ਦਸਮ ਗਰੰਥ । दसम ग्रंथ ।

Page 1316

ਰਾਜੈ ਬਚਨ ਸੁਨਾ ਇਹ ਬਿਧਿ ਜਬ ॥

राजै बचन सुना इह बिधि जब ॥

ਐਸ ਕਹਾ ਦੁਹਿਤਾ ਕੇ ਸੰਗ ਤਬ ॥

ऐस कहा दुहिता के संग तब ॥

ਜਗੰਨਾਥ ਜਾ ਕਹ ਤੂ ਦੀਨੀ ॥

जगंनाथ जा कह तू दीनी ॥

ਹਮ ਸੌ ਜਾਤ ਨ ਤਾ ਸੌ ਲੀਨੀ ॥੭॥

हम सौ जात न ता सौ लीनी ॥७॥

ਭੇਦ ਅਭੇਦ ਨ ਕਛੁ ਜੜ ਪਾਯੋ ॥

भेद अभेद न कछु जड़ पायो ॥

ਇਹ ਛਲ ਅਪਨਾ ਮੂੰਡ ਮੁੰਡਾਯੋ ॥

इह छल अपना मूंड मुंडायो ॥

ਜਗੰਨਾਥ ਕੋ ਬਚਨ ਪਛਾਨਾ ॥

जगंनाथ को बचन पछाना ॥

ਰਾਜ ਸੁਤਾ ਲੈ ਮੀਤ ਸਿਧਾਨਾ ॥੮॥

राज सुता लै मीत सिधाना ॥८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਾਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੦॥੬੫੮੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ साठ चरित्र समापतम सतु सुभम सतु ॥३६०॥६५८०॥अफजूं॥


