ਦਸਮ ਗਰੰਥ । दसम ग्रंथ ।

Page 1269

ਦੁਰਾਚਾਰ ਰਾਨੀ ਜੁ ਕਮਾਵੈ ॥

दुराचार रानी जु कमावै ॥

ਤਾ ਕੇ ਧਾਮ ਨਿਤ੍ਯ ਨ੍ਰਿਪ ਜਾਵੈ ॥

ता के धाम नित्य न्रिप जावै ॥

ਜੜ ਇਹ ਲਖਤ ਮੋਰਿ ਹਿਤਕਾਰਨਿ ॥

जड़ इह लखत मोरि हितकारनि ॥

ਸੋ ਨਿਤ ਸੋਤ ਸੰਗ ਲੈ ਯਾਰਨਿ ॥੮॥

सो नित सोत संग लै यारनि ॥८॥

ਨ੍ਰਿਪ ਯਹ ਧੁਨਿ ਸ੍ਰਵਨਨ ਸੁਨਿ ਪਾਈ ॥

न्रिप यह धुनि स्रवनन सुनि पाई ॥

ਪੂਛਤ ਭਯੋ ਤਿਸੀ ਕਹ ਜਾਈ ॥

पूछत भयो तिसी कह जाई ॥

ਅਥਿਤ! ਨ੍ਰਿਪਤਿ ਹ੍ਯਾਂ ਦੋ ਕ੍ਯਾ ਕਰੈ? ॥

अथित! न्रिपति ह्यां दो क्या करै? ॥

ਜੋ ਤੁਮ ਕਹਹੁ ਸੋ ਬਿਧਿ ਪਰਹਰੈ ॥੯॥

जो तुम कहहु सो बिधि परहरै ॥९॥

ਇਹ ਨ੍ਰਿਪ ਜੋਗ ਨ ਐਸੀ ਨਾਰੀ ॥

इह न्रिप जोग न ऐसी नारी ॥

ਚਹਿਯਤ ਹਨੀ ਕਿ ਤੁਰਤ ਨਿਕਾਰੀ ॥

चहियत हनी कि तुरत निकारी ॥

ਭਲੋ ਨ ਗਵਨ ਕਰੋ ਤਾ ਕੇ ਛਿਨ ॥

भलो न गवन करो ता के छिन ॥

ਦੁਰਾਚਾਰ ਤ੍ਰਿਯ ਕਰਤ ਜੁ ਨਿਸ ਦਿਨ ॥੧੦॥

दुराचार त्रिय करत जु निस दिन ॥१०॥

ਇਨ ਕੇ ਜੋਗ ਏਕ ਤ੍ਰਿਯ ਅਹੀ ॥

इन के जोग एक त्रिय अही ॥

ਏਕ ਸਾਹ ਕੇ ਜਾਈ ਕਹੀ ॥

एक साह के जाई कही ॥

ਜ੍ਯੋਂ ਇਹ ਨ੍ਰਿਪ ਪੁਰਖਨ ਕੋ ਰਾਜਾ ॥

ज्यों इह न्रिप पुरखन को राजा ॥

ਤ੍ਯੋ ਵਹੁ ਨਾਰਿ ਤ੍ਰਿਯਨ ਸਿਰਤਾਜਾ ॥੧੧॥

त्यो वहु नारि त्रियन सिरताजा ॥११॥

ਜੌ ਵਾ ਕੌ ਰਾਜਾ ਗ੍ਰਿਹ ਲ੍ਯਾਵੈ ॥

जौ वा कौ राजा ग्रिह ल्यावै ॥

ਰਾਜ ਪਾਟ ਤਬ ਸਕਲ ਸੁਹਾਵੈ ॥

राज पाट तब सकल सुहावै ॥

ਤਾਹਿ ਲਖੇ ਤ੍ਰਿਯ ਸਭ ਦੁਰਿ ਜਾਹੀ ॥

ताहि लखे त्रिय सभ दुरि जाही ॥

ਜਿਮਿ ਉਡਗਨ ਰਵਿ ਕੀ ਪਰਛਾਹੀ ॥੧੨॥

जिमि उडगन रवि की परछाही ॥१२॥

ਜਬ ਰਾਜੈ ਇਹ ਬਿਧਿ ਸੁਨ ਪਾਯੋ ॥

जब राजै इह बिधि सुन पायो ॥

ਇਹੈ ਮਤੋ ਜਿਯ ਮਾਝ ਪਕਾਯੋ ॥

इहै मतो जिय माझ पकायो ॥

ਦੁਰਾਚਾਰਿ ਇਸਤ੍ਰੀ ਪਰਹਰੌ ॥

दुराचारि इसत्री परहरौ ॥

ਨਿਜੁ ਤ੍ਰਿਯ ਸਾਹ ਸੁਤਾ ਲੈ ਕਰੌ ॥੧੩॥

निजु त्रिय साह सुता लै करौ ॥१३॥

ਪ੍ਰਾਤੈ ਕਾਲ ਧਾਮ ਜਬ ਆਯੋ ॥

प्रातै काल धाम जब आयो ॥

ਨੇਗੀ ਮਹਤਨ ਬੋਲਿ ਪਠਾਯੋ ॥

नेगी महतन बोलि पठायो ॥

ਸਾਹ ਸੁਤਾ ਜਿਹ ਤਿਹ ਬਿਧਿ ਲਈ ॥

साह सुता जिह तिह बिधि लई ॥

