ਦਸਮ ਗਰੰਥ । दसम ग्रंथ ।

Page 1151

ਦੋਹਰਾ ॥

दोहरा ॥

ਚਾਰਿ ਪੁਤ੍ਰ ਪ੍ਰਥਮੈ ਹਨੇ; ਪੁਨਿ ਪਤਿ ਲਯੋ ਬੁਲਾਇ ॥

चारि पुत्र प्रथमै हने; पुनि पति लयो बुलाइ ॥

ਇਹ ਬਿਧਿ ਸੌ ਬਿਨਤੀ ਕਰੀ; ਨੈਨਨ ਨੀਰੁ ਬਹਾਇ ॥੭॥

इह बिधि सौ बिनती करी; नैनन नीरु बहाइ ॥७॥

ਸੁਨ ਰਾਜਾ! ਤਵ ਪੁਤ੍ਰ ਦੋ; ਲਰੇ ਰਾਜ ਕੇ ਹੇਤੁ ॥

सुन राजा! तव पुत्र दो; लरे राज के हेतु ॥

ਜੂਝਿ ਮਰੈ ਛਿਤ ਪਰ ਪਰੇ; ਤਬ ਮੈ ਭਈ ਅਚੇਤੁ ॥੮॥

जूझि मरै छित पर परे; तब मै भई अचेतु ॥८॥

ਅਸਿਨ ਭਏ ਅਤਿ ਜੁਧ ਕਰਿ; ਜਬ ਜੂਝੈ ਦੋਊ ਬੀਰ ॥

असिन भए अति जुध करि; जब जूझै दोऊ बीर ॥

ਬਸਤ੍ਰ ਫਾਰਿ ਦ੍ਵੈ ਪੁਤ੍ਰ ਤਵ; ਤਬ ਹੀ ਭਏ ਫਕੀਰ ॥੯॥

बसत्र फारि द्वै पुत्र तव; तब ही भए फकीर ॥९॥

ਚੌਪਈ ॥

चौपई ॥

ਤਬ ਨ੍ਰਿਪ ਪੂਤ ਪੂਤ ਕਹਿ ਰੋਯੋ ॥

तब न्रिप पूत पूत कहि रोयो ॥

ਸੁਧਿ ਸਭ ਛਾਡਿ ਭੂਮਿ ਪਰ ਸੋਯੋ ॥

सुधि सभ छाडि भूमि पर सोयो ॥

ਪਚਏ ਕਹ ਟੀਕਾ ਕਰਿ ਪਰਿਯੋ ॥

पचए कह टीका करि परियो ॥

ਭੇਦ ਅਭੇਦ ਜੜ ਕਛੁ ਨ ਬਿਚਰਿਯੋ ॥੧੦॥

भेद अभेद जड़ कछु न बिचरियो ॥१०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੯॥੪੪੬੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ उनतालीस चरित्र समापतम सतु सुभम सतु ॥२३९॥४४६१॥अफजूं॥


