ਦਸਮ ਗਰੰਥ । दसम ग्रंथ । |
Page 18 ਨਿਉਲੀ ਕਰਮ ਜਲ ਹੋਮ, ਪਾਵਕ ਪਵਨ ਹੋਮ; ਅਧੋ ਮੁਖ, ਏਕ ਪਾਇ ਠਾਢੇ ਨਿਬਹਤ ਹੈ ॥ निउली करम जल होम, पावक पवन होम; अधो मुख, एक पाइ ठाढे निबहत है ॥ ਮਾਨਵ, ਫਨਿੰਦ, ਦੇਵ, ਦਾਨਵ ਨ ਪਾਵੈ ਭੇਦ; ਬੇਦ ਔ ਕਤੇਬ, ਨੇਤਿ ਨੇਤਿ ਕੈ ਕਹਤ ਹੈ ॥੫॥੭੫॥ मानव, फनिंद, देव, दानव न पावै भेद; बेद औ कतेब, नेति नेति कै कहत है ॥५॥७५॥ ਨਾਚਤ ਫਿਰਤ ਮੋਰ, ਬਾਦਰ ਕਰਤ ਘੋਰ; ਦਾਮਿਨੀ ਅਨੇਕ ਭਾਉ, ਕਰਿਓ ਈ ਕਰਤ ਹੈ ॥ नाचत फिरत मोर, बादर करत घोर; दामिनी अनेक भाउ, करिओ ई करत है ॥ ਚੰਦ੍ਰਮਾ ਤੇ ਸੀਤਲ ਨ, ਸੂਰਜ ਕੇ ਤਪਤ ਤੇਜ; ਇੰਦ੍ਰ ਸੌ ਨ ਰਾਜਾ, ਭਵ ਭੂਮਿ ਕੌ ਭਰਤ ਹੈ ॥ चंद्रमा ते सीतल न, सूरज के तपत तेज; इंद्र सौ न राजा, भव भूमि कौ भरत है ॥ ਸਿਵ ਸੇ ਤਪਸੀ, ਆਦਿ ਬ੍ਰਹਮਾ ਸੇ ਨ ਬੇਦਚਾਰੀ; ਸਨਤ ਕੁਮਾਰ ਸੀ, ਤਪਸਿਆ ਨ ਅਨਤ ਹੈ ॥ सिव से तपसी, आदि ब्रहमा से न बेदचारी; सनत कुमार सी, तपसिआ न अनत है ॥ ਗਿਆਨ ਕੇ ਬਿਹੀਨ, ਕਾਲ ਫਾਸ ਕੇ ਅਧੀਨ ਸਦਾ; ਜੁਗਨ ਕੀ ਚਉਕਰੀ, ਫਿਰਾਏ ਈ ਫਿਰਤ ਹੈ ॥੬॥੭੬॥ गिआन के बिहीन, काल फास के अधीन सदा; जुगन की चउकरी, फिराए ई फिरत है ॥६॥७६॥ ਏਕ ਸਿਵ ਭਏ, ਏਕ ਗਏ, ਏਕ ਫੇਰ ਭਏ; ਰਾਮਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈ ॥ एक सिव भए, एक गए, एक फेर भए; रामचंद्र क्रिसन के अवतार भी अनेक है ॥ ਬ੍ਰਹਮਾ ਅਰੁ ਬਿਸਨੁ ਕੇਤੇ, ਬੇਦ ਔ ਪੁਰਾਨ ਕੇਤੇ; ਸਿੰਮ੍ਰਿਤ ਸਮੂਹਨ ਕੇ, ਹੁਇ ਹੁਇ ਬਿਤਏ ਹੈ ॥ ब्रहमा अरु बिसनु केते, बेद औ पुरान केते; सिम्रित समूहन के, हुइ हुइ बितए है ॥ ਮੋਨਦੀ ਮਦਾਰ ਕੇਤੇ, ਅਸੁਨੀ ਕੁਮਾਰ ਕੇਤੇ; ਅੰਸਾ ਅਵਤਾਰ ਕੇਤੇ, ਕਾਲ ਬਸਿ ਭਏ ਹੈ ॥ मोनदी मदार केते, असुनी कुमार केते; अंसा अवतार केते, काल बसि भए है ॥ ਪੀਰ ਔ ਪਿਕਾਬਰ ਕੇਤੇ, ਗਨੇ ਨ ਪਰਤ ਏਤੇ; ਭੂਮਿ ਹੀ ਤੇ ਹੁਇ ਕੈ, ਫੇਰਿ ਭੂਮਿ ਹੀ ਮਿਲਏ ਹੈ ॥੭॥੭੭॥ पीर औ पिकाबर केते, गने न परत एते; भूमि ही ते हुइ कै, फेरि भूमि ही मिलए है ॥७॥७७॥ ਜੋਗੀ ਜਤੀ ਬ੍ਰਹਮਚਾਰੀ, ਬਡੇ ਬਡੇ ਛਤ੍ਰਧਾਰੀ; ਛਤ੍ਰ ਹੀ ਕੀ ਛਾਇਆ, ਕਈ ਕੋਸ ਲੌ ਚਲਤ ਹੈ ॥ जोगी जती ब्रहमचारी, बडे बडे छत्रधारी; छत्र ही की छाइआ, कई कोस लौ चलत है ॥ ਬਡੇ ਬਡੇ ਰਾਜਨ ਕੇ, ਦਾਬਤਿ ਫਿਰਤਿ ਦੇਸ; ਬਡੇ ਬਡੇ ਰਾਜਨ ਕੇ, ਦ੍ਰਪ ਕੋ ਦਲਤੁ ਹੈ ॥ बडे बडे राजन के, दाबति फिरति देस; बडे बडे राजन के, द्रप को दलतु है ॥ ਮਾਨ ਸੇ ਮਹੀਪ, ਅਉ ਦਿਲੀਪ ਕੈਸੇ ਛਤ੍ਰਧਾਰੀ; ਬਡੋ ਅਭਿਮਾਨ, ਭੁਜ ਦੰਡ ਕੋ ਕਰਤ ਹੈ ॥ मान से महीप, अउ दिलीप कैसे छत्रधारी; बडो अभिमान, भुज दंड को करत है ॥ ਦਾਰਾ ਸੇ ਦਲੀਸਰ, ਦੁਰਜੋਧਨ ਸੇ ਮਾਨਧਾਰੀ; ਭੋਗਿ ਭੋਗਿ ਭੂਮਿ, ਅੰਤਿ ਭੂਮਿ ਮੈ ਮਿਲਤ ਹੈ ॥੮॥੭੮॥ दारा से दलीसर, दुरजोधन से मानधारी; भोगि भोगि भूमि, अंति भूमि मै मिलत है ॥८॥७८॥ ਸਿਜਦੇ ਕਰੇ ਅਨੇਕ, ਤੋਪਚੀ ਕਪਟ ਭੇਸ; ਪੋਸਤੀ ਅਨੇਕਦਾ ਨਿਵਾਵਤ ਹੈ ਸੀਸ ਕੌ ॥ सिजदे करे अनेक, तोपची कपट भेस; पोसती अनेकदा निवावत है सीस कौ ॥ ਕਹਾ ਭਇਓ ਮਲ, ਜੌ ਪੈ ਕਾਢਤ ਅਨੇਕ ਡੰਡ; ਸੋ ਤੌ ਨ ਡੰਡੌਤ ਅਸਟਾਂਗ ਅਥਿਤੀਸ ਕੌ ॥ कहा भइओ मल, जौ पै काढत अनेक डंड; सो तौ न डंडौत असटांग अथितीस कौ ॥ ਕਹਾ ਭਇਓ ਰੋਗੀ, ਜੋ ਪੈ ਡਾਰ੍ਯੋ ਰਹ੍ਯੋ ਉਰਧੁ ਮੁਖਿ; ਮਨ ਤੇ ਨ ਮੂੰਡ, ਨਿਹੁਰਾਯੋ ਆਦਿ ਈਸ ਕੌ ॥ कहा भइओ रोगी, जो पै डार्यो रह्यो उरधु मुखि; मन ते न मूंड, निहुरायो आदि ईस कौ ॥ ਕਾਮਨਾ ਅਧੀਨ, ਸਦਾ ਦਾਮਨਾ ਪ੍ਰਬੀਨ; ਏਕ ਭਾਵਨਾ ਬਿਹੀਨ, ਕੈਸੇ ਪਾਵੈ ਜਗਦੀਸ ਕੌ? ॥੯॥੭੯॥ कामना अधीन, सदा दामना प्रबीन; एक भावना बिहीन, कैसे पावै जगदीस कौ? ॥९॥७९॥ ਸੀਸ ਪਟਕਤ, ਜਾ ਕੇ ਕਾਨ ਮੈ ਖਜੂਰਾ ਧਸੈ; ਮੂੰਡ ਛਟਕਤ, ਮਿਤ੍ਰ ਪੁਤ੍ਰ ਹੂੰ ਕੇ ਸੋਕ ਸੌ ॥ सीस पटकत, जा के कान मै खजूरा धसै; मूंड छटकत, मित्र पुत्र हूं के सोक सौ ॥ ਆਕ ਕੋ ਚਰਯਾ, ਫਲ ਫੂਲ ਕੋ ਭਛਯਾ; ਸਦਾ ਬਨ ਕੋ ਭ੍ਰਮਯਾ, ਅਉਰ ਦੂਸਰੋ ਨ ਬੋਕ ਸੌ ॥ आक को चरया, फल फूल को भछया; सदा बन को भ्रमया, अउर दूसरो न बोक सौ ॥ ਕਹਾ ਭਯੋ ਭੇਡ, ਜਉ ਘਸਤ ਸੀਸ ਬ੍ਰਿਛਨ ਸੌ; ਮਾਟੀ ਕੋ ਭਛਯਾ, ਬੋਲ ਪੂਛ ਲੀਜੈ ਜੋਕ ਸੌ ॥ कहा भयो भेड, जउ घसत सीस ब्रिछन सौ; माटी को भछया, बोल पूछ लीजै जोक सौ ॥ ਕਾਮਨਾ ਅਧੀਨ, ਕਾਮ ਕ੍ਰੋਧ ਮੈ ਪ੍ਰਬੀਨ; ਏਕ ਭਾਵਨਾ ਬਿਹੀਨ, ਕੈਸੇ ਭੇਟੈ ਪਰਲੋਕ ਸੌ? ॥੧੦॥੮੦॥ कामना अधीन, काम क्रोध मै प्रबीन; एक भावना बिहीन, कैसे भेटै परलोक सौ? ॥१०॥८०॥ ਨਾਚਿਓ ਈ ਕਰਤ ਮੋਰ, ਦਾਦਰ ਕਰਤ ਸੋਰ; ਸਦਾ ਘਨਘੋਰ, ਘਨ ਕਰਿਓ ਈ ਕਰਤ ਹੈ ॥ नाचिओ ई करत मोर, दादर करत सोर; सदा घनघोर, घन करिओ ई करत है ॥ |
Dasam Granth |