ਦਸਮ ਗਰੰਥ । दसम ग्रंथ ।

Page 31

ਆਸੁਰੀ ਬਿਹੰਡਣ, ਦੁਸਟ ਨਿਕੰਦਣ; ਪੁਸਟ ਉਦੰਡਣ, ਰੂਪ ਅਤੇ ॥

आसुरी बिहंडण, दुसट निकंदण; पुसट उदंडण, रूप अते ॥

ਚੰਡਾਸੁਰ ਚੰਡਣ, ਮੁੰਡ ਬਿਹੰਡਣ; ਧੂਮ੍ਰ ਬਿਧੁੰਸਣ, ਮਹਿਖ ਮਤੇ ॥

चंडासुर चंडण, मुंड बिहंडण; धूम्र बिधुंसण, महिख मते ॥

ਦਾਨਵ ਪ੍ਰਹਾਰਨ, ਨਰਕ ਨਿਵਾਰਨ; ਅਧਮ ਉਧਾਰਨ, ਉਰਧ ਅਧੇ ॥

दानव प्रहारन, नरक निवारन; अधम उधारन, उरध अधे ॥

ਜੈ ਜੈ ਹੋਸੀ, ਮਹਿਖਾਸੁਰ ਮਰਦਨ; ਰੰਮ ਕਪਰਦਨ, ਆਦਿ ਬ੍ਰਿਤੇ ॥੨॥੨੧੨॥

जै जै होसी, महिखासुर मरदन; रम कपरदन, आदि ब्रिते ॥२॥२१२॥

ਡਾਵਰੂ ਡਵੰਕੈ, ਬਬਰ ਬਵੰਕੈ; ਭੁਜਾ ਫਰੰਕੈ, ਤੇਜ ਬਰੰ ॥

डावरू डवंकै, बबर बवंकै; भुजा फरंकै, तेज बरं ॥

ਲੰਕੁੜੀਆ ਫਾਧੈ, ਆਯੁਧ ਬਾਧੈ; ਸੈਨ ਬਿਮਰਦਨ, ਕਾਲ ਅਸੁਰੰ ॥

लंकुड़ीआ फाधै, आयुध बाधै; सैन बिमरदन, काल असुरं ॥

ਅਸਟਾਯੁਧ ਚਮਕੈ, ਭੂਖਨ ਦਮਕੈ; ਅਤਿ ਸਿਤ ਝਮਕੈ, ਫੰਕ ਫੰਣੰ ॥

असटायुध चमकै, भूखन दमकै; अति सित झमकै, फंक फंणं ॥

ਜੈ ਜੈ ਹੋਸੀ, ਮਹਿਖਾਸੁਰ ਮਰਦਨ; ਰੰਮ ਕਪਰਦਨ, ਦੈਤ ਜਿਣੰ ॥੩॥੨੧੩॥

जै जै होसी, महिखासुर मरदन; रम कपरदन, दैत जिणं ॥३॥२१३॥

ਚੰਡਾਸੁਰ ਚੰਡਣ, ਮੁੰਡ ਬਿਮੁੰਡਣ; ਖੰਡ ਅਖੰਡਣ ਖੂਨ ਖਿਤੇ ॥

चंडासुर चंडण, मुंड बिमुंडण; खंड अखंडण खून खिते ॥

ਦਾਮਿਨੀ ਦਮੰਕਣ, ਧੁਜਾ ਫਰੰਕਣ; ਫਣੀ ਫੁੰਕਾਰਣ, ਜੋਧ ਜਿਤੇ ॥

दामिनी दमंकण, धुजा फरंकण; फणी फुंकारण, जोध जिते ॥

ਸਰ ਧਾਰ ਬਿਬਰਖਣ, ਦੁਸਟ ਪ੍ਰਕਰਖਣ; ਪੁਸਟ ਪ੍ਰਹਰਖਣ, ਦੁਸਟ ਮਥੇ ॥

सर धार बिबरखण, दुसट प्रकरखण; पुसट प्रहरखण, दुसट मथे ॥

