ਦਸਮ ਗਰੰਥ । दसम ग्रंथ ।

Page 1184

ਜਿਨ ਤਹਿ ਯਹ ਉਪਦੇਸ ਦ੍ਰਿੜਾਯੋ ॥

जिन तहि यह उपदेस द्रिड़ायो ॥

ਤਾ ਤੇ ਮੋ ਸੌ ਨ ਭੋਗ ਕਮਾਯੋ ॥

ता ते मो सौ न भोग कमायो ॥

ਕੈ ਜੜ ਆਨਿ ਅਬੈ ਮੁਹਿ ਭਜੋ ॥

कै जड़ आनि अबै मुहि भजो ॥

ਨਾਤਰ ਆਸ ਪ੍ਰਾਨ ਕੀ ਤਜੋ ॥੧੬॥

नातर आस प्रान की तजो ॥१६॥

ਮੂਰਖ ਤਿਹ ਰਤਿ ਦਾਨ ਨ ਦੀਯਾ ॥

मूरख तिह रति दान न दीया ॥

ਗ੍ਰਿਹ ਅਪਨੇ ਕਾ ਮਾਰਗ ਲੀਯਾ ॥

ग्रिह अपने का मारग लीया ॥

ਅਨਿਕ ਭਾਂਤਿ ਤਿਨ ਕੀਯਾ ਧਿਕਾਰਾ ॥

अनिक भांति तिन कीया धिकारा ॥

ਪਾਇਨ ਪਰੀ ਲਾਤ ਸੌ ਮਾਰਾ ॥੧੭॥

पाइन परी लात सौ मारा ॥१७॥

ਰਾਜ ਸੁਤਾ ਕ੍ਰੁਧਿਤ ਅਤਿ ਭਈ ॥

राज सुता क्रुधित अति भई ॥

ਇਹ ਜੜ ਮੁਹਿ ਰਤਿ ਦਾਨ ਨ ਦਈ ॥

इह जड़ मुहि रति दान न दई ॥

ਪ੍ਰਥਮ ਪਕਰਿ ਕਰਿ ਯਾਹਿ ਸੰਘਾਰੋ ॥

प्रथम पकरि करि याहि संघारो ॥

ਬਹੁਰਿ ਮਿਸ੍ਰ ਯਾ ਕੈ ਕਹ ਮਾਰੋ ॥੧੮॥

बहुरि मिस्र या कै कह मारो ॥१८॥

ਅੜਿਲ ॥

अड़िल ॥

ਤਮਕਿ ਤੇਗ ਕੋ ਤਬ; ਤਿਹ ਘਾਇ ਪ੍ਰਹਾਰਿਯੋ ॥

तमकि तेग को तब; तिह घाइ प्रहारियो ॥

ਤਾਹਿ ਪੁਰਖ ਕਹ ਮਾਰਿ; ਠੌਰ ਹੀ ਡਾਰਿਯੋ ॥

ताहि पुरख कह मारि; ठौर ही डारियो ॥

ਐਚ ਤਵਨ ਕੀ ਲੋਥਿ; ਦਈ ਤਰ ਡਾਰਿ ਕੈ ॥

ऐच तवन की लोथि; दई तर डारि कै ॥

ਹੋ ਤਾ ਪਰ ਰਹੀ ਬੈਠਿ ਕਰਿ; ਆਸਨ ਮਾਰਿ ਕੈ ॥੧੯॥

हो ता पर रही बैठि करि; आसन मारि कै ॥१९॥

ਦੋਹਰਾ ॥

दोहरा ॥

ਜਪਮਾਲਾ ਕਰ ਮਹਿ ਗਹੀ; ਬੈਠੀ ਆਸਨ ਮਾਰਿ ॥

जपमाला कर महि गही; बैठी आसन मारि ॥

ਪਠੈ ਸਹਚਰੀ ਪਿਤਾ ਪ੍ਰਤਿ; ਲੀਨਾ ਨਿਕਟ ਹਕਾਰਿ ॥੨੦॥

पठै सहचरी पिता प्रति; लीना निकट हकारि ॥२०॥

ਚੌਪਈ ॥

चौपई ॥

ਹੰਸ ਕੇਤੁ ਤਬ ਤਾਹਿ ਸਿਧਾਨਾ ॥

हंस केतु तब ताहि सिधाना ॥

ਨਿਰਖਿ ਸੁਤਾ ਤਰ ਮਿਤ੍ਰਕ ਡਰਾਨਾ ॥

निरखि सुता तर मित्रक डराना ॥

ਕਹਸਿ ਕੁਅਰਿ ਇਹ ਕਸਿ ਤੁਹਿ ਕਰਾ? ॥

कहसि कुअरि इह कसि तुहि करा? ॥

ਬਿਨੁਪਰਾਧ ਯਾ ਕੋ ਜਿਯ ਹਰਾ ॥੨੧॥

बिनुपराध या को जिय हरा ॥२१॥

ਚਿੰਤਾਮਨਿ ਮੁਹਿ ਮੰਤ੍ਰ ਸਿਖਾਯੋ ॥

चिंतामनि मुहि मंत्र सिखायो ॥

ਬਹੁ ਬਿਧਿ ਮਿਸ੍ਰ ਉਪਦੇਸ ਦ੍ਰਿੜਾਯੋ ॥

बहु बिधि मिस्र उपदेस द्रिड़ायो ॥

ਜੌ ਇਹ ਰੂਪ ਕੁਅਰ ਤੈ ਮਰਿ ਹੈ ॥