ਚੌਪਈ ॥

चौपई ॥

ਸੁਨੁ ਰਾਜਾ! ਇਕ ਕਥਾ ਪੁਰਾਤਨ ॥

सुनु राजा! इक कथा पुरातन ॥

ਜਿਹ ਬਿਧਿ ਪੰਡਿਤ ਕਹਤ ਮਹਾ ਮੁਨਿ ॥

जिह बिधि पंडित कहत महा मुनि ॥

ਏਕ ਮਹੇਸ੍ਰ ਸਿੰਘ ਰਾਜਾਨਾ ॥

एक महेस्र सिंघ राजाना ॥

ਡੰਡ ਦੇਤ ਜਾ ਕੋ ਨ੍ਰਿਪ ਨਾਨਾ ॥੧॥

डंड देत जा को न्रिप नाना ॥१॥

ਨਗਰ ਮਹੇਸ੍ਰਾਵਤਿ ਤਹ ਰਾਜਤ ॥

नगर महेस्रावति तह राजत ॥

ਅਮਰਾਵਤਿ ਜਹ ਦੁਤਿਯ ਬਿਰਾਜਤ ॥

अमरावति जह दुतिय बिराजत ॥

ਤਾ ਕੀ ਜਾਤ ਨ ਉਪਮਾ ਕਹੀ ॥

ता की जात न उपमा कही ॥

ਅਲਕਾ ਨਿਰਖਿ ਥਕਿਤ ਤਿਹ ਰਹੀ ॥੨॥

अलका निरखि थकित तिह रही ॥२॥

ਗਜ ਗਾਮਿਨਿ ਦੇ ਸੁਤਾ ਭਨਿਜੈ ॥

गज गामिनि दे सुता भनिजै ॥

ਚੰਦ੍ਰ ਸੂਰ ਪਟਤਰ ਮੁਖ ਦਿਜੈ ॥

चंद्र सूर पटतर मुख दिजै ॥

ਤਾ ਕੀ ਜਾਤ ਨ ਪ੍ਰਭਾ ਬਖਾਨੀ ॥

ता की जात न प्रभा बखानी ॥

ਥਕਿਤ ਰਹਤ ਰਾਜਾ ਅਰੁ ਰਾਨੀ ॥੩॥

थकित रहत राजा अरु रानी ॥३॥

ਤਾ ਕੀ ਲਗਨ ਏਕ ਸੋ ਲਾਗੀ ॥

ता की लगन एक सो लागी ॥

ਨੀਂਦ ਭੂਖਿ ਜਾ ਤੇ ਸਭ ਭਾਗੀ ॥

नींद भूखि जा ते सभ भागी ॥

ਗਾਜੀ ਰਾਇ ਤਵਨ ਕੋ ਨਾਮਾ ॥

गाजी राइ तवन को नामा ॥

ਥਕਿਤ ਰਹਤ ਜਾ ਕੌ ਲਿਖ ਬਾਮਾ ॥੪॥

थकित रहत जा कौ लिख बामा ॥४॥

ਔਰ ਘਾਤ ਜਬ ਹਾਥ ਨ ਆਈ ॥

और घात जब हाथ न आई ॥

ਏਕ ਨਾਵ ਤਵ ਨਿਕਟ ਮੰਗਾਈ ॥

एक नाव तव निकट मंगाई ॥

ਰਾਜ ਕੁਅਰਿ ਤਿਹ ਰਾਖਾ ਨਾਮਾ ॥

राज कुअरि तिह राखा नामा ॥

ਜਾਨਤ ਸਕਲ ਪੁਰਖ ਅਰੁ ਬਾਮਾ ॥੫॥

जानत सकल पुरख अरु बामा ॥५॥

ਗਾਜੀ ਰਾਇ ਬੈਠਿ ਤਿਹ ਊਪਰ ॥

गाजी राइ बैठि तिह ऊपर ॥

ਨਿਕਸਾ ਆਇ ਭੂਪ ਮਹਲਨ ਤਰ ॥

निकसा आइ भूप महलन तर ॥

ਲੈਨੀ ਹੋਇ ਨਾਵ ਤੌ ਲੀਜੈ ॥

लैनी होइ नाव तौ लीजै ॥

ਨਾਤਰੁ ਮੋਹਿ ਉਤਰ ਕਛੁ ਦੀਜੈ ॥੬॥

नातरु मोहि उतर कछु दीजै ॥६॥

ਮੈ ਲੈ ਰਾਜ ਕੁਅਰਿ ਕੌ ਜਾਊ ॥

मै लै राज कुअरि कौ जाऊ ॥

ਬੇਚੌ ਜਾਇ ਔਰ ਹੀ ਗਾਊ ॥

बेचौ जाइ और ही गाऊ ॥

ਲੈਨੀ ਹੋਇ ਨਾਵ ਤਬ ਲੀਜੈ ॥

लैनी होइ नाव तब लीजै ॥

ਨਾਤਰ ਹਮੈ ਬਿਦਾ ਕਰਿ ਦੀਜੈ ॥੭॥

नातर हमै बिदा करि दीजै ॥७॥

ਮੂਰਖ ਭੂਪ ਬਾਤ ਨਹਿ ਪਾਈ ॥

मूरख भूप बात नहि पाई ॥

ਬੀਤਾ ਦਿਨ ਰਜਨੀ ਹ੍ਵੈ ਆਈ ॥

बीता दिन रजनी ह्वै आई ॥

ਰਾਜ ਸੁਤਾ ਤਬ ਦੇਗ ਮੰਗਾਇ ॥

राज सुता तब देग मंगाइ ॥

ਬੈਠੀ ਬੀਚ ਤਵਨ ਕੇ ਜਾਇ ॥੮॥

बैठी बीच तवन के जाइ ॥८॥

ਛਿਦ੍ਰ ਮੂੰਦਿ ਨੌਕਾ ਤਰ ਬਾਂਧੀ ॥

छिद्र मूंदि नौका तर बांधी ॥

ਛੋਰੀ ਤਬੈ ਬਹੀ ਜਬ ਆਂਧੀ ॥

छोरी तबै बही जब आंधी ॥

ਜਬ ਨ੍ਰਿਪ ਪ੍ਰਾਤ ਦਿਵਾਨ ਲਗਾਯੋ ॥

जब न्रिप प्रात दिवान लगायो ॥

ਤਬ ਤਿਨ ਤਹ ਇਕ ਮਨੁਖ ਪਠਾਯੋ ॥੯॥

तब तिन तह इक मनुख पठायो ॥९॥

ਜੌ ਤੁਮ ਨਾਵ ਨ ਮੋਲ ਚੁਕਾਵਤ ॥

जौ तुम नाव न मोल चुकावत ॥

ਰਾਜ ਕੁਅਰਿ ਲੈ ਬਨਿਕ ਸਿਧਾਵਤ ॥

राज कुअरि लै बनिक सिधावत ॥

ਜਾਨਿ ਦੇਹੁ ਜੋ ਮੋਲ ਨ ਬਨੀ ॥

जानि देहु जो मोल न बनी ॥

ਮੇਰੇ ਘਰ ਨਵਕਾ ਹੈ ਘਨੀ ॥੧੦॥

मेरे घर नवका है घनी ॥१०॥

ਹਰੀ ਕੁਅਰਿ ਰਾਜਾ ਕੌ ਕਹਿ ਕੈ ॥

हरी कुअरि राजा कौ कहि कै ॥

ਮੂਰਖ ਸਕਾ ਭੇਦ ਨਹਿ ਲਹਿ ਕੈ ॥

मूरख सका भेद नहि लहि कै ॥

ਪ੍ਰਾਤ ਸੁਤਾ ਕੀ ਜਬ ਸੁਧਿ ਪਾਈ ॥

प्रात सुता की जब सुधि पाई ॥

ਬੈਠਿ ਰਹਾ ਮੂੰਡੀ ਨਿਹੁਰਾਈ ॥੧੧॥

बैठि रहा मूंडी निहुराई ॥११॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੧॥੬੫੯੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ इकसठ चरित्र समापतम सतु सुभम सतु ॥३६१॥६५९१॥अफजूं॥

TOP OF PAGE

Dasam Granth