ਜੈ ਜੈ ਹੋਸੀ, ਮਹਿਖਾਸੁਰ ਮਰਦਨ; ਭੂਮਿ ਆਕਾਸ, ਤਲ ਉਰਧ ਅਧੇ ॥੪॥੨੧੪॥

जै जै होसी, महिखासुर मरदन; भूमि आकास, तल उरध अधे ॥४॥२१४॥

ਦਾਮਿਨੀ ਪ੍ਰਹਾਸਨ, ਸੁਛਬਿ ਨਿਵਾਸਨ; ਸ੍ਰਿਸਟਿ ਪ੍ਰਕਾਸਨ, ਗੂੜ ਗਤੇ ॥

दामिनी प्रहासन, सुछबि निवासन; स्रिसटि प्रकासन, गूड़ गते ॥

ਰਕਤਾਸੁਰ ਆਚਨ, ਜੁਧ ਪ੍ਰਮਾਚਨ; ਨ੍ਰਿਦੈ ਨਰਾਚਨ, ਧਰਮ ਬ੍ਰਿਤੇ ॥

रकतासुर आचन, जुध प्रमाचन; न्रिदै नराचन, धरम ब्रिते ॥

ਸ੍ਰੋਣੰਤ ਅਚਿੰਤੀ, ਅਨਲ ਬਿਵੰਤੀ; ਜੋਗ ਜਯੰਤੀ, ਖੜਗ ਧਰੇ ॥

स्रोणंत अचिंती, अनल बिवंती; जोग जयंती, खड़ग धरे ॥

ਜੈ ਜੈ ਹੋਸੀ, ਮਹਿਖਾਸੁਰ ਮਰਦਨ; ਪਾਪ ਬਿਨਾਸਨ, ਧਰਮ ਕਰੇ ॥੫॥੨੧੫॥

जै जै होसी, महिखासुर मरदन; पाप बिनासन, धरम करे ॥५॥२१५॥

ਅਘ ਓਘ ਨਿਵਾਰਨ, ਦੁਸਟ ਪ੍ਰਜਾਰਨ; ਸ੍ਰਿਸਟਿ ਉਬਾਰਨ, ਸੁਧ ਮਤੇ ॥

अघ ओघ निवारन, दुसट प्रजारन; स्रिसटि उबारन, सुध मते ॥

ਫਣੀਅਰ ਫੁੰਕਾਰਨ, ਬਾਘ ਬੁਕਾਰਣ; ਸਸਤ੍ਰ ਪ੍ਰਹਾਰਣ, ਸਾਧ ਮਤੇ ॥

फणीअर फुंकारन, बाघ बुकारण; ससत्र प्रहारण, साध मते ॥

ਸੈਹਥੀ ਸਨਾਹਨਿ, ਅਸਟ ਪ੍ਰਬਾਹਨ; ਬੋਲ ਨਿਬਾਹਨ, ਤੇਜ ਅਤੁਲੰ ॥

सैहथी सनाहनि, असट प्रबाहन; बोल निबाहन, तेज अतुलं ॥

ਜੈ ਜੈ ਹੋਸੀ, ਮਹਿਖਾਸੁਰ ਮਰਦਨ; ਭੂਮਿ, ਅਕਾਸ, ਪਤਾਲ, ਜਲੰ ॥੬॥੨੧੬॥

जै जै होसी, महिखासुर मरदन; भूमि, अकास, पताल, जलं ॥६॥२१६॥

ਚਾਚਰਿ ਚਮਕਾਰਨ, ਚਿਛੁਰ ਹਾਰਨ; ਧੂਮ ਧੁਕਾਰਨ, ਦ੍ਰਪ ਮਥੇ ॥

चाचरि चमकारन, चिछुर हारन; धूम धुकारन, द्रप मथे ॥

ਦਾੜਵੀ ਪ੍ਰਦੰਤੇ, ਜੋਗ ਜਯੰਤੇ; ਮਨੁਜ ਮਥੰਤੇ, ਗੂੜ ਕਥੇ ॥

