ਦਸਮ ਗਰੰਥ । दसम ग्रंथ ।

Page 1192

ਹਿੰਦੁਨਿ ਤੁਰਕਾਨੀ ਜਿਤੀ; ਸੁਰੀ ਆਸੁਰੀ ਬਾਰਿ ॥

हिंदुनि तुरकानी जिती; सुरी आसुरी बारि ॥

ਖੋਜਤ ਜਗਤ ਨ ਪਾਇਯਤ; ਦੂਸਰ ਵੈਸੀ ਨਾਰਿ ॥੫॥

खोजत जगत न पाइयत; दूसर वैसी नारि ॥५॥

ਇੰਦ੍ਰ ਲੋਕ ਕੀ ਅਪਛਰਾ; ਤਾਹਿ ਬਿਲੋਕਨਿ ਜਾਤ ॥

इंद्र लोक की अपछरा; ताहि बिलोकनि जात ॥

ਨਿਰਖਤ ਰੂਪ ਅਘਾਤ ਨਹਿ; ਪਲਕ ਨ ਭੂਲਿ ਲਗਾਤ ॥੬॥

निरखत रूप अघात नहि; पलक न भूलि लगात ॥६॥

ਚੌਪਈ ॥

चौपई ॥

ਹੇਰਿ ਅਪਛਰਾ ਤਿਹ ਮੁਸਕਾਨੀ ॥

हेरि अपछरा तिह मुसकानी ॥

ਸਖਿਨ ਮਾਝ ਇਹ ਭਾਂਤਿ ਬਖਾਨੀ ॥

सखिन माझ इह भांति बखानी ॥

ਜੈਸੀ ਯਹ ਸੁੰਦਰ ਜਗਿ ਮਾਹੀ ॥

जैसी यह सुंदर जगि माही ॥

ਐਸੀ ਅਵਰ ਕੁਅਰਿ ਕਹੂੰ ਨਾਹੀ ॥੭॥

ऐसी अवर कुअरि कहूं नाही ॥७॥

ਸਾਹ ਪਰੀ ਵਾਚ ॥

साह परी वाच ॥

ਅੜਿਲ ॥

अड़िल ॥

ਜੈਸੀ ਯਹ ਸੁੰਦਰੀ; ਨ ਸੁੰਦਰਿ ਕਹੂੰ ਜਗ ॥

जैसी यह सुंदरी; न सुंदरि कहूं जग ॥

ਥਕਤਿ ਰਹਤ ਜਿਹ ਰੂਪ; ਚਰਾਚਰ ਹੇਰਿ ਮਗ ॥

थकति रहत जिह रूप; चराचर हेरि मग ॥

ਯਾ ਸਮ ਰੂਪ ਕੁਅਰ; ਜੋ ਕਤਹੂੰ ਪਾਈਐ ॥

या सम रूप कुअर; जो कतहूं पाईऐ ॥

ਹੋ ਕਰਿ ਕੈ ਕ੍ਰੋਰਿ ਉਪਾਇ; ਸੁ ਯਾਹਿ ਰਿਝਾਇਐ ॥੮॥

हो करि कै क्रोरि उपाइ; सु याहि रिझाइऐ ॥८॥

ਦੋਹਰਾ ॥

दोहरा ॥

ਪਰੀ ਸੁਨਤ ਐਸੇ ਬਚਨ; ਸਭਨ ਕਹਾ ਸਿਰ ਨ੍ਯਾਇ ॥

परी सुनत ऐसे बचन; सभन कहा सिर न्याइ ॥

ਯਾ ਸਮ ਸੁੰਦਰ ਪੁਰਖ ਇਹ; ਦੈ ਹੈ ਖੋਜਿ ਮਿਲਾਇ ॥੯॥

या सम सुंदर पुरख इह; दै है खोजि मिलाइ ॥९॥

ਅੜਿਲ ॥

अड़िल ॥

ਪਰੀ ਰਾਜ ਕੀ ਪਰੀ; ਸਭਾਗ੍ਯਾ ਪਾਇ ਕੈ ॥

परी राज की परी; सभाग्या पाइ कै ॥

ਚਲਤ ਭਈ ਸਖਿ ਸਹਸ; ਸਿੰਗਾਰ ਬਨਾਇ ਕੈ ॥

चलत भई सखि सहस; सिंगार बनाइ कै ॥

ਖੋਜਿ ਫਿਰੀ ਸਭ ਦੇਸ; ਨ ਸੁੰਦਰ ਪਾਇਯੋ ॥

खोजि फिरी सभ देस; न सुंदर पाइयो ॥

ਹੋ ਏਕ ਹੁਤੋ ਰਿਖਿ ਤਹ; ਤਿਨ ਭੇਦ ਬਤਾਇਯੋ ॥੧੦॥

हो एक हुतो रिखि तह; तिन भेद बताइयो ॥१०॥

ਚੌਪਈ ॥

चौपई ॥

ਇਕ ਰਿਖਿ ਥੋ ਕਾਨਨ ਇਕ ਭੀਤਰ ॥

इक रिखि थो कानन इक भीतर ॥

ਤਾ ਸਮ ਤਪੀ ਨ ਥੋ ਅਵਨੀ ਪਰ ॥

ता सम तपी न थो अवनी पर ॥

ਤਿਨਿਕ ਅਪਛਰਾ ਤਹਾ ਨਿਹਾਰੀ ॥

तिनिक अपछरा तहा निहारी ॥

ਕ੍ਰਿਪਾ ਜਾਨਿ ਇਹ ਭਾਂਤਿ ਉਚਾਰੀ ॥੧੧॥

क्रिपा जानि इह भांति उचारी ॥११॥

