ਦਸਮ ਗਰੰਥ । दसम ग्रंथ ।

Page 28

ਅਗਾਧ ਆਦਿ ਦੇਵ ਕੀ; ਅਨਾਦਿ ਬਾਤ ਮਾਨੀਐ ॥

अगाध आदि देव की; अनादि बात मानीऐ ॥

ਨ ਜਾਤਿ ਪਾਤਿ ਮੰਤ੍ਰਿ ਮਿਤ੍ਰ; ਸਤ੍ਰ ਸਨੇਹ ਜਾਨੀਐ ॥

न जाति पाति मंत्रि मित्र; सत्र सनेह जानीऐ ॥

ਸਦੀਵ ਸਰਬ ਲੋਕ ਕੋ; ਕ੍ਰਿਪਾਲ ਖਿਆਲ ਮੈ ਰਹੈ ॥

सदीव सरब लोक को; क्रिपाल खिआल मै रहै ॥

ਤੁਰੰਤ ਦ੍ਰੋਹ ਦੇਹ ਕੇ; ਅਨੰਤ ਭਾਂਤਿ ਸੋ ਦਹੈ ॥੨੦॥੧੮੦॥

तुरंत द्रोह देह के; अनंत भांति सो दहै ॥२०॥१८०॥

ਤ੍ਵਪ੍ਰਸਾਦਿ ॥ ਰੂਆਮਲ ਛੰਦ ॥

त्वप्रसादि ॥ रूआमल छंद ॥

ਰੂਪ ਰਾਗ ਨ ਰੇਖ ਰੰਗ ਨ; ਜਨਮ ਮਰਨ ਬਿਹੀਨ ॥

रूप राग न रेख रंग न; जनम मरन बिहीन ॥

ਆਦਿ ਨਾਥ ਅਗਾਧ ਪੁਰਖ; ਸੁ ਧਰਮ ਕਰਮ ਪ੍ਰਬੀਨ ॥

आदि नाथ अगाध पुरख; सु धरम करम प्रबीन ॥

ਜੰਤ੍ਰ ਮੰਤ੍ਰ ਨ ਤੰਤ੍ਰ ਜਾ ਕੋ; ਆਦਿ ਪੁਰਖ ਅਪਾਰ ॥

जंत्र मंत्र न तंत्र जा को; आदि पुरख अपार ॥

ਹਸਤਿ ਕੀਟ ਬਿਖੈ ਬਸੈ; ਸਬ ਠਉਰ ਮੈ ਨਿਰਧਾਰ ॥੧॥੧੮੧॥

हसति कीट बिखै बसै; सब ठउर मै निरधार ॥१॥१८१॥

ਜਾਤਿ ਪਾਤਿ ਨ ਤਾਤ ਜਾ ਕੋ; ਮੰਤ੍ਰ ਮਾਤ ਨ ਮਿਤ੍ਰ ॥

जाति पाति न तात जा को; मंत्र मात न मित्र ॥

ਸਰਬ ਠਉਰ ਬਿਖੈ ਰਮਿਓ; ਜਿਹ ਚਕ੍ਰ ਚਿਹਨ ਨ ਚਿਤ੍ਰ ॥

सरब ठउर बिखै रमिओ; जिह चक्र चिहन न चित्र ॥

ਆਦਿ ਦੇਵ ਉਦਾਰ ਮੂਰਤਿ; ਅਗਾਧ ਨਾਥ ਅਨੰਤ ॥

आदि देव उदार मूरति; अगाध नाथ अनंत ॥

ਆਦਿ ਅੰਤਿ ਨ ਜਾਨੀਐ; ਅਬਿਖਾਦ ਦੇਵ ਦੁਰੰਤ ॥੨॥੧੮੨॥

आदि अंति न जानीऐ; अबिखाद देव दुरंत ॥२॥१८२॥

ਦੇਵ ਭੇਵ ਨ ਜਾਨਹੀ; ਜਿਸ ਮਰਮ ਬੇਦ ਕਤੇਬ ॥

