ਦਸਮ ਗਰੰਥ । दसम ग्रंथ ।

Page 1060

ਦੋਹਰਾ ॥

दोहरा ॥

ਪਛਿਮ ਕੋ ਰਾਜਾ ਰਹੈ; ਰਨ ਮੰਡਨ ਸਿੰਘ ਨਾਮ ॥

पछिम को राजा रहै; रन मंडन सिंघ नाम ॥

ਦੇਸ ਦੇਸ ਕੇ ਏਸ ਜਿਹ; ਪੂਜਤ ਆਠੋ ਜਾਮ ॥੧॥

देस देस के एस जिह; पूजत आठो जाम ॥१॥

ਵਾ ਰਾਜਾ ਕੀ ਬਲਿਭਾ; ਜੋਤਿ ਮਤੀ ਸੁਭ ਕਾਰਿ ॥

वा राजा की बलिभा; जोति मती सुभ कारि ॥

ਤੀਨ ਭਵਨ ਭੀਤਰ ਨਹੀ; ਜਾ ਸਮ ਰਾਜ ਕੁਮਾਰਿ ॥੨॥

तीन भवन भीतर नही; जा सम राज कुमारि ॥२॥

ਚੌਪਈ ॥

चौपई ॥

ਏਕ ਪਾਤ੍ਰ ਰਾਜਾ ਪਹਿ ਆਈ ॥

एक पात्र राजा पहि आई ॥

ਨਿਜੁ ਹਾਥਨ ਬਿਧਿ ਜਾਨੁ ਬਨਾਈ ॥

निजु हाथन बिधि जानु बनाई ॥

ਤਾ ਪਰ ਅਟਕ ਰਾਵ ਕੀ ਭਈ ॥

ता पर अटक राव की भई ॥

ਰਾਨੀ ਬਿਸਰਿ ਹ੍ਰਿਦੈ ਤੈ ਗਈ ॥੩॥

रानी बिसरि ह्रिदै तै गई ॥३॥

ਦੋਹਰਾ ॥

दोहरा ॥

ਤਬ ਰਾਨੀ ਚਿਤ ਕੇ ਬਿਖੈ; ਰਹੀ ਅਧਿਕ ਹੀ ਖੀਝਿ ॥

तब रानी चित के बिखै; रही अधिक ही खीझि ॥

ਵਾ ਬੇਸ੍ਵਾ ਪਰਿ ਰਾਵ ਕੀ; ਸੁਨਿ ਸ੍ਰਵਨਨ ਅਤਿ ਰੀਝਿ ॥੪॥

वा बेस्वा परि राव की; सुनि स्रवनन अति रीझि ॥४॥

ਚੌਪਈ ॥

चौपई ॥

ਦੇਸ ਦੇਸ ਖਬਰੈ ਦੈ ਗਈ ॥

देस देस खबरै दै गई ॥

ਬੇਸ੍ਵਨ ਰੀਝਿ ਰਾਵ ਕੀ ਭਈ ॥

बेस्वन रीझि राव की भई ॥

ਅਬਲਾ ਦੇਸ ਦੇਸ ਤੇ ਆਈ ॥

अबला देस देस ते आई ॥

ਆਨਿ ਰਾਵ ਕੀ ਪੁਰੀ ਸੁਹਾਈ ॥੫॥

आनि राव की पुरी सुहाई ॥५॥

ਦੋਹਰਾ ॥

दोहरा ॥

ਤਬ ਰਾਨੀ ਕ੍ਰੁਧਿਤ ਭਈ; ਧਾਰਿ ਬਦਨ ਮੈ ਮੌਨ ॥

तब रानी क्रुधित भई; धारि बदन मै मौन ॥

ਨ੍ਰਿਪ ਅਟਕੇ ਬੇਸ੍ਵਨ ਭਏ; ਹਮੈ ਸੰਭਰਿ ਹੈ ਕੌਨ? ॥੬॥

