ਦਸਮ ਗਰੰਥ । दसम ग्रंथ ।

Page 1106

ਦੋਹਰਾ ॥

दोहरा ॥

ਦਲਦਲ ਏਕ ਤਕਾਇ ਕੈ; ਦਯੋ ਦਮਾਮੋ ਜਾਇ ॥

दलदल एक तकाइ कै; दयो दमामो जाइ ॥

ਸੁਨਤ ਨਾਦ ਸੂਰਾ ਸਭੈ; ਤਹੀ ਪਰੇ ਅਰਰਾਇ ॥੯॥

सुनत नाद सूरा सभै; तही परे अरराइ ॥९॥

ਚੌਪਈ ॥

चौपई ॥

ਜੌ ਧਾਏ ਫਸਿ ਫਸਿ ਤੇ ਗਏ ॥

जौ धाए फसि फसि ते गए ॥

ਗਹਿ ਗਹਿ ਤਰੁਨਿ ਤੁਰਤ ਤੇ ਲਏ ॥

गहि गहि तरुनि तुरत ते लए ॥

ਸਕਲ ਕਾਲਿਕਾ ਕੀ ਬਲਿ ਦੀਨੇ ॥

सकल कालिका की बलि दीने ॥

ਬਾਜ ਤਾਜ ਸਭਹਿਨ ਕੇ ਛੀਨੇ ॥੧੦॥

बाज ताज सभहिन के छीने ॥१०॥

ਅੜਿਲ ॥

अड़िल ॥

ਏਕ ਭ੍ਰਿਤ ਤਿਹ ਭੀਤਰ; ਪਠਿਯੋ ਬਨਾਇ ਕੈ ॥

एक भ्रित तिह भीतर; पठियो बनाइ कै ॥

ਤਾ ਸੌ ਚਿਤ ਕੀ ਬਾਤ; ਕਹੀ ਸਮੁਝਾਇ ਕੈ ॥

ता सौ चित की बात; कही समुझाइ कै ॥

ਮਹਾ ਗਹਿਰ ਬਨ ਭੀਤਰ; ਤਿਨ ਤੁਮ ਲ੍ਯਾਇਯੋ ॥

महा गहिर बन भीतर; तिन तुम ल्याइयो ॥

ਹੋ ਧਸੇ ਨਿਰਖਿ ਪਰਬਤ ਮੋ; ਮੋਹਿ ਜਤਾਇਯੋ ॥੧੧॥

हो धसे निरखि परबत मो; मोहि जताइयो ॥११॥

ਸੁਨਤ ਮਨੁਖ ਇਹ ਬਾਤ; ਤਹਾ ਤੇ ਤਹ ਗਯੋ ॥

सुनत मनुख इह बात; तहा ते तह गयो ॥

ਤੁਮੈ ਬਤਾਵਤ ਰਾਹ; ਭਾਖਿ ਲ੍ਯਾਵਤ ਭਯੋ ॥

तुमै बतावत राह; भाखि ल्यावत भयो ॥

ਸਕਲ ਸੂਰ ਚਿਤ ਮਾਝ; ਅਧਿਕ ਹਰਖਤ ਭਏ ॥

सकल सूर चित माझ; अधिक हरखत भए ॥

ਹੋ ਭੇਦ ਅਭੇਦ ਨ ਲਹਿਯੋ; ਸਕਲ ਬਨ ਮੈ ਗਏ ॥੧੨॥

हो भेद अभेद न लहियो; सकल बन मै गए ॥१२॥

ਧਸਿਯੋ ਕਟਕ ਬਨ ਮਾਝ; ਦੂਤ ਲਖਿ ਪਾਇ ਕੈ ॥

धसियो कटक बन माझ; दूत लखि पाइ कै ॥

ਭੇਦ ਦਯੋ ਰਾਨੀ ਕਹ; ਤਬ ਤਿਨ ਆਇ ਕੈ ॥

भेद दयो रानी कह; तब तिन आइ कै ॥

ਬੰਦ ਦ੍ਵਾਰ ਪਰਬਤ ਕੇ; ਕਰਿ ਦੋਊ ਲਏ ॥

बंद द्वार परबत के; करि दोऊ लए ॥

ਹੋ ਕਾਟਿ ਕਾਟਿ ਕੈ ਨਾਕ; ਜਾਨ ਗ੍ਰਿਹ ਕੌ ਦਏ ॥੧੩॥

हो काटि काटि कै नाक; जान ग्रिह कौ दए ॥१३॥

ਬਿਮਨ ਭਏ ਬਹੁ ਬੀਰ; ਭਾਜਿ ਰਨ ਤੇ ਚਲੇ ॥

बिमन भए बहु बीर; भाजि रन ते चले ॥

ਸੈਯਦ ਮੁਗਲ ਪਠਾਨ; ਸੇਖ ਸੂਰਾ ਭਲੇ ॥

सैयद मुगल पठान; सेख सूरा भले ॥

ਡਾਰਿ ਡਾਰਿ ਹਥਿਯਾਰ; ਭੇਖ ਤ੍ਰਿਯ ਧਾਰਹੀ ॥

डारि डारि हथियार; भेख त्रिय धारही ॥

ਹੋ ਲੀਜੈ ਪ੍ਰਾਨ ਉਬਾਰਿ; ਇਹ ਭਾਂਤਿ ਉਚਾਰਹੀ ॥੧੪॥

