ਦਸਮ ਗਰੰਥ । दसम ग्रंथ ।

Page 1285

ਚੌਪਈ ॥

चौपई ॥

ਬਿਜਿਯਾਵਤੀ ਨਗਰ ਇਕ ਸੋਹੈ ॥

बिजियावती नगर इक सोहै ॥

ਬ੍ਰਿਭ੍ਰਮ ਸੈਨ ਨ੍ਰਿਪਤਿ ਤਹ ਕੋਹੈ ॥

ब्रिभ्रम सैन न्रिपति तह कोहै ॥

ਬ੍ਯਾਘ੍ਰ ਮਤੀ ਤਾ ਕੇ ਘਰ ਦਾਰਾ ॥

ब्याघ्र मती ता के घर दारा ॥

ਚੰਦ੍ਰ ਲਯੋ ਤਾ ਤੇ ਉਜਿਯਾਰਾ ॥੧॥

चंद्र लयो ता ते उजियारा ॥१॥

ਤਿਹ ਠਾਂ ਹੁਤੀ ਏਕ ਪਨਿਹਾਰੀ ॥

तिह ठां हुती एक पनिहारी ॥

ਨ੍ਰਿਪ ਕੇ ਬਾਰ ਭਰਤ ਥੀ ਦ੍ਵਾਰੀ ॥

न्रिप के बार भरत थी द्वारी ॥

ਤਿਹ ਕੰਚਨ ਕੇ ਭੂਖਨ ਲਹਿ ਕੈ ॥

तिह कंचन के भूखन लहि कै ॥

ਡਾਰਿ ਦਏ ਘਟ ਮੌ ਕਰ ਗਹਿ ਕੈ ॥੨॥

डारि दए घट मौ कर गहि कै ॥२॥

ਊਪਰ ਜਲ ਤਾ ਕੇ ਤਰ ਭੂਖਨ ॥

ऊपर जल ता के तर भूखन ॥

ਕਿਨੂੰ ਨ ਨਰ ਸਮਝ੍ਯੋ ਤਿਹ ਦੂਖਨ ॥

किनूं न नर समझ्यो तिह दूखन ॥

ਬਹੁ ਪੁਰਖਨ ਤਾ ਕੋ ਜਲ ਪੀਆ ॥

बहु पुरखन ता को जल पीआ ॥

ਕਿਨਹੂੰ ਜਾਨਿ ਭੇਦ ਨਹਿ ਲੀਆ ॥੩॥

किनहूं जानि भेद नहि लीआ ॥३॥

ਰਾਨੀਹੂੰ ਤਿਹ ਘਟਹਿ ਨਿਹਾਰਾ ॥

रानीहूं तिह घटहि निहारा ॥

ਦ੍ਰਿਸਟਿ ਨ੍ਰਿਪਤਿ ਕੀ ਤਰ ਸੁ ਨਿਕਾਰਾ ॥

द्रिसटि न्रिपति की तर सु निकारा ॥

ਕਾਹੂੰ ਬਾਤ ਲਖੀ ਨਹਿ ਗਈ ॥

काहूं बात लखी नहि गई ॥

ਭੂਖਨ ਜਾਤ ਨਾਰਿ ਹਰਿ ਭਈ ॥੪॥

भूखन जात नारि हरि भई ॥४॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੯॥੬੧੭੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ उनतीस चरित्र समापतम सतु सुभम सतु ॥३२९॥६१७८॥अफजूं॥