न्रिप अटके बेस्वन भए; हमै स्मभरि है कौन? ॥६॥

ਚੌਪਈ ॥

चौपई ॥

ਐਸੋ ਜਤਨ ਕਛੂ ਅਬ ਕਰਿਯੈ ॥

ऐसो जतन कछू अब करियै ॥

ਜਾ ਤੇ ਇਨ ਬੇਸ੍ਵਨ ਕੌ ਮਰਿਯੈ ॥

जा ते इन बेस्वन कौ मरियै ॥

ਲਖਤ ਰਾਵ ਕੇ ਪ੍ਰੀਤਿ ਜਨਾਊ ॥

लखत राव के प्रीति जनाऊ ॥

ਛਲਿ ਸੋ ਬਡੋ ਕਲੇਸ ਮਿਟਾਊ ॥੭॥

छलि सो बडो कलेस मिटाऊ ॥७॥

ਅਧਿਕ ਪ੍ਰੀਤ ਬੇਸ੍ਵਨ ਸੌ ਕੀਨੀ ॥

अधिक प्रीत बेस्वन सौ कीनी ॥

ਲਛਮੀ ਬਹੁਤ ਸਭਨ ਕਹ ਦੀਨੀ ॥

लछमी बहुत सभन कह दीनी ॥

ਪ੍ਰੀਤਿ ਕਰਤ ਜਿਹ ਨ੍ਰਿਪਤਿ ਹਮਾਰੋ ॥

प्रीति करत जिह न्रिपति हमारो ॥

ਸੋ ਹਮ ਕੌ ਪ੍ਰਾਨਨ ਤੇ ਪ੍ਯਾਰੋ ॥੮॥

सो हम कौ प्रानन ते प्यारो ॥८॥

ਇਹ ਸੁਨਿ ਬੈਨ ਫੂਲ ਨ੍ਰਿਪ ਗਯੋ ॥

इह सुनि बैन फूल न्रिप गयो ॥

ਭੇਦ ਅਭੇਦ ਨ ਪਾਵਤ ਭਯੋ ॥

भेद अभेद न पावत भयो ॥

ਯਾ ਸੌ ਕਰਤ ਪ੍ਰੀਤਿ ਮੈ ਭਾਰੀ ॥

या सौ करत प्रीति मै भारी ॥

ਰਾਨੀ ਕਰਤ ਤਾਹਿ ਰਖਵਾਰੀ ॥੯॥

रानी करत ताहि रखवारी ॥९॥

ਦੋਹਰਾ ॥

दोहरा ॥

ਸਭ ਰਾਨੀ ਬੇਸ੍ਵਨ ਸਹਿਤ; ਲੀਨੀ ਨਿਕਟਿ ਬੁਲਾਇ ॥

सभ रानी बेस्वन सहित; लीनी निकटि बुलाइ ॥

ਭਾਂਤਿ ਭਾਂਤਿ ਕੇ ਸੁਖ ਕਿਯੇ; ਤਿਨ ਤੇ ਗੀਤ ਗਵਾਇ ॥੧੦॥

भांति भांति के सुख किये; तिन ते गीत गवाइ ॥१०॥

ਚੌਪਈ ॥

चौपई ॥

ਐਸੋ ਚਰਿਤ ਨਿਤ ਨ੍ਰਿਪ ਕਰਈ ॥

ऐसो चरित नित न्रिप करई ॥

ਕਛੁ ਰਾਨਿਨ ਤੇ ਸੰਕ ਨ ਧਰਈ ॥

कछु रानिन ते संक न धरई ॥

ਸਭ ਬੇਸ੍ਵਨ ਤੇ ਧਾਮ ਲੁਟਾਵੈ ॥

सभ बेस्वन ते धाम लुटावै ॥

ਜੋਤਿ ਮਤੀ ਜਿਯ ਮੈ ਪਛੁਤਾਵੈ ॥੧੧॥

जोति मती जिय मै पछुतावै ॥११॥

