ਦਸਮ ਗਰੰਥ । दसम ग्रंथ ।

Page 1157

ਸੁਨਤ ਬਚਨ ਉਠਿ ਨ੍ਰਿਪਤਿ ਸਿਧਾਰਾ ॥

सुनत बचन उठि न्रिपति सिधारा ॥

ਮ੍ਰਿਤਕ ਪੂਤ ਛਿਤ ਪਰਿਯੋ ਨਿਹਾਰਾ ॥

म्रितक पूत छित परियो निहारा ॥

ਰੋਵੈ ਲਾਗ ਅਧਿਕ ਦੁਖ ਪਾਇਸਿ ॥

रोवै लाग अधिक दुख पाइसि ॥

ਦੈ ਦੈ ਪਾਗ ਧਰਨਿ ਪਟਕਾਇਸਿ ॥੧੧॥

दै दै पाग धरनि पटकाइसि ॥११॥

ਦੋਹਰਾ ॥

दोहरा ॥

ਸੂਰ ਨ ਥੋ, ਕੈਫੀ ਨ ਥੋ; ਜਿਯਤ ਰਹੈ ਐਠਾਇ ॥

सूर न थो, कैफी न थो; जियत रहै ऐठाइ ॥

ਭਖਤ ਸੂਮ ਸੋਫੀ ਮਰਿਯੋ; ਬਿਖਹਿ ਨ ਸਕਿਯੋ ਪਚਾਇ ॥੧੨॥

भखत सूम सोफी मरियो; बिखहि न सकियो पचाइ ॥१२॥

ਤਬ ਰਾਜਾ ਗਹਿ ਕੇਸ ਤੇ; ਰਾਨੀ ਲਈ ਮੰਗਾਇ ॥

तब राजा गहि केस ते; रानी लई मंगाइ ॥

ਸਾਚੁ ਝੂਠ ਸਮਝਿਯੋ ਨ ਕਛੁ; ਜਮ ਪੁਰ ਦਈ ਪਠਾਇ ॥੧੩॥

साचु झूठ समझियो न कछु; जम पुर दई पठाइ ॥१३॥

ਸੁਤ ਮਾਰਿਯੋ ਸਵਤਿਹ ਸਹਿਤ; ਨ੍ਰਿਪ ਸੌ ਕਿਯਾ ਪ੍ਯਾਰ ॥

सुत मारियो सवतिह सहित; न्रिप सौ किया प्यार ॥

ਬ੍ਰਹਮ ਬਿਸਨ ਲਹਿ ਨ ਸਕੈ; ਤ੍ਰਿਯਾ ਚਰਿਤ੍ਰ ਅਪਾਰ ॥੧੪॥

ब्रहम बिसन लहि न सकै; त्रिया चरित्र अपार ॥१४॥

ਰਾਨੀ ਬਾਚ ॥

रानी बाच ॥

ਰਾਜ ਨਸਟ ਤੇ ਮੈ ਡਰੀ; ਸੁਨੁ ਮੇਰੇ ਪੁਰਹੂਤ! ॥

राज नसट ते मै डरी; सुनु मेरे पुरहूत! ॥

ਕਹਾ ਭਯੋ ਜੌ ਸਵਤਿ ਕੋ? ਤਊ ਤਿਹਾਰੋ ਪੂਤ ॥੧੫॥

कहा भयो जौ सवति को? तऊ तिहारो पूत ॥१५॥

ਚੌਪਈ ॥

चौपई ॥

ਜਬ ਇਹ ਭਾਂਤਿ ਰਾਵ ਸੁਨਿ ਪਾਵਾ ॥

जब इह भांति राव सुनि पावा ॥

ਤਾ ਕੌ ਸਤਿਵੰਤੀ ਠਹਿਰਾਵਾ ॥

ता कौ सतिवंती ठहिरावा ॥

ਤਾ ਸੌ ਅਧਿਕ ਪ੍ਰੀਤਿ ਉਪਜਾਇਸਿ ॥

ता सौ अधिक प्रीति उपजाइसि ॥

ਔਰ ਤ੍ਰਿਯਹਿ ਸਭ ਕੌ ਬਿਸਰਾਇਸਿ ॥੧੬॥

और त्रियहि सभ कौ बिसराइसि ॥१६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤੇਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੩॥੪੫੩੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ तेतालीस चरित्र समापतम सतु सुभम सतु ॥२४३॥४५३५॥अफजूं॥