हो लीजै प्रान उबारि; इह भांति उचारही ॥१४॥

ਭਜੇ ਬੀਰ ਤਹ ਤੇ; ਇਕ ਠਾਂ ਉਤਰਤ ਭਏ ॥

भजे बीर तह ते; इक ठां उतरत भए ॥

ਮੁਸਕ ਮਤੀ ਰਾਨਿਯਹਿ; ਨਿਰਖਿ ਸਭ ਹੀ ਲਏ ॥

मुसक मती रानियहि; निरखि सभ ही लए ॥

ਕਾਟਿ ਨਦੀ ਤਿਹ ਊਪਰ; ਦਈ ਚਲਾਇ ਕੈ ॥

काटि नदी तिह ऊपर; दई चलाइ कै ॥

ਹੋ ਬਾਜ ਤਾਜ ਰਾਜਨ ਜੁਤ; ਦਏ ਬਹਾਇ ਕੈ ॥੧੫॥

हो बाज ताज राजन जुत; दए बहाइ कै ॥१५॥

ਮਾਰਿ ਫੌਜ, ਇਕ ਦੀਨੋ; ਦੂਤ ਪਠਾਇ ਕੈ ॥

मारि फौज, इक दीनो; दूत पठाइ कै ॥

ਜੈਨ ਖਾਨ ਜੂ! ਬਰੋ; ਸੁਤਾ ਕੋ ਆਇ ਕੈ ॥

जैन खान जू! बरो; सुता को आइ कै ॥

ਹਮ ਹਜਰਤਿ ਕੇ ਸੰਗ; ਨ ਰਨ ਕੀਨੋ ਬਨੈ ॥

हम हजरति के संग; न रन कीनो बनै ॥

ਹੋ ਸਭ ਮੰਤ੍ਰਿਨ ਅਰ ਮੋਰ; ਰੁਚਿਤ ਯੌ ਹੀ ਮਨੈ ॥੧੬॥

हो सभ मंत्रिन अर मोर; रुचित यौ ही मनै ॥१६॥

ਜੈਨ ਖਾਨ ਮੂਰਖ; ਸੁਨਿ ਏ ਬਚ ਫੂਲਿ ਗਯੋ ॥

जैन खान मूरख; सुनि ए बच फूलि गयो ॥

ਸੂਰਬੀਰ ਲੈ ਸੰਗ; ਭਲੇ ਤਿਤ ਜਾਤ ਭਯੋ ॥

सूरबीर लै संग; भले तित जात भयो ॥

ਤਾ ਕੀ ਦੁਹਿਤਾ ਬ੍ਯਾਹਿ; ਅਬੈ ਘਰ ਆਇ ਹੌ ॥

ता की दुहिता ब्याहि; अबै घर आइ हौ ॥

ਹੋ ਇਨੈ ਬਾਂਹ ਅਪਨੀ; ਹਜਰਤਹਿ ਮਿਲਾਇ ਹੌ ॥੧੭॥

हो इनै बांह अपनी; हजरतहि मिलाइ हौ ॥१७॥

ਚੌਪਈ ॥

चौपई ॥

ਤਬ ਰਾਨੀ ਦਾਰੂ ਬਹੁ ਲਿਯੋ ॥

तब रानी दारू बहु लियो ॥

ਤਰੈ ਬਿਛਾਇ ਭੂਮਿ ਕੇ ਦਿਯੋ ॥

तरै बिछाइ भूमि के दियो ॥

ਊਪਰ ਤਨਿਕ ਬਾਰੂਅਹਿ ਡਾਰਿਯੋ ॥

ऊपर तनिक बारूअहि डारियो ॥

ਸੋ ਜਰਿ ਜਾਤ ਨ ਨੈਕੁ ਨਿਹਾਰਿਯੋ ॥੧੮॥

सो जरि जात न नैकु निहारियो ॥१८॥

ਏਕ ਲੌਡਿਯਾ ਬੋਲਿ ਪਠਾਈ ॥

एक लौडिया बोलि पठाई ॥

ਖਾਰਨ ਪਰ ਕਹਿ ਸੁਤਾ ਬਿਠਾਈ ॥

खारन पर कहि सुता बिठाई ॥

ਪਠ੍ਯੋ ਮਨੁਖ ਖਾਨ ਅਬ ਆਵੈ ॥

पठ्यो मनुख खान अब आवै ॥

ਯਾਹਿ ਬ੍ਯਾਹਿ ਧਾਮ ਲੈ ਜਾਵੈ ॥੧੯॥

याहि ब्याहि धाम लै जावै ॥१९॥

ਸੈਨ ਸਹਿਤ ਮੂਰਖ ਤਹ ਗਯੋ ॥

सैन सहित मूरख तह गयो ॥

ਭੇਦ ਅਭੇਦ ਨ ਪਾਵਤ ਭਯੋ ॥

भेद अभेद न पावत भयो ॥

ਜਬ ਰਾਨੀ ਜਾਨ੍ਯੋ ਜੜ ਆਯੋ ॥

जब रानी जान्यो जड़ आयो ॥

ਦਾਰੂਅਹਿ ਤੁਰਤ ਪਲੀਤਾ ਦ੍ਯਾਯੋ ॥੨੦॥

दारूअहि तुरत पलीता द्यायो ॥२०॥

TOP OF PAGE

Dasam Granth