ਦਸਮ ਗਰੰਥ । दसम ग्रंथ । |
Page 1100 ਦੋਹਰਾ ॥ दोहरा ॥ ਇਕ ਕੈਲਾਸ ਮਤੀ ਰਹੈ; ਰਾਨੀ ਰੂਪ ਅਪਾਰ ॥ इक कैलास मती रहै; रानी रूप अपार ॥ ਜਾ ਤੇ ਜਗਤ ਨਰੇਸ ਬਿਧਿ; ਸੀਖੀ ਜੁਧ ਮਝਾਰ ॥੧॥ जा ते जगत नरेस बिधि; सीखी जुध मझार ॥१॥ ਚੌਪਈ ॥ चौपई ॥ ਸਿੰਘ ਸੁ ਬੀਰ ਨਾਥ ਇਕ ਤਾ ਕੋ ॥ सिंघ सु बीर नाथ इक ता को ॥ ਰੂਪ ਬੇਸ ਭਾਖਤ ਜਗ ਵਾ ਕੋ ॥ रूप बेस भाखत जग वा को ॥ ਅਪ੍ਰਮਾਨ ਤਿਹ ਪ੍ਰਭਾ ਬਿਰਾਜੈ ॥ अप्रमान तिह प्रभा बिराजै ॥ ਨਿਸਿਸਿ ਦਿਨਿਸਿ ਨਿਰਖਤ ਮਨੁ ਲਾਜੈ ॥੨॥ निसिसि दिनिसि निरखत मनु लाजै ॥२॥ ਰੈਨਿ ਦਿਵਸ ਬੈਰਿਯਨ ਬਿਦਾਰੈ ॥ रैनि दिवस बैरियन बिदारै ॥ ਸਾਹ ਕੇ ਰੋਜ ਪਰਗਨੇ ਮਾਰੈ ॥ साह के रोज परगने मारै ॥ ਏਕ ਜਹਾਜ ਜਾਨ ਨਹਿ ਦੇਵੈ ॥ एक जहाज जान नहि देवै ॥ ਲੂਟਿ ਲੂਟਿ ਸਭਹਿਨ ਕੋ ਲੇਵੈ ॥੩॥ लूटि लूटि सभहिन को लेवै ॥३॥ ਅੜਿਲ ॥ अड़िल ॥ ਲੂਟਿ ਫਿਰੰਗੀ ਲਏ; ਸਕਲ ਇਕਠੇ ਭਏ ॥ लूटि फिरंगी लए; सकल इकठे भए ॥ ਸਾਹਜਹਾਂ ਜੂ ਜਹਾ; ਤਹੀ ਸਭ ਹੀ ਗਏ ॥ साहजहां जू जहा; तही सभ ही गए ॥ ਸਭੈ ਲਗੇ ਦੀਵਾਨਿ; ਪੁਕਾਰੇ ਆਇ ਕੈ ॥ सभै लगे दीवानि; पुकारे आइ कै ॥ ਹੋ ਹਮਰੋ ਨ੍ਯਾਇ ਕਰੋ; ਇਹ ਹਨੋ ਰਿਸਾਇ ਕੈ ॥੪॥ हो हमरो न्याइ करो; इह हनो रिसाइ कै ॥४॥ ਸਾਹ ਬਾਚ ॥ साह बाच ॥ ਕਹੋ, ਲੂਟਿ ਕਿਨ ਲਏ? ਤਿਸੀ ਕੋ ਮਾਰਿਯੈ ॥ कहो, लूटि किन लए? तिसी को मारियै ॥ ਤਾਹੀ ਕੌ ਇਹ ਠੌਰ; ਸੁ ਨਾਇ ਉਚਾਰਿਯੈ ॥ ताही कौ इह ठौर; सु नाइ उचारियै ॥ ਤਾ ਪੈ ਅਬ ਹੀ; ਅਪਨੀ ਫੌਜ ਪਠਾਇ ਹੈ ॥ ता पै अब ही; अपनी फौज पठाइ है ॥ ਹੋ ਤਾ ਤੇ ਤੁਮਰੋ ਸਭ ਹੀ; ਮਾਲ ਦਿਲਾਇ ਹੈ ॥੫॥ हो ता ते तुमरो सभ ही; माल दिलाइ है ॥५॥ ਫਿਰੰਗੀ ਵਾਚ ॥ फिरंगी वाच ॥ ਦੋਹਰਾ ॥ दोहरा ॥ ਜਹਾ ਕਮਛ੍ਯਾ ਕੋ ਭਵਨ; ਤਿਸੀ ਠੌਰ ਕੇ ਰਾਇ ॥ जहा कमछ्या को भवन; तिसी ठौर के राइ ॥ ਅਧਿਕ ਫਿਰੰਗੀ ਮਾਰਿ ਕੈ; ਲੀਨੋ ਮਾਲ ਛਿਨਾਇ ॥੬॥ अधिक फिरंगी मारि कै; लीनो माल छिनाइ ॥