ਦੋਹਰਾ ॥

दोहरा ॥

ਕੋ ਹੈ ਰੀ! ਤੂ? ਕਹ ਚਲੀ? ਕ੍ਯੋਂ ਆਈ ਇਹ ਦੇਸ? ॥

को है री! तू? कह चली? क्यों आई इह देस? ॥

ਕੈ ਤੂ ਇਸਤ੍ਰੀ ਇੰਦ੍ਰ ਕੀ? ਕੈ ਅਬਲਾ ਅਲਿਕੇਸ ॥੧੨॥

कै तू इसत्री इंद्र की? कै अबला अलिकेस ॥१२॥

ਚੌਪਈ ॥

चौपई ॥

ਕਿਹ ਕਾਰਨ ਤੇ ਤੈ ਹ੍ਯਾਂ ਆਈ? ॥

किह कारन ते तै ह्यां आई? ॥

ਕਹੁ, ਕਵਨੈ ਕਿਹ ਕਾਜ ਪਠਾਈ? ॥

कहु, कवनै किह काज पठाई? ॥

ਸਾਚ ਕਹੇ ਬਿਨੁ, ਜਾਨ ਨ ਦੈ ਹੌ ॥

साच कहे बिनु, जान न दै हौ ॥

ਨਾਤਰ, ਸ੍ਰਾਪ ਅਬੈ ਤੁਹਿ ਕੈ ਹੌ ॥੧੩॥

नातर, स्राप अबै तुहि कै हौ ॥१३॥

ਅੜਿਲ ॥

अड़िल ॥

ਏਕ ਦਿਵਸ ਮੁਨਿ! ਚਲੀ; ਅਪਛਰਾ ਧਾਇ ਕੈ ॥

एक दिवस मुनि! चली; अपछरा धाइ कै ॥

ਨਿਰਖਿ ਕੁਅਰਿ ਕੋ ਰੂਪ; ਰਹੀ ਉਰਝਾਇ ਕੈ ॥

निरखि कुअरि को रूप; रही उरझाइ कै ॥

ਚਿਤ ਮਹਿ ਕਿਯਾ ਬਿਚਾਰ; ਕੁਅਰ ਹੂੰ ਪਾਇਯੈ ॥

चित महि किया बिचार; कुअर हूं पाइयै ॥

ਹੋ ਐਸੋ ਸੁੰਦਰ ਖੋਜਿ; ਸੁ ਯਾਹਿ ਮਿਲਾਇਯੈ ॥੧੪॥

हो ऐसो सुंदर खोजि; सु याहि मिलाइयै ॥१४॥

ਚੌਪਈ ॥

चौपई ॥

ਹਮ ਸੀ ਸਖੀ ਸਹਸ੍ਰਨ ਸੁੰਦਰਿ ॥

हम सी सखी सहस्रन सुंदरि ॥

ਪਠੈ ਦਈ ਦਸਹੂੰ ਦਿਸਿ ਮੁਨਿ ਬਰ! ॥

पठै दई दसहूं दिसि मुनि बर! ॥

ਖੋਜਿ ਥਕੀ ਪ੍ਰੀਤਮ ਨਹਿ ਪਾਯੋ ॥

खोजि थकी प्रीतम नहि पायो ॥

ਦੇਸ ਦੇਸ ਸਭ ਹੇਰਿ ਗਵਾਯੋ ॥੧੫॥

देस देस सभ हेरि गवायो ॥१५॥

ਦੋਹਰਾ ॥

दोहरा ॥

ਖੋਜਿ ਦੇਸ ਬ੍ਯਾਕੁਲ ਭਈ; ਆਈ ਤੁਮਰੇ ਪਾਸ ॥

खोजि देस ब्याकुल भई; आई तुमरे पास ॥

ਦੀਜੈ ਸੁਘਰ! ਬਤਾਇ ਕਹੂੰ; ਕਾਰਜ ਆਵਹਿ ਰਾਸ ॥੧੬॥

दीजै सुघर! बताइ कहूं; कारज आवहि रास ॥१६॥

ਚੌਪਈ ॥

चौपई ॥

ਬ੍ਰਹਮਾ ਏਕ ਪੁਰਖ ਉਪਜਾਯੋ ॥

ब्रहमा एक पुरख उपजायो ॥

ਨ੍ਰਿਪ ਕੇ ਧਾਮ ਜਨਮ ਤਿਨ ਪਾਯੋ ॥

न्रिप के धाम जनम तिन पायो ॥

ਸਾਤ ਸਮੁੰਦ੍ਰਨ ਪਾਰ ਬਸਤ ਸੋ ॥

सात समुंद्रन पार बसत सो ॥

ਕੋ ਪਹੁਚੈ ਤਿਹ ਲ੍ਯਾਇ ਸਕਤ ਸੋ? ॥੧੭॥

को पहुचै तिह ल्याइ सकत सो? ॥१७॥

ਦੋਹਰਾ ॥

दोहरा ॥

ਰਿਖਿ ਕੇ ਇਹ ਬਿਧਿ ਬਚਨ ਸੁਨਿ; ਚਲਤ ਭਈ ਸੁ ਕੁਮਾਰਿ ॥

रिखि के इह बिधि बचन सुनि; चलत भई सु कुमारि ॥

ਸਪਤ ਸਿੰਧ ਕੇ ਛਿਨਿਕ ਮਹਿ; ਜਾਤ ਭਈ ਉਹਿ ਪਾਰ ॥੧੮॥

सपत सिंध के छिनिक महि; जात भई उहि पार ॥१८॥

TOP OF PAGE

Dasam Granth