ਚੌਪਈ ॥

चौपई ॥

ਪਦਮ ਸਿੰਘ ਰਾਜਾ ਇਕ ਸੁਭ ਮਤਿ ॥

पदम सिंघ राजा इक सुभ मति ॥

ਦੁਰਨਜਾਂਤ ਦੁਖ ਹਰਨ ਬਿਕਟ ਅਤਿ ॥

दुरनजांत दुख हरन बिकट अति ॥

ਬਿਕ੍ਰਮ ਕੁਅਰਿ ਤਵਨ ਕੀ ਨਾਰੀ ॥

बिक्रम कुअरि तवन की नारी ॥

ਬਿਧਿ ਸੁਨਾਰ ਸਾਂਚੇ ਜਨੁ ਢਾਰੀ ॥੧॥

बिधि सुनार सांचे जनु ढारी ॥१॥

ਸੁੰਭ ਕਰਨ ਤਾ ਕੌ ਸੁਤ ਅਤਿ ਬਲ ॥

सु्मभ करन ता कौ सुत अति बल ॥

ਅਰਿ ਅਨੇਕ ਜੀਤੇ ਜਿਹ ਦਲਿ ਮਲਿ ॥

अरि अनेक जीते जिह दलि मलि ॥

ਅਪ੍ਰਮਾਨ ਤਿਹ ਰੂਪ ਕਹਤ ਜਗ ॥

अप्रमान तिह रूप कहत जग ॥

ਨਿਰਖਿ ਨਾਰਿ ਹ੍ਵੈ ਰਹਤ ਥਕਿਤ ਮਗ ॥੨॥

निरखि नारि ह्वै रहत थकित मग ॥२॥

ਜਾਤ ਜਿਤੈ ਰਿਤੁ ਪਤਿ ਜਿਮਿ ਭਯੋ ॥

जात जितै रितु पति जिमि भयो ॥

ਹ੍ਵੈ ਉਜਾਰਿ ਪਾਛੇ ਬਨ ਗਯੋ ॥

ह्वै उजारि पाछे बन गयो ॥

ਪੁਰ ਜਨ ਚਲਹਿ ਸੰਗਿ ਉਠਿ ਸਬ ਹੀ ॥

पुर जन चलहि संगि उठि सब ही ॥

ਜਾਨੁਕ ਬਸੇ ਨਾਹਿ ਪੁਰ ਕਬ ਹੀ ॥੩॥

जानुक बसे नाहि पुर कब ही ॥३॥

ਜਿਤ ਜਿਤ ਜਾਤ ਕੁਅਰ ਮਗ ਭਯੋ ॥

जित जित जात कुअर मग भयो ॥

ਜਾਨੁਕ ਬਰਖਿ ਕ੍ਰਿਪਾਂਬੁਦ ਗਯੋ ॥

जानुक बरखि क्रिपांबुद गयो ॥

ਲੋਗਨ ਨੈਨ ਲਗੇ ਤਿਹ ਬਾਟੈ ॥

लोगन नैन लगे तिह बाटै ॥

ਜਾਨੁਕ ਬਿਸਿਖ ਅੰਮ੍ਰਿਤ ਕਹਿ ਚਾਟੈ ॥੪॥

जानुक बिसिख अम्रित कहि चाटै ॥४॥

ਦੋਹਰਾ ॥

दोहरा ॥

ਜਿਹ ਜਿਹ ਮਾਰਗ ਕੇ ਬਿਖੈ; ਜਾਤ ਕੁਅਰ ਚਲਿ ਸੋਇ ॥

जिह जिह मारग के बिखै; जात कुअर चलि सोइ ॥

ਨੈਨ ਰੰਗੀਲੋ ਸਭਨ ਕੇ; ਭੂਮ ਛਬੀਲੀ ਹੋਇ ॥੫॥

नैन रंगीलो सभन के; भूम छबीली होइ ॥५॥

ਚੌਪਈ ॥

चौपई ॥

ਬ੍ਰਿਖ ਧੁਜ ਨਗਰ ਸਾਹ ਇਕ ਤਾ ਕੇ ॥

ब्रिख धुज नगर साह इक ता के ॥

ਨਾਗਰਿ ਕੁਅਰਿ ਨਾਰਿ ਗ੍ਰਿਹ ਜਾ ਕੇ ॥

नागरि कुअरि नारि ग्रिह जा के ॥

ਨਾਗਰਿ ਮਤੀ ਸੁਤਾ ਤਿਹ ਸੋਹੈ ॥

नागरि मती सुता तिह सोहै ॥

ਨਗਰਨਿ ਕੇ ਨਾਗਰਨ ਕਹ ਮੋਹੈ ॥੬॥

नगरनि के नागरन कह मोहै ॥६॥

ਤਿਨ ਵਹੁ ਕੁਅਰ ਦ੍ਰਿਗਨ ਲਹਿ ਪਾਵਾ ॥

तिन वहु कुअर द्रिगन लहि पावा ॥

ਛੋਰਿ ਲਾਜ ਕਹੁ ਨੇਹੁ ਲਗਾਵਾ ॥

छोरि लाज कहु नेहु लगावा ॥

ਮਨ ਮੈ ਅਧਿਕ ਮਤ ਹ੍ਵੈ ਝੂਲੀ ॥

मन मै अधिक मत ह्वै झूली ॥

ਮਾਤ ਪਿਤਾ ਕੀ ਸਭ ਸੁਧਿ ਭੂਲੀ ॥੭॥

मात पिता की सभ सुधि भूली ॥७॥

TOP OF PAGE

Dasam Granth