿਖਾਸੁਰ ਮਰਦਨ; ਆਦਿ ਜੁਗਾਦਿ, ਅਨਾਦਿ ਮਤੇ ॥੧੮॥੨੨੮॥

जै जै होसी, महिखासुर मरदन; आदि जुगादि, अनादि मते ॥१८॥२२८॥

ਚਛਰਾਸੁਰ ਮਾਰਣ, ਨਰਕ ਨਿਵਾਰਣ; ਪਤਿਤ ਉਧਾਰਣ, ਏਕ ਭਟੇ ॥

चछरासुर मारण, नरक निवारण; पतित उधारण, एक भटे ॥

ਪਾਪਾਨ ਬਿਹੰਡਨ, ਦੁਸਟ ਪ੍ਰਚੰਡਣ; ਖੰਡ ਅਖੰਡਣ, ਕਾਲ ਕਟੇ ॥

पापान बिहंडन, दुसट प्रचंडण; खंड अखंडण, काल कटे ॥

ਚੰਦ੍ਰਾਨਨ ਚਾਰੈ, ਨਰਕ ਨਿਵਾਰੈ; ਪਤਿਤ ਉਧਾਰੈ, ਮੁੰਡ ਮਥੇ ॥

चंद्रानन चारै, नरक निवारै; पतित उधारै, मुंड मथे ॥

ਜੈ ਜੈ ਹੋਸੀ, ਮਹਿਖਾਸੁਰ ਮਰਦਨ; ਧੂਮ੍ਰ ਬਿਧੁੰਸਨ, ਆਦਿ ਕਥੇ ॥੧੯॥੨੨੯॥

जै जै होसी, महिखासुर मरदन; धूम्र बिधुंसन, आदि कथे ॥१९॥२२९॥

ਰਕਤਾਸੁਰ ਮਰਦਨ, ਚੰਡ ਚਕ੍ਰਦਨ; ਦਾਨਵ ਅਰਦਨ, ਬਿੜਾਲ ਬਧੇ ॥

रकतासुर मरदन, चंड चक्रदन; दानव अरदन, बिड़ाल बधे ॥

ਸਰ ਧਾਰ ਬਿਬਰਖਣ, ਦੁਰਜਨ ਧਰਖਣ; ਅਤੁਲ ਅਮਰਖਣ, ਧਰਮ ਧੁਜੇ ॥

सर धार बिबरखण, दुरजन धरखण; अतुल अमरखण, धरम धुजे ॥

ਧੂਮ੍ਰਾਛ ਬਿਧੁੰਸਨ, ਸ੍ਰੋਣਤ ਚੁੰਸਨ; ਸੁੰਭ ਨਿਪਾਤ, ਨਿਸੁੰਭ ਮਥੇ ॥

धूम्राछ बिधुंसन, स्रोणत चुंसन; सु्मभ निपात, निसु्मभ मथे ॥

ਜੈ ਜੈ ਹੋਸੀ, ਮਹਿਖਾਸੁਰ ਮਰਦਨ; ਆਦਿ ਅਨੀਲ, ਅਗਾਧਿ ਕਥੇ ॥੨੦॥੨੩੦॥

जै जै होसी, महिखासुर मरदन; आदि अनील, अगाधि कथे ॥२०॥२३०॥

ਤ੍ਵਪ੍ਰਸਾਦਿ ॥ ਪਾਧੜੀ ਛੰਦ ॥

त्वप्रसादि ॥ पाधड़ी छंद ॥

ਤੁਮ ਕਹੋ ਦੇਵ ! ਸਰਬੰ ਬਿਚਾਰ ॥

तुम कहो देव ! सरबं बिचार ॥

ਜਿਮ ਕੀਓ ਆਪਿ ਕਰਤੇ ਪਸਾਰ ॥

जिम कीओ आपि करते पसार ॥

ਜਦਪਿ ਅਭੂਤ ਅਨਭੈ ਅਨੰਤ ॥

जदपि अभूत अनभै अनंत ॥

ਤਉ ਕਹੋਂ ਜਥਾਮਤਿ, ਤ੍ਰੈਣ ਤੰਤ ॥੧॥੨੩੧॥

तउ कहों जथामति, त्रैण तंत ॥१॥२३१॥

ਕਰਤਾ ਕਰੀਮ ਕਾਦਿਰ ਕ੍ਰਿਪਾਲ ॥

करता करीम कादिर क्रिपाल ॥

ਅਦ੍ਵੈ ਅਭੂਤ ਅਨਭੈ ਦਿਆਲ ॥

अद्वै अभूत अनभै दिआल ॥

ਦਾਤਾ ਦੁਰੰਤ ਦੁਖ ਦੋਖ ਰਹਤ ॥

दाता दुरंत दुख दोख रहत ॥

ਜਿਹ, ਨੇਤਿ ਨੇਤਿ ਸਭ ਬੇਦ ਕਹਤ ॥੨॥੨੩੨॥

