ਦਸਮ ਗਰੰਥ । दसम ग्रंथ ।

Page 1183

ਅੜਿਲ ॥

अड़िल ॥

ਅਤਿ ਸੁੰਦਰਿ ਵਹ ਬਾਲ; ਜਗਤ ਮਹਿ ਜਾਨਿਯੈ ॥

अति सुंदरि वह बाल; जगत महि जानियै ॥

ਜਿਹ ਸਮ ਅਵਰ ਸੁੰਦਰੀ; ਕਹੂੰ ਨ ਬਖਾਨਿਯੈ ॥

जिह सम अवर सुंदरी; कहूं न बखानियै ॥

ਜੋਬਨ ਜੇਬ ਅਧਿਕ; ਤਾ ਕੇ ਤਨ ਰਾਜਈ ॥

जोबन जेब अधिक; ता के तन राजई ॥

ਹੋ ਨਿਰਖਿ ਚੰਦ੍ਰ ਅਰੁ ਸੂਰ; ਮਦਨ ਛਬਿ ਲਾਜਈ ॥੩॥

हो निरखि चंद्र अरु सूर; मदन छबि लाजई ॥३॥

ਰੂਪ ਕੁਅਰ ਸੁਕੁਮਾਰ; ਜਬੈ ਅਬਲਾ ਲਹਾ ॥

रूप कुअर सुकुमार; जबै अबला लहा ॥

ਜਾ ਸਮ ਨਿਰਖਾ ਕਹੂੰ; ਨ ਕਹੂੰ ਕਿਨਹੂੰ ਕਹਾ ॥

जा सम निरखा कहूं; न कहूं किनहूं कहा ॥

ਜਬ ਵਹ ਰਾਜ ਸਭਾ ਮਹਿ; ਬੈਠਤ ਆਇ ਕੈ ॥

जब वह राज सभा महि; बैठत आइ कै ॥

ਹੋ ਸਭ ਇਸਤ੍ਰਿਨ ਕੇ ਚਿਤ ਕਹ; ਲੇਤ ਚੁਰਾਇ ਕੈ ॥੪॥

हो सभ इसत्रिन के चित कह; लेत चुराइ कै ॥४॥

ਚੌਪਈ ॥

चौपई ॥

ਰਾਜ ਸੁਤਾ ਇਕ ਸਖੀ ਬੁਲਾਈ ॥

राज सुता इक सखी बुलाई ॥

ਸਿਖੈ ਕੁਅਰ ਕੇ ਪਾਸ ਪਠਾਈ ॥

सिखै कुअर के पास पठाई ॥

ਕੋਟਿ ਜਤਨ ਕਰਿ ਤਿਹ ਹ੍ਯਾਂ ਲ੍ਯਾਵਹੁ ॥

कोटि जतन करि तिह ह्यां ल्यावहु ॥

ਮੁਖ ਮਾਂਗਹੁ ਜੋਈ ਸੋਈ ਪਾਵਹੋ ॥੫॥

मुख मांगहु जोई सोई पावहो ॥५॥

ਅੜਿਲ ॥

अड़िल ॥

ਬ੍ਯਾਕੁਲ ਰਾਜ ਕੁਅਰਿ; ਜਬੈ ਸਹਚਰੀ ਨਿਹਾਰੀ ॥

ब्याकुल राज कुअरि; जबै सहचरी निहारी ॥

ਮਤਿ ਨ ਕੁਅਰਿ ਮਰਿ ਜਾਇ ਇਹੈ; ਜਿਯ ਮਾਹਿ ਬਿਚਾਰੀ ॥

मति न कुअरि मरि जाइ इहै; जिय माहि बिचारी ॥

ਚਲੀ ਸਕਲ ਡਰ ਡਾਰਿ; ਪਹੂਚੀ ਜਾਇ ਤਹ ॥

चली सकल डर डारि; पहूची जाइ तह ॥

ਹੋ ਬੈਠੋ ਸੇਜ ਸਵਾਰਿ; ਤਵਨ ਕੋ ਮਿਤ੍ਰ ਜਹ ॥੬॥

हो बैठो सेज सवारि; तवन को मित्र जह ॥६॥

ਚੌਪਈ ॥

चौपई ॥

ਜ੍ਯੋਂ ਤ੍ਯੋਂ ਕਰ ਤਾ ਕੌ ਤਹ ਲ੍ਯਾਈ ॥

ज्यों त्यों कर ता कौ तह ल्याई ॥

ਬਾਤ ਮਿਲਨ ਕੀ ਤਿਹ ਨ ਜਤਾਈ ॥

बात मिलन की तिह न जताई ॥

ਤਬ ਵਹੁ ਧਾਮ ਕੁਅਰਿ ਕੇ ਆਯੋ ॥

तब वहु धाम कुअरि के आयो ॥

ਰਾਜ ਸੁਤਾ ਨਿਰਖਤ ਸੁਖ ਪਾਯੋ ॥੭॥

राज सुता निरखत सुख पायो ॥७॥

ਤਾ ਕੌ ਕਹੀ ਆਨਿ ਮੋ ਕੌ ਭਜੁ ॥

ता कौ कही आनि मो कौ भजु ॥

ਲਾਜ ਸਾਜ ਸਭ ਹੀ ਅਬ ਹੀ ਤਜੁ ॥

लाज साज सभ ही अब ही तजु ॥

ਮਿਥਨ ਭੇਦ ਜਬ ਮੀਤ ਪਛਾਨਾ ॥

