ਦਸਮ ਗਰੰਥ । दसम ग्रंथ ।

Page 1139

ਅੜਿਲ ॥

अड़िल ॥

ਏਕ ਦਿਵਸ ਵਹੁ ਰਾਇ; ਅਖੇਟ ਸਿਧਾਇਯੋ ॥

एक दिवस वहु राइ; अखेट सिधाइयो ॥

ਊਚ ਧੌਲਹਰ ਠਾਂਢਿ; ਕੁਅਰਿ ਲਖਿ ਪਾਇਯੋ ॥

ऊच धौलहर ठांढि; कुअरि लखि पाइयो ॥

ਤਰੁਨਿ ਸਾਹੁ ਕੀ ਸੁਤਾ; ਰਹੀ ਉਰਝਾਇ ਕੈ ॥

तरुनि साहु की सुता; रही उरझाइ कै ॥

ਹੋ ਹੇਰਿ ਨ੍ਰਿਪਤਿ ਕੀ ਪ੍ਰਭਾ; ਸੁ ਗਈ ਬਿਕਾਇ ਕੈ ॥੪॥

हो हेरि न्रिपति की प्रभा; सु गई बिकाइ कै ॥४॥

ਚੌਪਈ ॥

चौपई ॥

ਤਹੀ ਠਾਂਢਿ ਇਕ ਚਰਿਤ ਬਨਾਇਸਿ ॥

तही ठांढि इक चरित बनाइसि ॥

ਡੋਰਿ ਬਡੀ ਕੀ ਗੁਡੀ ਚੜਾਇਸਿ ॥

डोरि बडी की गुडी चड़ाइसि ॥

ਤਾ ਮੈ ਇਹੈ ਸੰਦੇਸ ਪਠਾਵਾ ॥

ता मै इहै संदेस पठावा ॥

ਭੇਤ ਚਿਤ ਕੌ ਨ੍ਰਿਪਹਿ ਜਤਾਵਾ ॥੫॥

भेत चित कौ न्रिपहि जतावा ॥५॥

ਕਬਿਤੁ ॥

कबितु ॥

ਤਾਜੀ ਕੂੰ ਤੁਰਾਇ ਕੈ, ਅਸਾੜੀ ਓੜਿ ਰਾਹ ਪੌਣਾ; ਜਾਲਿਮ ਜਵਾਲ ਦੁਹਾਂ ਨੈਨਾਂ ਨੂੰ ਨਚਾਵਣਾ ॥

ताजी कूं तुराइ कै, असाड़ी ओड़ि राह पौणा; जालिम जवाल दुहां नैनां नूं नचावणा ॥

ਅੰਜਨ ਦਿਵਾਇ, ਬਾੜ ਬਿਸਿਖ ਚੜਾਇ ਕੈ; ਖੁਸਾਲੀ ਨੂੰ ਬੜਾਇ, ਨਾਲੇ ਕੈਫਾਂ ਨੂੰ ਚੜਾਵਣਾ ॥

अंजन दिवाइ, बाड़ बिसिख चड़ाइ कै; खुसाली नूं बड़ाइ, नाले कैफां नूं चड़ावणा ॥

ਬਦਨ ਦਿਖਾਣਾ ਸਾਨੂੰ, ਛਾਤੀ ਨਾਲ ਲਾਣਾ; ਅਤੇ ਨੈਣਾ ਨਾਲਿ ਨੈਣ ਜੋੜਿ, ਵੇਹਾ ਨੇਹੁ ਲਾਵਣਾ ॥

बदन दिखाणा सानूं, छाती नाल लाणा; अते नैणा नालि नैण जोड़ि, वेहा नेहु लावणा ॥

ਬਾਚੇ ਪਤ੍ਰ ਆਣਾ, ਮੈਹੀ ਮਿਲੇ ਬ੍ਯਾਂ ਨ ਜਾਣਾ ਸਾਈ! ਯਾਰੋ ਜੀ ਅਸਾਡੇ ਪਾਸ ਆਵਣਾ ਹੀ ਆਵਣਾ ॥੬॥

बाचे पत्र आणा, मैही मिले ब्यां न जाणा साई! यारो जी असाडे पास आवणा ही आवणा ॥६॥

ਦੋਹਰਾ ॥

दोहरा ॥

ਗੁਡੀਯਾ ਬਿਖੈ ਸੰਦੇਸ ਲਿਖਿ; ਦੀਨੋ ਕੁਅਰਿ ਪਠਾਇ ॥

गुडीया बिखै संदेस लिखि; दीनो कुअरि पठाइ ॥

ਤਨਿਕ ਬਾਰ ਲਾਗੀ ਨਹੀ; ਨ੍ਰਿਪਹਿ ਪਹੂੰਚੀ ਜਾਇ ॥੭॥

तनिक बार लागी नही; न्रिपहि पहूंची जाइ ॥७॥

ਚੌਪਈ ॥

चौपई ॥

ਪਤੀਯਾ ਛੋਰਿ ਲਖੀ ਪ੍ਰਿਯ ਕਹਾ ॥

पतीया छोरि लखी प्रिय कहा ॥

ਇਹ ਪਠਿਯੋ ਤਰੁਨੀ ਲਿਖਿ ਉਹਾ ॥

इह पठियो तरुनी लिखि उहा ॥

ਯਾ ਗੁਡੀਯਾ ਪਰ ਬੈਠਹੁ ਧਾਈ ॥

या गुडीया पर बैठहु धाई ॥

ਚਿੰਤ ਨ ਕਰਹੁ ਚਿਤ ਮੈ ਰਾਈ! ॥੮॥

चिंत न करहु चित मै राई! ॥८॥

ਕੈ ਗੁਡੀਯਾ ਉਪਰ ਚੜਿ ਆਵਹੁ ॥