जिह, नेति नेति सभ बेद कहत ॥२॥२३२॥

ਕਈ ਊਚ ਨੀਚ ਕੀਨੋ ਬਨਾਉ ॥

कई ऊच नीच कीनो बनाउ ॥

ਸਭ ਵਾਰ ਪਾਰ ਜਾ ਕੋ ਪ੍ਰਭਾਉ ॥

सभ वार पार जा को प्रभाउ ॥

ਸਭ ਜੀਵ ਜੰਤ ਜਾਨੰਤ ਜਾਹਿ ॥

सभ जीव जंत जानंत जाहि ॥

ਮਨ ਮੂੜ ! ਕਿਉ ਨ ਸੇਵੰਤ ਤਾਹਿ? ॥੩॥੨੩੩॥

मन मूड़ ! किउ न सेवंत ताहि? ॥३॥२३३॥

ਕਈ ਮੂੜ, ਪਤ੍ਰ ਪੂਜਾ ਕਰੰਤ ॥

कई मूड़, पत्र पूजा करंत ॥

ਕਈ ਸਿਧ ਸਾਧੁ, ਸੂਰਜ ਸਿਵੰਤ ॥

कई सिध साधु, सूरज सिवंत ॥

ਕਈ ਪਲਟਿ, ਸੂਰਜ ਸਿਜਦਾ ਕਰਾਇ ॥

कई पलटि, सूरज सिजदा कराइ ॥

ਪ੍ਰਭ ਏਕ ਰੂਪ, ਦ੍ਵੈ ਕੈ ਲਖਾਇ? ॥੪॥੨੩੪॥

प्रभ एक रूप, द्वै कै लखाइ? ॥४॥२३४॥

ਅਨਛਿਜ ਤੇਜ ਅਨਭੈ ਪ੍ਰਕਾਸ ॥

अनछिज तेज अनभै प्रकास ॥

ਦਾਤਾ ਦੁਰੰਤ ਅਦ੍ਵੈ ਅਨਾਸ ॥

दाता दुरंत अद्वै अनास ॥

ਸਭ ਰੋਗ ਸੋਗ ਤੇ ਰਹਤ ਰੂਪ ॥

सभ रोग सोग ते रहत रूप ॥

ਅਨਭੈ ਅਕਾਲ ਅਛੈ ਸਰੂਪ ॥੫॥੨੩੫॥

अनभै अकाल अछै सरूप ॥५॥२३५॥

ਕਰੁਣਾ ਨਿਧਾਨ ਕਾਮਿਲ ਕ੍ਰਿਪਾਲ ॥

करुणा निधान कामिल क्रिपाल ॥

ਦੂਖ ਦੋਖ ਹਰਤ ਦਾਤਾ ਦਿਆਲ ॥

दूख दोख हरत दाता दिआल ॥

ਅੰਜਨ ਬਿਹੀਨ ਅਨਭੰਜ ਨਾਥ ॥

अंजन बिहीन अनभंज नाथ ॥

ਜਲ ਥਲ ਪ੍ਰਭਾਉ ਸਰਬਤ੍ਰ ਸਾਥ ॥੬॥੨੩੬॥

जल थल प्रभाउ सरबत्र साथ ॥६॥२३६॥

ਜਿਹ ਜਾਤਿ ਪਾਤਿ ਨਹੀ ਭੇਦ ਭਰਮ ॥

जिह जाति पाति नही भेद भरम ॥

ਜਿਹ ਰੰਗ ਰੂਪ ਨਹੀ ਏਕ ਧਰਮ ॥

जिह रंग रूप नही एक धरम ॥

ਜਿਹ ਸਤ੍ਰੁ ਮਿਤ੍ਰ ਦੋਊ ਏਕ ਸਾਰ ॥

जिह सत्रु मित्र दोऊ एक सार ॥

ਅਛੈ ਸਰੂਪ ਅਬਿਚਲ ਅਪਾਰ ॥੭॥੨੩੭॥

अछै सरूप अबिचल अपार ॥७॥२३७॥

ਜਾਨੀ ਨ ਜਾਇ ਜਿਹ ਰੂਪ ਰੇਖ ॥

जानी न जाइ जिह रूप रेख ॥

ਕਹਿ ਬਾਸੁ ਤਾਸੁ? ਕਹਿ ਕਉਨੁ ਭੇਖ? ॥

कहि बासु तासु? कहि कउनु भेख? ॥

ਕਹਿ ਨਾਮ ਤਾਸੁ ਹੈ? ਕਵਨ ਜਾਤਿ? ॥

कहि नाम तासु है? कवन जाति? ॥

ਜਿਹ ਸਤ੍ਰੁ ਮਿਤ੍ਰ ਨਹੀ ਪੁਤ੍ਰ ਭ੍ਰਾਤ ॥੮॥੨੩੮॥

जिह सत्रु मित्र नही पुत्र भ्रात ॥८॥२३८॥

TOP OF PAGE

Dasam Granth