ਦਸਮ ਗਰੰਥ । दसम ग्रंथ ।

Page 1227

ਰੂਪ ਤਵਨ ਕੋ ਦਿਪਤ ਅਪਾਰਾ ॥

रूप तवन को दिपत अपारा ॥

ਤਿਹ ਆਗੇ, ਕ੍ਯਾ ਸੂਰ ਬਿਚਾਰਾ? ॥

तिह आगे, क्या सूर बिचारा? ॥

ਸੋਭਾ, ਕਹੀ ਨ ਹਮ ਤੇ ਜਾਈ ॥

सोभा, कही न हम ते जाई ॥

ਸਕਲ ਤ੍ਰਿਯਾ, ਲਖਿ ਰਹਤ ਬਿਕਾਈ ॥੩॥

सकल त्रिया, लखि रहत बिकाई ॥३॥

ਰਾਨੀ ਦਰਸ ਤਵਨ ਕੋ ਪਾਯੋ ॥

रानी दरस तवन को पायो ॥

ਪਠੈ ਸਹਚਰੀ ਧਾਮ ਬੁਲਾਯੋ ॥

पठै सहचरी धाम बुलायो ॥

ਕਾਮ ਕੇਲ ਤਾ ਸੌ ਹਸਿ ਮਾਨੀ ॥

काम केल ता सौ हसि मानी ॥

ਰਮਤ ਰਮਤ ਸਭ ਨਿਸਾ ਬਿਹਾਨੀ ॥੪॥

रमत रमत सभ निसा बिहानी ॥४॥

ਜੈਸੇ ਹੁਤੋ ਨ੍ਰਿਪਤਿ ਕੇ ਰੂਪਾ ॥

जैसे हुतो न्रिपति के रूपा ॥

ਤੈਸੋ ਤਾ ਕੋ ਹੁਤੋ ਸਰੂਪਾ ॥

तैसो ता को हुतो सरूपा ॥

ਜਾ ਸੌ ਅਟਕ ਕੁਅਰਿ ਕੀ ਭਈ ॥

जा सौ अटक कुअरि की भई ॥

ਨ੍ਰਿਪ ਕੀ ਬਾਤ ਬਿਸਰਿ ਕਰਿ ਗਈ ॥੫॥

न्रिप की बात बिसरि करि गई ॥५॥

ਤਾ ਸੌ ਹਿਤ ਰਾਨੀ ਕੋ ਭਯੋ ॥

ता सौ हित रानी को भयो ॥

ਰਾਜਾ ਸਾਥ ਹੇਤੁ ਤਜਿ ਦਯੋ ॥

राजा साथ हेतु तजि दयो ॥

ਮਦਰਾ ਅਧਿਕ ਨ੍ਰਿਪਤਿ ਕਹ ਪ੍ਯਾਯੋ ॥

मदरा अधिक न्रिपति कह प्यायो ॥

ਰਾਜ ਸਿੰਘਾਸਨ ਜਾਰ ਬੈਠਾਯੋ ॥੬॥

राज सिंघासन जार बैठायो ॥६॥

ਮਤ ਭਏ ਨ੍ਰਿਪ ਸੋ ਧਨ ਪਾਯੋ ॥

मत भए न्रिप सो धन पायो ॥

ਬਾਧਿ ਮ੍ਰਿਤ ਕੇ ਧਾਮ ਪਠਾਯੋ ॥

बाधि म्रित के धाम पठायो ॥

ਤਾ ਕੋ ਪ੍ਰਜਾ ਨ੍ਰਿਪਤਿ ਕਰਿ ਮਾਨਾ ॥

ता को प्रजा न्रिपति करि माना ॥

ਰਾਜਾ ਕਹ ਚਾਕਰ ਪਹਿਚਾਨਾ ॥੭॥

राजा कह चाकर पहिचाना ॥७॥

ਦੁਹੂੰਅਨ ਕੀ ਏਕੈ ਅਨੁਹਾਰਾ ॥

दुहूंअन की एकै अनुहारा ॥

ਰਾਵ ਰੰਕ ਨਹਿ ਜਾਤ ਬਿਚਾਰਾ ॥

राव रंक नहि जात बिचारा ॥

ਤਾ ਕੌ ਲੋਗ ਨ੍ਰਿਪਤਿ ਕਰਿ ਮਾਨੈ ॥

ता कौ लोग न्रिपति करि मानै ॥

ਲਜਤ ਬਚਨ ਨ ਨ੍ਰਿਪਤਿ ਬਖਾਨੈ ॥੮॥

लजत बचन न न्रिपति बखानै ॥८॥

ਦੋਹਰਾ ॥

दोहरा ॥

ਰੰਕ ਰਾਜ ਐਸੇ ਕਰਾ; ਦਿਯਾ ਰੰਕ ਕੌ ਰਾਜ ॥

रंक राज ऐसे करा; दिया रंक कौ राज ॥

ਹ੍ਵੈ ਅਤੀਤ ਪਤਿ ਬਨ ਗਯੋ; ਤਜਿ ਗਯੋ ਸਕਲ ਸਮਾਜ ॥੯॥

ह्वै अतीत पति बन गयो; तजि गयो सकल समाज ॥९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਰਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੪॥੫੪੧੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ चौरासी चरित्र समापतम सतु सुभम सतु ॥२८४॥५४१२॥अफजूं॥


ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਹੁਤੋ ਏਕ ਰਾਜਾ, ਪ੍ਰਜਾ ਸੈਨ ਨਾਮਾ ॥

हुतो एक राजा, प्रजा सैन नामा ॥

ਪ੍ਰਜਾ ਪਾਲਨੀ, ਧਾਮ ਤਾ ਕੇ ਸੁ ਬਾਮਾ ॥

प्रजा पालनी, धाम ता के सु बामा ॥

ਪ੍ਰਜਾ ਲੋਗ ਜਾ ਕੀ, ਸਭੈ ਆਨਿ ਮਾਨੈ ॥

प्रजा लोग जा की, सभै आनि मानै ॥

ਤਿਸੈ ਦੂਸਰੋ, ਜਾਨ ਰਾਜਾ ਪ੍ਰਮਾਨੈ ॥੧॥

तिसै दूसरो, जान राजा प्रमानै ॥१॥

ਸੁਧਾ ਸੈਨ ਨਾਮਾ; ਰਹੈ ਭ੍ਰਿਤ ਤਾ ਕੇ ॥

सुधा सैन नामा; रहै भ्रित ता के ॥

ਰਹੈ ਰੀਝਿ ਬਾਲਾ; ਲਖੈ ਨੈਨ ਵਾ ਕੇ ॥

रहै रीझि बाला; लखै नैन वा के ॥

ਨ ਹ੍ਵੈਹੈ, ਨ ਹੈ; ਨ ਬਿਧਾਤਾ ਬਨਾਯੋ ॥

न ह्वैहै, न है; न बिधाता बनायो ॥

ਨਰੀ ਨਾਗਨੀ; ਗੰਧ੍ਰਬੀ ਕੋ ਨ ਜਾਯੋ ॥੨॥

नरी नागनी; गंध्रबी को न जायो ॥२॥

ਚੌਪਈ ॥

चौपई ॥

ਬਨਿਕ ਏਕ ਧਨਵਾਨ ਰਹਤ ਤਹ ॥

बनिक एक धनवान रहत तह ॥

ਪ੍ਰਜਾ ਸੈਨ ਨ੍ਰਿਪ ਰਾਜ ਕਰਤ ਜਹ ॥

प्रजा सैन न्रिप राज करत जह ॥

ਸੁਮਤਿ ਮਤੀ ਤਾ ਕੀ ਇਕ ਕੰਨ੍ਯਾ ॥

सुमति मती ता की इक कंन्या ॥

ਧਰਨੀ ਤਲ ਕੇ ਭੀਤਰ ਧੰਨ੍ਯਾ ॥੩॥

धरनी तल के भीतर धंन्या ॥३॥

ਸੁਧਾ ਸੈਨ ਤਿਨ ਜਬੈ ਨਿਹਾਰਾ ॥

सुधा सैन तिन जबै निहारा ॥

ਹਰਿ ਅਰਿ ਸਰ ਤਾ ਕੇ ਤਨ ਮਾਰਾ ॥

हरि अरि सर ता के तन मारा ॥

ਪਠੌ ਸਹਚਰੀ ਤਾਹਿ ਬੁਲਾਯੋ ॥

पठौ सहचरी ताहि बुलायो ॥

ਸੋ ਨਰ ਧਾਮ ਨ ਵਾ ਕੇ ਆਯੋ ॥੪॥

सो नर धाम न वा के आयो ॥४॥

ਨਾਹਿ ਨਾਹਿ ਜਿਮਿ ਜਿਮਿ ਵਹ ਕਹੈ ॥

नाहि नाहि जिमि जिमि वह कहै ॥

ਤਿਮਿ ਤਿਮਿ ਹਠਿ ਇਸਤ੍ਰੀ ਕਰ ਗਹੈ ॥

तिमि तिमि हठि इसत्री कर गहै ॥

ਅਧਿਕ ਦੂਤਕਾ ਤਹਾ ਪਠਾਵੈ ॥

अधिक दूतका तहा पठावै ॥

ਕ੍ਯੋਹੂੰ ਧਾਮ ਮਿਤ੍ਰ ਨਹਿ ਆਵੈ ॥੫॥

क्योहूं धाम मित्र नहि आवै ॥५॥

ਜ੍ਯੋਂ ਜ੍ਯੋਂ ਮਿਤ੍ਰ ਨ ਆਵੈ ਧਾਮਾ ॥

ज्यों ज्यों मित्र न आवै धामा ॥

ਤ੍ਯੋਂ ਤ੍ਯੋਂ ਅਤਿ ਬ੍ਯਾਕੁਲ ਹ੍ਵੈ ਬਾਮਾ ॥

त्यों त्यों अति ब्याकुल ह्वै बामा ॥

ਬਹੁ ਦੂਤਿਨ ਤੇ ਧਾਮ ਲੁਟਾਵੈ ॥

बहु दूतिन ते धाम लुटावै ॥

ਪਲ ਪਲ ਪ੍ਰਤਿ ਤਿਹ ਧਾਮ ਪਠਾਵੈ ॥੬॥

पल पल प्रति तिह धाम पठावै ॥६॥

TOP OF PAGE

Dasam Granth