ਦਸਮ ਗਰੰਥ । दसम ग्रंथ । |
Page 1088 ਚੌਪਈ ॥ चौपई ॥ ਚੰਦ੍ਰਪੁਰੀ ਨਗਰੀ ਇਕ ਸੁਨੀ ॥ चंद्रपुरी नगरी इक सुनी ॥ ਅਪ੍ਰਤਿਮ ਕਲਾ ਰਾਨੀ ਬਹੁ ਗੁਨੀ ॥ अप्रतिम कला रानी बहु गुनी ॥ ਅੰਜਨ ਰਾਇ ਬਿਲੋਕ੍ਯੋ ਜਬ ਹੀ ॥ अंजन राइ बिलोक्यो जब ही ॥ ਹਰਅਰਿ ਸਰ ਮਾਰਿਯੋ ਤਿਹ ਤਬ ਹੀ ॥੧॥ हरअरि सर मारियो तिह तब ही ॥१॥ ਤਾ ਕੌ ਧਾਮ ਬੋਲਿ ਕਰਿ ਲਿਯੋ ॥ ता कौ धाम बोलि करि लियो ॥ ਕਾਮ ਕੇਲ ਤਾ ਸੌ ਦ੍ਰਿੜ ਕਿਯੋ ॥ काम केल ता सौ द्रिड़ कियो ॥ ਬਹੁਰਿ ਜਾਰ ਇਹ ਭਾਂਤਿ ਉਚਾਰੋ ॥ बहुरि जार इह भांति उचारो ॥ ਜਿਨਿ ਮਤਿ ਲਖਿ ਪਤਿ ਹਨੈ ਤੁਮਾਰੇ ॥੨॥ जिनि मति लखि पति हनै तुमारे ॥२॥ ਤ੍ਰਿਯੋ ਵਾਚ ॥ त्रियो वाच ॥ ਤੁਮ ਚਿਤ ਮੈ ਨਹਿ ਤ੍ਰਾਸ ਬਢਾਵੋ ॥ तुम चित मै नहि त्रास बढावो ॥ ਹਮ ਸੌ ਦ੍ਰਿੜ ਕਰਿ ਕੇਲ ਕਮਾਵੋ ॥ हम सौ द्रिड़ करि केल कमावो ॥ ਮੈ ਤੁਹਿ ਏਕ ਚਰਿਤ੍ਰ ਦਿਖੈਹੌ ॥ मै तुहि एक चरित्र दिखैहौ ॥ ਤਾ ਤੇ ਤੁਮਰੋ ਸੋਕ ਮਿਟੈਹੌ ॥੩॥ ता ते तुमरो सोक मिटैहौ ॥३॥ ਦੋਹਰਾ ॥ दोहरा ॥ ਪਤਿ ਦੇਖਤ ਤੋ ਸੌ ਰਮੌ; ਗ੍ਰਿਹ ਕੋ ਦਰਬੁ ਲੁਟਾਇ ॥ पति देखत तो सौ रमौ; ग्रिह को दरबु लुटाइ ॥ ਨ੍ਰਿਪ ਕੋ ਸੀਸ ਝੁਕਾਇ ਹੌ; ਪਗਨ ਤਿਹਾਰੇ ਲਾਇ ॥੪॥ न्रिप को सीस झुकाइ हौ; पगन तिहारे लाइ ॥४॥ ਚੌਪਈ ॥ चौपई ॥ ਤੁਮ ਸਭ ਜੋਗ ਭੇਸ ਕੌ ਕਰੋ ॥ तुम सभ जोग भेस कौ करो ॥ ਮੋਰੀ ਕਹੀ ਕਾਨ ਮੈ ਧਰੋ ॥ मोरी कही कान मै धरो ॥ ਮੂਕ ਮੰਤ੍ਰ ਕਛੁ ਯਾਹਿ ਸਿਖਾਵਹੁ ॥ मूक मंत्र कछु याहि सिखावहु ॥ ਜਾ ਤੇ ਯਾ ਕੋ ਗੁਰੂ ਕਹਾਵਹੁ ॥੫॥ जा ते या को गुरू कहावहु ॥५॥ ਤਬ ਤਿਨ ਕਾਮ ਜਾਰ ਸੋਊ ਕਿਯੋ ॥ तब तिन काम जार सोऊ कियो ॥ ਮੂਕ ਮੰਤ੍ਰ ਰਾਜਾ ਕੋ ਦਿਯੋ ॥ मूक मंत्र राजा को दियो ॥ ਆਪਨ ਤਾ ਕੌ ਗੁਰੂ ਕਹਾਯੋ ॥ आपन ता कौ गुरू कहायो ॥ ਭੇਦ ਅਭੇਦ ਰਾਵ ਨਹਿ ਪਾਯੋ ॥੬॥ भेद अभेद राव नहि पायो ॥६॥ ਜਬ ਰਾਜਾ ਅੰਤਹਪੁਰ ਆਏ ॥ जब राजा अंतहपुर आए ॥ ਤਬ ਰਾਨੀ ਯੌ ਬਚਨ ਸੁਨਾਏ ॥ तब रानी यौ बचन सुनाए ॥ ਗੁਰ ਜੁ ਭ੍ਰਮਾਵੈ ਰਾਇ! ਨ ਭ੍ਰਮਿਯੈ ॥ गुर जु भ्रमावै राइ! न भ्रमियै ॥ ਭਲੀ ਬੁਰੀ ਗੁਰ ਕਰੇ, ਸੁ ਛਮਿਯੈ ॥੭॥ भली बुरी गुर करे, सु छमियै ॥७॥ ਜੋ ਗੁਰ, ਗ੍ਰਿਹ ਕੋ ਦਰਬੁ ਚੁਰਾਵੈ ॥ जो गुर, ग्रिह को दरबु चुरावै ॥ ਸੌਕ ਤ੍ਰਿਯਾ ਤਨ ਕੇਲ ਕਮਾਵੈ ॥ सौक त्रिया तन केल कमावै ॥ ਜੋ ਕੁਪਿ ਕਰੈ ਖੜਗ ਕੋ ਵਾਰਾ ॥ जो कुपि करै खड़ग को वारा ॥ ਜੋ ਸਿਖ ਭ੍ਰਮਤ ਲਹੈ, ਸੋ ਮਾਰਾ ॥੮॥ जो सिख भ्रमत लहै, सो मारा ॥८॥ ਜਿਨ ਨੈ ਮੰਤ੍ਰ ਕਛੂ ਜਿਹ ਦਯੋ ॥ जिन नै मंत्र कछू जिह दयो ॥ ਤਿਨ ਗੁਰ ਮੋਲ ਸਿਖ ਕੋ ਲਯੋ ॥ तिन गुर मोल सिख को लयो ॥ ਭਗਨਿ ਮਾਤ ਜੌ ਰਮਤ ਨਿਹਰੀਯੈ ॥ भगनि मात जौ रमत निहरीयै ॥ ਸੀਸ ਝੁਕਾਇ ਰੋਸ ਨਹਿ ਕਰੀਯੈ ॥੯॥ सीस झुकाइ रोस नहि करीयै ॥९॥ ਦੋਹਰਾ ॥ दोहरा ॥ ਸਭਾ ਪਰਬ ਭੀਤਰ ਸੁਨੀ; ਜਮ ਕੀ ਕਥਾ ਰਸਾਲ ॥ सभा परब भीतर सुनी; जम की कथा रसाल ॥ ਬ੍ਯਾਸਾਸਿਨ ਸੁਕ ਬਕਤ੍ਰ ਤੇ; ਸੋ ਤੁਹਿ ਕਹੌ ਉਤਾਲ ॥੧੦॥ ब्यासासिन सुक बकत्र ते; सो तुहि कहौ उताल ॥१०॥ ਜਮ ਰਾਜਾ ਰਿਖਿ ਏਕ ਕੋ; ਘਰ ਮੈ ਕਿਯੋ ਪਯਾਨ ॥ जम राजा रिखि एक को; घर मै कियो पयान ॥ ਮਾਤ ਭਗਨਿ ਰਿਖਿ ਬਾਲ ਸੌ; ਰਤਿ ਮਾਨੀ ਰੁਚਿ ਮਾਨ ॥੧੧॥ मात भगनि रिखि बाल सौ; रति मानी रुचि मान ॥११॥ ਚੌਪਈ ॥ चौपई ॥ ਜਬ ਰਿਖਿ ਚਲਿ ਅਪੁਨੇ ਗ੍ਰਿਹ ਆਯੋ ॥ जब रिखि चलि अपुने ग्रिह आयो ॥ ਤ੍ਰਿਯ ਸੌ ਰਮਤ ਪੁਰਖ ਲਖਿ ਪਾਯੋ ॥ त्रिय सौ रमत पुरख लखि पायो ॥ ਧਰਮ ਬਿਚਾਰ ਨ ਤਿਹ ਕਛੁ ਕਹਿਯੋ ॥ धरम बिचार न तिह कछु कहियो ॥ ਤਿਹ ਪਗ ਮਾਥ ਛੂਆਵਨ ਚਹਿਯੋ ॥੧੨॥ तिह पग माथ छूआवन चहियो ॥१२॥ ਸਿਰ ਮੌ ਚਰਨ ਛੁਅਤ ਧਰ ਰਹਿਯੋ ॥ सिर मौ चरन छुअत धर रहियो ॥ ਧੰਨ੍ਯ ਧੰਨ੍ਯ ਤਾ ਕੌ ਜਮ ਕਹਿਯੋ ॥ धंन्य धंन्य ता कौ जम कहियो ॥ ਮੈ ਹੌ ਕਾਲ ਜਗਤ ਜਿਹ ਘਾਯੋ ॥ मै हौ काल जगत जिह घायो ॥ ਤੇਰੋ ਧਰਮ ਬਿਲੋਕਨ ਆਯੋ ॥੧੩॥ तेरो धरम बिलोकन आयो ॥१३॥ ਸੁਨਤ ਹੁਤੌ, ਤੈਸੋ ਤੁਹਿ ਦੇਖਿਯੋ ॥ सुनत हुतौ, तैसो तुहि देखियो ॥ ਧਰਮ ਸਕਲ ਤੁਮਰੌ ਅਵਰੇਖਿਯੋ ॥ धरम सकल तुमरौ अवरेखियो ॥ ਤੋਰੇ ਬਿਖੈ ਕਪਟ ਕਛੁ ਨਾਹੀ ॥ तोरे बिखै कपट कछु नाही ॥ ਯੌ ਮੈ ਲਹਿਯੋ ਸਾਚੁ ਮਨ ਮਾਹੀ ॥੧੪॥ यौ मै लहियो साचु मन माही ॥१४॥ ਦੋਹਰਾ ॥ दोहरा ॥ ਨਿਰਖ ਸਤਤਾ ਬਿਪ੍ਰ ਕੀ; ਮਨ ਮੈ ਮੋਦ ਬਢਾਇ ॥ निरख सतता बिप्र की; मन मै मोद बढाइ ॥ ਜਿਯਨ ਮੁਕਤਿ ਤਾ ਕੌ ਦਿਯੋ; ਕਾਲ ਦਾਨ ਬਰ ਦਾਇ ॥੧੫॥ जियन मुकति ता कौ दियो; काल दान बर दाइ ॥१५॥ |
Dasam Granth |