ਦਸਮ ਗਰੰਥ । दसम ग्रंथ । |
Page 1251 ਕਿਤੇ ਡੋਬ ਡੂਬੇ, ਗਿਰੇ ਘੂੰਮ ਘੂੰਮੈ ॥ किते डोब डूबे, गिरे घूम घूमै ॥ ਗਜੈ ਰਾਜ ਬਾਜੀ, ਹਨੇ ਭੂਮਿ ਝੂੰਮੈ ॥ गजै राज बाजी, हने भूमि झूमै ॥ ਕਿਤੇ ਊਠਿ ਭਾਜੇ; ਦੁਰੇ ਬੂਟ ਮਾਹੀ ॥ किते ऊठि भाजे; दुरे बूट माही ॥ ਲਗੈ ਘਾਵ ਪੀਠੈ, ਕਢੇ ਮੂੰਡ ਨਾਹੀ ॥੮੨॥ लगै घाव पीठै, कढे मूंड नाही ॥८२॥ ਕਿਤ੍ਯੋ ਕੇਸੁ ਫਾਸੇ, ਦ੍ਰੁਮੋ ਜਾਤ ਜੋਰੈ ॥ कित्यो केसु फासे, द्रुमो जात जोरै ॥ ਹਹਾ! ਮੋਹਿ ਛਾਡੈ, ਕਹੈ ਸਤ੍ਰੁ ਭੋਰੈ ॥ हहा! मोहि छाडै, कहै सत्रु भोरै ॥ ਨਿਕਾਰੈ ਕ੍ਰਿਪਾਨੈ, ਨ ਪਾਛੈ ਨਿਹਾਰੈ ॥ निकारै क्रिपानै, न पाछै निहारै ॥ ਭਜੇ ਜਾਹਿ ਕਾਜੀ, ਨ ਬਾਜੀ ਸੰਭਾਰੈ ॥੮੩॥ भजे जाहि काजी, न बाजी स्मभारै ॥८३॥ ਕਿਤੇ ਖਾਨ ਤੋਰੇ, ਨ ਘੋਰੇ ਸੰਭਾਰੈ ॥ किते खान तोरे, न घोरे स्मभारै ॥ ਕਿਤੇ ਛੋਰਿ ਜੋਰੇ, ਤ੍ਰਿਯਾ ਭੇਸ ਧਾਰੈ ॥ किते छोरि जोरे, त्रिया भेस धारै ॥ ਕਿਤੈ ਦੈ ਅਕੋਰੈ, ਨਿਹੋਰੈ ਤਿਸੀ ਕੌ ॥ कितै दै अकोरै, निहोरै तिसी कौ ॥ ਲਏ ਹਾਥ ਮੈ ਤੇਗ, ਦੇਖੈ ਜਿਸੀ ਕੌ ॥੮੪॥ लए हाथ मै तेग, देखै जिसी कौ ॥८४॥ ਕਿਤੇ ਜੀਵ ਲੈ ਕੇ, ਸਿਪਾਹੀ ਸਿਧਾਏ ॥ किते जीव लै के, सिपाही सिधाए ॥ ਕਿਤੇ ਚੁੰਗ ਬਾਂਧੈ, ਚਲੈ ਖੇਤ ਆਏ ॥ किते चुंग बांधै, चलै खेत आए ॥ ਕਿਤ੍ਯੋ ਪ੍ਰਾਨ ਹੋਮੇ, ਰਨਹਿ ਜ੍ਵਾਲ ਮਾਹੀ ॥ कित्यो प्रान होमे, रनहि ज्वाल माही ॥ ਮਰੈ ਟੂਕ ਟੂਕ ਹ੍ਵੈ, ਭਜੈ ਪੈ ਗੁਨਾਹੀ ॥੮੫॥ मरै टूक टूक ह्वै, भजै पै गुनाही ॥८५॥ ਤਹਾ ਲੈ ਅਪਛ੍ਰਾਨ, ਕੇਤੇ ਬਰੇ ਹੈ ॥ तहा लै अपछ्रान, केते बरे है ॥ ਜਿਤੇ ਸਾਮੁਹੇ, ਜੁਧ ਕੈ ਕੈ ਮਰੇ ਹੈ ॥ जिते सामुहे, जुध कै कै मरे है ॥ ਕਿਤੇ ਨਰਕ ਬਾਸੀ, ਤਿਸੀ ਕਾਲ ਹੂਏ ॥ किते नरक बासी, तिसी काल हूए ॥ ਜਿਤੇ ਸੂਮ ਸੋਫੀ, ਭਜੇ ਜਾਤ ਮੂਏ ॥੮੬॥ जिते सूम सोफी, भजे जात मूए ॥८६॥ ਕਿਤੇ ਭੀਰ ਜੋਧਾ, ਮਰੇ ਬਾਜ ਮਾਰੇ ॥ किते भीर जोधा, मरे बाज मारे ॥ ਗਿਰੇ ਤ੍ਰਾਸ ਕੈ ਕੈ, ਬਿਨਾ ਬਾਨ ਡਾਰੇ ॥ गिरे त्रास कै कै, बिना बान डारे ॥ ਕਿਤ੍ਯੋ ਅਗਮਨੈ ਆਨਿ ਕੈ ਪ੍ਰਾਨ ਦੀਨੇ ॥ कित्यो अगमनै आनि कै प्रान दीने ॥ ਕਿਤ੍ਯੋ ਦੇਵ ਕੇ ਲੋਕ ਕੋ ਪੰਥ ਲੀਨੇ ॥੮੭॥ कित्यो देव के लोक को पंथ लीने ॥८७॥ ਜਿਤੇ ਸੂਮ ਸੋਫੀ ਭਜੇ ਜਾਤ ਮਾਰੇ ॥ जिते सूम सोफी भजे जात मारे ॥ ਤਿਤੇ ਭੂਮਿ ਭੋਗੈ, ਨਹੀ ਬੰਨਿ ਜਾਰੇ ॥ तिते भूमि भोगै, नही बंनि जारे ॥ ਭਈ ਭੀਰ ਗਾਢੀ, ਮਚਿਯੋ ਜੁਧ ਭਾਰੀ ॥ भई भीर गाढी, मचियो जुध भारी ॥ ਲਖੇ ਬੀਰ ਠਾਢੇ, ਕਪੈ ਦੇਹ ਸਾਰੀ ॥੮੮॥ लखे बीर ठाढे, कपै देह सारी ॥८८॥ ਜਹਾ ਸਿਧ ਪਾਲੈ, ਘਨੇ ਸਤ੍ਰ ਕੂਟੇ ॥ जहा सिध पालै, घने सत्र कूटे ॥ ਤਹਾ ਦੇਖਿ, ਜੋਧਾਨ ਤੈ ਕੋਟਿ ਛੂਟੇ ॥ तहा देखि, जोधान तै कोटि छूटे ॥ ਚਲੇ ਭਾਜਿ ਕੈ, ਨ ਹਥ੍ਯਾਰੈ ਸੰਭਾਰਿਯੋ ॥ चले भाजि कै, न हथ्यारै स्मभारियो ॥ ਲਖੈ ਸਮਸਦੀਨੈ, ਪਰਿਯੋ ਭੂੰਮਿ ਮਾਰਿਯੋ ॥੮੯॥ लखै समसदीनै, परियो भूमि मारियो ॥८९॥ ਤਹਾ ਭਾਟ ਢਾਢੀ, ਖਰੇ ਗੀਤ ਗਾਵੈਂ ॥ तहा भाट ढाढी, खरे गीत गावैं ॥ ਸੁਨਾਵੈ ਪ੍ਰਭੈ ਬੈਰ ਬ੍ਰਿੰਦੈ ਤ੍ਰਸਾਵੈਂ ॥ सुनावै प्रभै बैर ब्रिंदै त्रसावैं ॥ ਕਹੂੰ ਨਾਦ ਬਾਜੈ, ਨਫੀਰੀ ਨਗਾਰੇ ॥ कहूं नाद बाजै, नफीरी नगारे ॥ ਹਸੈ ਗਰਜਿ ਠੋਕੈ, ਭੁਜਾ ਭੂਪ ਭਾਰੇ ॥੯੦॥ हसै गरजि ठोकै, भुजा भूप भारे ॥९०॥ ਜਬੈ ਖਾਨ ਜੂਝੈ, ਸਭੈ ਖੇਤ ਮਾਹੀ ॥ जबै खान जूझै, सभै खेत माही ॥ ਬਡੇ ਐਂਠਿਯਾਰੇ, ਬਚਿਯੋ ਏਕ ਨਾਹੀ ॥ बडे ऐंठियारे, बचियो एक नाही ॥ ਲਈ ਛੀਨਿ ਦਿਲੀ, ਦਿਲੀਸੈ ਸੰਘਾਰਿਯੋ ॥ लई छीनि दिली, दिलीसै संघारियो ॥ ਤਬੈ ਆਪਨੇ ਸੀਸ ਪੈ, ਛਤ੍ਰ ਢਾਰਿਯੋ ॥੯੧॥ तबै आपने सीस पै, छत्र ढारियो ॥९१॥ ਜਬੈ ਸਿਧ ਪਾਲੈ, ਘਨੀ ਸੈਨ ਕੂਟੀ ॥ जबै सिध पालै, घनी सैन कूटी ॥ ਬਚੈ ਪ੍ਰਾਨ ਲੈ ਕੈ, ਚਹੂੰ ਓਰ ਫੂਟੀ ॥ बचै प्रान लै कै, चहूं ओर फूटी ॥ ਲਈ ਪਾਤਿਸਾਹੀ, ਸਿਰੈ ਛਤ੍ਰ ਢਾਰਿਯੋ ॥ लई पातिसाही, सिरै छत्र ढारियो ॥ ਪਰਿਯੋ ਪਾਸੁ ਬਾਚ੍ਯੋ, ਅਰਿਯੋ ਸੋ ਸੰਘਾਰਿਯੋ ॥੯੨॥ परियो पासु बाच्यो, अरियो सो संघारियो ॥९२॥ ਲਈ ਪਾਤਸਾਹੀ, ਹ੍ਰਿਦੈ ਯੌ ਬਿਚਾਰਾ ॥ लई पातसाही, ह्रिदै यौ बिचारा ॥ ਕਰਿਯੋ ਕਾਜ ਨੀਕੋ ਨ, ਸਾਹੈ ਸੰਘਾਰਾ ॥ करियो काज नीको न, साहै संघारा ॥ ਜਗ੍ਯੋ ਰੈਨਿ ਸਾਰੀ, ਧਰਿਯੋ ਧ੍ਯਾਨ ਤਾ ਕੋ ॥ जग्यो रैनि सारी, धरियो ध्यान ता को ॥ ਦਿਯੋ ਪਾਤਿਸਾਹੀ, ਮਿਲੈ ਪ੍ਰਾਤ ਵਾ ਕੋ ॥੯੩॥ दियो पातिसाही, मिलै प्रात वा को ॥९३॥ ਕਸਾਈਨ ਕੌ ਦਾਸ, ਤਹ ਏਕ ਆਯੋ ॥ कसाईन कौ दास, तह एक आयो ॥ ਨਦੀ ਡਾਰਬੇ, ਓਝਰੀ ਲੈ ਸਿਧਾਯੋ ॥ नदी डारबे, ओझरी लै सिधायो ॥ ਗਹਿਯੋ ਜਾਹਿ ਤਾ ਕੋ, ਦਈ ਪਾਤਿਸਾਹੀ ॥ गहियो जाहि ता को, दई पातिसाही ॥ ਧਰਿਯੋ ਜੈਨ ਆਲਾਵਦੀ, ਨਾਮ ਤਾਹੀ ॥੯੪॥ धरियो जैन आलावदी, नाम ताही ॥९४॥ |
Dasam Granth |