ਦਸਮ ਗਰੰਥ । दसम ग्रंथ ।

Page 1150

ਨਿਰਖਿ ਸਿੰਘ ਕੌ ਰੂਪ; ਤਰੁਨਿ ਤ੍ਰਾਸਿਤ ਭਈ ॥

निरखि सिंघ कौ रूप; तरुनि त्रासित भई ॥

ਲਪਟਿ ਲਲਾ ਕੇ ਕੰਠ; ਭਏ ਅਬਲਾ ਗਈ ॥

लपटि लला के कंठ; भए अबला गई ॥

ਢੀਠ ਕੁਅਰ ਧਨੁ ਤਨ੍ਯੋ; ਨ ਤਨਿਕ ਆਸਨ ਡਿਗ੍ਯੋ ॥

ढीठ कुअर धनु तन्यो; न तनिक आसन डिग्यो ॥

ਹੋ ਹਨ੍ਯੋ ਸਿੰਘ ਤਿਹ ਠੌਰ; ਬਿਸਿਖ ਬਾਕੋ ਲਗ੍ਯੋ ॥੭॥

हो हन्यो सिंघ तिह ठौर; बिसिख बाको लग्यो ॥७॥

ਮਾਰਿ ਸਿੰਘ ਰਾਖਿਯੋ ਤਿਹ; ਭਜ੍ਯੋ ਬਨਾਇ ਕੈ ॥

मारि सिंघ राखियो तिह; भज्यो बनाइ कै ॥

ਆਸਨ ਚੁੰਬਨ ਕਰੇ; ਤ੍ਰਿਯਹਿ ਲਪਟਾਇ ਕੈ ॥

आसन चु्मबन करे; त्रियहि लपटाइ कै ॥

ਭਾਂਤਿ ਭਾਂਤਿ ਤਿਹ ਰਮਿਯੋ; ਤਰੁਨਿ ਸੁਖ ਪਾਇ ਕਰ ॥

भांति भांति तिह रमियो; तरुनि सुख पाइ कर ॥

ਹੋ ਬਿਨੁ ਦਾਮਨ ਅਬਲਾਹੂੰ; ਰਹੀ ਬਿਕਾਇ ਕਰਿ ॥੮॥

हो बिनु दामन अबलाहूं; रही बिकाइ करि ॥८॥

ਚਿਤ ਚਿੰਤਾ ਤ੍ਰਿਯ ਕਰਹੀ; ਇਸੀ ਸੰਗ ਜਾਇ ਹੌ ॥

चित चिंता त्रिय करही; इसी संग जाइ हौ ॥

ਨਿਜੁ ਨਾਇਕ ਕੌ ਦਰਸੁ; ਨ ਬਹੁਰ ਦਿਖਾਇ ਹੌ ॥

निजु नाइक कौ दरसु; न बहुर दिखाइ हौ ॥

ਤਾ ਤੇ ਕਛੁ ਚਰਿਤ੍ਰ; ਸੋ ਐਸੇ ਕੀਜਿਯੈ ॥

ता ते कछु चरित्र; सो ऐसे कीजियै ॥

ਹੋ ਜਾ ਤੇ ਜਸਊ ਰਹੈ; ਅਪਜਸ ਨ ਸੁਨੀਜਿਯੈ ॥੯॥

हो जा ते जसऊ रहै; अपजस न सुनीजियै ॥९॥

ਏਕ ਸਖੀ ਪ੍ਰਤਿ ਕਹਿਯੋ; ਭੇਦ ਸਮਝਾਇ ਕੈ ॥

एक सखी प्रति कहियो; भेद समझाइ कै ॥

ਹਰਿਨ ਹੇਤੁ ਤ੍ਰਿਯ ਡੂਬੀ; ਕਹਿਯਹੁ ਜਾਇ ਕੈ ॥

हरिन हेतु त्रिय डूबी; कहियहु जाइ कै ॥

ਬੈਨ ਸੁਨਤ ਸਹਚਰੀ; ਜਾਤਿ ਤਿਹ ਕੌ ਭਈ ॥

बैन सुनत सहचरी; जाति तिह कौ भई ॥

ਹੋ ਜੁ ਕਛੁ ਕੁਅਰਿ ਤਿਹ ਕਹਿਯੋ; ਖਬਰਿ ਸੋ ਨ੍ਰਿਪ ਦਈ ॥੧੦॥

हो जु कछु कुअरि तिह कहियो; खबरि सो न्रिप दई ॥१०॥

ਆਪੁ ਕੁਅਰ ਕੇ ਸਾਥ; ਗਈ ਸੁਖ ਪਾਇ ਕੈ ॥

आपु कुअर के साथ; गई सुख पाइ कै ॥

ਨ੍ਰਿਪ ਸੁਨਿ ਡੂਬੀ ਨਾਰਿ; ਰਹਿਯੋ ਸਿਰੁ ਨ੍ਯਾਇ ਕੈ ॥

न्रिप सुनि डूबी नारि; रहियो सिरु न्याइ कै ॥

ਚੰਚਲਾਨ ਕੋ ਚਰਿਤ; ਨ ਨਰ ਕੋਊ ਲਹੈ ॥

चंचलान को चरित; न नर कोऊ लहै ॥

ਹੋ ਸਾਸਤ੍ਰ ਸਿੰਮ੍ਰਿਤਿ ਅਰੁ ਬੇਦ; ਭੇਦ ਐਸੇ ਕਹੈ ॥੧੧॥

हो सासत्र सिम्रिति अरु बेद; भेद ऐसे कहै ॥११॥

ਚੌਪਈ ॥

चौपई ॥

ਤਾ ਕੌ ਤਰੁਨ ਸੰਗ ਲੈ ਗਯੋ ॥