मिथन भेद जब मीत पछाना ॥

ਧਰਮ ਛੂਟਨ ਤੇ ਅਧਿਕ ਡਰਾਨਾ ॥੮॥

धरम छूटन ते अधिक डराना ॥८॥

ਦੋਹਰਾ ॥

दोहरा ॥

ਸੁੰਦਰਿ ਅਧਿਕ ਕਹਾਇ ਜਗ; ਜਨਮ ਰਾਜ ਗ੍ਰਿਹ ਪਾਇ ॥

सुंदरि अधिक कहाइ जग; जनम राज ग्रिह पाइ ॥

ਢੀਠ! ਰਮਿਯੋ ਮੋ ਸੋ ਚਹੈ; ਅਜਹੂੰ ਨ ਨਿਲਜ! ਲਜਾਇ ॥੯॥

ढीठ! रमियो मो सो चहै; अजहूं न निलज! लजाइ ॥९॥

ਚੌਪਈ ॥

चौपई ॥

ਜਬ ਤੁਹਿ ਮੈ ਨਿਰਖਤ ਛਬਿ ਭਈ ॥

जब तुहि मै निरखत छबि भई ॥

ਲੋਕ ਲਾਜ ਤਬ ਹੀ ਤਜ ਦਈ ॥

लोक लाज तब ही तज दई ॥

ਧਰਮ ਕਰਮ ਮੈ ਕਛੂ ਨ ਜਾਨਾ ॥

धरम करम मै कछू न जाना ॥

ਤਵ ਦੁਤਿ ਲਖਿ ਮੁਰ ਜੀਯ ਬਿਕਾਨਾ ॥੧੦॥

तव दुति लखि मुर जीय बिकाना ॥१०॥

ਸੁਨ ਤਰਨੀ! ਮੈ ਤੋਹਿ ਨ ਭਜੌ ॥

सुन तरनी! मै तोहि न भजौ ॥

ਧਰਮ ਆਪਨੋ ਕਬਹੂੰ ਨ ਤਜੌ ॥

धरम आपनो कबहूं न तजौ ॥

ਜਬ ਤੇ ਕ੍ਰਿਪਾਨੰਦ ਮੁਹਿ ਜਾਯੋ ॥

जब ते क्रिपानंद मुहि जायो ॥

ਇਹੈ ਮਿਸ੍ਰ ਉਪਦੇਸ ਬਤਾਯੋ ॥੧੧॥

इहै मिस्र उपदेस बतायो ॥११॥

ਦੋਹਰਾ ॥

दोहरा ॥

ਪਰ ਨਾਰੀ ਕੀ ਸੇਜ ਪਰ; ਭੂਲਿ ਨ ਦੀਜਹੁ ਪਾਇ ॥

पर नारी की सेज पर; भूलि न दीजहु पाइ ॥

ਕਾਮ ਭੋਗ ਨਹਿ ਕੀਜਿਯਹੁ; ਤਾ ਸੋ ਰੁਚਿ ਉਪਜਾਇ ॥੧੨॥

काम भोग नहि कीजियहु; ता सो रुचि उपजाइ ॥१२॥

ਚੌਪਈ ॥

चौपई ॥

ਅਬ ਤੁਮਰੇ ਮੈ ਕਰਮ ਨਿਹਾਰੇ ॥

अब तुमरे मै करम निहारे ॥

ਕਹਿ ਹੌ ਰਾਜਾ ਪਾਸ ਸਵਾਰੇ ॥

कहि हौ राजा पास सवारे ॥

ਤੋਹਿ ਸਦਨ ਤੇ ਪਕਰਿ ਮੰਗੈ ਹੌ ॥

तोहि सदन ते पकरि मंगै हौ ॥

ਅਨਿਕ ਭਾਂਤਿ ਸਾਸਨਾ ਦਿਵੈਹੌ ॥੧੩॥

अनिक भांति सासना दिवैहौ ॥१३॥

ਦੋਹਰਾ ॥

दोहरा ॥

ਪਰਦਾ ਤੁਮਰੋ ਫਾਰਿਹੌ; ਤੁਮਰੇ ਪਿਤਾ ਹਜੂਰਿ ॥

परदा तुमरो फारिहौ; तुमरे पिता हजूरि ॥

ਤੋ ਕਹ ਦੇਸ ਨਿਕਾਰਿ ਹੌ; ਕੂਕ੍ਰਿਨ ਕੀ ਜ੍ਯੋਂ ਕੂਰ! ॥੧੪॥

तो कह देस निकारि हौ; कूक्रिन की ज्यों कूर! ॥१४॥

ਚੌਪਈ ॥

चौपई ॥

ਜਰਿ ਬਰਿ ਗਈ ਨਾਮੁ ਕੁਤਿਯਾ ਸੁਨਿ ॥

जरि बरि गई नामु कुतिया सुनि ॥

ਕੋਪ ਕਿਯਾ ਅਤਿ ਹੀ ਮਾਥੋ ਧੁਨਿ ॥

कोप किया अति ही माथो धुनि ॥

ਪ੍ਰਥਮ ਇਸੀ ਕਹ ਅਬੈ ਸੰਘਾਰੋ ॥

प्रथम इसी कह अबै संघारो ॥

ਬਹੁਰਿ ਮਿਸ੍ਰ ਯਾ ਕੇ ਕਹੁ ਮਾਰੋ ॥੧੫॥

बहुरि मिस्र या के कहु मारो ॥१५॥

TOP OF PAGE

Dasam Granth