ਤਬ ਰਾਨੀ ਨ੍ਰਿਪ ਤੀਰ ਉਚਾਰੋ ॥

तब रानी न्रिप तीर उचारो ॥

ਸੁਨੋ ਨ੍ਰਿਪਤਿ ਜੂ ਬਚਨ ਹਮਾਰੋ ॥

सुनो न्रिपति जू बचन हमारो ॥

ਬੇਰੀ ਏਕ ਬੈਠਿ ਸੁਖ ਕੀਜੈ ॥

बेरी एक बैठि सुख कीजै ॥

ਦੂਜੀ ਨਾਵ ਬੇਸਵਨ ਦੀਜੈ ॥੧੨॥

दूजी नाव बेसवन दीजै ॥१२॥

ਹਮ ਤੁਮ ਬੈਠਿ ਨਾਵ ਸੁਖ ਕੈਹੈ ॥

हम तुम बैठि नाव सुख कैहै ॥

ਇਨ ਬੇਸ੍ਵਨ ਤੇ ਗੀਤਿ ਗਵੈਹੈ ॥

इन बेस्वन ते गीति गवैहै ॥

ਜੋ ਸੁੰਦਰਿ ਇਨ ਤੇ ਲਖਿ ਲਿਜਿਯਹੁ ॥

जो सुंदरि इन ते लखि लिजियहु ॥

ਤਾ ਸੌ ਭੋਗ ਰਾਵ! ਤੁਮ ਕਿਜਿਯਹੁ ॥੧੩॥

ता सौ भोग राव! तुम किजियहु ॥१३॥

ਸੋ ਸੁਨਿ ਰਾਵ ਅਨੰਦਿਤ ਭਯੋ ॥

सो सुनि राव अनंदित भयो ॥

ਤ੍ਰਿਯਨ ਸਹਿਤ ਬੇਸ੍ਵਨ ਲੈ ਗਯੋ ॥

त्रियन सहित बेस्वन लै गयो ॥

ਆਮੂੰ ਜਹਾ ਬਹਿਤ ਨਦ ਭਾਰੋ ॥

आमूं जहा बहित नद भारो ॥

ਜਨੁ ਬਿਧਿ ਅਸਟਮ ਸਿੰਧੁ ਸਵਾਰੋ ॥੧੪॥

जनु बिधि असटम सिंधु सवारो ॥१४॥

ਨੀਕੀ ਨਾਵ ਰਾਨਿਯਨ ਲਈ ॥

नीकी नाव रानियन लई ॥

ਬੇਰੀ ਬੁਰੀ ਬੇਸ੍ਵਨ ਦਈ ॥

बेरी बुरी बेस्वन दई ॥

ਅਪਨੇ ਰਾਵ ਤੀਰ ਬੈਠਾਰਿਯੋ ॥

अपने राव तीर बैठारियो ॥

ਮੂਰਖ ਭੇਦ ਨ ਕਛੂ ਬਿਚਾਰਿਯੋ ॥੧੫॥

मूरख भेद न कछू बिचारियो ॥१५॥

ਤਬ ਰਾਨੀ ਤਿਨ ਅਤਿ ਧਨੁ ਦੀਨੋ ॥

तब रानी तिन अति धनु दीनो ॥

ਬੇਰਿਯਾਰ ਅਪਨੇ ਬਸਿ ਕੀਨੋ ॥

बेरियार अपने बसि कीनो ॥

ਜਹਾ ਬਹਤ ਆਮੂੰ ਨਦ ਭਾਰੋ ॥

जहा बहत आमूं नद भारो ॥

ਬੇਸ੍ਵਨ ਤਹੀ ਬੋਰਿ ਤੁਮ ਡਾਰੋ ॥੧੬॥

बेस्वन तही बोरि तुम डारो ॥१६॥

TOP OF PAGE

Dasam Granth