ਦਸਮ ਗਰੰਥ । दसम ग्रंथ । |
Page 1125 ਅੜਿਲ ॥ अड़िल ॥ ਬਰਬਰੀਨ ਕੌ ਜੀਤਿ; ਬਾਹੁ ਸਾਲੀਨ ਬਿਹੰਡਿਯੋ ॥ बरबरीन कौ जीति; बाहु सालीन बिहंडियो ॥ ਗਰਬ ਅਰਬ ਕੋ ਦਾਹਿ; ਸਰਬ ਦਰਬਿਨ ਕੋ ਦੰਡਿਯੋ ॥ गरब अरब को दाहि; सरब दरबिन को दंडियो ॥ ਅਰਬ ਖਰਬ ਰਿਪੁ ਚਰਬਿ; ਜਰਬਿ ਛਿਨ ਇਕ ਮੈ ਮਾਰੇ ॥ अरब खरब रिपु चरबि; जरबि छिन इक मै मारे ॥ ਹੋ ਹਿੰਗੁਲਾਜ ਹਬਸੀ ਹਰੇਵ; ਹਲਬੀ ਹਨਿ ਡਾਰੇ ॥੮॥ हो हिंगुलाज हबसी हरेव; हलबी हनि डारे ॥८॥ ਮਗਰਬੀਨ ਕੋ ਜੀਤਿ; ਸਰਬ ਗਰਬਿਨ ਕੋ ਮਾਰਿਯੋ ॥ मगरबीन को जीति; सरब गरबिन को मारियो ॥ ਸਰਬ ਚਰਬਿਯਨ ਚਰਬਿ; ਗਰਬਿ ਗਜਨੀ ਕੋ ਗਾਰਿਯੋ ॥ सरब चरबियन चरबि; गरबि गजनी को गारियो ॥ ਮਾਲਨੇਰ ਮੁਲਤਾਨ; ਮਾਲਵਾ ਬਸਿ ਕਿਯੋ ॥ मालनेर मुलतान; मालवा बसि कियो ॥ ਹੋ ਦੁੰਦਭਿ ਜੀਤ ਪ੍ਰਤੀਚੀ ਦਿਸਿ; ਜੈ ਕੋ ਦਿਯੋ ॥੯॥ हो दुंदभि जीत प्रतीची दिसि; जै को दियो ॥९॥ ਦੋਹਰਾ ॥ दोहरा ॥ ਤੀਨਿ ਦਿਸਾ ਕੋ ਜੀਤਿ ਕੈ; ਉਤਰ ਕਿਯੋ ਪਯਾਨ ॥ तीनि दिसा को जीति कै; उतर कियो पयान ॥ ਸਭ ਦੇਸੀ ਰਾਜਾਨ ਲੈ; ਦੈ ਕੈ ਜੀਤ ਨਿਸਾਨ ॥੧੦॥ सभ देसी राजान लै; दै कै जीत निसान ॥१०॥ ਦੇਸ ਦੇਸ ਕੇ ਏਸ ਸਭ; ਅਪਨੀ ਅਪਨੀ ਸੈਨ ॥ देस देस के एस सभ; अपनी अपनी सैन ॥ ਜੋਰਿ ਸਿਕੰਦਰਿ ਸੇ ਚੜੇ; ਸੂਰ ਸਰਸ ਸਭ ਐਨ ॥੧੧॥ जोरि सिकंदरि से चड़े; सूर सरस सभ ऐन ॥११॥ ਭੁਜੰਗ ਛੰਦ ॥ भुजंग छंद ॥ ਚੜੇ ਉਤਰਾ ਪੰਥ ਕੇ ਬੀਰ ਭਾਰੇ ॥ चड़े उतरा पंथ के बीर भारे ॥ ਬਜੇ ਘੋਰ ਬਾਦਿਤ੍ਰ ਭੇਰੀ ਨਗਾਰੇ ॥ बजे घोर बादित्र भेरी नगारे ॥ ਪ੍ਰਿਥੀ ਚਾਲ ਕੀਨੋ ਦਸੋ ਨਾਗ ਭਾਗੇ ॥ प्रिथी चाल कीनो दसो नाग भागे ॥ ਭਯੋ ਸੋਰ ਭਾਰੋ ਮਹਾ ਰੁਦ੍ਰ ਜਾਗੇ ॥੧੨॥ भयो सोर भारो महा रुद्र जागे ॥१२॥ ਚੌਪਈ ॥ चौपई ॥ ਪ੍ਰਥਮਹਿ ਜਾਇ ਬਲਖ ਕੌ ਮਾਰਿਯੋ ॥ प्रथमहि जाइ बलख कौ मारियो ॥ ਸਹਿਰ ਬੁਖਾਰਾ ਬਹੁਰਿ ਉਜਾਰਿਯੋ ॥ सहिर बुखारा बहुरि उजारियो ॥ ਤਿਬਿਤ ਜਾਇ ਤਲਬ ਕੌ ਦੀਨੋ ॥ तिबित जाइ तलब कौ दीनो ॥ ਜੀਤਿ ਦੇਸ ਅਪਨੇ ਬਸਿ ਕੀਨੋ ॥੧੩॥ जीति देस अपने बसि कीनो ॥१३॥ ਅੜਿਲ ॥ अड़िल ॥ ਕਾਸਮੀਰ ਕਸਿਕਾਰ ਕਬੁਜ; ਕਾਬਲ ਕੌ ਕੀਨੋ ॥ कासमीर कसिकार कबुज; काबल कौ कीनो ॥ ਕਸਟਵਾਰ ਕੁਲੂ ਕਲੂਰ; ਕੈਠਲ ਕਹ ਲੀਨੋ ॥ कसटवार कुलू कलूर; कैठल कह लीनो ॥ ਕਾਂਬੋਜ ਕਿਲਮਾਕ ਕਠਿਨ; ਪਲ ਮੈ ਕਟਿ ਡਾਰੇ ॥ कांबोज किलमाक कठिन; पल मै कटि डारे ॥ ਹੋ ਕੋਟਿ ਚੀਨ ਕੇ ਕਟਕ; ਹਨੇ ਕਰਿ ਕੋਪ ਕਰਾਰੇ ॥੧੪॥ हो कोटि चीन के कटक; हने करि कोप करारे ॥१४॥ ਦੋਹਰਾ ॥ दोहरा ॥ ਬਹੁਰਿ ਚੀਨ ਮਾਚੀਨ ਕੀ; ਦਿਸਿ ਕੌ ਕਿਯੋ ਪਯਾਨ ॥ बहुरि चीन माचीन की; दिसि कौ कियो पयान ॥ ਲੈ ਲੌਂਡੀ ਰਾਜਾ ਮਿਲਿਯੋ; ਸਾਹ ਸਿਕੰਦਰਹਿ ਆਨਿ ॥੧੫॥ लै लौंडी राजा मिलियो; साह सिकंदरहि आनि ॥१५॥ ਜੀਤਿ ਚੀਨ ਮਾਚੀਨ ਕੌ; ਬਸਿ ਕੀਨੀ ਦਿਸਿ ਚਾਰਿ ॥ जीति चीन माचीन कौ; बसि कीनी दिसि चारि ॥ ਬਹੁਰਿ ਸਮੁੰਦ ਮਾਪਨ ਨਿਮਿਤ; ਮਨ ਮੈ ਕੀਯੋ ਬੀਚਾਰਿ ॥੧੬॥ बहुरि समुंद मापन निमित; मन मै कीयो बीचारि ॥१६॥ ਅੜਿਲ ॥ अड़िल ॥ ਵੁਲੰਦੇਜਿਯਨ ਜੀਤਿ; ਅੰਗਰੇਜਿਯਨ ਕੌ ਮਾਰਿਯੋ ॥ वुलंदेजियन जीति; अंगरेजियन कौ मारियो ॥ ਮਛਲੀ ਬੰਦਰ ਮਾਰਿ ਬਹੁਰਿ; ਹੁਗਲਿਯਹਿ ਉਜਾਰਿਯੋ ॥ मछली बंदर मारि बहुरि; हुगलियहि उजारियो ॥ ਕੋਕ ਬੰਦਰ ਕੌ ਜੀਤਿ; ਗੂਆ ਬੰਦਰ ਹੂੰ ਲੀਨੋ ॥ कोक बंदर कौ जीति; गूआ बंदर हूं लीनो ॥ ਹੋ ਹਿਜਲੀ ਬੰਦਰ ਜਾਇ; ਬਿਜੈ ਦੁੰਦਭਿ ਕਹ ਦੀਨੋ ॥੧੭॥ हो हिजली बंदर जाइ; बिजै दुंदभि कह दीनो ॥१७॥ ਸਾਤ ਸਮੁੰਦ੍ਰਨ ਮਾਪਿ; ਪ੍ਰਿਥੀ ਤਲ ਕੌ ਗਯੋ ॥ सात समुंद्रन मापि; प्रिथी तल कौ गयो ॥ ਜੀਤਿ ਰਸਾਤਲ ਸਾਤ; ਸ੍ਵਰਗ ਕੋ ਮਗ ਲਿਯੋ ॥ जीति रसातल सात; स्वरग को मग लियो ॥ ਇੰਦ੍ਰ ਸਾਥ ਹੂੰ ਲਰਿਯੋ; ਅਧਿਕ ਰਿਸਿ ਠਾਨਿ ਕੈ ॥ इंद्र साथ हूं लरियो; अधिक रिसि ठानि कै ॥ ਹੋ ਬਹੁਰਿ ਪ੍ਰਿਥੀ ਤਲ ਮਾਝ; ਪ੍ਰਗਟਿਯੋ ਆਨਿ ਕੈ ॥੧੮॥ हो बहुरि प्रिथी तल माझ; प्रगटियो आनि कै ॥१८॥ ਦੋਹਰਾ ॥ दोहरा ॥ ਲੋਕ ਚੌਦਹੂੰ ਬਸਿ ਕੀਏ; ਜੀਤਿ ਪ੍ਰਿਥੀ ਸਭ ਲੀਨ ॥ लोक चौदहूं बसि कीए; जीति प्रिथी सभ लीन ॥ ਬਹੁਰਿ ਰੂਸ ਕੇ ਦੇਸ ਕੀ; ਓਰ ਪਯਾਨੋ ਕੀਨ ॥੧੯॥ बहुरि रूस के देस की; ओर पयानो कीन ॥१९॥ |
Dasam Granth |