ਚੌਪਈ ॥

चौपई ॥

ਬਿਰਹਾਵਤੀ ਨਗਰ ਇਕ ਦਛਿਨ ॥

बिरहावती नगर इक दछिन ॥

ਬਿਰਹ ਸੈਨ ਤਿਹ ਨ੍ਰਿਪਤਿ ਬਿਚਛਨ ॥

बिरह सैन तिह न्रिपति बिचछन ॥

ਬਿਰਹਾ ਦੇਇ ਸਦਨ ਮਹਿ ਬਾਲਾ ॥

बिरहा देइ सदन महि बाला ॥

ਜਨੁ ਕਰਿ ਸਿਖਰ ਅਗਨਿ ਕੀ ਜ੍ਵਾਲਾ ॥੧॥

जनु करि सिखर अगनि की ज्वाला ॥१॥

ਇਸਕਾ ਦੇ ਤਿਹ ਸੁਤਾ ਭਨਿਜੈ ॥

इसका दे तिह सुता भनिजै ॥

ਚੰਦ ਸੂਰ ਜਿਹ ਸਮ ਛਬਿ ਦਿਜੈ ॥

चंद सूर जिह सम छबि दिजै ॥

ਅਵਰ ਨਾਰਿ ਤਿਹ ਸਮ ਨਹਿ ਕੋਈ ॥

अवर नारि तिह सम नहि कोई ॥

ਤ੍ਰਿਯ ਕੀ ਉਪਮਾ ਕਹ ਤ੍ਰਿਯ ਸੋਈ ॥੨॥

त्रिय की उपमा कह त्रिय सोई ॥२॥

ਸੁੰਦਰਤਾ ਤਾ ਕੇ ਤਨ ਐਸੀ ॥

सुंदरता ता के तन ऐसी ॥

ਸਚੀ ਪਾਰਬਤੀ ਹੋਇ ਨ ਤੈਸੀ ॥

सची पारबती होइ न तैसी ॥

ਮਾਲੁਮ ਸਕਲ ਜਗਤ ਉਜਿਯਾਰੀ ॥

मालुम सकल जगत उजियारी ॥

ਜਛ ਗਾਂਧ੍ਰਬੀ ਭੀਤਰ ਪ੍ਯਾਰੀ ॥੩॥

जछ गांध्रबी भीतर प्यारी ॥३॥

ਕੰਚਨ ਸੈਨ ਦੈਤ ਤਹ ਭਾਰੋ ॥

कंचन सैन दैत तह भारो ॥

ਬੀਰਜਮਾਨ ਦੁਤਿਮਾਨ ਕਰਾਰੋ ॥

बीरजमान दुतिमान करारो ॥

ਨਿਹਕੰਟਕ ਅਸੁਰਾਨ ਕਰਿਯੋ ਜਿਨ ॥

निहकंटक असुरान करियो जिन ॥

ਸਮੁਹਿ ਭਯੋ ਸੋ ਬਲੀ ਹਨ੍ਯੋ ਤਿਨ ॥੪॥

समुहि भयो सो बली हन्यो तिन ॥४॥

ਤਿਹ ਪੁਰ ਅਰਧਿ ਰਾਤਿ ਵਹ ਆਵੈ ॥

तिह पुर अरधि राति वह आवै ॥

ਏਕ ਪੁਰਖ ਨਿਤਪ੍ਰਤਿ ਭਖਿ ਜਾਵੈ ॥

एक पुरख नितप्रति भखि जावै ॥

ਸਭਹਿਨ ਸੋਚ ਬਢਿਯੋ ਜਿਯ ਮੈ ਅਤਿ ॥

सभहिन सोच बढियो जिय मै अति ॥

ਬੈਠਿ ਬਿਚਾਰ ਕਰਤ ਭੇ ਸੁਭ ਮਤਿ ॥੫॥

बैठि बिचार करत भे सुभ मति ॥५॥

ਇਹ ਰਾਛਸ ਅਤਿ ਹੀ ਬਲਵਾਨਾ ॥

इह राछस अति ही बलवाना ॥

ਮਾਨੁਖ ਭਖਤ ਰੈਨਿ ਦਿਨ ਨਾਨਾ ॥

मानुख भखत रैनि दिन नाना ॥

ਤ੍ਰਾਸ ਕਰਤ ਕਾਹੂ ਨਹਿ ਜਨ ਕੌ ॥

त्रास करत काहू नहि जन कौ ॥

ਨਿਰਭੈ ਫਿਰਤ ਹੋਤ ਕਰਿ ਮਨ ਕੌ ॥੬॥

निरभै फिरत होत करि मन कौ ॥६॥

ਬੇਸ੍ਵਾ ਹੁਤੀ ਏਕ ਪੁਰ ਤਵਨੈ ॥

बेस्वा हुती एक पुर तवनै ॥

ਦਾਨਵ ਖਾਤ ਮਨੁਖ ਭੂਅ ਜਵਨੈ ॥

दानव खात मनुख भूअ जवनै ॥

ਸੋ ਅਬਲਾ ਰਾਜਾ ਪਹ ਆਈ ॥

सो अबला राजा पह आई ॥

ਨਿਰਖ ਰਾਵ ਕੀ ਪ੍ਰਭਾ ਲੁਭਾਈ ॥੭॥

निरख राव की प्रभा लुभाई ॥७॥

TOP OF PAGE

Dasam Granth