ता कौ तरुन संग लै गयो ॥

ਭਾਂਤਿ ਭਾਂਤਿ ਕੈ ਭੋਗਤ ਭਯੋ ॥

भांति भांति कै भोगत भयो ॥

ਇਨ ਜੜ ਕਛੁ ਨ ਬਾਤ ਲਹਿ ਲਈ ॥

इन जड़ कछु न बात लहि लई ॥

ਜਾਨੀ ਡੂਬਿ ਚੰਚਲਾ ਗਈ ॥੧੨॥

जानी डूबि चंचला गई ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੮॥੪੪੫੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ अठतीस चरित्र समापतम सतु सुभम सतु ॥२३८॥४४५१॥अफजूं॥


ਦੋਹਰਾ ॥

दोहरा ॥

ਸਹਿਰ ਸਿਰੌਜ ਬਿਖੈ ਹੁਤੋ; ਰਾਜਾ ਸੁਭ੍ਰ ਸਰੂਪ ॥

सहिर सिरौज बिखै हुतो; राजा सुभ्र सरूप ॥

ਕਾਮ ਕੇਲ ਮੈ ਅਤਿ ਚਤੁਰ; ਨਰ ਸਿੰਘ ਰੂਪ ਅਨੂਪ ॥੧॥

काम केल मै अति चतुर; नर सिंघ रूप अनूप ॥१॥

ਚੌਪਈ ॥

चौपई ॥

ਤਾ ਕੇ ਚਾਰਿ ਪੁਤ੍ਰ ਸੁਭ ਕਾਰੀ ॥

ता के चारि पुत्र सुभ कारी ॥

ਸੂਰਬੀਰ ਬਾਕੋ ਹੰਕਾਰੀ ॥

सूरबीर बाको हंकारी ॥

ਰਾਨੀ ਔਰ ਬ੍ਯਾਹਿ ਜੋ ਆਨੀ ॥

रानी और ब्याहि जो आनी ॥

ਸੋਊ ਗਰਭਵਤੀ ਹ੍ਵੈ ਬ੍ਯਾਨੀ ॥੨॥

सोऊ गरभवती ह्वै ब्यानी ॥२॥

ਏਕ ਪੁਤ੍ਰ ਤਾਹੂ ਕੋ ਭਯੋ ॥

एक पुत्र ताहू को भयो ॥

ਰਾਨੀ ਬੀਰ ਮਤੀ ਤਿਹ ਜਯੋ ॥

रानी बीर मती तिह जयो ॥

ਬ੍ਯਾਘ੍ਰ ਕੇਤੁ ਤਿਹ ਨਾਮ ਧਰਤ ਭੇ ॥

ब्याघ्र केतु तिह नाम धरत भे ॥

ਦਿਜਨ ਦਰਿਦ੍ਰ ਖੋਇ ਕੈ ਕੈ ਦੇ ॥੩॥

दिजन दरिद्र खोइ कै कै दे ॥३॥

ਚਾਰੋ ਪੁਤ੍ਰ ਰਾਜ ਅਧਿਕਾਰੀ ॥

चारो पुत्र राज अधिकारी ॥

ਇਹੈ ਸੋਕ ਅਬਲਾ ਕੇ ਭਾਰੀ ॥

इहै सोक अबला के भारी ॥

ਜੋ ਕੋਊ ਉਨ ਚਾਰੋਂ ਕੋ ਘਾਵੈ ॥

जो कोऊ उन चारों को घावै ॥

ਤਬ ਸੁਤ ਰਾਜ ਪਾਂਚਵੌ ਪਾਵੈ ॥੪॥

तब सुत राज पांचवौ पावै ॥४॥

ਜੇਸਟ ਪੁਤ੍ਰ ਤਨ ਮਨੁਖ ਪਠਾਯੋ ॥

जेसट पुत्र तन मनुख पठायो ॥

ਯੌ ਕਹਿਯਹੁ ਤੁਹਿ ਰਾਇ ਬੁਲਾਯੋ ॥

यौ कहियहु तुहि राइ बुलायो ॥

ਰਾਜ ਕੁਅਰ ਆਵਤ ਜਬ ਭਯੋ ॥

राज कुअर आवत जब भयो ॥

ਤਬ ਹੀ ਮਾਰਿ ਕੋਠਰੀ ਦਯੋ ॥੫॥

तब ही मारि कोठरी दयो ॥५॥

ਇਹੀ ਭਾਂਤਿ ਤੇ ਦੁਤਿਯ ਬੁਲਾਯੋ ॥

इही भांति ते दुतिय बुलायो ॥

ਵਹੀ ਖੜਗ ਭੇ ਤਾ ਕਹ ਘਾਯੋ ॥

वही खड़ग भे ता कह घायो ॥

ਇਹੀ ਭਾਂਤਿ ਤਿਨ ਦੁਹੂੰ ਬੁਲੈ ਕੈ ॥

इही भांति तिन दुहूं बुलै कै ॥

ਡਾਰਤ ਭਈ ਭੋਹਰੇ ਘੈ ਕੈ ॥੬॥

डारत भई भोहरे घै कै ॥६॥

TOP OF PAGE

Dasam Granth