६॥ ਚੌਪਈ ॥ चौपई ॥ ਐਸੇ ਜਬ ਹਜਰਤਿ ਸੁਨਿ ਪਾਈ ॥ ऐसे जब हजरति सुनि पाई ॥ ਫੌਜੈ ਅਤਿ ਹੀ ਤਹਾ ਪਠਾਈ ॥ फौजै अति ही तहा पठाई ॥ ਉਮਡਿ ਅਨੀ ਚਲਿ ਆਵੈ ਤਹਾ ॥ उमडि अनी चलि आवै तहा ॥ ਰਾਜਤ ਭਵਨ ਕਮਛ੍ਯਾ ਜਹਾ ॥੭॥ राजत भवन कमछ्या जहा ॥७॥ ਅੜਿਲ ॥ अड़िल ॥ ਤਬ ਲੌ ਸਿੰਘ ਸੁ ਬੀਰ; ਲੋਕ ਦਿਵ ਕੇ ਗਯੋ ॥ तब लौ सिंघ सु बीर; लोक दिव के गयो ॥ ਰਾਨੀ ਦਯੋ ਜਰਾਇ; ਨ ਲੋਗਨ ਭਾਖਿਯੋ ॥ रानी दयो जराइ; न लोगन भाखियो ॥ ਕਹਿਯੋ ਅਨਮਨੋ ਰਾਵ; ਕਛੁਕ ਦਿਨ ਦ੍ਵੈ ਰਹਿਯੋ ॥ कहियो अनमनो राव; कछुक दिन द्वै रहियो ॥ ਹੋ ਰਾਜ ਸਾਜ ਲੈ ਹਾਥ; ਆਪੁ ਅਸਿ ਕੌ ਗਹਿਯੋ ॥੮॥ हो राज साज लै हाथ; आपु असि कौ गहियो ॥८॥ ਜਬ ਲਗਿ ਰਾਜਾ ਨਾਇ; ਤਬ ਲਗੇ ਜਾਇ ਹੌ ॥ जब लगि राजा नाइ; तब लगे जाइ हौ ॥ ਇਨ ਬੈਰਿਨ ਕੇ ਸਿਰ ਪਰ; ਖੜਗ ਮਚਾਇ ਹੌ ॥ इन बैरिन के सिर पर; खड़ग मचाइ हौ ॥ ਸਕਲ ਬੈਰਿਯਨ ਘਾਇ; ਪਲਟਿ ਘਰ ਆਇ ਕੈ ॥ सकल बैरियन घाइ; पलटि घर आइ कै ॥ ਹੋ ਕਰਿ ਹੌ ਜਾਇ ਪ੍ਰਨਾਮ; ਪਤਿਹਿ ਮੁਸਕਾਇ ਕੈ ॥੯॥ हो करि हौ जाइ प्रनाम; पतिहि मुसकाइ कै ॥९॥ ਸੁਨਿ ਐਸੇ ਬਚ ਸੂਰ; ਸਭੇ ਹਰਖਤ ਭਏ ॥ सुनि ऐसे बच सूर; सभे हरखत भए ॥ ਭਾਂਤਿ ਭਾਂਤਿ ਕੇ ਸਸਤ੍ਰ; ਸਭਨ ਹਾਥਨ ਲਏ ॥ भांति भांति के ससत्र; सभन हाथन लए ॥ ਕਛੁ ਭਟ ਦਲਹਿ ਦਿਖਾਇ; ਲ੍ਯਾਏ ਲਾਇ ਕੈ ॥ कछु भट दलहि दिखाइ; ल्याए लाइ कै ॥ ਹੋ ਬਡੀ ਫੌਜ ਮਹਿ ਆਨਿ; ਦਏ ਸਭ ਘਾਇ ਕੈ ॥੧੦॥ हो बडी फौज महि आनि; दए सभ घाइ कै ॥१०॥ ਦਸ ਸਹਸ੍ਰ ਨਿਸਿ ਕੋ; ਲਿਯ ਬੈਲ ਮੰਗਾਇ ਕੈ ॥ दस सहस्र निसि को; लिय बैल मंगाइ कै ॥ ਦ੍ਵੈ ਦ੍ਵੈ ਸੀਂਗਨ ਬਧੀ; ਮਸਾਲ ਜਰਾਇ ਕੈ ॥ द्वै द्वै सींगन बधी; मसाल जराइ कै ॥ ਇਹ ਦਿਸਿ ਦਲਹਿ ਦਿਖਾਇ; ਆਇ ਓਹਿ ਦਿਸਿ ਪਰੀ ॥ इह दिसि दलहि दिखाइ; आइ ओहि दिसि परी ॥ ਹੋ ਬਡੇ ਬਡੇ ਨ੍ਰਿਪ ਘਾਇ; ਮਾਰ ਕ੍ਰੀਚਕ ਕਰੀ ॥੧੧॥ हो बडे बडे न्रिप घाइ; मार क्रीचक करी ॥११॥ |
Dasam Granth |