दाड़वी प्रदंते, जोग जयंते; मनुज मथंते, गूड़ कथे ॥

ਕਰਮ ਪ੍ਰਣਾਸਨ, ਚੰਦ ਪ੍ਰਕਾਸਨ; ਸੂਰਜ ਪ੍ਰਤੇਜਨ, ਅਸਟਭੁਜੇ ॥

करम प्रणासन, चंद प्रकासन; सूरज प्रतेजन, असटभुजे ॥

ਜੈ ਜੈ ਹੋਸੀ, ਮਹਿਖਾਸੁਰ ਮਰਦਨ; ਭਰਮ ਬਿਨਾਸਨ, ਧਰਮ ਧੁਜੇ ॥੭॥੨੧੭॥

जै जै होसी, महिखासुर मरदन; भरम बिनासन, धरम धुजे ॥७॥२१७॥

ਘੁੰਘਰੂ ਘਮੰਕਣ, ਸਸਤ੍ਰ ਝਮੰਕਣ; ਫਣੀਅਰ ਫੁੰਕਾਰਣ, ਧਰਮ ਧੁਜੇ ॥

घुंघरू घमंकण, ससत्र झमंकण; फणीअर फुंकारण, धरम धुजे ॥

ਅਸਟਾਟ ਪ੍ਰਹਾਸਨ, ਸ੍ਰਿਸਟਿ ਨਿਵਾਸਨ; ਦੁਸਟ ਪ੍ਰਣਾਸਨ, ਚਕ੍ਰ ਗਤੇ ॥

असटाट प्रहासन, स्रिसटि निवासन; दुसट प्रणासन, चक्र गते ॥

ਕੇਸਰੀ ਪ੍ਰਵਾਹੇ, ਸੁਧ ਸਨਾਹੇ; ਅਗਮ ਅਥਾਹੇ, ਏਕ ਬ੍ਰਿਤੇ ॥

केसरी प्रवाहे, सुध सनाहे; अगम अथाहे, एक ब्रिते ॥

ਜੈ ਜੈ ਹੋਸੀ, ਮਹਿਖਾਸੁਰ ਮਰਦਨ; ਆਦਿ ਕੁਮਾਰਿ, ਅਗਾਧ ਬ੍ਰਿਤੇ ॥੮॥੨੧੮॥

जै जै होसी, महिखासुर मरदन; आदि कुमारि, अगाध ब्रिते ॥८॥२१८॥

ਸੁਰ ਨਰ ਮੁਨਿ ਬੰਦਨ, ਦੁਸਟ ਨਿਕੰਦਨ; ਭ੍ਰਿਸਟ ਬਿਨਾਸਨ, ਮ੍ਰਿਤ ਮਥੇ ॥

सुर नर मुनि बंदन, दुसट निकंदन; भ्रिसट बिनासन, म्रित मथे ॥

ਕਾਵਰੂ ਕੁਮਾਰੇ, ਅਧਮ ਉਧਾਰੇ; ਨਰਕ ਨਿਵਾਰੇ, ਆਦਿ ਕਥੇ ॥

कावरू कुमारे, अधम उधारे; नरक निवारे, आदि कथे ॥

ਕਿੰਕਣੀ ਪ੍ਰਸੋਹਣਿ, ਸੁਰ ਨਰ ਮੋਹਣਿ; ਸਿੰਘਾਰੋਹਣਿ, ਬਿਤਲ ਤਲੇ ॥

किंकणी प्रसोहणि, सुर नर मोहणि; सिंघारोहणि, बितल तले ॥

ਜੈ ਜੈ ਹੋਸੀ, ਸਭ ਠਉਰਿ ਨਿਵਾਸਨ; ਬਾਇ, ਪਤਾਲ, ਅਕਾਸ, ਅਨਲੇ ॥੯॥੨੧੯॥

जै जै होसी, सभ ठउरि निवासन; बाइ, पताल, अकास, अनले ॥९॥२१९॥

TOP OF PAGE

Dasam Granth