ਦੋਹਰਾ ॥

दोहरा ॥

ਦੇਸ ਕਲਿੰਜਰ ਕੇ ਨਿਕਟ; ਸੈਨ ਬਿਚਛਨ ਰਾਇ ॥

देस कलिंजर के निकट; सैन बिचछन राइ ॥

ਸ੍ਰੀ ਰੁਚਿ ਰਾਜ ਕੁਅਰਿ ਤਰੁਨ; ਜਾ ਕੀ ਅਤਿ ਸੁਭ ਕਾਇ ॥੧॥

स्री रुचि राज कुअरि तरुन; जा की अति सुभ काइ ॥१॥

ਚੌਪਈ ॥

चौपई ॥

ਸਪਤ ਔਰ ਰਾਨੀ ਤਿਹ ਰਹਈ ॥

सपत और रानी तिह रहई ॥

ਤਿਨਹੂੰ ਸੌ ਹਿਤ ਨ੍ਰਿਪ ਨਿਰਬਹਈ ॥

तिनहूं सौ हित न्रिप निरबहई ॥

ਬਾਰੀ ਬਾਰੀ ਤਿਨੈ ਬੁਲਾਵੈ ॥

बारी बारी तिनै बुलावै ॥

ਲਪਟਿ ਲਪਟਿ ਕਰਿ ਭੋਗ ਕਮਾਵੈ ॥੨॥

लपटि लपटि करि भोग कमावै ॥२॥

ਸ੍ਰੀ ਰੁਚਿ ਰਾਜ ਕੁਅਰਿ ਜੋ ਰਾਨੀ ॥

स्री रुचि राज कुअरि जो रानी ॥

ਸੋ ਮਨ ਭੀਤਰ ਅਧਿਕ ਰਿਸਾਨੀ ॥

सो मन भीतर अधिक रिसानी ॥

ਮਨ ਮਹਿ ਕਹਿਯੋ ਜਤਨ ਕਿਯਾ ਕਰਿਯੈ ॥

मन महि कहियो जतन किया करियै ॥

ਜਾ ਤੇ ਇਨ ਰਨਿਯਨ ਕੌ ਮਰਿਯੈ ॥੩॥

जा ते इन रनियन कौ मरियै ॥३॥

ਅੜਿਲ ॥

अड़िल ॥

ਪ੍ਰਥਮ ਰਾਨਿਯਨ ਸੌ; ਅਤਿ ਨੇਹ ਬਢਾਇਯੋ ॥

प्रथम रानियन सौ; अति नेह बढाइयो ॥

ਐਸੀ ਕਰੀ ਪਰੀਤਿ; ਜੁ ਪਤਿ ਸੁਨਿ ਪਾਇਯੋ ॥

ऐसी करी परीति; जु पति सुनि पाइयो ॥

ਧੰਨ੍ਯ ਧੰਨ੍ਯ; ਰੁਚਿ ਰਾਜ ਕੁਅਰਿ ਕਹ ਭਾਖਿਯੋ ॥

धंन्य धंन्य; रुचि राज कुअरि कह भाखियो ॥

ਹੋ ਜਿਨ ਕਲਿ ਮੈ ਸਵਤਿਨ ਸੌ; ਅਤਿ ਹਿਤ ਰਾਖਿਯੋ ॥੪॥

हो जिन कलि मै सवतिन सौ; अति हित राखियो ॥४॥

ਨਦੀ ਤੀਰ ਇਕ ਰਚਿਯੋ; ਤ੍ਰਿਨਾਲੈ ਜਾਇ ਕੈ ॥

नदी तीर इक रचियो; त्रिनालै जाइ कै ॥

ਆਪ ਕਹਿਯੋ ਸਵਤਿਨ ਸੌ; ਬਚਨ ਬਨਾਇ ਕੈ ॥

आप कहियो सवतिन सौ; बचन बनाइ कै ॥

ਸੁਨਹੁ ਸਖੀ! ਹਮ ਤਹਾਂ; ਸਕਲ ਮਿਲ ਜਾਇ ਹੈ ॥

सुनहु सखी! हम तहां; सकल मिल जाइ है ॥

ਹੋ ਹਮ ਤੁਮ ਮਨ ਭਾਵਤ; ਤਹ ਭੋਗ ਕਮਾਇ ਹੈ ॥੫॥

हो हम तुम मन भावत; तह भोग कमाइ है ॥५॥

ਲੈ ਸਵਤਿਨ ਕੌ ਸੰਗ; ਤ੍ਰਿਨਾਲੈ ਮੌ ਗਈ ॥

लै सवतिन कौ संग; त्रिनालै मौ गई ॥

ਰਾਜਾ ਪੈ ਇਕ ਪਠੈ; ਸਹਚਰੀ ਦੇਤ ਭੀ ॥

राजा पै इक पठै; सहचरी देत भी ॥

ਨਾਥ! ਕ੍ਰਿਪਾ ਕਰਿ ਅਧਿਕ; ਤਹੀ ਤੁਮ ਆਇਯੋ ॥

नाथ! क्रिपा करि अधिक; तही तुम आइयो ॥

ਹੋ ਮਨ ਭਾਵਤ ਰਾਨਿਨ ਸੋ; ਭੋਗ ਕਮਾਇਯੋ ॥੬॥

हो मन भावत रानिन सो; भोग कमाइयो ॥६॥

ਸਵਤਿ ਸਖਿਨ ਕੇ ਸਹਿਤ; ਤਹਾ ਸਭ ਲ੍ਯਾਇ ਕੈ ॥

सवति सखिन के सहित; तहा सभ ल्याइ कै ॥

ਰੋਕਿ ਦ੍ਵਾਰਿ ਪਾਵਕ ਕੌ; ਦਯੋ ਲਗਾਇ ਕੈ ॥

रोकि द्वारि पावक कौ; दयो लगाइ कै ॥

ਕਿਸੂ ਕਾਜ ਕੇ ਹੇਤ ਗਈ; ਤ੍ਰਿਯ ਆਪੁ ਟਰਿ ॥

किसू काज के हेत गई; त्रिय आपु टरि ॥

ਹੋ ਇਹ ਛਲ ਸਭ ਰਾਨਿਨ ਕੌ; ਦਿਯਾ ਜਰਾਇ ਕਰਿ ॥੭॥

हो इह छल सभ रानिन कौ; दिया जराइ करि ॥७॥

ਚੌਪਈ ॥

चौपई ॥

ਦੌਰਤ ਆਪੁ ਨ੍ਰਿਪਤਿ ਪਹ ਆਈ ॥

दौरत आपु न्रिपति पह आई ॥

ਰੋਇ ਰੋਇ ਬਹੁ ਬ੍ਰਿਥਾ ਜਤਾਈ ॥

रोइ रोइ बहु ब्रिथा जताई ॥

ਬੈਠੋ ਕਹਾ? ਦੈਵ ਕੇ ਹਰੇ! ॥

बैठो कहा? दैव के हरे! ॥

ਤੋਰੇ ਹਰਮ ਆਜੁ ਸਭ ਜਰੇ ॥੮॥

तोरे हरम आजु सभ जरे ॥८॥

TOP OF PAGE

Dasam Granth