ਦਸਮ ਗਰੰਥ । दसम ग्रंथ ।

Page 19

ਏਕ ਪਾਇ ਠਾਢੇ ਸਦਾ, ਬਨ ਮੈ ਰਹਤ ਬ੍ਰਿਛ; ਫੂਕਿ ਫੂਕਿ ਪਾਵ, ਭੂਮਿ ਸ੍ਰਾਵਗ ਧਰਤ ਹੈ ॥

एक पाइ ठाढे सदा, बन मै रहत ब्रिछ; फूकि फूकि पाव, भूमि स्रावग धरत है ॥

ਪਾਹਨ ਅਨੇਕ ਜੁਗ, ਏਕ ਠਉਰ ਬਾਸੁ ਕਰੈ; ਕਾਗ ਅਉਰ ਚੀਲ, ਦੇਸਿ ਦੇਸਿ ਬਿਚਰਤ ਹੈ ॥

पाहन अनेक जुग, एक ठउर बासु करै; काग अउर चील, देसि देसि बिचरत है ॥

ਗਿਆਨ ਕੇ ਬਿਹੀਨ, ਮਹਾ ਦਾਨ ਮੈ ਨ ਹੂਜੈ ਲੀਨ; ਭਾਵਨਾ ਬਿਹੀਨ, ਦੀਨ ਕੈਸੇ ਕੈ ਤਰਤ ਹੈ? ॥੧੧॥੮੧॥

गिआन के बिहीन, महा दान मै न हूजै लीन; भावना बिहीन, दीन कैसे कै तरत है? ॥११॥८१॥

ਜੈਸੇ ਏਕ ਸ੍ਵਾਂਗੀ, ਕਹੂੰ ਜੋਗੀਆ ਬੈਰਾਗੀ ਬਨੈ; ਕਹੂੰ ਸਨਿਆਸ ਭੇਸ ਬਨ ਕੈ ਦਿਖਾਵਈ ॥

जैसे एक स्वांगी, कहूं जोगीआ बैरागी बनै; कहूं सनिआस भेस बन कै दिखावई ॥

ਕਹੂੰ ਪਉਨਹਾਰੀ, ਕਹੂੰ ਬੈਠੇ ਲਾਇ ਤਾਰੀ; ਕਹੂੰ ਲੋਭ ਕੀ ਖੁਮਾਰੀ ਸੌ, ਅਨੇਕ ਗੁਨ ਗਾਵਈ ॥

कहूं पउनहारी, कहूं बैठे लाइ तारी; कहूं लोभ की खुमारी सौ, अनेक गुन गावई ॥

ਕਹੂੰ ਬ੍ਰਹਮਚਾਰੀ, ਕਹੂੰ ਹਾਥ ਪੈ ਲਗਾਵੇ ਬਾਰੀ; ਕਹੂੰ ਡੰਡਧਾਰੀ ਹੁਇ ਕੈ, ਲੋਗਨ ਭ੍ਰਮਾਵਈ ॥

कहूं ब्रहमचारी, कहूं हाथ पै लगावे बारी; कहूं डंडधारी हुइ कै, लोगन भ्रमावई ॥

ਕਾਮਨਾ ਅਧੀਨ ਪਰਿਓ, ਨਾਚਤ ਹੈ ਨਾਚਨ ਸੋ; ਗਿਆਨ ਕੇ ਬਿਹੀਨ, ਕੈਸੇ ਬ੍ਰਹਮ ਲੋਕ ਪਾਵਈ? ॥੧੨॥੮੨॥

कामना अधीन परिओ, नाचत है नाचन सो; गिआन के बिहीन, कैसे ब्रहम लोक पावई? ॥१२॥८२॥

ਪੰਚ ਬਾਰ ਗੀਦਰ ਪੁਕਾਰੇ, ਪਰੇ ਸੀਤ ਕਾਲ; ਕੁੰਚਰ ਅਉ ਗਦਹਾ ਅਨੇਕਦਾ ਪ੍ਰਕਾਰ ਹੀ ॥

पंच बार गीदर पुकारे, परे सीत काल; कुंचर अउ गदहा अनेकदा प्रकार ही ॥

ਕਹਾ ਭਯੋ? ਜੋ ਪੈ ਕਲਵਤ੍ਰ ਲੀਓ ਕਾਸੀ ਬੀਚ; ਚੀਰਿ ਚੀਰਿ ਚੋਰਟਾ, ਕੁਠਾਰਨ ਸੋ ਮਾਰਹੀ ॥

कहा भयो? जो पै कलवत्र लीओ कासी बीच; चीरि चीरि चोरटा, कुठारन सो मारही ॥

ਕਹਾ ਭਇਓ? ਫਾਸੀ ਡਾਰਿ ਬੂਡਿਓ ਜੜ ਗੰਗਧਾਰਿ; ਡਾਰਿ ਡਾਰਿ ਫਾਸਿ, ਠਗ ਮਾਰਿ ਮਾਰਿ ਡਾਰਹੀ ॥

कहा भइओ? फासी डारि बूडिओ जड़ गंगधारि; डारि डारि फासि, ठग मारि मारि डारही ॥

ਡੂਬੇ ਨਰਕ ਧਾਰਿ ਮੂੜ, ਗਿਆਨ ਕੇ ਬਿਨਾ ਬਿਚਾਰ; ਭਾਵਨਾ ਬਿਹੀਨ, ਕੈਸੇ ਗਿਆਨ ਕੋ ਬਿਚਾਰਹੀ? ॥੧੩॥੮੩॥