जौ इह रूप कुअर तै मरि है ॥

ਤਬ ਸਭ ਕਾਜ ਤਿਹਾਰੌ ਸਰਿ ਹੈ ॥੨੨॥

तब सभ काज तिहारौ सरि है ॥२२॥

ਤਾ ਤੇ ਮੈ ਯਾ ਕੋ ਗਹਿ ਮਾਰਾ ॥

ता ते मै या को गहि मारा ॥

ਸੁਨਹੁ ਪਿਤਾ! ਤੁਮ ਬਚਨ ਹਮਾਰਾ ॥

सुनहु पिता! तुम बचन हमारा ॥

ਸਾਧੋ ਮੰਤ੍ਰ ਬੈਠ ਯਾ ਪਰ ਮੈ ॥

साधो मंत्र बैठ या पर मै ॥

ਜੋ ਜਾਨਿਹਿ, ਸੋ ਕਰਹੁ ਅਬੈ ਤੈ ॥੨੩॥

जो जानिहि, सो करहु अबै तै ॥२३॥

ਹੰਸ ਕੇਤੁ ਨ੍ਰਿਪ ਕੋਪ ਭਰਾ ਤਬ ॥

हंस केतु न्रिप कोप भरा तब ॥

ਬਚਨ ਸੁਤਾ ਕੌ ਸ੍ਰਵਨ ਸੁਨਾ ਜਬ ॥

बचन सुता कौ स्रवन सुना जब ॥

ਹ੍ਯਾ ਲ੍ਯਾਵਹੁਂ ਤਿਹ ਮਿਸ੍ਰ ਪਕਰਿ ਕੈ ॥

ह्या ल्यावहुं तिह मिस्र पकरि कै ॥

ਜੋ ਐਸੇ ਗਯੋ ਮੰਤ੍ਰ ਸਿਖਰਿ ਕੈ ॥੨੪॥

जो ऐसे गयो मंत्र सिखरि कै ॥२४॥

ਸੁਨਿ ਭ੍ਰਿਤ ਬਚਨ ਉਤਾਇਲ ਧਾਏ ॥

सुनि भ्रित बचन उताइल धाए ॥

ਤਿਹ ਮਿਸ੍ਰਹਿ ਨ੍ਰਿਪ ਪਹਿ ਗਹਿ ਲ੍ਯਾਏ ॥

तिह मिस्रहि न्रिप पहि गहि ल्याए ॥

ਤਾ ਕਹ ਅਧਿਕ ਜਾਤਨਾ ਦਿਯਾ ॥

ता कह अधिक जातना दिया ॥

ਕਰਮ ਚੰਡਾਰ ਬਿਪ੍ਰ ਹੈ ਕਿਯਾ ॥੨੫॥

करम चंडार बिप्र है किया ॥२५॥

ਸੁਨਿ ਬਚ ਮਿਸ੍ਰ ਅਚੰਭੈ ਰਹਾ ॥

सुनि बच मिस्र अच्मभै रहा ॥

ਤ੍ਰਾਹਿ ਤ੍ਰਾਹਿ ਰਾਜਾ ਤਨ ਕਹਾ ॥

त्राहि त्राहि राजा तन कहा ॥

ਮੈ ਪ੍ਰਭੁ! ਕਰਮ ਨ ਐਸਾ ਕਿਯਾ ॥

मै प्रभु! करम न ऐसा किया ॥

ਤਵ ਦੁਹਿਤਾ ਕਹ ਮੰਤ੍ਰ ਨ ਦਿਯਾ ॥੨੬॥

तव दुहिता कह मंत्र न दिया ॥२६॥

ਤਬ ਲਗਿ ਰਾਜ ਕੁਅਰਿ ਤਹ ਆਈ ॥

तब लगि राज कुअरि तह आई ॥

ਦਿਜਬਰ ਕੇ ਪਾਇਨ ਲਪਟਾਈ ॥

दिजबर के पाइन लपटाई ॥

ਤੁਮ ਸੁ ਮੰਤ੍ਰ ਜੋ ਹਮਹਿ ਸਿਖਾਯੋ ॥

तुम सु मंत्र जो हमहि सिखायो ॥

ਤਾਹੀ ਬਿਧਿ ਮੈ ਜਾਪ ਕਮਾਯੋ ॥੨੭॥

ताही बिधि मै जाप कमायो ॥२७॥

ਅੜਿਲ ॥

अड़िल ॥

ਤਵ ਆਇਸੁ ਹਮ ਮਾਨਿ; ਮਨੁਛ ਕਹ ਮਾਰਿਯੋ ॥

तव आइसु हम मानि; मनुछ कह मारियो ॥

ਤਾ ਪਾਛੇ ਚਿੰਤਾਮਨਿ; ਮੰਤ੍ਰ ਉਚਾਰਿਯੋ ॥

ता पाछे चिंतामनि; मंत्र उचारियो ॥

ਚਾਰਿ ਪਹਰ ਨਿਸਿ ਜਪਾ; ਸੁ ਸਿਧਿ ਨ ਕਛੁ ਭਯੋ ॥

चारि पहर निसि जपा; सु सिधि न कछु भयो ॥

ਹੋ ਤਾ ਤੇ ਹਮ ਰਿਸਿ ਠਾਨਿ; ਸੁ ਕਹਿ ਨ੍ਰਿਪ ਪ੍ਰਤਿ ਦਯੋ ॥੨੮॥

हो ता ते हम रिसि ठानि; सु कहि न्रिप प्रति दयो ॥२८॥

TOP OF PAGE

Dasam Granth