देव भेव न जानही; जिस मरम बेद कतेब ॥

ਸਨਕ ਅਉ ਸਨਕੇਸੁ ਨੰਦਨ; ਪਾਵਹੀ ਨ ਹਸੇਬ ॥

सनक अउ सनकेसु नंदन; पावही न हसेब ॥

ਜਛ ਕਿੰਨਰ ਮਛ ਮਾਨਸ; ਮੁਰਗ ਉਰਗ ਅਪਾਰ ॥

जछ किंनर मछ मानस; मुरग उरग अपार ॥

ਨੇਤਿ ਨੇਤਿ ਪੁਕਾਰਹੀ; ਸਿਵ ਸਕ੍ਰ ਔ ਮੁਖਚਾਰ ॥੩॥੧੮੩॥

नेति नेति पुकारही; सिव सक्र औ मुखचार ॥३॥१८३॥

ਸਰਬ ਸਪਤ ਪਤਾਰ ਕੇ ਤਰਿ; ਜਾਪਹੀ ਜਿਹ ਜਾਪ ॥

सरब सपत पतार के तरि; जापही जिह जाप ॥

ਆਦਿ ਦੇਵ ਅਗਾਧਿ ਤੇਜ; ਅਨਾਦਿ ਮੂਰਤਿ ਅਤਾਪ ॥

आदि देव अगाधि तेज; अनादि मूरति अताप ॥

ਜੰਤ੍ਰ ਮੰਤ੍ਰ ਨ ਆਵਈ ਕਰਿ; ਤੰਤ੍ਰ ਮੰਤ੍ਰ ਨ ਕੀਨ ॥

जंत्र मंत्र न आवई करि; तंत्र मंत्र न कीन ॥

ਸਰਬ ਠਉਰ ਰਹਿਓ ਬਿਰਾਜ; ਧਿਰਾਜ ਰਾਜ ਪ੍ਰਬੀਨ ॥੪॥੧੮੪॥

सरब ठउर रहिओ बिराज; धिराज राज प्रबीन ॥४॥१८४॥

ਜਛ ਗੰਧ੍ਰਬ ਦੇਵ ਦਾਨੋ; ਨ ਬ੍ਰਹਮ ਛਤ੍ਰੀਅਨ ਮਾਹਿ ॥

जछ गंध्रब देव दानो; न ब्रहम छत्रीअन माहि ॥

ਬੈਸਨੰ ਕੇ ਬਿਖੈ ਬਿਰਾਜੈ; ਸੂਦ੍ਰ ਭੀ ਵਹ ਨਾਹਿ ॥

बैसनं के बिखै बिराजै; सूद्र भी वह नाहि ॥

ਗੂੜ ਗਉਡ ਨ ਭੀਲ ਭੀਕਰ; ਬ੍ਰਹਮ ਸੇਖ ਸਰੂਪ ॥

गूड़ गउड न भील भीकर; ब्रहम सेख सरूप ॥

ਰਾਤਿ ਦਿਵਸ ਨ ਮਧ ਉਰਧ; ਨ ਭੂਮਿ ਅਕਾਸ ਅਨੂਪ ॥੫॥੧੮੫॥

राति दिवस न मध उरध; न भूमि अकास अनूप ॥५॥१८५॥

ਜਾਤਿ ਜਨਮ ਨ ਕਾਲ ਕਰਮ ਨ; ਧਰਮ ਕਰਮ ਬਿਹੀਨ ॥

जाति जनम न काल करम न; धरम करम बिहीन ॥

ਤੀਰਥ ਜਾਤ੍ਰ ਨ ਦੇਵ ਪੂਜਾ; ਗੋਰ ਕੇ ਨ ਅਧੀਨ ॥

तीरथ जात्र न देव पूजा; गोर के न अधीन ॥

