ਦਸਮ ਗਰੰਥ । दसम ग्रंथ ।

Page 29

ਰੂਪ ਰੇਖ ਨ ਰੰਗ ਜਾ ਕੋ; ਰਾਗ ਰੂਪ ਨ ਰੰਗ ॥

रूप रेख न रंग जा को; राग रूप न रंग ॥

ਸਰਬ ਲਾਇਕ, ਸਰਬ ਘਾਇਕ; ਸਰਬ ਤੇ ਅਨਭੰਗ ॥

सरब लाइक, सरब घाइक; सरब ते अनभंग ॥

ਸਰਬ ਦਾਤਾ, ਸਰਬ ਗਿਆਤਾ; ਸਰਬ ਕੋ ਪ੍ਰਤਿਪਾਲ ॥

सरब दाता, सरब गिआता; सरब को प्रतिपाल ॥

ਦੀਨਬੰਧੁ ਦਯਾਲ ਸੁਆਮੀ; ਆਦਿ ਦੇਵ ਅਪਾਲ ॥੧੦॥੧੯੦॥

दीनबंधु दयाल सुआमी; आदि देव अपाल ॥१०॥१९०॥

ਦੀਨਬੰਧੁ ਪ੍ਰਬੀਨ ਸ੍ਰੀਪਤਿ; ਸਰਬ ਕੋ ਕਰਤਾਰ ॥

दीनबंधु प्रबीन स्रीपति; सरब को करतार ॥

ਬਰਨ ਚਿਹਨ ਨ ਚਕ੍ਰ ਜਾ ਕੋ; ਚਕ੍ਰ ਚਿਹਨ ਅਕਾਰ ॥

बरन चिहन न चक्र जा को; चक्र चिहन अकार ॥

ਜਾਤਿ ਪਾਤਿ ਨ ਗੋਤ੍ਰ ਗਾਥਾ; ਰੂਪ ਰੇਖ ਨ ਬਰਨ ॥

जाति पाति न गोत्र गाथा; रूप रेख न बरन ॥

ਸਰਬ ਦਾਤਾ, ਸਰਬ ਗ੍ਯਾਤਾ; ਸਰਬ ਭੂਅ ਕੋ ਭਰਨ ॥੧੧॥੧੯੧॥

सरब दाता, सरब ग्याता; सरब भूअ को भरन ॥११॥१९१॥

ਦੁਸਟ ਗੰਜਨ, ਸਤ੍ਰ ਭੰਜਨ; ਪਰਮ ਪੁਰਖ ਪ੍ਰਮਾਥ ॥

दुसट गंजन, सत्र भंजन; परम पुरख प्रमाथ ॥

ਦੁਸਟ ਹਰਤਾ, ਸ੍ਰਿਸਟ ਕਰਤਾ; ਜਗਤ ਮੈ ਜਿਹ ਗਾਥ ॥

दुसट हरता, स्रिसट करता; जगत मै जिह गाथ ॥

ਭੂਤ ਭਬ ਭਵਿਖ ਭਵਾਨ; ਪ੍ਰਮਾਨ ਦੇਵ ਅਗੰਜ ॥

भूत भब भविख भवान; प्रमान देव अगंज ॥

ਆਦਿ ਅੰਤ ਅਨਾਦਿ ਸ੍ਰੀਪਤਿ; ਪਰਮ ਪੁਰਖ ਅਭੰਜ ॥੧੨॥੧੯੨॥

आदि अंत अनादि स्रीपति; परम पुरख अभंज ॥१२॥१९२॥

ਧਰਮ ਕੇ ਅਨ ਕ੍ਰਮ ਜੇਤਕ; ਕੀਨ ਤਉਨ ਪਸਾਰ ॥

धरम के अन क्रम जेतक; कीन तउन पसार ॥

ਦੇਵ ਅਦੇਵ ਗੰਧਰਬ ਕਿੰਨਰ; ਮਛ ਕਛ ਅਪਾਰ ॥

देव अदेव गंधरब किंनर; मछ कछ अपार ॥

ਭੂਮਿ ਅਕਾਸ ਜਲੇ ਥਲੇ ਮਹਿ; ਮਾਨੀਐ ਜਿਹ ਨਾਮੁ ॥

भूमि अकास जले थले महि; मानीऐ जिह नामु ॥

ਦੁਸਟ ਹਰਤਾ ਪੁਸਟ ਕਰਤਾ; ਸ੍ਰਿਸਟਿ ਹਰਤਾ ਕਾਮ ॥੧੩॥੧੯੩॥

दुसट हरता पुसट करता; स्रिसटि हरता काम ॥१३॥१९३॥

ਦੁਸਟ ਹਰਨਾ ਸ੍ਰਿਸਟ ਕਰਨਾ; ਦਯਾਲ ਲਾਲ ਗੋਬਿੰਦ ॥

दुसट हरना स्रिसट करना; दयाल लाल गोबिंद ॥

ਮਿਤ੍ਰ ਪਾਲਕ, ਸਤ੍ਰ ਘਾਲਕ; ਦੀਨ ਦਯਾਲ ਮੁਕੰਦ ॥

मित्र पालक, सत्र घालक; दीन दयाल मुकंद ॥

