ਦਸਮ ਗਰੰਥ । दसम ग्रंथ ।

Page 1355

ਦੋਹਰਾ ॥

दोहरा ॥

ਇਹ ਬਿਧਿ ਛਲਿ ਪਿਤੁ ਮਾਤ ਕਹ; ਗਈ ਮਿਤ੍ਰ ਕੇ ਸੰਗ ॥

इह बिधि छलि पितु मात कह; गई मित्र के संग ॥

ਕਬਿ ਸ੍ਯਾਮ ਪੂਰਨ ਭਯੋ; ਤਬ ਹੀ ਕਥਾ ਪ੍ਰਸੰਗ ॥੧੦॥

कबि स्याम पूरन भयो; तब ही कथा प्रसंग ॥१०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦੦॥੭੦੮੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे चार सौ चरित्र समापतम सतु सुभम सतु ॥४००॥७०८२॥अफजूं॥


ਚੌਪਈ ॥

चौपई ॥

ਪਾਤਿਸਾਹ ਕਾਰੂੰ ਇਕ ਸੁਨਿਯਤ ॥

पातिसाह कारूं इक सुनियत ॥

ਅਮਿਤ ਤੇਜ ਜਾ ਕੋ ਜਗ ਗੁਨਿਯਤ ॥

अमित तेज जा को जग गुनियत ॥

ਜਿਹ ਧਨ ਭਰੇ ਚਿਹਲ ਭੰਡਾਰਾ ॥

जिह धन भरे चिहल भंडारा ॥

ਆਵਤ ਜਿਨ ਕਾ ਪਾਰ ਨ ਵਾਰਾ ॥੧॥

आवत जिन का पार न वारा ॥१॥

ਤਿਹ ਪੁਰ ਸਾਹ ਸੁਤਾ ਇਕ ਸੁਨਿਯਤ ॥

तिह पुर साह सुता इक सुनियत ॥

ਜਾਨੁਕ ਚਿਤ੍ਰ ਪੁਤ੍ਰਕਾ ਗੁਨਿਯਤ ॥

जानुक चित्र पुत्रका गुनियत ॥

ਨਿਰਖ ਭੂਪ ਕਾ ਰੂਪ ਲੁਭਾਈ ॥

निरख भूप का रूप लुभाई ॥

ਏਕ ਸਹਚਰੀ ਤਹਾ ਪਠਾਈ ॥੨॥

एक सहचरी तहा पठाई ॥२॥

ਕੁਅਰਿ ਬਸੰਤ ਤਵਨਿ ਕਾ ਨਾਮਾ ॥

कुअरि बसंत तवनि का नामा ॥

ਜਿਹ ਸਮਾਨ ਭੀ ਔਰ ਨ ਬਾਮਾ ॥

जिह समान भी और न बामा ॥

ਸੋ ਕਾਰੂੰ ਕੀ ਛਬਿ ਲਖਿ ਅਟਿਕੀ ॥

सो कारूं की छबि लखि अटिकी ॥

ਬਿਸਰਿ ਗਈ ਸਭ ਹੀ ਸੁਧਿ ਘਟ ਕੀ ॥੩॥

बिसरि गई सभ ही सुधि घट की ॥३॥

ਅੜਿਲ ॥

अड़िल ॥

ਸਖੀ ਸੁਭੂਖਨ ਦੇ; ਤਹ ਦਈ ਪਠਾਇ ਕੈ ॥

सखी सुभूखन दे; तह दई पठाइ कै ॥

ਮੋਰੀ ਕਹੀ ਸਜਨ ਸੌ; ਕਹਿਯਹੁ ਜਾਇ ਕੈ ॥

मोरी कही सजन सौ; कहियहु जाइ कै ॥

ਪ੍ਰਣਤਿ ਹਮਾਰੀ ਮੀਤ! ਕਹਾ ਸੁਨਿ ਲੀਜਿਯੈ ॥

प्रणति हमारी मीत! कहा सुनि लीजियै ॥

ਹੋ ਜਸਿ ਤਵ ਤ੍ਰਿਯ ਗ੍ਰਿਹ ਏਕ; ਦੁਤਿਯ ਮੁਹਿ ਕੀਜਿਯੈ ॥੪॥

हो जसि तव त्रिय ग्रिह एक; दुतिय मुहि कीजियै ॥४॥

ਚੌਪਈ ॥

चौपई ॥

ਕੁਅਰਿ ਕੁਅਰਿ ਕੀ ਬਾਤ ਬਖਾਨੀ ॥

कुअरि कुअरि की बात बखानी ॥

ਰਾਜ ਕੁਅਰਿ ਕਰਿ ਏਕ ਨ ਮਾਨੀ ॥

राज कुअरि करि एक न मानी ॥

ਇਮਿ ਸਖਿ ਜਾਇ ਤਾਹਿ ਸੁਧਿ ਦਈ ॥

इमि सखि जाइ ताहि सुधि दई ॥

ਕੁਅਰਿ ਬਸੰਤ ਰਿਸਾਕੁਲ ਭਈ ॥੫॥

कुअरि बसंत रिसाकुल भई ॥५॥

ਤਤਛਿਨ ਸੁਰੰਗ ਧਾਮ ਨਿਜੁ ਦਈ ॥

ततछिन सुरंग धाम निजु दई ॥

ਨ੍ਰਿਪ ਕੇ ਸਦਨ ਨਿਕਾਰਤ ਭਈ ॥

न्रिप के सदन निकारत भई ॥

