ਦਸਮ ਗਰੰਥ । दसम ग्रंथ । |
Page 1079 ਦੋਹਰਾ ॥ दोहरा ॥ ਮਦ੍ਰ ਦੇਸ ਇਕ ਛਤ੍ਰਜਾ; ਅਚਲ ਕਲਾ ਤਿਹ ਨਾਉ ॥ मद्र देस इक छत्रजा; अचल कला तिह नाउ ॥ ਅਧਿਕ ਦਰਬ ਤਾ ਕੇ ਰਹੈ; ਬਸਤ ਦਯਾਲ ਪੁਰ ਗਾਉ ॥੧॥ अधिक दरब ता के रहै; बसत दयाल पुर गाउ ॥१॥ ਚੌਪਈ ॥ चौपई ॥ ਰਵਿ ਜਬ ਹੀ ਅਸਤਾਚਲ ਗਏ ॥ रवि जब ही असताचल गए ॥ ਪ੍ਰਾਚੀ ਦਿਸਾ ਚੰਦ੍ਰ ਪ੍ਰਗਟਏ ॥ प्राची दिसा चंद्र प्रगटए ॥ ਜਾਰਿ ਦੀਵਟੈ ਤਸਕਰ ਧਾਏ ॥ जारि दीवटै तसकर धाए ॥ ਤਾ ਕੇ ਤਾਕਿ ਭਵਨ ਕਹ ਆਏ ॥੨॥ ता के ताकि भवन कह आए ॥२॥ ਦੋਹਰਾ ॥ दोहरा ॥ ਠਾਢਿ ਭਏ ਤਿਹ ਬਾਲ ਕੇ; ਸਿਰ ਪਰ ਖੜਗ ਨਿਕਾਰਿ ॥ ठाढि भए तिह बाल के; सिर पर खड़ग निकारि ॥ ਕੈ ਧਨ ਦੇਹਿ ਬਤਾਇ ਕੈ; ਨਹ ਤੁਹਿ ਦੇਹਿ ਸੰਘਾਰਿ ॥੩॥ कै धन देहि बताइ कै; नह तुहि देहि संघारि ॥३॥ ਚੌਪਈ ॥ चौपई ॥ ਜਬ ਅਬਲਾ ਐਸੇ ਸੁਨਿ ਪਾਯੋ ॥ जब अबला ऐसे सुनि पायो ॥ ਕਛੂਕ ਧਾਮ ਕੋ ਦਰਬੁ ਦਿਖਾਯੋ ॥ कछूक धाम को दरबु दिखायो ॥ ਬਹੁਰਿ ਕਹਿਯੋ, ਮੈ ਦਰਬੁ ਦਿਖਾਊਂ ॥ बहुरि कहियो, मै दरबु दिखाऊं ॥ ਜੌ ਮੈ ਦਾਨ ਜੀਵ ਕੋ ਪਾਊਂ ॥੪॥ जौ मै दान जीव को पाऊं ॥४॥ ਸਵੈਯਾ ॥ सवैया ॥ ਕਾਹੇ ਕੌ ਆਜੁ ਸੰਘਾਰਤ ਮੋ ਕਹ? ਸੰਗ ਚਲੋ, ਬਹੁ ਮਾਲ ਬਤਾਊ ॥ काहे कौ आजु संघारत मो कह? संग चलो, बहु माल बताऊ ॥ ਰਾਖਿ ਮਹਾਬਤਿ ਖਾਨ ਗਏ; ਸਭ ਹੀ ਇਕ ਬਾਰ ਸੁ ਤੇ ਹਰਿ ਲਯਾਊ ॥ राखि महाबति खान गए; सभ ही इक बार सु ते हरि लयाऊ ॥ ਪੂਤਨ ਪ੍ਰੋਤਨ ਲੌ ਸਭ ਕੋ; ਛਿਨ ਭੀਤਰਿ ਆਜੁ ਦਰਦ੍ਰਿ ਬਹਾਊ ॥ पूतन प्रोतन लौ सभ को; छिन भीतरि आजु दरद्रि बहाऊ ॥ ਲੀਜਹੁ ਲੂਟਿ ਸਭੈ ਤੁਮ ਤਾ ਕਹ; ਮੈ ਅਪਨੋ ਨਹਿ ਪਾਨ ਛੁਆਊ ॥੫॥ लीजहु लूटि सभै तुम ता कह; मै अपनो नहि पान छुआऊ ॥५॥ ਚੌਪਈ ॥ चौपई ॥ ਸੁਨਤ ਬਚਨ ਤਸਕਰ ਤੇ ਭਏ ॥ सुनत बचन तसकर ते भए ॥ ਤ੍ਰਿਯ ਕੌ ਸੰਗ ਤਹਾ ਲੈ ਗਏ ॥ त्रिय कौ संग तहा लै गए ॥ ਜਹ ਕੋਠਾ ਦਾਰੂ ਕੋ ਭਰਿਯੋ ॥ जह कोठा दारू को भरियो ॥ ਤਹੀ ਜਾਇ ਤਸਕਰਨ ਉਚਰਿਯੋ ॥੬॥ तही जाइ तसकरन उचरियो ॥६॥ ਦੋਹਰਾ ॥ दोहरा ॥ ਅਗਨਿ ਬਾਨ ਸੋ ਬਾਧਿ ਤ੍ਰਿਯ; ਤਹ ਕੌ ਦਈ ਚਲਾਇ ॥ अगनि बान सो बाधि त्रिय; तह कौ दई चलाइ ॥ ਕਾਲ ਸਭਨ ਤਿਨ ਕੋ ਹੁਤੋ; ਪਰਿਯੋ ਤਹੀ ਸਰ ਜਾਇ ॥੭॥ काल सभन तिन को हुतो; परियो तही सर जाइ ॥७॥ ਚੌਪਈ ॥ चौपई ॥ ਤਸਕਰ ਜਾਰਿ ਮਸਾਲੈ ਪਰੇ ॥ तसकर जारि मसालै परे ॥ ਦਾਰੂ ਬਿਖੈ ਅੰਗਾਰੇ ਝਰੇ ॥ दारू बिखै अंगारे झरे ॥ ਸਭ ਤਸਕਰ ਤਬ ਹੀ ਉਡ ਗਏ ॥ सभ तसकर तब ही उड गए ॥ ਭੂਚਰ ਤੇ ਖੇਚਰ ਸੋ ਭਏ ॥੮॥ भूचर ते खेचर सो भए ॥८॥ ਦਾਰੂ ਉਡਤ ਚੋਰਿ ਉਡਿ ਗਏ ॥ दारू उडत चोरि उडि गए ॥ ਸਭ ਹੀ ਫਿਰਤ ਗਗਨ ਮੌ ਭਏ ॥ सभ ही फिरत गगन मौ भए ॥ ਦਸ ਦਸ ਕੋਸ ਜਾਇ ਕਰ ਪਰੇ ॥ दस दस कोस जाइ कर परे ॥ ਹਾਡ ਗੋਡ ਨਹਿ ਮੂੰਡ ਉਬਰੇ ॥੯॥ हाड गोड नहि मूंड उबरे ॥९॥ ਏਕੈ ਬਾਰ ਚੋਰ ਉਡ ਗਏ ॥ एकै बार चोर उड गए ॥ ਜੀਵਤ ਏਕ ਨ ਬਾਚਤ ਭਏ ॥ जीवत एक न बाचत भए ॥ ਇਹ ਚਰਿਤ੍ਰ ਅਬਲਾ ਤਿਹ ਮਾਰਿਯੋ ॥ इह चरित्र अबला तिह मारियो ॥ ਛਲ ਕੇ ਅਪਨੋ ਧਾਮ ਉਬਾਰਿਯੋ ॥੧੦॥ छल के अपनो धाम उबारियो ॥१०॥ ਇਹ ਛਲ ਸਭ ਚੋਰਨ ਕਹ ਘਾਈ ॥ इह छल सभ चोरन कह घाई ॥ ਬਹੁਰੈ ਧਾਮ ਆਪਨੋ ਆਈ ॥ बहुरै धाम आपनो आई ॥ ਇੰਦ੍ਰ ਬਿਸਨ ਬ੍ਰਹਮਾ ਸਿਵ ਹੋਈ ॥ इंद्र बिसन ब्रहमा सिव होई ॥ ਤ੍ਰਿਯ ਚਰਿਤ੍ਰ ਤੇ ਬਚਤ ਨ ਕੋਈ ॥੧੧॥ त्रिय चरित्र ते बचत न कोई ॥११॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਿਆਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੬॥੩੫੬੬॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे इक सौ छिआसीवो चरित्र समापतम सतु सुभम सतु ॥१८६॥३५६६॥अफजूं॥ |
Dasam Granth |