कै गुडीया उपर चड़ि आवहु ॥

ਨਾਤਰ ਟਾਂਗ ਤਰੇ ਕਰਿ ਜਾਵਹੁ ॥

नातर टांग तरे करि जावहु ॥

ਜੋ ਤੁਹਿ ਗਿਰਨ ਧਰਨ ਪਰ ਦੇਊ ॥

जो तुहि गिरन धरन पर देऊ ॥

ਸ੍ਵਰਗ ਸਾਚ ਕਰਿ ਬਾਸ ਨ ਲੇਊ ॥੯॥

स्वरग साच करि बास न लेऊ ॥९॥

ਦੋਹਰਾ ॥

दोहरा ॥

ਮਾਤ੍ਰ ਪਛ ਸਤ ਸਪਤ ਪਿਤੁ; ਪਰੈ ਨਰਕ ਕੁਲ ਸੋਇ ॥

मात्र पछ सत सपत पितु; परै नरक कुल सोइ ॥

ਜੌ ਗੁਡੀਯਾ ਤੇ ਭੂਮਿ ਪਰਿ; ਪਤਨ ਤਿਹਾਰੋ ਹੋਇ ॥੧੦॥

जौ गुडीया ते भूमि परि; पतन तिहारो होइ ॥१०॥

ਚੌਪਈ ॥

चौपई ॥

ਤੁਮ ਯਾ ਕੌ ਪਿਯ ਡੋਰਿ ਨ ਜਾਨਹੁ ॥

तुम या कौ पिय डोरि न जानहु ॥

ਸਗੂਆ ਕੈ ਯਾ ਕੌ ਪਹਿਚਾਨਹੁ ॥

सगूआ कै या कौ पहिचानहु ॥

ਤੁਮਰੋ ਬਾਲ ਬਿਘਨ ਨਹਿ ਹ੍ਵੈ ਹੈ ॥

तुमरो बाल बिघन नहि ह्वै है ॥

ਯਾ ਮੈ ਦੇਖਿ ਪਾਵ ਧਰਿ ਲੈ ਹੈ ॥੧੧॥

या मै देखि पाव धरि लै है ॥११॥

ਦੋਹਰਾ ॥

दोहरा ॥

ਮੰਤ੍ਰ ਸਕਤਿ ਤੇ ਮੈ ਕਿਯਾ; ਸਗੂਆ ਯਾਹਿ ਬਨਾਇ ॥

मंत्र सकति ते मै किया; सगूआ याहि बनाइ ॥

ਸੰਕ ਤ੍ਯਾਗਿ ਕਰਿ ਆਈਯੈ; ਸੁਨੁ ਰਾਜਨ ਕੇ ਰਾਇ! ॥੧੨॥

संक त्यागि करि आईयै; सुनु राजन के राइ! ॥१२॥

ਚੌਪਈ ॥

चौपई ॥

ਜਬ ਰਾਜੈ ਐਸੀ ਸੁਨਿ ਪਾਈ ॥

जब राजै ऐसी सुनि पाई ॥

ਚਿਤ ਕੀ ਸੰਕ ਸਗਲ ਬਿਸਰਾਈ ॥

चित की संक सगल बिसराई ॥

ਹਯ ਤੇ ਉਤਰਿ ਡੋਰਿ ਪਰ ਚਢਿਯੋ ॥

हय ते उतरि डोरि पर चढियो ॥

ਆਨੰਦ ਅਧਿਕ ਚਿਤ ਮੈ ਬਢਿਯੋ ॥੧੩॥

आनंद अधिक चित मै बढियो ॥१३॥

ਅੜਿਲ ॥

अड़िल ॥

ਕੁਅਰ ਕੁਅਰਿ ਕੇ ਤੀਰ; ਪਹੂਚ੍ਯੋ ਆਇ ਕੈ ॥

कुअर कुअरि के तीर; पहूच्यो आइ कै ॥

ਕਾਮ ਭੋਗ ਕੌ ਕੀਯੋ; ਹਰਖ ਉਪਜਾਇ ਕੈ ॥

काम भोग कौ कीयो; हरख उपजाइ कै ॥

ਸਾਹ ਤਬ ਲਗੇ ਦ੍ਵਾਰ; ਪਹੂਚ੍ਯੋ ਆਇ ਕਰਿ ॥

साह तब लगे द्वार; पहूच्यो आइ करि ॥

ਹੋ ਤਬੈ ਤਰੁਨਿ ਸੌ ਬਾਤ; ਕਹੀ ਪਿਯ ਨੈਨ ਭਰਿ ॥੧੪॥

हो तबै तरुनि सौ बात; कही पिय नैन भरि ॥१४॥

ਅਬ ਤ੍ਰਿਯ! ਤੁਮਰੋ ਸਾਹ; ਮੈ ਗਹਿ ਮਾਰਿ ਹੈ ॥

अब त्रिय! तुमरो साह; मै गहि मारि है ॥

ਇਹੀ ਧੌਲਹਰ ਊਪਰ ਤੇ; ਮੁਹਿ ਡਾਰਿ ਹੈ ॥

इही धौलहर ऊपर ते; मुहि डारि है ॥

ਟੂਕ ਟੂਕ ਹ੍ਵੈ ਸਭੈ; ਪਸੁਰਿਯਾ ਜਾਇ ਹੈ ॥

टूक टूक ह्वै सभै; पसुरिया जाइ है ॥

ਹੋ ਤੁਹਿ ਭੇਟੇ ਹਮ ਆਜੁ; ਇਹੈ ਫਲ ਪਾਇ ਹੈ ॥੧੫॥

हो तुहि भेटे हम आजु; इहै फल पाइ है ॥१५॥

TOP OF PAGE

Dasam Granth