ਸਰਬ ਸਪਤ ਪਤਾਰ ਕੇ ਤਰਿ; ਜਾਨੀਐ ਜਿਹ ਜੋਤਿ ॥

सरब सपत पतार के तरि; जानीऐ जिह जोति ॥

ਸੇਸ ਨਾਮ ਸਹੰਸਫਨਿ ਨਹਿ; ਨੇਤ ਪੂਰਨ ਹੋਤ ॥੬॥੧੮੬॥

सेस नाम सहंसफनि नहि; नेत पूरन होत ॥६॥१८६॥

ਸੋਧਿ ਸੋਧਿ ਹਟੇ ਸਭੈ ਸੁਰ; ਬਿਰੋਧ ਦਾਨਵ ਸਰਬ ॥

सोधि सोधि हटे सभै सुर; बिरोध दानव सरब ॥

ਗਾਇ ਗਾਇ ਹਟੇ ਗੰਧ੍ਰਬ; ਗਵਾਇ ਕਿੰਨਰ ਗਰਬ ॥

गाइ गाइ हटे गंध्रब; गवाइ किंनर गरब ॥

ਪੜਤ ਪੜਤ ਥਕੇ ਮਹਾ ਕਬਿ; ਗੜਤ ਗਾੜ ਅਨੰਤ ॥

पड़त पड़त थके महा कबि; गड़त गाड़ अनंत ॥

ਹਾਰ ਹਾਰ ਕਹਿਓ ਸਭੂ ਮਿਲਿ; ਨਾਮ ਨਾਮ ਦੁਰੰਤ ॥੭॥੧੮੭॥

हार हार कहिओ सभू मिलि; नाम नाम दुरंत ॥७॥१८७॥

ਬੇਦ ਭੇਦ ਨ ਪਾਇਓ; ਲਖਿਓ ਨ ਸੇਬ ਕਤੇਬ ॥

बेद भेद न पाइओ; लखिओ न सेब कतेब ॥

ਦੇਵ ਦਾਨੋ ਮੂੜ ਮਾਨੋ; ਜਛ ਨ ਜਾਨੈ ਜੇਬ ॥

देव दानो मूड़ मानो; जछ न जानै जेब ॥

ਭੂਤ ਭਬ ਭਵਾਨ ਭੂਪਤਿ; ਆਦਿ ਨਾਥ ਅਨਾਥ ॥

भूत भब भवान भूपति; आदि नाथ अनाथ ॥

ਅਗਨਿ ਬਾਇ ਜਲੇ ਥਲੇ ਮਹਿ; ਸਰਬ ਠਉਰ ਨਿਵਾਸ ॥੮॥੧੮੮॥

अगनि बाइ जले थले महि; सरब ठउर निवास ॥८॥१८८॥

ਦੇਹ ਗੇਹ ਨ ਨੇਹ ਸਨੇਹਿ; ਅਬੇਹ ਨਾਕ ਅਜੀਤ ॥

देह गेह न नेह सनेहि; अबेह नाक अजीत ॥

ਸਰਬ ਗੰਜਨ ਸਰਬ ਭੰਜਨ; ਸਰਬ ਤੇ ਅਨਭੀਤ ॥

सरब गंजन सरब भंजन; सरब ते अनभीत ॥

ਸਰਬ ਕਰਤਾ ਸਰਬ ਹਰਤਾ; ਸਰਬ ਦਯਾਲ ਅਦ੍ਵੈਖ ॥

सरब करता सरब हरता; सरब दयाल अद्वैख ॥

ਚਕ੍ਰ ਚਿਹਨ ਨ ਬਰਨ ਜਾ ਕੋ; ਜਾਤਿ ਪਾਤਿ ਨ ਭੇਖ ॥੯॥੧੮੯॥

चक्र चिहन न बरन जा को; जाति पाति न भेख ॥९॥१८९॥

TOP OF PAGE

Dasam Granth