ਰਾਨੀ ਡਾਰਿ ਹ੍ਰਿਦੈ ਤੇ ਦਈ ॥੧੪॥

रानी डारि ह्रिदै ते दई ॥१४॥

ਦੋਹਰਾ ॥

दोहरा ॥

ਇਹ ਚਰਿਤ੍ਰ ਤਹ ਚੰਚਲਾ; ਤਾ ਕੋ ਚਰਿਤ ਦਿਖਾਇ ॥

इह चरित्र तह चंचला; ता को चरित दिखाइ ॥

ਨਿਜੁ ਤ੍ਰਿਯ ਸਾਥ ਤੁਰਾਇ ਤਿਹ; ਆਪਨ ਭਜ੍ਯੋ ਬਨਾਇ ॥੧੫॥

निजु त्रिय साथ तुराइ तिह; आपन भज्यो बनाइ ॥१५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਦਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੪॥੫੯੭੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ चौदह चरित्र समापतम सतु सुभम सतु ॥३१४॥५९७३॥अफजूं॥


ਚੌਪਈ ॥

चौपई ॥

ਸਹਿਰ ਇਟਾਵਾ ਗੰਗ ਤੀਰ ਜਹ ॥

सहिर इटावा गंग तीर जह ॥

ਪਾਲ ਸੁ ਪਛਿਮ ਹੁਤੇ ਨ੍ਰਿਪਤਿ ਤਹ ॥

पाल सु पछिम हुते न्रिपति तह ॥

ਨਾਰਿ ਸੁ ਪਛਿਮ ਦੇ ਤਾ ਕੇ ਘਰ ॥

नारि सु पछिम दे ता के घर ॥

ਸੁਰੀ ਨਾਗਨੀ ਨਰੀ ਨ ਸਰਬਰ ॥੧॥

सुरी नागनी नरी न सरबर ॥१॥

ਬਾਢੀ ਏਕ ਰਾਨਿਯਹਿ ਹੇਰਾ ॥

बाढी एक रानियहि हेरा ॥

ਮਦਨ ਦੇਹ ਤਬ ਹੀ ਤਿਹ ਘੇਰਾ ॥

मदन देह तब ही तिह घेरा ॥

ਅਧਿਕ ਨੇਹ ਤਿਹ ਸਾਥ ਬਢਾਯੋ ॥

अधिक नेह तिह साथ बढायो ॥

ਰਾਜਾ ਕੋ ਚਿਤ ਤੇ ਬਿਸਰਾਯੋ ॥੨॥

राजा को चित ते बिसरायो ॥२॥

ਐਸੀ ਰਸਿਗੀ ਤਾ ਸੌ ਨਾਰੀ ॥

ऐसी रसिगी ता सौ नारी ॥

ਜਾ ਤੇ ਪਤਿ ਤਨ ਪ੍ਰੀਤਿ ਬਿਸਾਰੀ ॥

जा ते पति तन प्रीति बिसारी ॥

ਗੇਰੂ ਘੋਰਿ ਪਾਨ ਕਰਿ ਲੀਯੋ ॥

गेरू घोरि पान करि लीयो ॥

ਮੁਖ ਤੇ ਡਾਰਿ ਲਖਤ ਨ੍ਰਿਪ ਦੀਯੋ ॥੩॥

मुख ते डारि लखत न्रिप दीयो ॥३॥

ਜਾਨਾ ਸ੍ਰੋਣ ਬਦਨ ਤੇ ਬਮਾ ॥

जाना स्रोण बदन ते बमा ॥

ਨ੍ਰਿਪ ਮਨ ਮੈ ਇਹ ਸੂਲ ਨ ਛਮਾ ॥

न्रिप मन मै इह सूल न छमा ॥

ਅਤਿ ਆਤੁਰ ਹ੍ਵੈ ਬੈਦ ਬੁਲਾਏ ॥

अति आतुर ह्वै बैद बुलाए ॥

ਚਿਹਨ ਰੋਗ ਤਿਹ ਨਾਰਿ ਸੁਨਾਏ ॥੪॥

चिहन रोग तिह नारि सुनाए ॥४॥

ਤਬ ਤਿਨ ਪੀ ਗੇਰੂ ਪੁਨਿ ਡਾਰਾ ॥

तब तिन पी गेरू पुनि डारा ॥

ਸ੍ਰੋਣ ਬਮਾ ਸਭਹੂਨ ਬਿਚਾਰਾ ॥

स्रोण बमा सभहून बिचारा ॥

ਤਬ ਪਤਿ ਸੋ ਇਮ ਨਾਰਿ ਉਚਾਰੋ ॥

तब पति सो इम नारि उचारो ॥

ਅਬ ਰਾਨੀ ਕਹ ਮਰੀ ਬਿਚਾਰੋ ॥੫॥

अब रानी कह मरी बिचारो ॥५॥

TOP OF PAGE

Dasam Granth