ਦਸਮ ਗਰੰਥ । दसम ग्रंथ ।

Page 1072

ਸਵਤਿਨ ਖਬਰਿ ਐਸ ਸੁਨਿ ਪਾਈ ॥

सवतिन खबरि ऐस सुनि पाई ॥

ਚੜਿ ਰਾਨੀ ਹਮਰੇ ਪਰ ਆਈ ॥

चड़ि रानी हमरे पर आई ॥

ਨਿਜੁ ਕਰ ਗ੍ਰਿਹਨ ਆਗਿ ਲੈ ਦੀਨੀ ॥

निजु कर ग्रिहन आगि लै दीनी ॥

ਜਰਿ ਬਰਿ ਬਾਟ ਸ੍ਵਰਗ ਕੀ ਲੀਨੀ ॥੫॥

जरि बरि बाट स्वरग की लीनी ॥५॥

ਦੋਹਰਾ ॥

दोहरा ॥

ਇਹ ਚਰਿਤ੍ਰ ਇਨ ਰਾਨਿਯਹਿ; ਸਵਤਨਿ ਦਈ ਸੰਘਾਰਿ ॥

इह चरित्र इन रानियहि; सवतनि दई संघारि ॥

ਰਾਜ ਪਾਟ ਅਪਨੋ ਕਿਯੋ; ਦੁਸਟ ਅਰਿਸਟ ਨਿਵਾਰਿ ॥੬॥

राज पाट अपनो कियो; दुसट अरिसट निवारि ॥६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੮॥੩੪੭੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ अठतरवो चरित्र समापतम सतु सुभम सतु ॥१७८॥३४७१॥अफजूं॥