डूबे नरक धारि मूड़, गिआन के बिना बिचार; भावना बिहीन, कैसे गिआन को बिचारही? ॥१३॥८३॥

ਤਾਪ ਕੇ ਸਹੇ ਤੇ, ਜੋ ਪੈ ਪਾਈਐ ਅਤਾਪ ਨਾਥ; ਤਾਪਨਾ ਅਨੇਕ ਤਨ ਘਾਇਲ ਸਹਤ ਹੈ ॥

ताप के सहे ते, जो पै पाईऐ अताप नाथ; तापना अनेक तन घाइल सहत है ॥

ਜਾਪ ਕੇ ਕੀਏ ਤੇ, ਜੋ ਪੈ ਪਾਯਤ ਅਜਾਪ ਦੇਵ; ਪੂਦਨਾ ਸਦੀਵ ਤੁਹੀ ਤੁਹੀ ਉਚਰਤ ਹੈ ॥

जाप के कीए ते, जो पै पायत अजाप देव; पूदना सदीव तुही तुही उचरत है ॥

ਨਭ ਕੇ ਉਡੇ ਤੇ, ਜੋ ਪੈ ਨਾਰਾਇਣ ਪਾਈਯਤ; ਅਨਲ ਅਕਾਸ ਪੰਛੀ, ਡੋਲਬੋ ਕਰਤ ਹੈ ॥

नभ के उडे ते, जो पै नाराइण पाईयत; अनल अकास पंछी, डोलबो करत है ॥

ਆਗ ਮੈ ਜਰੇ ਤੇ ਗਤਿ, ਰਾਂਡ ਕੀ ਪਰਤ ਕਰਿ; ਪਤਾਲ ਕੇ ਬਾਸੀ, ਕਿਉ ਭੁਜੰਗ ਨ ਤਰਤ ਹੈ? ॥੧੪॥੮੪॥

आग मै जरे ते गति, रांड की परत करि; पताल के बासी, किउ भुजंग न तरत है? ॥१४॥८४॥

ਕੋਊ ਭਇਓ ਮੁੰਡੀਆ, ਸੰਨਿਆਸੀ ਕੋਊ ਜੋਗੀ ਭਇਓ; ਕੋਊ ਬ੍ਰਹਮਚਾਰੀ, ਕੋਊ ਜਤੀ ਅਨੁਮਾਨਬੋ ॥

कोऊ भइओ मुंडीआ, संनिआसी कोऊ जोगी भइओ; कोऊ ब्रहमचारी, कोऊ जती अनुमानबो ॥

ਹਿੰਦੂ ਤੁਰਕ ਕੋਊ, ਰਾਫਿਜੀ ਇਮਾਮ ਸਾਫੀ; ਮਾਨਸ ਕੀ ਜਾਤਿ, ਸਬੈ ਏਕੈ ਪਹਚਾਨਬੋ ॥

हिंदू तुरक कोऊ, राफिजी इमाम साफी; मानस की जाति, सबै एकै पहचानबो ॥

ਕਰਤਾ ਕਰੀਮ ਸੋਈ, ਰਾਜਿਕ ਰਹੀਮ ਓਈ; ਦੂਸਰੋ ਨ ਭੇਦ ਕੋਈ, ਭੂਲਿ ਭ੍ਰਮ ਮਾਨਬੋ ॥

करता करीम सोई, राजिक रहीम ओई; दूसरो न भेद कोई, भूलि भ्रम मानबो ॥

ਏਕ ਹੀ ਕੀ ਸੇਵ, ਸਭ ਹੀ ਕੋ ਗੁਰਦੇਵ ਏਕ; ਏਕ ਹੀ ਸਰੂਪ, ਸਬੈ ਏਕੈ ਜੋਤਿ ਜਾਨਬੋ ॥੧੫॥੮੫॥

एक ही की सेव, सभ ही को गुरदेव एक; एक ही सरूप, सबै एकै जोति जानबो ॥१५॥८५॥

ਦੇਹੁਰਾ ਮਸੀਤ ਸੋਈ, ਪੂਜਾ ਔ ਨਿਵਾਜ ਓਈ; ਮਾਨਸ ਸਬੈ ਏਕ ਪੈ, ਅਨੇਕ ਕੋ ਭ੍ਰਮਾਉ ਹੈ ॥

देहुरा मसीत सोई, पूजा औ निवाज ओई; मानस सबै एक पै, अनेक को भ्रमाउ है ॥

ਦੇਵਤਾ, ਅਦੇਵ, ਜਛ, ਗੰਧ੍ਰਬ, ਤੁਰਕ, ਹਿੰਦੂ; ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ ॥

देवता, अदेव, जछ, गंध्रब, तुरक, हिंदू; निआरे निआरे देसन के भेस को प्रभाउ है ॥

ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ; ਖਾਕ ਬਾਦ ਆਤਿਸ, ਔ ਆਬ ਕੋ ਰਲਾਉ ਹੈ ॥

एकै नैन, एकै कान, एकै देह, एकै बान; खाक बाद आतिस, औ आब को रलाउ है ॥

ਅਲਹ ਅਭੇਖ ਸੋਈ, ਪੁਰਾਨ ਅਉ ਕੁਰਾਨ ਓਈ; ਏਕ ਹੀ ਸਰੂਪ ਸਬੈ, ਏਕ ਹੀ ਬਨਾਉ ਹੈ ॥੧੬॥੮੬॥

अलह अभेख सोई, पुरान अउ कुरान ओई; एक ही सरूप सबै, एक ही बनाउ है ॥१६॥८६॥

TOP OF PAGE

Dasam Granth