ਚਾਲਿਸ ਗੰਜ ਦਰਬ ਕੇ ਜੇਤੇ ॥

चालिस गंज दरब के जेते ॥

ਨਿਜੁ ਆਲੈ ਰਾਖੇ ਲੈ ਤੇਤੇ ॥੬॥

निजु आलै राखे लै तेते ॥६॥

ਮੂੜ ਭੂਪ ਕਛੁ ਬਾਤ ਨ ਪਾਈ ॥

मूड़ भूप कछु बात न पाई ॥

ਕਿਹ ਬਿਧਿ ਧਨ ਤ੍ਰਿਯ ਲਿਯਾ ਚੁਰਾਈ? ॥

किह बिधि धन त्रिय लिया चुराई? ॥

ਛੋਰਿ ਭੰਡਾਰ ਬਿਲੋਕੈ ਕਹਾ ॥

छोरि भंडार बिलोकै कहा ॥

ਪੈਸਾ ਏਕ ਨ ਧਨ ਗ੍ਰਿਹ ਰਹਾ ॥੭॥

पैसा एक न धन ग्रिह रहा ॥७॥

ਅੜਿਲ ॥

अड़िल ॥

ਅਧਿਕ ਦੁਖਿਤ ਹ੍ਵੈ ਲੋਗਨ; ਲਿਯਾ ਬੁਲਾਇ ਕੈ ॥

अधिक दुखित ह्वै लोगन; लिया बुलाइ कै ॥

ਭਾਂਤਿ ਭਾਂਤਿ ਤਿਨ ਪ੍ਰਤਿ; ਕਹ ਦੂਖ ਬਨਾਇ ਕੈ ॥

भांति भांति तिन प्रति; कह दूख बनाइ कै ॥

ਐਸਾ ਕਵਨ ਕੁਕਰਮ? ਕਹੋ ਹਮ ਤੇ ਭਯੋ ॥

ऐसा कवन कुकरम? कहो हम ते भयो ॥

ਹੋ ਜਿਹ ਕਾਰਨ ਤੇ; ਗ੍ਰਿਹ ਚਾਲਿਸ ਕਾ ਧਨ ਗਯੋ ॥੮॥

हो जिह कारन ते; ग्रिह चालिस का धन गयो ॥८॥

ਚੌਪਈ ॥

चौपई ॥

ਸਭ ਲੋਗਨ ਇਹ ਭਾਂਤਿ ਬਿਚਾਰੀ ॥

सभ लोगन इह भांति बिचारी ॥

ਪ੍ਰਗਟ ਰਾਵ ਕੇ ਸਾਥ ਉਚਾਰੀ ॥

प्रगट राव के साथ उचारी ॥

ਦਾਨ ਪੁੰਨ੍ਯ ਤੈ ਕਛੂ ਨ ਦਯੋ ॥

दान पुंन्य तै कछू न दयो ॥

ਤਿਹ ਤੇ ਗ੍ਰਿਹ ਕੋ ਸਭ ਧਨ ਗਯੋ ॥੯॥

तिह ते ग्रिह को सभ धन गयो ॥९॥

ਸੁਨਿ ਜੁਹਾਕੁ ਪਾਯੋ ਇਹ ਬਿਧਿ ਜਬ ॥

सुनि जुहाकु पायो इह बिधि जब ॥

ਧਾਵਤ ਭਲੋ ਅਮਿਤ ਲੈ ਦਲ ਤਬ ॥

धावत भलो अमित लै दल तब ॥

ਛੀਨਿ ਲਈ ਤਾ ਕੀ ਸਭ ਸਾਹੀ ॥

छीनि लई ता की सभ साही ॥

ਕੁਅਰਿ ਬਸੰਤ ਨਾਰਿ ਕਰ ਬ੍ਯਾਹੀ ॥੧੦॥

कुअरि बसंत नारि कर ब्याही ॥१०॥

ਦੋਹਰਾ ॥

दोहरा ॥

ਇਹ ਚਰਿਤ੍ਰ ਤਿਨ ਚੰਚਲਾ; ਸਕਲ ਦਰਬ ਹਰਿ ਲੀਨ ॥

इह चरित्र तिन चंचला; सकल दरब हरि लीन ॥

ਇਹ ਬਿਧਿ ਕੈ ਕਾਰੂੰ ਹਨਾ; ਨਾਥ ਜੁਹਾਕਹਿ ਕੀਨ ॥੧੧॥

इह बिधि कै कारूं हना; नाथ जुहाकहि कीन ॥११॥

ਚੌਪਈ ॥

चौपई ॥

ਲੋਗ ਆਜੁ ਲਗਿ ਬਾਤ ਨ ਜਾਨਤ ॥

लोग आजु लगि बात न जानत ॥

ਗੜਾ ਗੰਜ ਆਜੁ ਲੌ ਬਖਾਨਤ ॥

गड़ा गंज आजु लौ बखानत ॥

ਐਸੇ ਚਰਿਤ ਚੰਚਲਾ ਕਰਾ ॥

ऐसे चरित चंचला करा ॥

ਕਾਰੂੰ ਮਾਰ ਜੁਹਾਕਹਿ ਬਰਾ ॥੧੨॥

कारूं मार जुहाकहि बरा ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦੧॥੭੦੯੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे चार सौ इक चरित्र समापतम सतु सुभम सतु ॥४०१॥७०९४॥अफजूं॥

TOP OF PAGE

Dasam Granth