ਅਘਉ ਡੰਡਣ, ਦੁਸਟ ਖੰਡਣ; ਕਾਲ ਹੂੰ ਕੇ ਕਾਲ ॥

अघउ डंडण, दुसट खंडण; काल हूं के काल ॥

ਦੁਸਟ ਹਰਣੰ, ਪੁਸਟ ਕਰਣੰ; ਸਰਬ ਕੇ ਪ੍ਰਤਿਪਾਲ ॥੧੪॥੧੯੪॥

दुसट हरणं, पुसट करणं; सरब के प्रतिपाल ॥१४॥१९४॥

ਸਰਬ ਕਰਤਾ, ਸਰਬ ਹਰਤਾ; ਸਰਬ ਕੇ ਅਨਕਾਮ ॥

सरब करता, सरब हरता; सरब के अनकाम ॥

ਸਰਬ ਖੰਡਣ, ਸਰਬ ਦੰਡਣ; ਸਰਬ ਕੇ ਨਿਜ ਭਾਮ ॥

सरब खंडण, सरब दंडण; सरब के निज भाम ॥

ਸਰਬ ਭੁਗਤਾ, ਸਰਬ ਜੁਗਤਾ; ਸਰਬ ਕਰਮ ਪ੍ਰਬੀਨ ॥

सरब भुगता, सरब जुगता; सरब करम प्रबीन ॥

ਸਰਬ ਖੰਡਣ, ਸਰਬ ਦੰਡਣ; ਸਰਬ ਕਰਮ ਅਧੀਨ ॥੧੫॥੧੯੫॥

सरब खंडण, सरब दंडण; सरब करम अधीन ॥१५॥१९५॥

ਸਰਬ ਸਿੰਮ੍ਰਿਤਨ, ਸਰਬ ਸਾਸਤ੍ਰਨ; ਸਰਬ ਬੇਦ ਬਿਚਾਰ ॥

सरब सिम्रितन, सरब सासत्रन; सरब बेद बिचार ॥

ਦੁਸਟ ਹਰਤਾ, ਬਿਸ੍ਵ ਭਰਤਾ; ਆਦਿ ਰੂਪ ਅਪਾਰ ॥

दुसट हरता, बिस्व भरता; आदि रूप अपार ॥

ਦੁਸਟ ਦੰਡਣ, ਪੁਸਟ ਖੰਡਣ; ਆਦਿ ਦੇਵ ਅਖੰਡ ॥

दुसट दंडण, पुसट खंडण; आदि देव अखंड ॥

ਭੂਮਿ ਅਕਾਸ ਜਲੇ ਥਲੇ ਮਹਿ; ਜਪਤ ਜਾਪ ਅਮੰਡ ॥੧੬॥੧੯੬॥

भूमि अकास जले थले महि; जपत जाप अमंड ॥१६॥१९६॥

ਸ੍ਰਿਸਟਚਾਰ ਬਿਚਾਰ ਜੇਤੇ; ਜਾਨੀਐ ਸਬਿਚਾਰ ॥

स्रिसटचार बिचार जेते; जानीऐ सबिचार ॥

ਆਦਿ ਦੇਵ ਅਪਾਰ ਸ੍ਰੀਪਤਿ; ਦੁਸਟ ਪੁਸਟ ਪ੍ਰਹਾਰ ॥

आदि देव अपार स्रीपति; दुसट पुसट प्रहार ॥

ਅੰਨ ਦਾਤਾ, ਗ੍ਯਾਨ ਗਿਆਤਾ; ਸ੍ਰਬ ਮਾਨ ਮਹਿੰਦ੍ਰ ॥

अंन दाता, ग्यान गिआता; स्रब मान महिंद्र ॥

ਬੇਦ ਬਿਆਸ ਕਰੇ ਕਈ ਦਿਨ; ਕੋਟਿ ਇੰਦ੍ਰ ਉਪਿੰਦ੍ਰ ॥੧੭॥੧੯੭॥

बेद बिआस करे कई दिन; कोटि इंद्र उपिंद्र ॥१७॥१९७॥

ਜਨਮ ਜਾਤਾ, ਕਰਮ ਗ੍ਯਾਤਾ; ਧਰਮ ਚਾਰੁ ਬਿਚਾਰ ॥

जनम जाता, करम ग्याता; धरम चारु बिचार ॥

ਬੇਦ ਭੇਵ ਨ ਪਾਵਈ; ਸਿਵ ਰੁਦ੍ਰ ਅਉ ਮੁਖਚਾਰ ॥

बेद भेव न पावई; सिव रुद्र अउ मुखचार ॥

ਕੋਟਿ ਇੰਦ੍ਰ ਉਪਇੰਦ੍ਰ ਬਿਆਸ; ਸਨਕ ਸਨਤ ਕੁਮਾਰ ॥

कोटि इंद्र उपइंद्र बिआस; सनक सनत कुमार ॥

ਗਾਇ ਗਾਇ ਥਕੇ ਸਭੇ ਗੁਨ; ਚਕ੍ਰਤ ਭੇ ਮੁਖਚਾਰ ॥੧੮॥੧੯੮॥

गाइ गाइ थके सभे गुन; चक्रत भे मुखचार ॥१८॥१९८॥

TOP OF PAGE

Dasam Granth