ਚੌਪਈ ॥

चौपई ॥

ਸਾਹ ਬਧੂ ਪਛਿਮ ਇਕ ਰਹੈ ॥

साह बधू पछिम इक रहै ॥

ਕਾਮਵਤੀ ਤਾ ਕੌ ਜਗ ਕਹੈ ॥

कामवती ता कौ जग कहै ॥

ਤਾ ਕੌ ਪਤਿ ਪਰਦੇਸ ਸਿਧਾਰੋ ॥

ता कौ पति परदेस सिधारो ॥

ਬਰਖ ਬੀਤ ਗੇ ਗ੍ਰਿਹ ਨ ਸੰਭਾਰੋ ॥੧॥

बरख बीत गे ग्रिह न स्मभारो ॥१॥

ਸੁਧਿ ਪਤਿ ਕੀ ਅਬਲਾ ਤਜਿ ਦੀਨੀ ॥

सुधि पति की अबला तजि दीनी ॥

ਸਾਮਾਨਨਿ ਕੀ ਤਿਨ ਗਤਿ ਲੀਨੀ ॥

सामाननि की तिन गति लीनी ॥

ਊਚ ਨੀਚ ਨਹਿ ਠੌਰ ਬਿਚਾਰੈ ॥

ऊच नीच नहि ठौर बिचारै ॥

ਜੋ ਚਾਹੈ ਤਿਹ ਸਾਥ ਬਿਹਾਰੈ ॥੨॥

जो चाहै तिह साथ बिहारै ॥२॥

ਤਬ ਲੌ ਨਾਥ ਤਵਨ ਕੋ ਆਯੋ ॥

तब लौ नाथ तवन को आयो ॥

ਏਕ ਦੂਤਿਯਹਿ ਬੋਲਿ ਪਠਾਯੋ ॥

एक दूतियहि बोलि पठायो ॥

ਕੋਊ ਮਿਲਾਇ ਮੋਹਿ ਤ੍ਰਿਯ ਦੀਜੈ ॥

कोऊ मिलाइ मोहि त्रिय दीजै ॥

ਜੋ ਚਾਹੈ ਚਿਤ ਮੈ ਸੋਊ ਲੀਜੈ ॥੩॥

जो चाहै चित मै सोऊ लीजै ॥३॥

ਵਾ ਕੀ ਨਾਰਿ ਦੂਤਿਯਹਿ ਭਾਈ ॥

वा की नारि दूतियहि भाई ॥

ਆਨਿ ਸਾਹੁ ਕੋ ਤੁਰਤ ਮਿਲਾਈ ॥

आनि साहु को तुरत मिलाई ॥

ਸਾਹੁ ਜਬੈ ਤਿਨ ਬਾਲ ਪਛਾਨਿਯੋ ॥

साहु जबै तिन बाल पछानियो ॥

ਇਹ ਬਚਨ ਤਤਕਾਲ ਬਖਾਨਿਯੋ ॥੪॥

इह बचन ततकाल बखानियो ॥४॥

ਕ੍ਯੋ ਨਹਿ ਚਲਿਤ ਧਾਮ ਪਤਿ! ਮੋਰੇ ॥

क्यो नहि चलित धाम पति! मोरे ॥

ਬਿਛੁਰੇ ਬਿਤੇ ਬਰਖ ਬਹੁ ਤੋਰੇ ॥

बिछुरे बिते बरख बहु तोरे ॥

ਅਬ ਹੀ ਹਮਰੇ ਧਾਮ ਸਿਧਾਰੋ ॥

अब ही हमरे धाम सिधारो ॥

ਸਭ ਹੀ ਸੋਕ ਹਮਾਰੋ ਟਾਰੋ ॥੫॥

सभ ही सोक हमारो टारो ॥५॥

ਜਬ ਅਬਲਾ ਯੌ ਬਚਨ ਉਚਾਰਿਯੋ ॥

जब अबला यौ बचन उचारियो ॥

ਮੂਰਖ ਸਾਹੁ ਕਛੂ ਨ ਬਿਚਾਰਿਯੋ ॥

मूरख साहु कछू न बिचारियो ॥

ਭੇਦ ਅਭੇਦ ਕੀ ਬਾਤ ਨ ਪਾਈ ॥

भेद अभेद की बात न पाई ॥

ਨਿਜੁ ਪਤਿ ਕੋ ਲੈ ਧਾਮ ਸਿਧਾਈ ॥੬॥

निजु पति को लै धाम सिधाई ॥६॥

ਦੋਹਰਾ ॥

दोहरा ॥

ਕਾਜ ਕਵਨ ਆਈ ਹੁਤੀ? ਕਹ ਚਰਿਤ੍ਰ ਇਨ ਕੀਨ? ॥

काज कवन आई हुती? कह चरित्र इन कीन? ॥

ਭੇਦ ਅਭੇਦ ਕਛੁ ਨ ਲਖਿਯੋ; ਚਲਿ ਘਰ ਗਯੋ ਮਤਿਹੀਨ ॥੭॥

भेद अभेद कछु न लखियो; चलि घर गयो मतिहीन ॥७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੯॥੩੪੭੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ उनासीवो चरित्र समापतम सतु सुभम सतु ॥१७९॥३४७८॥अफजूं॥


ਚੌਪਈ ॥

चौपई ॥

ਨੈਨੋਤਮਾ ਨਾਰਿ ਇਕ ਸੁਨੀ ॥

नैनोतमा नारि इक सुनी ॥

ਬੇਦ ਪੁਰਾਨ ਸਾਸਤ੍ਰ ਬਹੁ ਗੁਨੀ ॥

बेद पुरान सासत्र बहु गुनी ॥

ਜਾਨ੍ਯੋ ਜਬ ਪ੍ਰੀਤਮ ਢਿਗ ਆਯੋ ॥

जान्यो जब प्रीतम ढिग आयो ॥

ਭੇਦ ਸਹਿਤ ਤ੍ਰਿਯ ਬਚਨ ਸੁਨਾਯੋ ॥੧॥

भेद सहित त्रिय बचन सुनायो ॥१॥

ਸਵੈਯਾ ॥

सवैया ॥

ਪਿਯ ਕਿਯੋ ਪਰਦੇਸ ਪਯਾਨ; ਗਏ ਕਤਹੂੰ ਉਠਿ ਬੰਧਵ ਦੋਊ ॥

पिय कियो परदेस पयान; गए कतहूं उठि बंधव दोऊ ॥

ਹੌ ਬਿਲਲਾਤ ਅਨਾਥ ਭਈ ਇਤ; ਅੰਤਰ ਕੀ ਗਤਿ ਜਾਨਤ ਸੋਊ ॥

हौ बिललात अनाथ भई इत; अंतर की गति जानत सोऊ ॥

ਪੂਤ ਰਹੇ ਸਿਸ ਮਾਤ ਪਿਤ; ਕਬਹੂੰ ਨਹਿ ਆਵਤ ਹ੍ਯਾਂ ਘਰ ਖੋਊ ॥

पूत रहे सिस मात पित; कबहूं नहि आवत ह्यां घर खोऊ ॥

ਬੈਦ! ਉਪਾਇ ਕਰੋ ਹਮਰੋ ਕਛੁ; ਆਂਧਰੀ ਸਾਸੁ ਨਿਵਾਸ ਨ ਕੋਊ ॥੨॥

बैद! उपाइ करो हमरो कछु; आंधरी सासु निवास न कोऊ ॥२॥

TOP OF PAGE

Dasam Granth